Friday, 19 June 2026

 

 

ਖ਼ਾਸ ਖਬਰਾਂ ਕੁਲਤਾਰ ਸਿੰਘ ਸੰਧਵਾਂ ਨੇ ਟ੍ਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ : ਗੁਲਾਬ ਚੰਦ ਕਟਾਰੀਆ ਪਟਿਆਲਾ ਜ਼ਿਲ੍ਹੇ 'ਚ 7 ਪ੍ਰੀਖਿਆ ਕੇਂਦਰਾਂ ‘ਤੇ ਨੀਟ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ : ਡਾ. ਹਿਮਾਂਸ਼ੂ ਅਗਰਵਾਲ ਅਧਿਕਾਰੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨਾ ਯਕੀਨੀ ਬਣਾਉਣ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦੀਆਂ ਜਨ-ਭਲਾਈਕਾਰੀ ਯੋਜਨਾਵਾਂ ਦੀ ਪੰਜਾਬ ਵਿੱਚ ਹੋ ਰਹੀ ਚਰਚਾ - ਨਾਇਬ ਸਿੰਘ ਸੈਣੀ ਨਾਇਬ ਸੈਣੀ ਨੇ ਸਿਰਸਾ ਵਿੱਚ ਕੀਤਾ ਜਨ-ਭਲਾਈ ਕੈਂਪ ਦਾ ਨਿਰੀਖਣ ਦ੍ਰੌਪਦੀ ਮੁਰਮੂ ਓਂਕਾਰੇਸ਼ਵਰ, ਮੱਧ ਪ੍ਰਦੇਸ਼ ਵਿਖੇ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮਨੋਵਿਗਿਆਨ ਕਲੀਨਿਕਲ ਸਿਖਲਾਈ ਲਈ ਨਵਾਂ ਕਦਮ ਪੰਜਾਬ ਸਰਕਾਰ ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ : ਡਾ. ਬਲਜੀਤ ਕੌਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਸਫ਼ਲ ਬਣਾਉਣ ਲਈ ਬੀ.ਐਲ.ਓਜ਼ ਫੀਲਡ ਵਿੱਚ ਪੂਰੀ ਤਰ੍ਹਾਂ ਸਰਗਰਮ : ਨਵਜੋਤ ਕੌਰ ਪੰਜਾਬ ਸਰਕਾਰ ਨੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਨੂੰ ਹੁਲਾਰਾ ਦੇਣ ਲਈ ਏਆਈ ਹੈਲਥਕੇਅਰ ਐਮਓਯੂ 'ਤੇ ਦਸਤਖਤ ਕੀਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਬਕਾਏ ਵਸੂਲਣ ਲਈ ਵੈਟ ਅਤੇ ਜੀਐਸਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸ਼ੁਰੂ : ਹਰਪਾਲ ਸਿੰਘ ਚੀਮਾ 5 ਬੱਚਿਆਂ ਦੇ ਚਿਹਰਿਆਂ 'ਤੇ ਪਰਤੀ ਮੁਸਕਾਨ ; ਪੰਜਾਬ ਸਰਕਾਰ ਨੇ ਕਰਵਾਇਆ ਪਰਿਵਾਰਾਂ ਨਾਲ ਮੁੜ ਮਿਲਾਪ : ਡਾ. ਬਲਜੀਤ ਕੌਰ ਯੋਗ ਸਿਰਫ਼ ਕਸਰਤ ਨਹੀਂ, ਸੰਪੂਰਨ ਜੀਵਨ ਪੱਧਤੀ ਹੈ - ਨਾਇਬ ਸਿੰਘ ਸੈਣੀ ਜਪਾਨ ਦੀ ਸੰਸਦ ਅਤੇ ਚੋਟੀ ਦੇ ਆਗੂਆਂ ਤੱਕ ਪਹੁੰਚਿਆ ਸ੍ਰੀਮਦਭਗਵਦਗੀਤਾ ਦਾ ਸੰਦੇਸ਼ ਸ਼ੈਰੀ ਕਲਸੀ ਨੇ ਪੁਰਾਣੀ ਤਹਿਸੀਲ ਬਟਾਲਾ ਵਿਚ ਕੰਮ ਕਰਦੇ ਵਸੀਕਾ ਨਵੀਸਾਂ, ਫੋਟੋ ਸਟੇਟ ਅਤੇ ਟਾਈਪਿਸਟਾਂ ਦੀ ਮੰਗ ਕੀਤੀ ਪੂਰੀ ਪਿੰਡ ਕੁਦਨੀ ਵਿਖੇ ਐਡਵੋਕੇਟ ਬਰਿੰਦਰ ਗੋਇਲ ਦੇ"ਲੋਕ ਮਿਲਣੀ"ਪ੍ਰੋਗਰਾਮ ਦੌਰਾਨ ਸੈਂਕੜੇ ਪਰਿਵਾਰ "ਆਪ" ਚ ਹੋਏ ਸ਼ਾਮਿਲ ਧੂਰੀ ਹਲਕੇ ਦੇ ਹਰੇਕ ਵਪਾਰੀ ਤੱਕ ਪਹੁੰਚ ਕਰੇਗਾ ਪੰਜਾਬ ਰਾਜ ਵਪਾਰੀ ਕਮਿਸ਼ਨ: ਚੇਅਰਮੈਨ ਪੁਸ਼ਪਿੰਦਰ ਸ਼ਰਮਾ ਮਾਨਸਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਚਾਰ ਵਿਅਕਤੀ ਨਾਮਜਦ, ਤਿੰਨ ਦੋਸ਼ੀ ਕਾਬੂ ਸ਼ੈਰੀ ਕਲਸੀ ਵਲੋਂ ਬਟਾਲਾ ਦੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਮੀਲ ਪੱਥਰ ਸਥਾਪਿਤ, ਟਰੈਫਿਕ ਦੀ ਸਮੱਸਿਆ ਦਾ ਕੀਤਾ ਸਥਾਈ ਹੱਲ ਪਲੱਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਫਰੀਦਕੋਟ ਦੀ ਮੀਟਿੰਗ

 

ਡਰੋਨਾਂ ਰਾਹੀਂ ਹਥਿਆਰ ਸਪਲਾਈ ਕਰਨ ਵਾਲਾ ਗਿਰੋਹ ਬੇਨਕਾਬ, 8 ਮੁਲਜ਼ਮ ਕਾਬੂ

ਵਿਦੇਸ਼ੀ ਆਪਰੇਟਿਵਾਂ ਨਾਲ ਜੁੜੇ ਹਥਿਆਰ ਤਸਕਰੀ ਗਿਰੋਹ ਦਾ ਅੰਮ੍ਰਿਤਸਰ ਵਿੱਚ ਪਰਦਾਫਾਸ਼

Crime News Punjab, Punjab Police, Police, Crime News, Amritsar Police, Amritsar

Armaan

Armaan

5 Dariya News

ਅੰਮ੍ਰਿਤਸਰ , 18 Jun 2026

Last updated on: Jun 18, 2026, 17:56 IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਠ ਮੁਲਜ਼ਮਾਂ ਨੂੰ 11 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਗੁਲਾਬਜੀਤ ਸਿੰਘ ਉਰਫ਼ ਪ੍ਰਿੰਸ (21) ਅਤੇ ਹਰਪ੍ਰੀਤ ਸਿੰਘ ਉਰਫ਼ ਪ੍ਰੀਤ (23) ਦੋਵੇਂ ਵਾਸੀ ਪਿੰਡ ਅਟਾਰੀ, ਅੰਮ੍ਰਿਤਸਰ; ਗੁਰਪ੍ਰੀਤ ਸਿੰਘ ਉਰਫ਼ ਗੋਪੀ (24)ਵਾਸੀ ਪਿੰਡ ਹਰਦੋਵਾਲ, ਕਲਾਨੌਰ, ਗੁਰਦਾਸਪੁਰ; ਕੁਲਜੀਤ ਸਿੰਘ (39) ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ (40), ਵਾਸੀ ਪਿੰਡ ਰਣੀਆਂ, ਅੰਮ੍ਰਿਤਸਰ; ਅਮਨ ਰਾਣਾ ਉਰਫ਼ ਚੀਨੀ (20) ਵਾਸੀ ਛੇਹਰਟਾ, ਅੰਮ੍ਰਿਤਸਰ; ਸ਼ਰਨਜੀਤ ਸਿੰਘ ਉਰਫ਼ ਸੰਨੀ (29) ਵਾਸੀ ਪਿੰਡ ਕਿਰਲਗੜ੍ਹ, ਅੰਮ੍ਰਿਤਸਰ; ਅਤੇ ਤਰਨਤਾਰਨ ਦੇ ਪਿੰਡ ਮਾਲੀਆ ਦੇ ਰਹਿਣ ਵਾਲੇ ਅਜੈ ਸਿੰਘ (23) ਵਜੋਂ ਹੋਈ ਹੈ।

ਬਰਾਮਦ ਹਥਿਆਰਾਂ ਵਿੱਚ ਚਾਰ .30 ਬੋਰ (ਚੀਨ ਦੇ ਬਣੇ), ਚਾਰ .30 ਬੋਰ ਪੀਐਕਸ5 ਸਟੌਰਮ, ਇੱਕ .30 ਬੋਰ ਜ਼ਿਗਾਨਾ, ਇੱਕ 9 ਐਮਐਮ ਗਲੌਕ (ਆਸਟ੍ਰੀਆ ਦਾ ਬਣਿਆ) ਅਤੇ ਇੱਕ 9 ਐਮਐਮ (ਆਸਟ੍ਰੀਆ ਦਾ ਬਣਿਆ) ਅਤੇ ਅੱਠ ਜ਼ਿੰਦਾ ਕਾਰਤੂਸ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਕਥਿਤ ਤੌਰ 'ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਵਿਦੇਸ਼ੀ ਕਾਰਕੁਨਾਂ ਦੇ ਸੰਪਰਕ ਵਿੱਚ ਸਨ। 

ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਇਹ ਹਥਿਆਰ ਅੱਗੇ ਅਪਰਾਧਿਕ ਤੱਤਾਂ ਵਿੱਚ ਸਪਲਾਈ ਕੀਤੇ ਜਾਣੇ ਸਨ, ਜਿਨ੍ਹਾਂ ਦੀ ਵਰਤੋਂ ਜਬਰੀ ਵਸੂਲੀ, ਹਿੰਸਕ ਅਪਰਾਧਾਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਹੋਣੀ ਸੀ।ਡੀਜੀਪੀ ਨੇ ਕਿਹਾ ਕਿ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਹਥਿਆਰਾਂ ਦਾ ਪਤਾ ਲਗਾਉਣ ਲਈ ਇਸ ਕੇਸ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਾਪਤ ਹੋਈ ਗੁਪਤ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਦੋਸ਼ੀ ਗੁਲਾਬਜੀਤ ਉਰਫ਼ ਪ੍ਰਿੰਸ ਅਤੇ ਹਰਪ੍ਰੀਤ ਉਰਫ਼ ਪ੍ਰੀਤ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ।ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਪੁਲਿਸ ਟੀਮਾਂ ਨੇ ਇੱਕ ਹੋਰ ਮੁਲਜ਼ਮ ਗੁਰਪ੍ਰੀਤ ਉਰਫ਼ ਗੋਪੀ ਨੂੰ ਚਾਰ ਪਿਸਤੌਲਾਂ ਸਣੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਅੱਗੇ ਉਸਦੇ ਦੋ ਸਾਥੀਆਂ ਕੁਲਜੀਤ ਸਿੰਘ ਅਤੇ ਸ਼ਮਸ਼ੇਰ ਉਰਫ਼ ਸ਼ੇਰਾ ਨੂੰ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਗੁਰਪ੍ਰੀਤ ਉਰਫ਼ ਗੋਪੀ ਨੇ ਖੁਲਾਸਾ ਕੀਤਾ ਕਿ ਉਹ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਵਿਦੇਸ਼ੀ ਗੈਂਗਸਟਰ ਦੇ ਸੰਪਰਕ ਵਿੱਚ ਸੀ, ਜੋ ਉਨ੍ਹਾਂ ਲਈ ਅਟਾਰੀ ਸੈਕਟਰ ਵਿੱਚ ਵੱਖ-ਵੱਖ ਥਾਵਾਂ 'ਤੇ ਡਰੋਨ ਰਾਹੀਂ ਭੇਜੀ ਜਾਂਦੀ ਹਥਿਆਰਾਂ ਦੀ ਖੇਪ ਦਾ ਪ੍ਰਬੰਧ ਕਰ ਰਿਹਾ ਸੀ।ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਪੁਲਿਸ ਟੀਮਾਂ ਨੇ ਦੋ ਹੋਰ ਮੁਲਜ਼ਮਾਂ ਅਮਨ ਰਾਣਾ ਉਰਫ਼ ਚੀਨੀ ਅਤੇ ਸ਼ਰਨਜੀਤ ਉਰਫ਼ ਸੰਨੀ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਉਕਤ ਮੁਲਜ਼ਮਾਂ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇੱਕ ਪਿਸਤੌਲ ਸਮੇਤ ਮੁਲਜ਼ਮ ਅਜੈ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਅਨੁਸਾਰ ਮੁਲਜ਼ਮ ਹਰਪ੍ਰੀਤ ਉਰਫ਼ ਪ੍ਰੀਤ, ਗੁਰਪ੍ਰੀਤ ਉਰਫ਼ ਗੋਪੀ, ਸ਼ਰਨਜੀਤ ਉਰਫ਼ ਸੰਨੀ ਅਤੇ ਅਜੈ ਸਿੰਘ ਪਹਿਲਾਂ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ, ਐਨਡੀਪੀਐਸ ਐਕਟ ਅਤੇ ਚੋਰੀ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਰਹੇ ਹਨ। ਉਨ੍ਹਾਂ ਅੱਗੇ ਕਿਹਾ ਇਸ ਸਬੰਧੀ ਹੋਰ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ, ਤਿੰਨ ਵੱਖ-ਵੱਖ ਮਾਮਲੇ - ਅਸਲਾ ਐਕਟ ਦੀ ਧਾਰਾ 25(8) ਅਧੀਨ ਥਾਣਾ ਏਅਰਪੋਰਟ ਵਿਖੇ ਐਫਆਈਆਰ ਨੰਬਰ 14 ਮਿਤੀ 01-06-2026, ਅਸਲਾ ਐਕਟ ਦੀ ਧਾਰਾ 25(8) ਅਧੀਨ ਥਾਣਾ ਸਦਰ ਵਿਖੇ ਐਫਆਈਆਰ ਨੰਬਰ 122 ਮਿਤੀ 10-06-2026 ਅਤੇ ਅਸਲਾ ਐਕਟ ਦੀ ਧਾਰਾ 25(8) ਅਧੀਨ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਫਆਈਆਰ ਨੰਬਰ 133 ਮਿਤੀ 16-06-2026 ਨੂੰ ਦਰਜ ਕੀਤੇ ਗਏ ਹਨ।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD