ਹਰਭਜਨ ਮਾਨ ਨੇ ਸਿਰਮੌਰ ਲੋਕ ਗਾਇਕ ਅਮਰਜੀਤ ਗੁਰਦਾਸ ਪੁਰੀ ਦੇ ਜੀਵਨ ਤੇ ਗਾਇਕੀ ਬਾਰੇ ਡਾਕੂਮੈਂਟਰੀ ਫਿਲਮ 'ਮੇਰੀਆਂ ਪੈੜਾਂ' ਕੀਤੀ ਰਿਲੀਜ਼
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਭਜਨ ਮਾਨ ਅਤੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਨਿਂਦਰ ਘੁਗਿਆਣਵੀ ਵੱਲੋਂ ਬਣਾਈ ਸਿਰਮੌਰ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਤੇ ਗਾਇਕੀ ਬਾਰੇ ਡਾਕੂਮੈਂਟਰੀ ਫਿਲਮ 'ਮੇਰੀਆਂ ਪੈੜਾਂ' ਰਿਲੀਜ ਕਰਦੇ ਹੋਏ। ਉਨ੍ਹਾਂ ਨਾਲ ਐਸ.ਡੀ.ਐਮ ਲਖਮੀਰ ਸਿੰਘ ਵੀ ਦਿਖਾਈ ਦੇ ਰਹੇ ਹਨ।
Web Admin
5 ਦਰਿਆ ਨਿਊਜ਼ (ਸੀ.ਪੀ.ਸਿੰਘ)
ਐਸ.ਏ.ਐਸ.ਨਗਰ (ਮੁਹਾਲੀ) , 09 Aug 2012
Last updated on: Aug 09, 2012, 00:00 IST
ਪੰਜਾਬ ਦੇ ਉੱਘੇ ਗਾਇਕ ਅਤੇ ਫਿਲਮੀ ਅਦਾਕਾਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਹਰਭਜਨ ਮਾਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਵੱਲੋਂ ਨਿਂਦਰ ਘੁਗਿਆਣਵੀ ਵੱਲੋਂ ਸਿਰਮੌਰ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਤੇ ਗਾਇਕੀ ਬਾਰੇ ਬਣਾਈ ਡਾਕੂਮੈਂਟਰੀ ਫਿਲਮ 'ਮੇਰੀਆਂ ਪੈੜਾਂ' ਨਗਰ ਨਿਗਮ ਦੇ ਭਵਨ ਦੇ ਮੀਟਿੰਗ ਹਾਲ ਵਿਖੇ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤੀ। ਇਸ ਮੌਕੇ ਐਸ.ਡੀ.ਐਮ ਲਖਮੀਰ ਸਿੰਘ, ਨਿੰਦਰ ਘੁਗਿਆਣਵੀ, ਗੁਲਜਾਰ ਇੰਦਰ ਸਿੰਘ ਚਾਹਿਲ ਅਤੇ ਜੀਤ ਜਗਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਹਰਭਜਨ ਮਾਨ ਨੇ ਨਿੰਦਰ ਘੁਗਿਆਣਵੀ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਉਸ ਵੱਲੋਂ ਸਿਰ ਮੌਰ ਲੋਕ ਗਾਇਕ ਅਮਰਜੀਤ ਗੁਰਦਾਸ ਪੁਰੀ ਦੇ ਜੀਵਨ ਤੇ ਗਾਇਕੀ ਬਾਰੇ ਡਾਕੂਮੈਂਟਰੀ ਫਿਲਮ 'ਮੇਰੀਆਂ ਪੈੜਾਂ' ਬਣਾ ਕੇ ਬਹੁਤ ਹੀ ਸਲਾਘਾ ਯੋਗ ਕਾਰਜ ਕੀਤਾ ਹੈ।