ਆਪ ਸਰਕਾਰ ਦੀਆਂ ਲੋਕ ਪੱਖ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ "ਆਮ ਆਦਮੀ ਪਾਰਟੀ" ਵੱਲੋਂ "ਲੋਕ ਮਿਲਣੀ"ਪ੍ਰੋਗਰਾਮ ਦੇ ਤਹਿਤ ਜਨਤਾ ਨਾਲ ਸੰਵਾਦ ਕਰਨ ਦੀ ਚਲਾਈ ਮੁਹਿੰਮ ਦੇ ਤਹਿਤ ਹਲਕਾ ਵਿਧਾਇਕ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਅੱਜ ਹਲਕੇ ਦੇ ਪਿੰਡ ਕੜੈਲ, ਹਾਂਡਾ, ਕੁਦਨੀ ਅਤੇ ਰਾਮਪੁਰ ਗੁਜਰਾਂ ਵਿੱਚ ਕੀਤੀ ਜਾ ਰਹੀ "ਲੋਕ ਮਿਲਣੀ" ਦੌਰਾਨ ਪਿੰਡ ਕੁਦਨੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਜਨ ਸਮਰਥਨ ਮਿਲਿਆ ਜਦੋਂ ਕੈਬਨਿਟ ਮੰਤਰੀ ਗੋਇਲ ਦੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਪਿੰਡ ਦੇ ਸੈਂਕੜੇ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਮੰਤਰੀ ਗੋਇਲ ਨੇ ਆਪਣਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹਰ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਵੱਖ-ਵੱਖ ਪਿੰਡਾਂ ਅੰਦਰ ਸੰਬੋਧਨ ਕਰਦਿਆਂ ਮੰਤਰੀ ਗੋਇਲ ਨੇ ਸਰਕਾਰ ਦੀਆਂ ਲੋਕ ਪੱਖੀ ਅਤੇ ਹੋਰ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖਿਆ ਤੇ ਲੋਕਾਂ ਨਾਲ ਸੰਵਾਦ ਕਰਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਤੇ ਮੰਗਾਂ ਨੂੰ ਵੀ ਸੁਣਿਆ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਸੂਬੇ ਦੇ ਵਿਕਾਸ ,ਖੁਸ਼ਹਾਲੀ ਅਤੇ ਅਮਨ ਸ਼ਾਂਤੀ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵਾਲੇ ਲੋਕਾਂ ਨੂੰ ਧਰਮ ਅਤੇ ਜਾਤ ਤੇ ਨਾ ਤੇ ਲੜਾ ਕੇ ਸੱਤਾ ਵਿੱਚ ਆਉਣ ਦੇ ਸਪਨੇ ਦੇਖ ਰਹੇ ਹਨ, ਪਰ ਪੰਜਾਬ ਦੇ ਸੂਝਵਾਨ ਵੋਟਰ ਵਿਰੋਧੀਆਂ ਦੇ ਸਪਨਿਆਂ ਨੂੰ ਪੂਰਾ ਨਹੀਂ ਹੋਣ ਦੇਣਗੇ , 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀਆਂ ਦੀਆਂ ਜਮਾਨਤਾਂ ਜ਼ਬਤ ਹੋ ਜਾਣਗੀਆਂ।
ਅਕਾਲੀ ਭਾਜਪਾ ਗੱਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਖੁਦਗਰਜ਼ੀ ਦਾ ਗਠਜੋੜ ਹੋਵੇਗਾ, ਇਹਨਾਂ ਪਾਰਟੀਆਂ ਨੂੰ ਪੰਜਾਬ ਦੇ ਭਲੇ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਫਿਰਕਾਪ੍ਰਸਤ ਪਾਰਟੀਆਂ ਕਰਾਰ ਦਿੰਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਪਾਪਾ ਦਾ ਘੜਾ ਭਰਿਆ ਪਿਐ ,ਪੰਜਾਬ ਦੇ ਲੋਕ ਕਦੇ ਵੀ ਇਹਨਾਂ ਪਾਰਟੀਆਂ ਨੂੰ ਸੱਤਾ ਨਹੀਂ ਸੌਂਪਣਗੇ।
"ਆਪ" ਵੱਲੋਂ 2022 ਵਿਧਾਨ ਸਭਾ ਚੋਣਾਂ ਸਮੇਂ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ। ਸੂਬੇ ਦੇ ਹਰ ਪਿੰਡ ਸ਼ਹਿਰ ਵਿੱਚ ਵਿਕਾਸ ਕੰਮ ਜੋਰਾਂ ਤੇ ਚੱਲ ਰਹੇ ਹਨ, ਜਿਨਾਂ ਤੋਂ ਪ੍ਰਭਾਵਿਤ ਹੋ ਕੇ ਸਮੁੱਚੇ ਪੰਜਾਬ ਅੰਦਰ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨਾਂ ਕਿਹਾ ਕਿ ਗੋਇਲ ਪਰਿਵਾਰ ਦੇ ਦਰਵਾਜ਼ੇ ਹਲਕੇ ਦੇ ਲੋਕਾਂ ਲਈ 24 ਘੰਟੇ ਖੁੱਲੇ ਹਨ।
ਇਸ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਸੋਹਣ ਲਾਲ, ਨਿਰਮਲ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ,ਮਨਪੀਤ ਸਿੰਘ, ਧੰਨਾਂ ਸਿੰਘ, ਮਨਪ੍ਰੀਤ ਮੰਨੂ,ਜਾਗਰ ਸਿੰਘ, ਗੁਲਾਬ ਸਿੰਘ,ਮਲਕੀਤ ਸਿੰਘ,ਅਮਨਜੋਤ ਸਿੰਘ,ਲਾਲੀ ਸਿੰਘ,ਧਰਮਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਮੰਤਰੀ ਗੋਇਲ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਿਲ ਹੋ ਰਹੇ ਹਨ। ਮੰਤਰੀ ਗੋਇਲ ਨੇ ਜੋ ਕੰਮ ਚਾਰ ਸਾਲਾਂ ਵਿੱਚ ਕੀਤੇ ਹਨ, ਵਿਰੋਧੀ ਪਾਰਟੀਆਂ ਦੇ ਆਗੂ 50 ਸਾਲਾਂ ਵਿੱਚ ਵੀ ਨਹੀਂ ਕਰ ਸਕੇ ਉਹਨਾਂ ਮੰਤਰੀ ਗੋਇਲ ਨੂੰ ਵਿਸ਼ਵਾਸ਼ ਦਵਾਇਆ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਦੌਰੇ ਦੌਰਾਨ ਮੰਤਰੀ ਗੋਇਲ ਦੇ ਨਾਲ ਉਨਾਂ ਦੇ ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ ਤੋਂ ਇਲਾਵਾ ਟਰੇਡ ਕਮਿਸ਼ਨ ਦੇ ਚੇਅਰਮੈਨ ਪ੍ਰਿੰਸ ਗਰਗ, ਮਹਿੰਦਰ ਸਿੰਘ ਕੂੰਦਨੀ ਚੇਅਰਮੈਨ ਮਾਰਕੀਟ ਕੇਮਟੀ ਮੂਨਕ, ਰਿੰਕੂ ਸਿੰਘ, ਸਰਾਜ ਸਿੰਘ ਸਰਪੰਚ ਕੈੜਲ, ਗੁਰਦੀਪ ਸਿੰਘ, ਮਾਨ ਸਿੰਘ ਹਾਂਡਾ, ਆਤਮਾ ਸਿੰਘ, ਮੰਗਤ ਸਿੰਘ ਰਾਮਪੁਰਾ ਗੁੱਜਰਾ, ਬਬਲੀ ਸਿੰਘ, ਤੇਜਬੀਰ ਸਿੰਘ ਠਸਕਾ ਵਾਈਸ ਚੇਅਰਮੈਨ ਬਾਲਕ ਸੰਮਤੀ ਅੰਨਦਾਣਾ ਐਟ ਮੂਨਕ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਲੰਟੀਅਰ ਹਾਜ਼ਰ ਸਨ।