ਅੱਜ ਰਜਿਸਟਰੀਆਂ ਵਿਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਲੋਕਪੱਖੀ ਬਣਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਵਿਲੱਖਣ ਈ-ਸਟੈਂਪਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਮਾਲ ਵਿਭਾਗ ਵਲੋਂ ਈ- ਸਟੈਂਪਿੰਗ ਦਾ ਖਾਕਾ ਤਿਆਰ ਕੀਤਾ ਗਿਆ ਸੀ, ਜਿਸ ਤਹਿਤ ਮਾਲ ਵਿਭਾਗ ਦੇ ਕੰਮਕਾਜ ਵਿਚ ਤੇਜੀ ਤੇ ਪਾਰਦਰਸ਼ਤਾ ਆਉਣ ਤੋਂ ਇਲਾਵਾ ਸਾਰੀਆਂ ਰਜਿਸਟਰੀਆਂ ਦਾ ਲੈਣ-ਦੇਣ ਰੋਜ਼ਾਨਾ ਦੇ ਆਧਾਰ 'ਤੇ ਆਨਲਾਇਨ ਹੋਵੇਗਾ।ਈ-ਸਟੈਪਿੰਗ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਥੇ ਇਸ ਲੋਕ ਪੱਖੀ ਉਪਰਾਲੇ ਲਈ ਮਾਲ ਵਿਭਾਗ ਨੂੰ ਵਧਾਈ ਦਿੱਤੀ ਉਥੇ ਕਿਹਾ ਕਿ ਪੰਜਾਬ ਸਰਕਾਰ ਇਸ ਤੋਂ ਵਧਦਿਆਂ ਅਗਲੇ 6 ਮਹੀਨਿਆਂ ਦੌਰਾਨ ਈ-ਰਜਿਸਟ੍ਰੇਸਨ (ਆਨ ਲਾਈਨ ਰਜਿਸਟਰੀਆਂ) ਸ਼ੁਰੂ ਕਰਨ ਜਾ ਰਹੀਂ ਹੈ । ਉਨ੍ਹਾਂ ਕਿਹਾ ਕਿ ਈ-ਸਟੈਪਿੰਗ ਉਪਰੰਤ ਈ-ਰਜਿਸਟ੍ਰੇਸਨ ਨਾਲ ਮਾਲ ਵਿਭਾਗ ਦਾ ਸਮੁੱਚਾ ਕੰਪਿਉਟਰੀਕਰਨ ਹੋ ਜਾਵੇਗਾ ।
ਬਾਦਲ ਨੇ ਐਲਾਨ ਕੀਤਾ ਕਿ ਇਸੇ ਸਾਲ ਜੁਲਾਈ ਮਹੀਨੇ ਤੱਕ ਸਮੁੱਚਾ ਸਰਕਾਰੀ ਕੰਮ ਭਾਵ ਵਿਭਾਗਾਂ ਅੰਦਰ ਆਪਸੀ ਅਤੇ ਇੱਕ ਵਿਭਾਗ ਅੰਦਰ ਆਪਸੀ ਜਾਣਕਾਰੀ ਦੇ ਅਦਾਨ ਪ੍ਰਦਾਨ ਅਤੇ ਸਮੁੱਹ ਖਪਤਕਾਰ ਸੇਵਾਵਾਂ ਦਾ ਕੰਪਿਉਟਰੀਕਰਨ ਹੋ ਜਾਵੇਗਾ ਅਤੇ ਪੰਜਾਬ ਅਜਿਹੀ ਵਿਵਸਥਾ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿ ਜ਼ਿਲ੍ਹਾ ਦਫ਼ਤਰਾਂ ਦੇ ਕੰਪਿਉਟਰੀਕਰਨ ਤੋਂ ਇਲਾਵਾ ਸਮੂਹ ਵਾਰਡਾਂ ਅਤੇ ਹਰ ਤਿੰਨ ਪਿੰਡਾਂ ਪਿੱਛੇ ਇੱਕ ਸੇਵਾ ਕੇਂਦਰ ਸਥਾਪਿਤ ਕੀਤਾ ਜਾਵੇਗਾ । ਇਹ ਸੇਵਾ ਕੇਂਦਰ ਲੋਕਾਂ ਨੂੰ 200 ਤੋਂ ਵੱਧ ਸੇਵਾਵਾਂ ਨਿਰਧਾਰਤ ਸਮੇਂ ਵਿੱਚ ਪ੍ਰਦਾਨ ਕਰਨਗੇ ਅਤੇ ਇਸ ਨਾਲ ਭ੍ਰਿਸਟਾਚਾਰ ਪੁਰੀ ਤਰ੍ਹਾਂ ਖਤਮ ਹੋ ਜਾਵੇਗਾ। ਇਸ ਤੋਂ ਇਲਾਵਾ ਜੁਲਾਈ ਮਹੀਨੇ ਤੱਕ ਆਮ ਨਾਗਰਿਕ ਇਹ ਸੇਵਾਵਾਂ ਆਨ ਲਾਈਨ ਵੀ ਹਾਸਲ ਕਰ ਸਕਣਗੇ ਅਤੇ ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ ।ਇਸ ਮੌਕੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਇਹ ਇਕ ਲੋਕਪੱਖੀ ਕਦਮ ਹੈ, ਜਿਸਦਾ ਮੁੱਖ ਮੰਤਵ ਆਮ ਲੋਕਾਂ ਲਈ ਜਾਇਦਾਦ ਦੀ ਵੇਚ ਤੇ ਖਰੀਦ ਦੀ ਪ੍ਰਕ੍ਰਿਆ ਸੁਖਾਲੀ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣੇ ਨੇੜੇ ਦੀਆਂ ਬੈਂਕ ਦੀ ਕਿਸੇ ਵੀ ਬਰਾਂਚ ਵਿਚ ਸਟੈਂਪ ਪੇਪਰ ਦੀ ਫੀਸ ਜਮ੍ਹਾਂ ਕਰਵਾ ਸਕਣਗੇ ਜਿਸ ਨਾਲ ਜਿੱਥੇ ਇਕ ਪਾਸੇ ਸਾਰੀ ਰਜਿਸਟਰੀ ਪ੍ਰਕ੍ਰਿਆ ਬਹੁਤ ਆਸਾਨ ਹੋ ਜਾਵੇਗੀ ਉੱਥੇ ਸਟੈਂਪ ਪੇਪਰਾਂ ਦੀ ਨਕਲੀ ਥੁੜ ਪੈਦਾ ਕਰਕੇ ਲੋਕਾਂ ਨੂੰ ਠੱਗਣ ਵਾਲੇ ਲੋਕਾਂ ਨੂੰ ਵੀ ਨੱਥ ਪਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਟੈਂਪ ਪੇਪਰਾਂ ਦੀ ਖਰੀਦ ਲਈ ਨਾ ਤਾਂ ਕਤਾਰ ਵਿਚ ਲੱਗਣ ਦੀ ਲੋੜ ਹੈ ਤੇ ਨਾ ਹੀ ਕਿਸੇ ਵਿਚੋਲੇ ਦੀ। ਲੋਕ ਸਟੈਂਪ ਡਿਊਟੀ ਆਨਲਾਇਨ, ਡਰਾਫਟ ਜਾਂ ਚੈਕ ਦੇ ਰੂਪ ਵਿਚ ਜਮ੍ਹਾਂ ਕਰਵਾ ਸਕਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਸਟੈਂਪ ਪੇਪਰ ਜਾਰੀ ਕਰਨ ਵਾਲੇ ਬੈਂਕ ਨੂੰ ਕੋਈ ਵਾਧੂ ਫੀਸ ਵੀ ਨਹੀਂ ਦੇਣੀ ਪਵੇਗੀ ਜੋ ਕਿ ਪਹਿਲਾਂ ਕਮਿਸ਼ਨ ਦੇ ਰੂਪ ਵਿਚ ਦੇਣੀ ਪੈਂਦੀ ਸੀ।
ਨਵੀਂ ਵਿਵਸਥਾ ਤਹਿਤ ਰਜਿਸਟਰੀਆਂ ਵੇਲੇ ਹੁੰਦੀ ਰਿਸ਼ਵਤਖੋਰੀ ਨੂੰ ਰੋਕਣ ਬਾਰੇ ਗੱਲ ਕਰਦਿਆਂ ਮਾਲ ਮੰਤਰੀ ਨੇ ਕਿਹਾ ਕਿ ਇਸ ਤਹਿਤ ਹਰ ਸਟੈਂਪ ਪੇਪਰ ਦਾ ਇਕ ਵਿਲੱਖਣ ਨੰਬਰ ਹੋਵੇਗਾ ਜਿਸਦੀ ਆਨਲਾਇਨ ਹੀ ਤਸਦੀਕ ਹੋ ਸਕੇਗੀ। ਇਸ ਤੋਂ ਇਲਾਵਾ ਸਾਰੀ ਪ੍ਰਕ੍ਰਿਆ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਅਲਟਰਾ ਵਾਇਲਟ, ਮਾਈਕਰੋ ਫਿਲਮ ਤੇ 2 ਡੀ ਬਾਰ ਕੋਡ ਜਿਹੇ ਅਤਿ ਆਧੁਨਿਕ ਸੁਰੱਖਿਅਤ ਢੰਗਾਂ ਦੀ ਵਰਤੋਂ ਕੀਤੀ ਗਈ ਹੈ। ਲੋਕਾਂ ਦੀ ਸਹੂਲਤ ਲਈ ਨਵੇਂ ਸਟੈਂਪ ਪੇਪਰਾਂ ਦਾ ਸਾਰਾ ਰਿਕਾਰਡ ਰੱਖਣ ਦੀ ਵੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਸਟੈਂਪ ਪੇਪਰ ਦੇ ਗੁੰਮ ਹੋਣ ਦੀ ਸੂਰਤ ਵਿਚ ਰਿਕਾਰਡ ਦੀ ਨਕਲ ਲਈ ਬਿਨੈ ਪੱਤਰ ਦਿੱਤਾ ਜਾ ਸਕੇਗਾ ਜੋ ਕਿ ਪਹਿਲੀ ਵਿਵਸਥਾ ਤਹਿਤ ਸੰਭਵ ਨਹੀਂ ਸੀ।
ਸ. Îਮਜੀਠੀਆ ਨੇ ਕਿਹਾ ਕਿ ਪਹਿਲਾਂ ਸਟੈਂਪ ਪੇਪਰ ਇਕੋ ਬੈਂਕ ਰਾਹੀਂ ਹੀ ਦਿੱਤੇ ਜਾਂਦੇ ਸਨ ਜੋ ਕਿ ਹੁਣ 22 ਬੈਂਕਾਂ ਦੀਆ ਹਜ਼ਾਰਾਂ ਬਰਾਂਚਾਂ ਵਲੋਂ ਜਾਰੀ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਇਹੀ ਸਹੂਲਤ 1900 ਲਾਇਸੈਂਸ ਧਾਰਕ ਸਟੈਂਪ ਵਿਕਰੇਤਾਵਾਂ ਨੂੰ ਵੀ ਦਿੱਤੀ ਜਾਵੇਗੀ, ਜਿਸ ਨਾਲ ਲੋਕ 24 ਘੰਟੇ ਸਟੈਂਪ ਪੇਪਰਾਂ ਦੀ ਖਰੀਦ ਕਰਨ ਦੇ ਯੋਗ ਹੋਣਗੇ ਕਿਉਂਕਿ ਉਹ ਕਿਸੇ ਵੀ ਸਮੇਂ ਫੀਸ ਜਮ੍ਹਾਂ ਕਰਨ ਲਈ ਨਾਮਜਦ ਕੀਤੇ ਜਾਣਗੇ।ਇਸ ਦੌਰਾਨ ਸ੍ਰੀ ਕਰਨ ਏ. ਸਿੰਘ ਵਿੱਤ ਕਮਿਸ਼ਨਰ ਮਾਲ ਨੇ ਦੱਸਿਆ ਕਿ ਇਹ ਨਵੀਂ ਈ-ਸਟੈਪਿੰਗ ਵਿਵਸਥਾ ਮਾਲ ਵਿਭਾਗ ਲਈ ਵੀ ਵੱਡੀ ਸਹੂਲਤ ਹੋ ਨਿਬੜੇਗੀ ਕਿਉਂਕਿ ਇਲੈਕਟ੍ਰੋਨਿਕ ਅਦਾਇਗੀ ਪ੍ਰਣਾਲੀ ਰਾਹੀਂ ਸਰਕਾਰੀ ਮਾਲੀਆ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ। ਇਸ ਤੋਂ ਇਲਾਵਾ ਵਿਭਾਗ ਨਾ ਸਿਰਫ ਅਦਾਇਗੀਆਂ ਦੀ ਆਨਲਾਇਨ ਤਸਦੀਕ ਕਰ ਸਕੇਗਾ ਸਗੋਂ ਸਾਰੀਆਂ ਅਦਾਇਗੀਆਂ ਦੀ ਕਿਸੇ ਵੀ ਸਮੇਂ ਆਡਿਟ ਵੀ ਕੀਤਾ ਜਾ ਸਕੇਗਾ। ਜਿਲ੍ਹਾ ਵਾਰ ਵੀ ਹੋਈਆਂ ਰਜਿਸਟਰੀਆਂ ਦੀ ਅਦਾਇਗੀ ਦੀ ਕਿਸੇ ਵੀ ਸਮੇਂ ਤਸਦੀਕ ਹੋ ਸਕੇਗੀ ਜਿਸ ਨਾਲ ਵਿਭਾਗ ਦੀ ਮਨੁੱਖੀ ਸ਼ਕਤੀ ਤੇ ਸਮੇਂ ਦੀ ਵੀ ਵੱਡੀ ਬਚਤ ਹੋਵੇਗੀ।ਵਿਭਾਗ ਦੇ ਵਿਸ਼ੇਸ਼ ਸਕੱਤਰ ਏ.ਐਸ. ਬੈਂਸ ਨੇ ਦੱਸਿਆ ਕਿ ਈ-ਸਟੈਂਪਿੰਗ ਨੂੰ ਐਸ.ਏ.ਐਸ ਨਗਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਬਠਿੰਡਾ ਵਿਖੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਲਾਗੂ ਕੀਤਾ ਗਿਆ ਹੈ, ਜੋ ਕਿ 31 ਮਾਰਚ ਤੱਕ ਸਾਰੇ ਸੂਬੇ ਵਿਚ ਲਾਗੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸੰਸਦੀ ਸਕੱਤਰ ਵਣਜ ਤੇ ਉਦਯੋਗ ਸ੍ਰੀ ਐਨ.ਕੇ. ਸ਼ਰਮਾ, ਉਪ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਸਾਬਕਾ ਮੈਂਬਰ ਰਾਜ ਸਭਾ ਸ. ਰਾਜਮਹਿੰਦਰ ਸਿੰਘ ਮਜੀਠੀਆ, ਜਿਲਾ੍ਹ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਥੇਦਾਰ ਉਜਾਗਰ ਸਿੰਘ ਬਡਾਲੀ, ਚੇਅਰਪਰਸਨ ਜਿਲਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਚੇਅਰਪਰਸਨ ਜਿਲਾ੍ਹ ਪ੍ਰੀਸ਼ਦ ਐਸ.ਏ.ਐਸ ਨਗਰ ਬੀਬੀ ਪਰਮਜੀਤ ਕੌਰ ਬਡਾਲੀ, ਪ੍ਰਮੁੱਖ ਸਕੱਤਰ ਮਾਲ ਸ੍ਰੀ ਕਰਨ ਅਵਤਾਰ ਸਿੰਘ, ਸਪੈਸ਼ਲ ਸਕੱਤਰ ਮਾਲ ਵਿਭਾਗ ਸ੍ਰੀ ਅਰਵਿੰਦਰ ਸਿੰਘ ਬੈਂਸ, ਡੀ.ਆਈ.ਜੀ ਆਰ.ਕੇ ਜੈਸਵਾਲ, ਡਿਪਟੀ ਕਮਿਸ਼ਨਰ ਸ. ਤੇਜਿੰਦਰਪਾਲ ਸਿੰਘ ਸਿੱਧੂ, ਜਿਲਾ੍ਹ ਪੁਲਿਸ ਮੁੱਖੀ ਸ. ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਚੇਅਰਮੈਨ ਮਾਰਕੀਟ ਕਮੇਟੀ ਖਰੜ ਜਥੇਦਾਰ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸੰਮਤੀ ਖਰੜ ਸ. ਰੇਸ਼ਮ ਸਿੰਘ, ਚੇਅਰਪਰਸਨ ਬਲਾਕ ਸੰਮਤੀ ਮਾਜਰੀ ਸ੍ਰੀਮਤੀ ਮਨਜੀਤ ਕੌਰ, ਜਿਲਾ੍ਹ ਪ੍ਰਧਾਨ(ਸ਼ਹਿਰੀ) ਸ. ਜੋਗਿੰਦਰ ਸਿੰਘ ਸਲੈਚ, ਜਿਲਾ੍ਹ ਪ੍ਰਧਾਨ(ਸ਼ਹਿਰੀ) ਯੂਥ ਵਿੰਗ ਸ. ਹਰਮਨਪ੍ਰੀਤ ਸਿੰਘ ਪ੍ਰਿੰਸ, ਜਿਲਾ੍ਹ ਪ੍ਰਧਾਨ ਬੀ.ਸੀ ਵਿੰਗ ਸ. ਗੁਰਮੁੱਖ ਸਿੰਘ ਸੋਹਲ, ਸ. ਪਰਮਜੀਤ ਸਿੰਘ ਕਾਹਲੋਂ, ਸ. ਜਸਵਿੰਦਰ ਸਿੰਘ ਵਿਰਕ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਸ. ਕਮਲਜੀਤ ਸਿੰਘ ਰੂਬੀ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮ: ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਵੀ ਮੌਜੂਦ ਸਨ।