ਆਹੁਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਉਦਮ ਸਦਕਾ ਸਭਿਆਚਾਰਕ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਅਤੇ ਮੰਚ ਸੰਚਾਲਕ ਕੁਲਵੰਤ ਗਿੱਲ ਦੀ ਦੇਖਰੇਖ ਹੇਠ ਕਰਵਾਏ ਗਏ ਸਾਵਣ ਮੇਲੇ ਦੋਰਾਨ ਆਪਣੇ ਸੰਬੋਧਨ" /> ਪੰਜਾਬ ਦੇ ਅਮੀਰ ਪੁਰਾਤਨ ਸਭਿਆਚਾਰਕ ਵਿਰਸੇ ਨੂੰ ਪ੍ਰਫੂਲਤ ਕਰਨ ਲਈ ਮੀਡੀਆ ਅਹਿਮ ਰੋਲ ਅਦਾ ਕਰ ਸਕਦਾ ਹੈ : ਹਰਚਰਨ ਬੈਂਸ
Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਦੇ ਅਮੀਰ ਪੁਰਾਤਨ ਸਭਿਆਚਾਰਕ ਵਿਰਸੇ ਨੂੰ ਪ੍ਰਫੂਲਤ ਕਰਨ ਲਈ ਮੀਡੀਆ ਅਹਿਮ ਰੋਲ ਅਦਾ ਕਰ ਸਕਦਾ ਹੈ : ਹਰਚਰਨ ਬੈਂਸ

ਐਸ.ਏ.ਐਸ.ਨਗਰ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਲਈ ਵੀ ਬਣੇਗਾ ਰੋਲ ਮਾਡਲ ,ਪ੍ਰੈਸ ਕਲੱਬ ਐਸ.ਏ.ਐਸ.ਨਗਰ ਵੱਲੋ ਸਾਵਣ ਮੇਲਾ ਕਰਵਾਇਆ ਗਿਆ

ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਵੱਲੋਂ ਕਰਵਾਏ ਗਏ ਸਾਵਣ ਮੇਲੇ ਦੌਰਾਨ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਦੇ ਕੌਮੀ ਮਾਮਲਿਆ ਸਬੰਧੀ ਤੇ ਮੀਡੀਆ ਸਲਾਹਾਕਾਰ ਹਰਚਰਨ ਬੈਂਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ. , 30 Jul 2012

Last updated on: Jul 30, 2012, 00:00 IST

ਆਹੁਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਉਦਮ ਸਦਕਾ ਸਭਿਆਚਾਰਕ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਅਤੇ ਮੰਚ ਸੰਚਾਲਕ ਕੁਲਵੰਤ ਗਿੱਲ ਦੀ ਦੇਖਰੇਖ ਹੇਠ ਕਰਵਾਏ ਗਏ ਸਾਵਣ ਮੇਲੇ ਦੋਰਾਨ ਆਪਣੇ ਸੰਬੋਧਨ ਵਿੱਚ ਕੀਤਾ। ਸਾਵਣ ਮੇਲੇ ਦਾ ਅੰਗਾਜ ਵਿਧਾਇਕਵਨਿੰਦਰ ਕੌਰ ਲੁੰਬਾ ਅਤੇ ਇਸਤਰੀ ਅਕਾਲੀ ਦੀ ਜਨਰਲ ਸਕੱਤਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ  ਕਰਨ ਸਿੰਘ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਾ ਕੰਵਰ ਜੋਤ ਸਿੰਘ ਮੋਹਾਲੀ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੋਸ਼ਨ ਕਰਨ ਉਪਰੰਤ ਹੋਇਆ।  ਬੈਂਸ ਨੇ ਆਪਣੇ ਸੰਬੋਧਨ ਵਿੱਚ ਪ੍ਰੈਸ ਕਲੱਬ ਐਸ.ਏ.ਐਸ.ਨਗਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰੈੱਸ ਕਲੱਬ ਵੱਲੋ ਪਹਿਲੀ ਵਾਰ ਸਾਵਣ ਮੇਲਾ ਕਰਵਾ ਕੇ ਲੋਕਾਂ ਨੂੰ ਆਪਣੇ ਪੁਰਾਤਨ ਸਭਿਆਚਾਰਕ ਵਿਰਸੇ ਨਾਲ ਜੋੜਨ ਦਾ ਸ਼ਲਾਘਾ ਯੋਗ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰਨਾ ਕਲੱਬਾਂ ਨੂੰ ਵੀ ਅਜਿਹੇ ਮੇਲੇ ਕਰਵਾ ਕੇ  ਆਪਣੇ ਪੁਰਾਤਨ ਸਭਿਆਚਾਰਕ ਵਿਰਸੇ ਨੂੰ ਮੁੜ ਉਜਾਗਰ ਕਰਨ ਦੀ ਲੋੜ ਹੈ। ਬੈਂਸ ਨੇ ਕਿਹਾ ਕਿ ਐਸ.ਏ.ਐਸ.ਨਗਰ ਦੀ ਮਾਸਟਰ ਪਲਾਨ ਰਾਹੀਂ ਨੁਹਾਰ ਬਦਲੀ ਜਾ ਰਹੀ ਹੈ ਜਿਸ ਨਾਲ ਐਸ.ਏ.ਐਸ.ਨਗਰ ਵਿਕਾਸਸੀਲ ਦੇਸ਼ਾਂ ਲਈ ਵੀ ਰੋਲ ਮਾਡਲ ਬਣੇਗਾ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ ਜਿਥੇ ਸੂਚਨਾ ਤਕਨਾਲੋਜੀ ਹੱਬ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ ਉਥੇ ਇਹ ਸਿੱਖਿਆ ਹੱਬ ਵਜੋ ਵੀ ਜਾਣਿਆ ਜਾਵੇਗਾ। ਉਨ੍ਹਾਂ ਐਸ.ਏ.ਐਸ.ਨਗਰ ਦੇ ਮੀਡੀਏ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਥੋ ਦੀ ਪ੍ਰੈੱਸ ਵੱਲੋਂ ਹਮੇਸਾਂ ਉਸਾਰੂ ਰੋਲ ਅਦਾ ਕੀਤਾ ਗਿਆ ਹੈ ਅਤੇ ਪ੍ਰੈੱਸ ਵੱਲੋਂ ਸਮਾਜਿਕ, ਰਾਜਨੀਤਿਕ ਗਤੀਵਿਧੀਆਂ ਨੂੰ ਪੁਰੀ ਨਿਰਪੱਖਤਾ ਅਤੇ ਪ੍ਰਪੱਕਤਾ ਦੇ ਨਾਲ -ਨਾਲ ਪੁਰੀ ਜਿੰਮੇਵਾਰੀ ਨਾਲ ਉਭਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁਗ ਵਿੱਚ ਪ੍ਰੈੱਸ ਦਾ ਬਹੁਤ ਵੱਡਾ ਰੋਲ ਹੈ। ਕਿਉਂਕਿ ਕਿਸੇ ਵੀ ਅਖਬਾਰ ਵਿੱਚ ਛਪੀ ਖਬਰ ਦਾ ਲੋਕਾਂ ਤੇ ਵੱਡਾ ਅਸਰ ਦੇਖਣ ਨੂੰ ਮਿਲਦਾ ਹੈ ਅਤੇ ਲੋਕਾਂ ਦਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਚ ਅਤੁੱਟ ਵਿਸ਼ਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਹੁਣ ਵੀ ਲੋਕਾਂ ਦੀ ਆਵਾਜ ਨੂੰ ਪੁਰੀ ਤਰ੍ਹਾਂ ਬੁਲੰਦ ਕੀਤਾ ਹੈ । ਇਸ ਮੌਕੇ ਪ੍ਰੈੱਸ ਕਲੱਬ ਦੇ ਆਹੁਦੇਦਾਰਾਂ ਵੱਲੋਂ  ਬੈਂਸ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।  ਬੈਂਸ ਨੇ ਇਸ ਮੌਕੇ ਪੰਜਾਬ ਦੇ ਉਘੇ ਗਾਇਕ  ਹਰਦੀਪ ਸਿੰਘ, ਸੁਚੇਤ ਬਾਲਾ ਅਤੇ ਹੋਰਨਾ ਗਾਇਕਾ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ  ਨੂੰ ਕਲੱਬ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾ ਐਨ.ਕੇ. ਸ਼ਰਮਾ ਦੇ ਸਲਾਹਾਕਾਰ  ਅਸ਼ਵਨੀ ਸ਼ਰਮਾ ਨੇ  ਬੈਂਸ ਨੂੰ ਜੀ ਆਇਆ ਆਖਿਆ ਉਨ੍ਹਾਂ ਕਿਹਾ ਕਿ  ਬੈਂਸ ਦੇਸ਼ ਵਿਦੇਸ਼ ਦੇ ਪੱਤਰਕਾਰ ਭਾਈਚਾਰੇ ਵਿੱਚ ਜਾਣੀ ਪਹਿਚਾਣੀ ਸ਼ਖਸ਼ੀਅਤ ਹਨ ਅਤੇ ਜੋ ਹੁਣ ਮੁੱਖ ਮੰਤਰੀ ਪੰਜਾਬ ਦੇ ਕੌਂਮੀ ਮਾਮਲਿਆਂ ਤੇ ਮੀਡੀਆ ਸਲਾਹਾਕਾਰ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਹਲਕਾ ਸ਼ਤਰਾਣਾ ਦੀ ਵਿਧਾਇਕਵਨਿੰਦਰ ਕੌਰ ਲੂੰਬਾ ਨੇ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਨੂੰ ਵਧਾਈ ਦਿੰਦਿਆ ਕਿਹਾ ਕਿ ਕਲੱਬ ਵੱਲੋਂ ਸਾਵਣ ਮੇਲਾ ਆਯੋਜਿਤ ਕਰਕੇ ਵੱਡਾ ਉਦਮ ਕੀਤਾ ਹੈ। ਜੋ ਕਿ ਸ਼ਲਾਘਾਯੋਗ ਕਦਮ ਹੈ। ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਅਤੇ ਜਿਹੜੇ ਸਾਡੇ ਲਈ  ਆਪਸੀ ਸਦਭਾਵਨਾ ਅਤੇ ਪਿਆਰ ਦੇ ਪ੍ਰੇਰਨਾ ਸ੍ਰੋਤ ਹਨ। ਸਾਵਣ ਮੇਲੇ ਦੌਰਾਨ ਪੰਜਾਬ ਦੀ ਉੱਘੀ ਗਾਇਕਾ ਸੁਚੇਤ ਬਾਲਾ ਨੇ ਆਪਣਾ ਚਰਚਿਤ ਗੀਤ ਸਿਆਣੇ ਬੰਦਿਆਂ ਚ ਗੱਲ ਚਲੇ ਕੰਮ ਦੀ, ਲੀਡਰਾਂ ਚ ਗੱਲ ਚਲੇ ਸਰਕਾਰ ਦੀ , ਫੌਜੀਆਂ ਚ ਗੱਲ ਚਲੇ ਰੰਮ ਦੀ, ਮੁੰਡਿਆਂ ਚ ਗੱਲ ਚਲੇ ਸੋਹਣੀ ਨਾਰ ਦੀ  ਗਾ ਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹੋਰ ਗੀਤ ਗਾ ਕੇ ਖੁਬ ਰੰਗ ਬੰਨ੍ਹਿਆ। ਉੱਘੇ ਗਾਇਕ  ਹਰਦੀਪ ਸਿੰਘ ਨੇ ਅਪਣਾ ਮਸ਼ਹੂਰ ਗੀਤ ਦੁਨੀਆਂ ਉੱਤੇ ਛਾ ਗਈ ਯਾਰੋ ਪੱਗ ਸਰਦਾਰਾਂ ਦੀ ਅਤੇ  ਸ਼ਹਿਰ ਪਟਿਆਲੇ ਦੇ ਸਮੇਤ ਹੋਰ ਗੀਤ ਪੇਸ਼ ਕਰਕੇ ਚੰਗੀ ਵਾਹ ਵਾਹ ਖੱਟੀ  ਅਤੇ ਗਾਇਕਾ ਬਲਜਿੰਦਰ ਕੌਰ ਢਿੱਲੋ ਨੇ ਵੀ ਆਪਣੀ ਗਾਇਕੀ ਦਾ ਲੋਹਾ ਮਨਵਾਇਆ।  ਭਕਨੇ ਅਮਲੀ ਨੇ ਵੀ ਆਪਣੀ ਕਮੇਡੀ ਰਾਹੀਂ ਖੂਬ ਹਸਾਇਆ ਪ੍ਰੋਗਰਾਮ ਦੇ ਆਖਿਰ ਵਿੱਚ ਸਾਰੇ ਗਾਇਕਾਂ ਨੇ ਇਕੱਠਿਆ ਬੋਲੀਆਂ ਪਾ ਕੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾਇਆ। ਇਸ ਮੌਕੇ ਸਿਪਾਹੀ ਪਵਨ ਕੁਮਾਰ ਜਿਸ ਨੇ ਕਿ ਲੁਟੇਰਿਆ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕਾਬੂ ਕੀਤਾ ਸੀ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਰੋਪੜ ਬੀਬੀ ਦਲਜੀਤ ਕੌਰ, ਸਮਾਜ ਸੇਵੀ ਬੀਬੀ ਜਗਜੀਤ ਕੌਰ ਕਾਹਲੋ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਫੁਲਕਾਰੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾ ਮੈਂਬਰ ਐਸ.ਜੀ.ਪੀ.ਸੀ, ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਜਥੇਦਾਰ ਅਮਰੀਕ ਸਿੰਘ ਮੋਹਾਲੀ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਬ ਅਡੀਟਰ  ਸੁਰਿੰਦਰ ਸਿੰਘ,  ਗੁਰਮੁੱਖ ਸਿੰਘ ਸੋਹਲ,  ਪਰਮਜੀਤ ਸਿੰਘ ਕਾਹਲੋ, ਬੀਬੀ ਸਤਵੰਤ ਕੌਰ ਜੋਹਲ,  ਬਲਜੀਤ ਸਿੰਘ ਕੁੰਭੜਾ,  ਜਸਵੀਰ ਸਿੰਘ ਮਨਕੂ ਪ੍ਰਧਾਨ ਚੈਂਬਰ ਆਫ ਕਮਰਸ,  ਸੁਭਾਸ ਗੋਇਲ ਐਮ.ਡੀ ਵਰਦਾਨ ਆਯੁਰਵੈਦਿਕ,  ਸਰਬਜੀਤ ਸਿੰਘ ਪ੍ਰਧਾਨ ਜਿਉੂਲਰ ਐਸੋਸੀਏਸ਼ਨ, ਪ੍ਰਧਾਨ ਵਿਓਪਾਰ ਮੰਡਲ ਅਤੇ ਚੌਧਰੀ ਕੁਲਵੰਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਸਾਵਣ ਮੇਲੇ ਦੌਰਾਨ  ਸਵਾਰੀ ਕਰਨ ਲਈ ਉੱਠ ਸਜਾਏ ਗਏ ਅਤੇ ਮੈਹਿੰਦੀ ਲਗਾਉਣ ਤੋਂ ਇਲਾਵਾ ਖੀਰ ਪੁੜਿਆਂ ਦਾ ਲੰਗਰ ਵੀ ਖਿੱਚ ਦਾ ਕੇਂਦਰ ਰਿਹਾ।

 

Tags: press club sas nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD