Friday, 19 June 2026

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਵੱਲੋਂ ਪੰਜਾਬੀਆਂ ਖਿਲਾਫ਼ ਅਪਮਾਨਜਨਕ ਟਿੱਪਣੀ ਦੀ ਕੀਤੀ ਨਿੰਦਾ ਕੁਲਤਾਰ ਸਿੰਘ ਸੰਧਵਾਂ ਨੇ ਟ੍ਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ : ਗੁਲਾਬ ਚੰਦ ਕਟਾਰੀਆ ਪਟਿਆਲਾ ਜ਼ਿਲ੍ਹੇ 'ਚ 7 ਪ੍ਰੀਖਿਆ ਕੇਂਦਰਾਂ ‘ਤੇ ਨੀਟ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ : ਡਾ. ਹਿਮਾਂਸ਼ੂ ਅਗਰਵਾਲ ਅਧਿਕਾਰੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨਾ ਯਕੀਨੀ ਬਣਾਉਣ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦੀਆਂ ਜਨ-ਭਲਾਈਕਾਰੀ ਯੋਜਨਾਵਾਂ ਦੀ ਪੰਜਾਬ ਵਿੱਚ ਹੋ ਰਹੀ ਚਰਚਾ - ਨਾਇਬ ਸਿੰਘ ਸੈਣੀ ਨਾਇਬ ਸੈਣੀ ਨੇ ਸਿਰਸਾ ਵਿੱਚ ਕੀਤਾ ਜਨ-ਭਲਾਈ ਕੈਂਪ ਦਾ ਨਿਰੀਖਣ ਦ੍ਰੌਪਦੀ ਮੁਰਮੂ ਓਂਕਾਰੇਸ਼ਵਰ, ਮੱਧ ਪ੍ਰਦੇਸ਼ ਵਿਖੇ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮਨੋਵਿਗਿਆਨ ਕਲੀਨਿਕਲ ਸਿਖਲਾਈ ਲਈ ਨਵਾਂ ਕਦਮ ਪੰਜਾਬ ਸਰਕਾਰ ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ : ਡਾ. ਬਲਜੀਤ ਕੌਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਸਫ਼ਲ ਬਣਾਉਣ ਲਈ ਬੀ.ਐਲ.ਓਜ਼ ਫੀਲਡ ਵਿੱਚ ਪੂਰੀ ਤਰ੍ਹਾਂ ਸਰਗਰਮ : ਨਵਜੋਤ ਕੌਰ ਪੰਜਾਬ ਸਰਕਾਰ ਨੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਨੂੰ ਹੁਲਾਰਾ ਦੇਣ ਲਈ ਏਆਈ ਹੈਲਥਕੇਅਰ ਐਮਓਯੂ 'ਤੇ ਦਸਤਖਤ ਕੀਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਬਕਾਏ ਵਸੂਲਣ ਲਈ ਵੈਟ ਅਤੇ ਜੀਐਸਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸ਼ੁਰੂ : ਹਰਪਾਲ ਸਿੰਘ ਚੀਮਾ 5 ਬੱਚਿਆਂ ਦੇ ਚਿਹਰਿਆਂ 'ਤੇ ਪਰਤੀ ਮੁਸਕਾਨ ; ਪੰਜਾਬ ਸਰਕਾਰ ਨੇ ਕਰਵਾਇਆ ਪਰਿਵਾਰਾਂ ਨਾਲ ਮੁੜ ਮਿਲਾਪ : ਡਾ. ਬਲਜੀਤ ਕੌਰ ਯੋਗ ਸਿਰਫ਼ ਕਸਰਤ ਨਹੀਂ, ਸੰਪੂਰਨ ਜੀਵਨ ਪੱਧਤੀ ਹੈ - ਨਾਇਬ ਸਿੰਘ ਸੈਣੀ ਜਪਾਨ ਦੀ ਸੰਸਦ ਅਤੇ ਚੋਟੀ ਦੇ ਆਗੂਆਂ ਤੱਕ ਪਹੁੰਚਿਆ ਸ੍ਰੀਮਦਭਗਵਦਗੀਤਾ ਦਾ ਸੰਦੇਸ਼ ਸ਼ੈਰੀ ਕਲਸੀ ਨੇ ਪੁਰਾਣੀ ਤਹਿਸੀਲ ਬਟਾਲਾ ਵਿਚ ਕੰਮ ਕਰਦੇ ਵਸੀਕਾ ਨਵੀਸਾਂ, ਫੋਟੋ ਸਟੇਟ ਅਤੇ ਟਾਈਪਿਸਟਾਂ ਦੀ ਮੰਗ ਕੀਤੀ ਪੂਰੀ ਪਿੰਡ ਕੁਦਨੀ ਵਿਖੇ ਐਡਵੋਕੇਟ ਬਰਿੰਦਰ ਗੋਇਲ ਦੇ"ਲੋਕ ਮਿਲਣੀ"ਪ੍ਰੋਗਰਾਮ ਦੌਰਾਨ ਸੈਂਕੜੇ ਪਰਿਵਾਰ "ਆਪ" ਚ ਹੋਏ ਸ਼ਾਮਿਲ ਧੂਰੀ ਹਲਕੇ ਦੇ ਹਰੇਕ ਵਪਾਰੀ ਤੱਕ ਪਹੁੰਚ ਕਰੇਗਾ ਪੰਜਾਬ ਰਾਜ ਵਪਾਰੀ ਕਮਿਸ਼ਨ: ਚੇਅਰਮੈਨ ਪੁਸ਼ਪਿੰਦਰ ਸ਼ਰਮਾ ਮਾਨਸਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਚਾਰ ਵਿਅਕਤੀ ਨਾਮਜਦ, ਤਿੰਨ ਦੋਸ਼ੀ ਕਾਬੂ ਸ਼ੈਰੀ ਕਲਸੀ ਵਲੋਂ ਬਟਾਲਾ ਦੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਮੀਲ ਪੱਥਰ ਸਥਾਪਿਤ, ਟਰੈਫਿਕ ਦੀ ਸਮੱਸਿਆ ਦਾ ਕੀਤਾ ਸਥਾਈ ਹੱਲ

 

ਸੂਬਾ ਸਰਕਾਰ ਦੀਆਂ ਜਨ-ਭਲਾਈਕਾਰੀ ਯੋਜਨਾਵਾਂ ਦੀ ਪੰਜਾਬ ਵਿੱਚ ਹੋ ਰਹੀ ਚਰਚਾ - ਨਾਇਬ ਸਿੰਘ ਸੈਣੀ

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਖਿੜੇਗਾ ਕਮਲ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

Nayab Singh Saini, Chief Minister of Haryana, BJP Haryana

Gurpreet Singh

Gurpreet Singh

5 Dariya News

ਸਿਰਸਾ , 19 Jun 2026

Last updated on: Jun 19, 2026, 18:15 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਮਲ ਖਿੜੇਗਾ। ਹਰਿਆਣਾ ਵਿੱਚ ਡਬਲ ਇੰਜਣ ਦੀ ਸਰਕਾਰ ਜੋ ਹਰ ਵਰਗ ਲਈ ਭਲਾਈਕਾਰੀ ਯੋਜਨਾਵਾਂ ਚਲਾ ਰਹੀ ਹੈ, ਉਸਦੀ ਚਰਚਾ ਪੰਜਾਬ ਵਿੱਚ ਵੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੇ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੋਟਾਂ ਹਾਸਲ ਕੀਤੀਆਂ ਹਨ ਅਤੇ ਹੁਣ ਉੱਥੋਂ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਹੈ, ਪਰ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿਰਸਾ ਦੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਆਮ ਲੋਕ ਭਾਜਪਾ ਦੀਆਂ ਭਲਾਈਕਾਰੀ ਨੀਤੀਆਂ ਤੋਂ ਲਾਭ ਲੈ ਰਹੇ ਹਨ। 

ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਗੁਰੂਆਂ ਦੀ ਕਿਰਪਾ ਸਦਕਾ ਇੱਥੇ ਬੈਠੇ ਹਾਂ ਅਤੇ ਜਦੋਂ-ਜਦੋਂ ਧਰਮ 'ਤੇ ਸੰਕਟ ਆਇਆ ਤਾਂ ਮਹਾਂਪੁਰਸ਼ਾਂ ਨੇ ਦੇਸ਼-ਧਰਮ ਦੀ ਰੱਖਿਆ ਲਈ ਆਪਣੀਆਂ ਪੀੜ੍ਹੀਆਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ। ਪੰਚਕੂਲਾ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਵੀ ਮਨਾਇਆ ਗਿਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ, ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਦੇਸ਼ ਅਤੇ ਧਰਮ 'ਤੇ ਨਿਛਾਵਰ ਕਰ ਦਿੱਤਾ।

ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਉਨ੍ਹਾਂ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇੱਕ ਹੋਰ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਸਿਰਫ਼ ਰਾਜਨੀਤੀ ਕਰ ਰਹੇ ਹਨ। 

ਕਾਂਗਰਸ ਦੇ ਰਾਜ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਸੀ। ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸੇ ਤਰ੍ਹਾ ਦਾ ਸਮਝੌਤਾ ਨਹੀਂ ਹੋਵੇਗਾ। ਸੂਬੇ ਦੀ ਸਰਕਾਰ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਮਜ਼ਬੂਤੀ ਨਾਲ ਖੜ੍ਹੀ ਹੈ। ਸਰਕਾਰ ਜਦੋਂ ਸੈਸ਼ਨ ਬੁਲਾਉਂਦੀ ਹੈ ਤਾਂ ਵਿਰੋਧੀ ਧਿਰ ਦੇ ਲੋਕ ਭੱਜ ਜਾਂਦੇ ਹਨ, ਉਨ੍ਹਾਂ ਨੂੰ ਸੈਸ਼ਨ ਵਿੱਚ ਤਾਂ ਬੈਠਣਾ ਚਾਹੀਦਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਲਗਾਤਾਰ ਬਜਟ ਦੇ ਰਹੀ ਹੈ। ਗ੍ਰਾਮ ਪੰਚਾਇਤਾਂ ਅਤੇ ਪਾਲਿਕਾਵਾਂ ਵਿੱਚ ਬਜਟ ਪਹੁੰਚਾਇਆ ਗਿਆ ਹੈ। ਸਰਕਾਰ ਵਿਕਾਸ ਕਾਰਜਾਂ ਲਈ ਤੇਜ਼ ਗਤੀ ਨਾਲ ਕੰਮ ਕਰਵਾ ਰਹੀ ਹੈ।

 

Tags: Nayab Singh Saini , Chief Minister of Haryana , BJP Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD