Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੈਰਾਪਲੈਜਿਕ ਰੀਹੈਬਲੀਟੇਸ਼ਨ ਸੈਂਟਰ ਮੋਹਾਲੀ ਨੇ ਆਪਣਾ 37ਵਾਂ ਸਥਾਪਨਾ ਦਿਵਸ ਸਾਨੋ ਸ਼ੌਕਤ ਨਾਲ ਮਨਾਇਆ

ਰਾਜਪਾਲ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਬਤੌਰ ਮੁੱਖ ਮਹਿਮਾਨ ਹੋਏ ਸ਼ਾਮਲ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ , 01 Dec 2014

Last updated on: Dec 01, 2014, 00:00 IST

ਮੋਹਾਲੀ ਸਥਿਤ ਪੈਰਾਪਲੈਜਿਕ ਰੀਹੈਬਲੀਟੇਸ਼ਨ ਸੈਂਟਰ ਨੇ ਆਪਣਾ 37ਵਾਂ ਸਥਾਪਨਾ ਦਿਵਸ ਬੜੇ ਹੀ ਸਾਨੋ -ਸ਼ੌਕਤ ਨਾਲ ਮਨਾਇਆ ਇਸ ਮੌਕੇ ਰਾਜਪਾਲ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। 

ਪ੍ਰੋ: ਸੋਲੰਕੀ ਨੇ ਦੇਸ਼ ਦੀ ਰੱਖਿਆ ਕਰਦਿਆਂ ਅੰਗਹੀਣ ਹੋਏ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਿਆਂ ਅਤੇ ਦੁਸਮਣਾ ਨਾਲ ਲੋਹਾ ਲੈਦਿਆਂ ਸੈਨਿਕਾ ਵੱਲੋਂ ਦਿੱਤੀਆਂ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਹਿੱਤਾਂ ਲਈ ਨਹੀਂ ਸਗੋ ਰਾਸ਼ਟਰ ਦੀ ਰੱਖਿਆ ਲਈ ਦੁਸ਼ਮਣਾਂ ਦਾ ਟਾਕਰਾ ਕੀਤਾ। ਉਨ੍ਹਾਂ ਕਿਹਾ ਕਿ ਅੰਗਹੀਣ ਹੋਏ ਸੈਨਿਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਅਤੇ ਮਦਦ ਦੇਣਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਇਸ ਮੌਕੇ ਆਪਣੇ ਫੰਡ ਵਿੱਚੋਂ 10 ਲੱਖ ਪੀ.ਆਰ.ਸੀ ਮੋਹਾਲੀ ਨੂੰ ਦੇਣ ਦਾ ਐਲਾਨ ਵੀ ਕੀਤਾ। ਪ੍ਰੋ: ਸੋਲੰਕੀ ਨੇ  ਪੀ.ਆਰ.ਸੀ ਵੱਲੋਂ ਅੰਗਹੀਣ ਸੈਨਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਲਾਘਾ ਕੀਤੀ ਅਤੇ ਪੀ.ਆਰ.ਸੀ ਦੇ 37ਵੇਂ ਸਥਾਪਨਾ ਦਿਵਸ ਦੀ ਮੁਬਾਰਕਬਾਦ ਵੀ ਦਿੱਤੀ। ਇਸ ਤੋਂ ਪਹਿਲਾ ਉਨ੍ਹਾ ਪੀ.ਆਰ.ਸੀ ਵੱਲੋਂ ਅੰਗਹੀਣ ਸੈਨਿਕਾਂ ਲਈ ਚਲਾਏ ਜਾ ਰਹੇ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਅਤੇ ਉਨ੍ਹਾਂ ਲਈ ਚਲਾਏ ਜਾ ਰਹੇ ਸਵੈ ਰੋਜ਼ਗਾਰ ਧੰਦਿਆਂ ਜਿਸ ਵਿੱਚ ਸਿਲਾਈ ਤੇ ਕਢਾਈ, ਮੋਮਬਤੀਆਂ ਬਣਾਉਣਾ, ਕੁਰਸੀਆਂ ਦੀ ਕੇਨਿੰਗ ਕਰਨਾ, ਕੰਪਿਊਟਰ ਸਿਖਲਾਈ ਸੈਂਟਰ ਆਦਿ ਦਾ ਦੌਰਾ ਵੀ ਕੀਤਾ ਅਤੇ ਤਿਆਰ ਕੀਤੀਆਂ ਵਸਤਾਂ ਨੂੰ ਵੀ ਵੇਖਿਆ ਅਤੇ ਅੰਗਹੀਣ ਸੈਨਿਕਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਸਲਾਘਾ ਕੀਤੀ। ਇਸ ਮੌਕੇ ਉਨ੍ਹਾਂ ਅੰਗਹੀਣ ਸੈਨਿਕਾਂ ਵੱਲੋਂ ਖੇਡੇ ਗਏ ਬਾਸਕਟਬਾਲ ਦੇ ਸੋਅ ਮੈਚ ਨੂੰ ਵੀ ਬੜੀ ਹੀ ਦਿਲਚਸਪੀ ਨਾਲ ਵੇਖਿਆ। ਉਨ੍ਹਾਂ ਅੰਗਹੀਣ ਸੈਨਿਕਾਂ ਨੂੰ ਪੀ.ਆਰ.ਸੀ. ਦੇ ਸਥਾਪਨਾ ਦਿਵਸ ਮੌਕ ਤੋਹਫੇ  ਅਤੇ ਫਲ ਵੀ ਵੰਡੇ। 

ਰਾਜਪਾਲ ਹਰਿਆਣਾ ਨੇ ਇਸ ਮੌਕੇ ਪੀ.ਆਰ.ਸੀ. ਮੋਹਾਲੀ ਵਿਖੇ ਮੇਜਰ ਜਨਰਲ ਰਿਟ: ਕੀਰਤੀ ਚੱਕਰਾ ਅਤੇ ਵਸੀਸਟ ਸੇਵਾ ਮੈਡਲ ਐਸ.ਕੇ. ਰਾਜ਼ਦਾਨ ਜਿਹੜੇ ਕਿ ਫੌਜ ਵਿੱਚ ਇੱਕੋ ਇੱਕ ਪੈਰਾਪਲੈਜਿਕ ਅਫ਼ਸਰ ਸਨ ਜੋ ਕਿ ਮੇਜਰ ਜਨਰਲ ਵਜੋਂ ਸੇਵਾ ਮੁਕਤ ਹੋਏ ਹਨ ਜਿਹੜੇ ਕਿ ਸਥਾਪਨਾ ਦਿਵਸ ਮੌਕੇ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਂ ਤੇ ਬਣਾਏ ਗਏ ਨਵੇਂ  ਰਿਹਾਇਸ਼ੀ ਮਕਾਨਾਂ ਦੇ ਬਲਾਕ ਦਾ  ਮੁਆਇਨਾ ਵੀ ਕੀਤਾ। ਮਾਣਯੋਗ ਰਾਜਪਾਲ ਹਰਿਆਣਾ ਨੇ ਪੀ.ਆਰ.ਸੀ ਵਿੱਖੇ ਬੋਟਲ ਪਾਮ ਦਾ ਰੁੱਖ ਵੀ ਲਗਾਇਆ ਅਤੇ ਪੀ.ਆਰ.ਸੀ ਦੀ ਵਿਜ਼ਿਟਰ ਬੁੱਕ ਤੇ ਹਸਤਾਖਰ ਵੀ ਕੀਤੇ। ਇਸ ਤੋਂ ਪਹਿਲਾ ਲੈਫਟੀਨੇਟ ਜਨਰਲ ਕੇ.ਜੇ ਸਿੰਘ ਏ.ਵੀ.ਐਸ.ਐਮ ਜਨਰਲ ਆਫੀਸਰ ਕਮਾਂਡਿੰਗ ਇੰਨ ਚੀਫ ਵੈਸਟਰਨ ਕਮਾਂਡ ਨੇ ਰਾਜਪਾਲ ਹਰਿਆਣਾ ਨੂੰ ਪੀ.ਆਰ.ਸੀ ਦੇ 37ਵੇਂ ਸਥਾਪਨਾ ਦਿਵਸ ਮੌਕੇ ਪੁੱਜਣ ਤੇ ਜੀ ਆਇਆ ਆਖਿਆ ਅਤੇ ਪੀ.ਆਰ.ਸੀ ਵੱਲੋਂ ਅੰਗਹੀਣ ਸੈਨਿਕਾਂ ਦੀ ਭਲਾਈ ਲਈ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪੀ.ਆਰ.ਸੀ ਦੇ ਚੇਅਰਮੈਨ ਮੇਜਰ ਜਨਰਲ ਆਰ.ਐਸ ਰਠੌਰ ਫੌਜ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਐਸ.ਪੀ.(ਸਿਟੀ-1) ਸ੍ਰੀ ਅਸ਼ੀਸ ਕੁਮਾਰ ਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ। 

 

 

Tags: Kaptan Singh Solanki

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD