ਮੁਕਤੀ ਮੋਰਚਾ ਖਰੜ ਵਲੋਂ ਅੱਜ ਸਵੇਰੇ ਸਬਜ਼ੀ ਮੰਡੀ ਵਿਚ ਵੱਡੀ ਮੀਟਿੰਗ ਕੀਤੀ ਗਈ ਜਿਸਨੂੰ ਸੰਬੋਧਨ ਕਰਦੇ ਹਲਕੇ ਤੋਂ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਪਿੰਡਾਂ, ਸ਼ਹਿਰਾਂ ਵਿਚ ਹੋ ਰਹੀਆਂ ਵੱਡੀਆਂ ਮੀਟਿੰਗਾਂ ਕਾਰਨ ਵਿਰੋਧੀਆਂ ਵਿਚ ਘਬਰਾਹਟ ਹੈ ਪਰ ਮੁਕਤੀ ਮੋਰਚਾ ਚੋਣ ਜਿੱਤਣ ਤੋਂ ਬਾਅਦ ਖਰੜ ਹਲਕੇ ਦਾ ਬਹੁ ਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਮੇਸਾਂ ਹੀ ਸਾਡੇ ਸਿਆਸੀ ਪਾਰਟੀਆਂ ਵਲੋਂ ਬਾਹਰਲੋ ਬੰਦੇ ਪੈਰਾਸ਼ੂਟ ਰਾਹੀਂ ਉਤਾਰੇ ਜਾ ਰਹੇ ਹਨ ਪਰ ਉਹ ਚੋਣ ਜਿਤ ਕੇ ਚੰਡੀਗੜ੍ਹ ਜਾ ਵੜ੍ਹਦੇ ਹਨ ਅਤੇ ਮੁੜ ਹਲਕੇ ਦੀ ਸਾਰ ਨਹੀਂ ਲੈਦੇ। ਉਨ੍ਹਾਂ ਸੱਦਾ ਦਿੱਤਾ ਕਿ ਉਹ ਅਜਿਹੇ ਆਗੂਆਂ ਨੂੰ ਹਲਕੇ ਤੋਂ ਬਾਹਰ ਭਜਾਉਣ ਜਿਹੜੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਪੈਰਾਸ਼ੂਟ ਰਾਹੀਂ ਇਸ ਹਲਕੇ ਵਿਚ ਉਤਾਰੇ ਗਏ ਹਨ। ਉਨ੍ਹਾ ਕਿਹਾ ਕਿ ਇਸ ਮੁਕਤੀ ਮੋਰਚਾ ਵਿਚ ਸ੍ਰੋਮਣੀ ਅਕਾਲੀ ਦਲ-ਭਾਜਪਾ, ਕਾਂਗਰਸ ਸਮੇਤ ਪੰਚਾਇਤ ਯੂਨੀਅਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸ਼ਾਮਲ ਹਨ ਜੋ ਹਲਕੇ ਦੇ ਪਿੰਡਾਂ, ਸ਼ਹਿਰਾਂ ਵਿਚ ਪ੍ਰਚਾਰ ਕਰ ਰਹੇ ਹਨ । ਇਸ ਮੌਕੇ ਸੋਨੂੰ ਠੁਕਰਾਲ, ਆੜਤੀ ਸੰਜੂ, ਸੰਜੀਵ ਸ਼ਰਮਾ, ਰਵਿੰਦਰ ਸ਼ਰਮਾ, ਵਿੱਕੀ ਆੜਤੀ, ਮਨਦੀਪ ਕੁਮਾਰ, ਪਰਮਜੀਤ ਸਿੰਘ ਆਦਿ ਸਮੇਤ ਹੋਰ ਆੜ੍ਹਤੀ ਅਤੇ ਪਿੰਡਾਂ, ਸ਼ਹਿਰਾਂ ਦੇ ਨਿਵਾਸੀ ਹਾਜ਼ਰ ਸਨ।