Friday, 19 June 2026

 

 

ਖ਼ਾਸ ਖਬਰਾਂ ਕੁਲਤਾਰ ਸਿੰਘ ਸੰਧਵਾਂ ਨੇ ਟ੍ਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ : ਗੁਲਾਬ ਚੰਦ ਕਟਾਰੀਆ ਪਟਿਆਲਾ ਜ਼ਿਲ੍ਹੇ 'ਚ 7 ਪ੍ਰੀਖਿਆ ਕੇਂਦਰਾਂ ‘ਤੇ ਨੀਟ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ : ਡਾ. ਹਿਮਾਂਸ਼ੂ ਅਗਰਵਾਲ ਅਧਿਕਾਰੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨਾ ਯਕੀਨੀ ਬਣਾਉਣ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦੀਆਂ ਜਨ-ਭਲਾਈਕਾਰੀ ਯੋਜਨਾਵਾਂ ਦੀ ਪੰਜਾਬ ਵਿੱਚ ਹੋ ਰਹੀ ਚਰਚਾ - ਨਾਇਬ ਸਿੰਘ ਸੈਣੀ ਨਾਇਬ ਸੈਣੀ ਨੇ ਸਿਰਸਾ ਵਿੱਚ ਕੀਤਾ ਜਨ-ਭਲਾਈ ਕੈਂਪ ਦਾ ਨਿਰੀਖਣ ਦ੍ਰੌਪਦੀ ਮੁਰਮੂ ਓਂਕਾਰੇਸ਼ਵਰ, ਮੱਧ ਪ੍ਰਦੇਸ਼ ਵਿਖੇ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮਨੋਵਿਗਿਆਨ ਕਲੀਨਿਕਲ ਸਿਖਲਾਈ ਲਈ ਨਵਾਂ ਕਦਮ ਪੰਜਾਬ ਸਰਕਾਰ ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ : ਡਾ. ਬਲਜੀਤ ਕੌਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਸਫ਼ਲ ਬਣਾਉਣ ਲਈ ਬੀ.ਐਲ.ਓਜ਼ ਫੀਲਡ ਵਿੱਚ ਪੂਰੀ ਤਰ੍ਹਾਂ ਸਰਗਰਮ : ਨਵਜੋਤ ਕੌਰ ਪੰਜਾਬ ਸਰਕਾਰ ਨੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਨੂੰ ਹੁਲਾਰਾ ਦੇਣ ਲਈ ਏਆਈ ਹੈਲਥਕੇਅਰ ਐਮਓਯੂ 'ਤੇ ਦਸਤਖਤ ਕੀਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਬਕਾਏ ਵਸੂਲਣ ਲਈ ਵੈਟ ਅਤੇ ਜੀਐਸਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸ਼ੁਰੂ : ਹਰਪਾਲ ਸਿੰਘ ਚੀਮਾ 5 ਬੱਚਿਆਂ ਦੇ ਚਿਹਰਿਆਂ 'ਤੇ ਪਰਤੀ ਮੁਸਕਾਨ ; ਪੰਜਾਬ ਸਰਕਾਰ ਨੇ ਕਰਵਾਇਆ ਪਰਿਵਾਰਾਂ ਨਾਲ ਮੁੜ ਮਿਲਾਪ : ਡਾ. ਬਲਜੀਤ ਕੌਰ ਯੋਗ ਸਿਰਫ਼ ਕਸਰਤ ਨਹੀਂ, ਸੰਪੂਰਨ ਜੀਵਨ ਪੱਧਤੀ ਹੈ - ਨਾਇਬ ਸਿੰਘ ਸੈਣੀ ਜਪਾਨ ਦੀ ਸੰਸਦ ਅਤੇ ਚੋਟੀ ਦੇ ਆਗੂਆਂ ਤੱਕ ਪਹੁੰਚਿਆ ਸ੍ਰੀਮਦਭਗਵਦਗੀਤਾ ਦਾ ਸੰਦੇਸ਼ ਸ਼ੈਰੀ ਕਲਸੀ ਨੇ ਪੁਰਾਣੀ ਤਹਿਸੀਲ ਬਟਾਲਾ ਵਿਚ ਕੰਮ ਕਰਦੇ ਵਸੀਕਾ ਨਵੀਸਾਂ, ਫੋਟੋ ਸਟੇਟ ਅਤੇ ਟਾਈਪਿਸਟਾਂ ਦੀ ਮੰਗ ਕੀਤੀ ਪੂਰੀ ਪਿੰਡ ਕੁਦਨੀ ਵਿਖੇ ਐਡਵੋਕੇਟ ਬਰਿੰਦਰ ਗੋਇਲ ਦੇ"ਲੋਕ ਮਿਲਣੀ"ਪ੍ਰੋਗਰਾਮ ਦੌਰਾਨ ਸੈਂਕੜੇ ਪਰਿਵਾਰ "ਆਪ" ਚ ਹੋਏ ਸ਼ਾਮਿਲ ਧੂਰੀ ਹਲਕੇ ਦੇ ਹਰੇਕ ਵਪਾਰੀ ਤੱਕ ਪਹੁੰਚ ਕਰੇਗਾ ਪੰਜਾਬ ਰਾਜ ਵਪਾਰੀ ਕਮਿਸ਼ਨ: ਚੇਅਰਮੈਨ ਪੁਸ਼ਪਿੰਦਰ ਸ਼ਰਮਾ ਮਾਨਸਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੇ ਮੁਕੱਦਮੇ ਨੂੰ ਟਰੇਸ ਕਰਕੇ ਚਾਰ ਵਿਅਕਤੀ ਨਾਮਜਦ, ਤਿੰਨ ਦੋਸ਼ੀ ਕਾਬੂ ਸ਼ੈਰੀ ਕਲਸੀ ਵਲੋਂ ਬਟਾਲਾ ਦੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਮੀਲ ਪੱਥਰ ਸਥਾਪਿਤ, ਟਰੈਫਿਕ ਦੀ ਸਮੱਸਿਆ ਦਾ ਕੀਤਾ ਸਥਾਈ ਹੱਲ ਪਲੱਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਫਰੀਦਕੋਟ ਦੀ ਮੀਟਿੰਗ

 

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ ਮੁਫ਼ਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮਾਂ ਦਾ ਐਲਾਨ

ਡਾ. ਬਲਜੀਤ ਕੌਰ ਨੇ ਕਿਹਾ, ਇਹ ਪਹਿਲ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਅਤੇ ਪਰਿਵਾਰਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਹੋਵੇਗੀ ਸਹਾਈ

Dr Baljit Kaur, AAP Punjab

Armaan

Armaan

5 Dariya News

ਚੰਡੀਗੜ੍ਹ , 18 Jun 2026

Last updated on: Jun 18, 2026, 17:17 IST

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਨੁਸੂਚਿਤ ਜਾਤੀ (ਐਸ.ਸੀ.) ਦੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਵਧਾਉਣ ਦੇ ਉਦੇਸ਼ ਨਾਲ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਊ.ਐਫ.) ਨਾਲ ਜੁੜੇ ਮੁਫ਼ਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਕੌਮੀ ਪੱਧਰ ਦੀ ਏਜੰਸੀ ਅਪੋਲੋ ਮੇਡ ਸਕਿੱਲਜ਼ ਰਾਹੀਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ, ਰੁਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਵਿਕਾਸ ਰਾਹੀਂ ਸਸ਼ਕਤ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵੱਲੋਂ ਦੋ ਉਦਯੋਗ-ਸੰਬੰਧਿਤ ਕੋਰਸਾਂ “ਕੇਅਰ-ਗਿਵਰ–ਮਦਰ ਐਂਡ ਨਿਊ ਬੌਰਨ” (ਮਾਂ ਅਤੇ ਨਵਜੰਮੇ ਬੱਚੇ ਦੀ ਦੇਖਭਾਲ) ਅਤੇ “ਐਲਡਰਲੀ ਕੇਅਰ ਟੇਕਰ” (ਬਜ਼ੁਰਗਾਂ ਦੀ ਦੇਖਭਾਲ) ਲਈ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਪ੍ਰੋਗਰਾਮ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਹੀਂ ਚੁਣੇ ਗਏ ਲੁਧਿਆਣਾ ਅਤੇ ਜਲੰਧਰ ਦੇ ਕੇਂਦਰਾਂ ਵਿੱਚ 1 ਜੁਲਾਈ ਤੋਂ ਸ਼ੁਰੂ ਹੋਣਗੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਯੋਗ ਉਮੀਦਵਾਰਾਂ ਨੂੰ ਮੁਫ਼ਤ ਰਿਹਾਇਸ਼, ਭੋਜਨ, ਟ੍ਰੇਨਿੰਗ ਕਿੱਟਾਂ ਅਤੇ ਇੱਕ ਰਾਸ਼ਟਰੀ ਸੰਸਥਾ ਵੱਲੋਂ ਪ੍ਰਮਾਣੀਕਰਨ (ਸਰਟੀਫਿਕੇਸ਼ਨ) ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਘੱਟੋ-ਘੱਟ ਮੈਟ੍ਰਿਕ (10ਵੀਂ) ਪਾਸ, ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਦੇ ਸਥਾਈ ਵਸਨੀਕ ਉਮੀਦਵਾਰ ਇਨ੍ਹਾਂ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਦੇ ਯੋਗ ਹਨ।

ਉਨ੍ਹਾਂ ਕਿਹਾ ਕਿ ਇਹ ਕੋਰਸ ਭਾਗੀਦਾਰਾਂ ਨੂੰ ਉਦਯੋਗਿਕ ਤਜਰਬਾ, ਵਿਹਾਰਕ ਹੁਨਰ ਅਤੇ ਪਲੇਸਮੈਂਟ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ, ਜਿਸ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਵਿੱਚ ਰੁਜ਼ਗਾਰ ਅਤੇ ਆਜੀਵਿਕਾ ਦੇ ਮੌਕੇ ਹੋਰ ਮਜ਼ਬੂਤ ਹੋਣਗੇ। ਡਾ. ਬਲਜੀਤ ਕੌਰ ਨੇ ਕਿਹਾ, “ਹੁਨਰ ਵਿਕਾਸ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦਾ ਹੈ। ਜਦੋਂ ਕੋਈ ਨੌਜਵਾਨ ਹੁਨਰ ਹਾਸਲ ਕਰਕੇ ਰੁਜ਼ਗਾਰ ਪ੍ਰਾਪਤ ਕਰਦਾ ਹੈ ਤਾਂ ਉਹ ਨਾ ਸਿਰਫ਼ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਂਦਾ ਹੈ, ਸਗੋਂ ਪੂਰੇ ਪਰਿਵਾਰ ਵਿੱਚ ਆਤਮ-ਵਿਸ਼ਵਾਸ, ਸਥਿਰਤਾ ਅਤੇ ਨਵੀਂ ਉਮੀਦ ਦਾ ਸੰਚਾਰ ਕਰਦਾ ਹੈ।

ਪੰਜਾਬ ਸਰਕਾਰ ਹਰ ਯੋਗ ਨੌਜਵਾਨ ਨੂੰ ਬਿਹਤਰ ਭਵਿੱਖ ਬਣਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਵਚਨਬੱਧ ਹੈ।” ਚਾਹਵਾਨ ਉਮੀਦਵਾਰ ਆਪਣੀ ਜਾਣਕਾਰੀ [email protected] ਜਾਂ [email protected]  ਜਾ [email protected] ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ, ਉਹ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਆਪਣੇ ਜ਼ਿਲ੍ਹੇ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨਾਲ ਵੀ ਸੰਪਰਕ ਕਰ ਸਕਦੇ ਹਨ।

 

Tags: Dr Baljit Kaur , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD