Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਦਾ ਹੋਇਆ ਤਾਜਪੋਸ਼ੀ ਸਮਾਗਮ

ਅਜੋਕੇ ਯੁੱਗ ਵਿਚ ਪ੍ਰੈਸ ਦੀ ਭੂਮਿਕਾ ਅਹਿਮ ਰੋਲ ਅਦਾ ਕਰਦੀ ਹੈ : ਸਿਕੰਦਰ ਸਿੰਘ ਮਲੂਕਾ

ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਦੇ ਚੇਅਰਮੈਨ ਨਰਿੰਦਰ ਸਿੰਘ ਝਾਂਮਪੁਰ ਅਤੇ ਪ੍ਰਧਾਨ ਹਿਲੇਰੀ ਵਿਕਟਰ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਚੇਅਰਪਰਸਨ ਜ਼ਿਲਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਸਨਮਾਨਿਤ ਕਰਦੇ ਹੋਏ।

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ , 27 Jan 2014

Last updated on: Jan 27, 2014, 00:00 IST

ਪੱਤਰਕਾਰੀ ਖੇਤਰ ਨਾਲ ਜੁੜੇ ਹੋਏ ਵੱਖ ਵੱਖ ਅਖਬਾਰਾਂ, ਚੈਨਲਾਂ, ਮੈਗਜ਼ੀਨਾਂ ਦੇ ਪੱਤਰਕਾਰਾਂ ਦੀ ਠੋਸ ਇਕਾਈ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਦੀ ਹਾਲ ਹੀ ਵਿਚ ਨਵੀਂ ਚੁਣੀ ਗਈ ਹੋਣਹਾਰ ਟੀਮ ਦਾ ਤਾਜਪੋਸ਼ੀ ਸਮਾਗਮ ਐਮ.ਆਈ.ਏ ਭਵਨ ਫੇਜ਼-7 ਉਦਯੋਗਿਕ ਖੇਤਰ ਵਿਖੇ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ੍ਰ: ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੌਮੀ ਇਸਤਰੀ ਅਕਾਲੀ ਦਲ ਜਨਰਲ ਸਕੱਤਰ ਤੇ ਚੇਅਰਪਰਸਨ ਜ਼ਿਲਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਵਿਸ਼ੇਸ ਮਹਿਮਾਨ ਵਜੋਂ ਸਿਰਕਤ ਕੀਤੀ। ਤਾਜਪੋਸੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖਿਆ ਅਤੇ ਭਾਸ਼ਾ ਮੰਤਰੀ ਸ੍ਰ: ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਪ੍ਰੈੱਸ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ ਅਤੇ ਲੋਕਾਂ ਦਾ ਪ੍ਰਕਾਸ਼ਿਤ ਹੋਈ ਖਬਰ ਤੇ ਅਤੁੱਟ ਵਿਸ਼ਵਾਸ ਹੁੰਦਾ ਹੈ। ਇਸ ਲਈ ਪ੍ਰੈੱਸ ਨੂੰ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪੁਰੀ ਜਾਂਚ-ਪੜਤਾਲ ਕਰਕੇ ਸਚਾਈ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਉਨਾਂ ਦੱਸਿਆ ਕਿ ਪ੍ਰੈੱਸ ਦੀ ਨਿਭਾਈ ਗਈ ਭੂਮਿਕਾ ਰਾਹੀਂ ਦੇਸ਼ ਦੇ ਵੱਡੇ ਵੱਡੇ ਮੁੱਦੇ ਸਾਹਮਣੇ ਆਏ ਜਿਨਾਂ ਪ੍ਰਤੀ ਲੋਕ ਵੀ ਜਾਗਰੂਕ ਹੋਏ ਹਨ। ਉਨਾਂ ਕਿਹਾ ਕਿ ਮੀਡੀਏ ਨੂੰ ਬੜੀਆਂ ਹੀ ਔਖੀਆਂ ਪਰਸਿਥਤੀਆਂ ਵਿੱਚ ਵੀ ਕੰਮ ਕਰਨਾ ਪੈਂਦਾ ਹੈ। ਉਨਾਂ ਮੀਡੀਏ ਨੂੰ ਸਮਾਜਿਕ ਕੁਰੀਤੀਆਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਆਖਿਆ। 

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਵਿਭਾਗ ਅਹਿੰਮ ਵਿਭਾਗ ਹੈ । ਉਨਾਂ ਕਿਹਾ ਕਿ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਲਈ ਪ੍ਰੈੱਸ ਆਪਣੇ ਸੁਝਾਅ ਭੇਜੇ ਤਾਂ ਜੋ ਚੰਗੇ ਸੁਝਾਆਵਾਂ ਨੂੰ ਅਮਲ ਵਿੱਚ ਲਿਆ ਕੇ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਿਆ ਸਕੀਏ। ਉਨਾਂ ਇਸ ਮੌਕੇ ਪ੍ਰੈਸ ਕਲੱਬ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਚੇਅਰਮੈਨ ਨਰਿੰਦਰ ਸਿੰਘ ਝਾਂਮਪੁਰ ਅਤੇ ਪ੍ਰਧਾਨ ਹਿਲੇਰੀ ਵਿਕਟਰ ਨੇ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਵੱਲੋਂ ਕੀਤੀਆਂ ਜਾ ਗਤੀਵਿਧੀਆਂ ਦੀ ਰਿਪੋਰਟ ਪੜੀ ਅਤੇ ਮੰਤਰੀ ਸਾਹਿਬ ਨੂੰ ਕਲੱਬ ਦੀ ਬਿਲਡਿੰਗ ਲਈ ਵਿਸ਼ੇਸ਼ ਸਥਾਨ ਲੈਣ ਲਈ ਵੀ ਸਿਫਾਰਸ ਕੀਤੀ। ਉਨਾਂ ਕਿਹਾ ਕਿ ਪਿਛਲੇ ਕਰੀਬ ਛੇ ਸਾਲਾਂ ਤੋਂ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਕੰਮ ਕਰ ਰਿਹਾ ਹੈ ਅਤੇ ਫੀਲਡ ਵਿਚ ਪੂਰਨ ਤੋਰ 'ਤੇ ਕੰਮ ਕਰ ਰਹੇ ਪੱਤਰਕਾਰ ਹੀ ਇਸ ਵਿਚ ਮੈਂਬਰ ਹਨ। ਇਸ ਮੌਕੇ ਵੱਖ ਵੱਖ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਨਾਂ ਕਲੱਬ ਦੇ ਚੇਅਰਮੈਨ ਨਰਿੰਦਰ ਸਿੰਘ ਝਾਂਮਪੁਰ, ਪ੍ਰਧਾਨ ਹਿਲੇਰੀ ਵਿਕਟਰ, ਜਨਰਲ ਸਕੱਤਰ ਪ੍ਰਦੀਪ ਸਿੰਘ ਹੈਪੀ ਅਤੇ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਨੇ ਤਾਜਪੋਸੀ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਚੇਅਰਮੈਨ ਨਰਿੰਦਰ ਸਿੰਘ ਝਾਂਮਪੁਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਨਵੀਂ ਬਣੀ ਸਮੁੱਚੀ ਟੀਮ ਨੂੰ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਹੋਰਨਾ ਸੰਸਥਾਵਾਂ ਨੇ ਵਧਾਈਆ ਦਿੱਤੀਆਂ। ਉਨਾਂ ਕਿਹਾ ਕਿ ਪ੍ਰੈਸ ਕਲੱਬ ਐਸ.ਏ.ਐਸ ਨਗਰ ਦੀ ਇਸ ਟੀਮ ਵਿਚ ਸਿਰਫ ਮੀਡੀਆ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਹੀ ਆਹੁਦਾ ਦਿੱਤਾ ਜਾਵੇਗਾ ਅਤੇ ਸਮਾਜਸੇਵਾ ਦੇ ਕਾਰਜਾਂ ਦੇ ਨਾਲ ਨਾਲ ਧਾਰਮਿਕ ਖੇਤਰ ਵਿਚ ਵੀ ਬਣਦਾ ਯੋਗਦਾਨ ਪਾਇਆ ਜਾਵੇਗਾ। 

ਇਸ ਮੌਕੇ ਜਿਲਾ ਪੁਲਿਸ ਮੁੱਖੀ ਸ੍ਰੀ ਇੰਦਰ ਮੋਹਨ ਸਿੰਘ, ਐਸ.ਡੀ.ਐਮ ਸ਼੍ਰੀ ਲਖਮੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ, ਐਸ.ਏ.ਐਸ ਨਗਰ ਦੇ ਸ਼ਹਿਰੀ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਸਲੈਚ, ਪੀ ਪੀ ਪੀ ਜ਼ਿਲਾ ਅਜੀਤਗੜ ਦੇ ਪ੍ਰਧਾਨ ਗਗਨਪ੍ਰੀਤ ਸਿੰਘ ਬੈਂਸ, ਭਾਜਪਾ ਦੇ ਜਿਲਾ ਪ੍ਰਧਾਨ ਸੁਖਵਿੰਦਰ ਗੋਲਡੀ , ਐਮ.ਡੀ ਕੰਗ ਟਰੈਵਲ ਨਰਿੰਦਰ ਸਿੰਘ ਕੰਗ, ਜਗਮੋਹਨ ਸਿੰਘ ਕਾਹਲੋਂ, ਪੋਸਟਲ ਇੰਪਲਾਈਜ਼ ਦੇ ਪ੍ਰਧਾਨ ਬਲਜਿੰਦਰ ਸਿੰਘ ਰਾਏਪੁਰ ਕਲਾਂ, ਯੂਥ ਆਗੂ ਭਗਵੰਤ ਸਿੰਘ ਗੀਗੇਮਾਜਰਾ , ਰੈਲੀ ਸਪੋਰਟਸ ਇੰਡੀਆ ਤੋਂ ਹਰਨੀਤ ਸਿੰਘ ਖੁਰਾਨਾ, ਭੁਪਿੰਦਰ ਸਿਘ ਮਟੌਰੀਆ, ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਰੂਬੀ, ਮੀਤ ਪ੍ਰਧਾਨ ਜਸਵਿੰਦਰ ਸਿੰਘ ਵਿਰਕ, ਸਮਾਜ ਸੇਵੀ ਤੇ ਅਕਾਲੀ ਆਗੂ ਬਲਜੀਤ ਸਿੰਘ ਕੁੰਭੜਾ, , ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ, ਕੌਮੀ ਜਨਰਲ ਸਕੱਤਰ ਸ੍ਰ ਪਰਮਜੀਤ ਸਿੰਘ ਕਾਹਲੋਂ, ਇਸ਼ਮੀਤ ਸਿੰਘ ਵਿਕੀ, ਜਸਵਿੰਦਰ ਸਿੰਘ ਵਿਰਕ, ਸ਼ਹਿਰੀ ਪ੍ਰਧਾਨ (ਯੂਥ ਵਿੰਗ) ਹਰਮਨਪ੍ਰੀਤ ਸਿੰਘ ਪ੍ਰਿੰਸ, ਇੰਚਾਰਜ ਧਰਮ ਪ੍ਰਚਾਰ ਕਮੇਟੀ ਸ੍ਰੀ ਜਤਿੰਦਰਪਾਲ ਸਿੰਘ ਜੇ.ਪੀ, ਸਾਬਕਾ ਐਮ.ਸੀ ਫੂਲਰਾਜ ਸਿੰਘ, ਜਸਵੀਰ ਸਿੰਘ ਗੜਾਂਗ ਪ੍ਰਧਾਨ ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ, ਮਹਿੰਦਰ ਸਿੰਘ ਮਲੋਆ ਪ੍ਰਧਾਨ ਪੁੱਡਾ ਮੁਲਾਜ਼ਮ ਸੰਘਰਸ਼ ਕਮੇਟੀ, ਨਿਮਰਇੰਟਰਨੈਸ਼ਨ ਤੋਂ ਪਰਮਵੀਰ ਸਿੰਘ ਮਾਵੀ, ਦਮਨਦੀਪ ਸਿੰਘ ਦਿਲਗੀਰ ਕੌਰ ਗਰੇਵਾਲ, ਗਾਇਕ ਕੁਲਬੀਰ ਸਿੰਘ ਸੈਣੀ, ਸਮਾਜਸੇਵੀ ਕੁਲਜੀਤ ਸਿੰਘ ਬੇਦੀ, ਡਾ ਦੀਪ ਸਿੰਘ ਗਤਕਾ ਫੈਡਰੇਸ਼ਨ, ਡੀ ਐਸ ਚੀਮਾਂ, ਨਰਿੰਦਰ ਸਿੰਘ ਝਾਂਮਪੁਰ (ਅਜੀਤ)  ਚੇਅਰਮੈਨ , ਹਿਲੇਰੀ ਵਿਕਟਰ (ਹਿੰਦੁਸਤਾਨ ਟਾਈਮਜ)  ਪ੍ਰਧਾਨ ,  ਦਲਜੀਤ ਸਿੰਘ ਪੀ ਟੀ ਸੀ ਨਿਊਜ ਵਾਈਸ ਚੇਅਰਮੈਨ,  ਸੌਰਵ ਪ੍ਰਾਸ਼ਰ ਟਾਈਮਜ ਆਫ ਇੰਡੀਆ ਸੀ. ਮੀਤ ਪ੍ਰਧਾਨ,  ਦੈਨਿਕ ਭਾਸਕਰ ਦੇ ਬਿਓਰੋ ਚੀਫ ਮਨੋਜ ਜੋਸ਼ੀ ਮੀਤ ਪ੍ਰਧਾਨ, ਪ੍ਰਦੀਪ ਸਿੰਘ ਹੈਪੀ (ਜਗਬਾਣੀ, ਪੰਜਾਬੀ ਕੇਸਰੀ) ਜਿਲਾ ਇੰਚਾਰਜ਼ ਜਨਰਲ ਸਕੱਤਰ, ਕੁਲਵੰਤ ਗਿੱਲ ਚੈਨਲ ਪੰਜਾਬ ਜਥੇਬੰਦਕ ਸਕੱਤਰ, ਵਿਸ਼ਾਲ ਸ਼ੰਕਰ (ਅਮਰ ਉਜਾਲਾ) ਖਜਾਨਚੀ, ਸੁਖਦੀਪ ਸਿੰਘ ਸੋਈਂ (ਅਜੀਤ) ਪ੍ਰੈਸ ਸਕੱਤਰ ਅਤੇ ਮੁੱਖ ਬੁਲਾਰਾ , ਜਤਿੰਦਰ ਸਿੰਘ ਸੱਭਰਵਾਲ , ਗੁਰਜੀਤ ਰੋਮੀ, ਸਨਵੀਰ ਬੈਨੀਪਾਲ, ਮੋਹਿਤ ਅਹੂਜਾ, ਸਾਗਰ, ਗੁਰਮਿੰਦਰ ਕੌਰ ਟਰਾਈਸਿਟੀ, ਵਰਿੰਦਰਜੀਤ ਸਿੰਘ ਸਪੋਕਸਮੈਨ,ਵਿਸ਼ਾਲ ਭੂਸ਼ਣ ਡੇਲੀਪੋਸਟ,ਜਤਿੰਦਰ ਸਿੰਘ ਸੱਭਰਵਾਲ ਇੰਚਾਰਜ਼ ਅਜੀਤਗੜ ਪੀ ਬੀ ਐਨ ਚੈਨਲ,ਸਤਿੰਦਰ ਸਿੰਘ ਸੱਤੀ ਚੈਨਲ ਟੂ,ਜਸਵੀਰ ਸਿੰਘ ਜੱਸੀ ਇੰਡੀਅਨ ਐਕਸਪ੍ਰੈਸ,ਕੁਲਵੰਤ ਸਿੰਘ ਗਿੱਲ, ਲਖਵੰਤ ਸਿੰਘ ਦੈਨਿਕ ਭਾਸਕਰ,ਸਾਗਰ ਪਾਹਵਾ ਪੰਜਾਬ ਕੇਸਰੀ,ਅਨਿਲ ਮੈਨਨ ਸਬ-ਐਡੀਟਰ ਜਗਬਾਣੀ ,ਰਾਜੇਸ ਧੀਮਾਨ ਪ੍ਰਧਾਨ ਟਰਾਈਸਿਟੀ ਮੀਡੀਆ ਪੰਚਕੂਲਾ,ਗੁਰਬਿੰਦਰ ਕੌਰ  ਬਿਕਰਾਂਤ ਸਿੰਘ ਸਮੇਤ ਹੋਰ ਪਤਵੰਤੇ ਅਤੇ ਕਲੱਬ ਦੇ ਆਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ। 

 

Tags: press club sas nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD