Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਹਰਿਆਣਾ ਸ਼ਵੇਤ ਕ੍ਰਾਂਤੀ ਤੋਂ ਸਵੀਟ ਕ੍ਰਾਂਤੀ ਵੱਲ ਵਧ ਰਿਹਾ ਹੈ, 2030 ਤੱਕ 15,500 ਮੀਟ੍ਰਿਕ ਟਨ ਸ਼ਹਿਦ ਉਤਪਾਦਨ ਦਾ ਟੀਚਾ : ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਵਿਸ਼ਵ ਮਧੂਮੱਖੀ ਦਿਵਸ 'ਤੇ ਆਯੋਜਿਤ ਪ੍ਰੋਗਰਾਮ ਵਿੱਚ ਮਧੂਮੱਖੀ ਪਾਲਕਾਂ ਨੂੰ ਕੀਤਾ ਸੰਬੋਧਨ

Nayab Singh Saini, Chief Minister of Haryana, BJP Haryana, Shyam Singh Rana, Gian Chand Gupta

5 Dariya News

5 Dariya News

5 Dariya News

ਪੰਚਕੂਲਾ , 20 May 2026

Last updated on: May 21, 2026, 14:37 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸ਼ਵੇਤ ਕ੍ਰਾਂਤੀ ਤੋਂ ਸਵੀਟ ਕ੍ਰਾਂਤੀ ਦੇ ਸੱਦੇ 'ਤੇ ਅੱਗੇ ਵਧਦੇ ਹੋਏ ਮਧੂਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਮਧੂਮੱਖੀ ਪਾਲਣ ਨੀਤੀ ਬਣਾਈ ਹੈ। ਇਸ ਨੀਤੀ ਤਹਿਤ ਸਾਲ 2030 ਤੱਕ ਮਧੂਮੱਖੀ ਪਾਲਕਾਂ ਦੀ ਗਿਣਤੀ ਵਧਾ ਕੇ 7 ਹਜ਼ਾਰ 750 ਕਰਨ ਅਤੇ ਸ਼ਹਿਦ ਦਾ ਉਤਪਾਦਨ 15 ਹਜ਼ਾਰ 500 ਮੀਟ੍ਰਿਕ ਟਨ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਮੁੱਖ ਮੰਤਰੀ ਅੱਜ ਸੈਕਟਰ-1 ਸਥਿਤ ਰੈੱਡ ਬਿਸ਼ਪ ਕਨਵੈਂਸ਼ਨ ਸੈਂਟਰ ਵਿੱਚ ਹਰਿਆਣਾ ਬਾਗਬਾਨੀ ਵਿਭਾਗ ਵੱਲੋਂ ਵਿਸ਼ਵ ਮਧੂਮੱਖੀ ਦਿਵਸ 'ਤੇ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜ਼ੂਦ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਧੂਮੱਖੀ ਪਾਲਕਾਂ ਵੱਲੋਂ ਸ਼ਹਿਦ ਅਤੇ ਸ਼ਹਿਦ ਤੋਂ ਬਣੇ ਉਤਪਾਦਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਵ ਮਧੂਮੱਖੀ ਦਿਵਸ ਦੀਆਂ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਮਧੂਮੱਖੀ ਪਾਲਣ ਨੂੰ ਜ਼ਮੀਨੀ ਪੱਧਰ 'ਤੇ ਉਤਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 

ਇਸ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਮਧੂਮੱਖੀ ਪਾਲਕਾਂ ਨੂੰ ਮਧੂਮੱਖੀ ਦੇ ਬਕਸਿਆਂ, ਕਾਲੋਨੀਆਂ ਅਤੇ ਉਪਕਰਨਾਂ 'ਤੇ 85 ਫੀਸਦੀ ਤੱਕ ਸਬਸਿਡੀ ਉਪਲਬਧ ਕਰਵਾ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਮਧੂਮੱਖੀ ਪਾਲਣ ਨਾਲ ਜੁੜੇ ਕਿਸਾਨਾਂ ਨੂੰ ਅਨਿਸ਼ਚਿਤਤਾ ਅਤੇ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਰਾਹਤ ਦਿਵਾਉਂਦੇ ਹੋਏ ਹਰਿਆਣਾ ਸਰਕਾਰ ਵੱਲੋਂ ਮਧੂਮੱਖੀ ਪਾਲਣ ਨੂੰ ਵੀ ਭਾਵੰਤਰ ਭਰਪਾਈ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। 

ਇਸ ਯੋਜਨਾ ਤਹਿਤ ਸ਼ਹਿਦ ਦਾ ਸੁਰੱਖਿਅਤ ਮੁੱਲ 120 ਰੁਪਏ ਕਿਲੋ ਤੈਅ ਕੀਤਾ ਗਿਆ ਹੈ। ਇਸ ਨਾਲ ਹੁਣ ਕਿਸਾਨ ਨੂੰ ਨੁਕਸਾਨ ਹੋਣ ਦਾ ਡਰ ਨਹੀਂ ਰਹਿੰਦਾ ਅਤੇ ਉਨ੍ਹਾਂ ਨੂੰ ਇੱਕ ਨਿਸ਼ਚਿਤ ਆਮਦਨ ਦੀ ਗਾਰੰਟੀ ਮਿਲੀ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ 30 ਕਿਸਾਨਾਂ ਦੇ ਖਾਤਿਆਂ ਵਿੱਚ ਭਾਵੰਤਰ ਭਰਪਾਈ ਯੋਜਨਾ ਤਹਿਤ 1 ਕਰੋੜ 2 ਲੱਖ ਰੁਪਏ ਦੀ ਉਤਸ਼ਾਹ ਰਕਮ ਜਾਰੀ ਕੀਤੀ। 

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਧੂਮੱਖੀ ਪਾਲਕਾਂ ਨੂੰ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਧੂਮੱਖੀ ਪਾਲਣ ਨੂੰ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਮਧੂਕ੍ਰਾਂਤੀ ਪੋਰਟਲ 'ਤੇ ਹਰਿਆਣਾ ਦੇ 3 ਹਜ਼ਾਰ ਤੋਂ ਵੱਧ ਮਧੂਮੱਖੀ ਪਾਲਕ ਰਜਿਸਟਰਡ ਹਨ। ਮਧੂਮੱਖੀ ਪਾਲਕਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਹਰਿਆਣਾ ਰਾਜ ਪਹਿਲੇ ਸਥਾਨ 'ਤੇ ਹੈ।

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਮਧੂਮੱਖੀ ਦਿਵਸ ਇੱਕ ਛੋਟੇ ਜਿਹੇ ਜੀਵ ਨੂੰ ਲੈ ਕੇ ਮਨਾਇਆ ਜਾ ਰਿਹਾ ਦਿਨ ਹੈ। ਪਰ ਇਹ ਧਰਤੀ 'ਤੇ ਜੀਵਨ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਇੱਕ ਮਹਾਨ ਯਤਨ ਹੈ। ਸਾਡੇ ਵਿਗਿਆਨੀ ਪੂਰੀ ਮਨੁੱਖੀ ਜਾਤੀ ਨੂੰ ਵਾਰ-ਵਾਰ ਚੇਤਾਵਨੀ ਦਿੰਦੇ ਆ ਰਹੇ ਹਨ ਕਿ ਜੇਕਰ ਮਧੂਮੱਖੀਆਂ ਖ਼ਤਮ ਹੋ ਗਈਆਂ ਤਾਂ ਜੀਵਨ ਵੀ ਖ਼ਤਰੇ ਵਿੱਚ ਆ ਜਾਵੇਗਾ। 

ਪੂਰੀ ਦੁਨੀਆ ਨੂੰ ਇਸੇ ਗੱਲ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 20 ਮਈ ਨੂੰ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾਂਦਾ ਹੈ। ਸਾਡੇ ਵੇਦਾਂ, ਪੁਰਾਣਾਂ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਵੀ  ਸ਼ਹਿਦ ਅਤੇ ਮਧੂਮੱਖੀਆਂ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਰਿਗਵੇਦ ਵਿੱਚ ਮਧੂ ਨੂੰ ਸਮ੍ਰਿੱਧੀ, ਸ਼ੁੱਧਤਾ ਅਤੇ ਸਿਹਤ ਦਾ ਪ੍ਰਤੀਕ ਮੰਨਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਧੂਮੱਖੀਆਂ ਕੇਵਲ ਕੁਦਰਤ ਦੀਆਂ ਰੱਖਿਅਕ ਹੀ ਨਹੀਂ ਹਨ ਸਗੋਂ  ਇਹ ਖੇਤੀਬਾੜੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਵੀ ਹਨ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਪਰਿਵਰਤਨ, ਵਾਤਾਵਰਣ ਪ੍ਰਦੂਸ਼ਣ ਅਤੇ ਖੁਰਾਕ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਉਦੋਂ ਮਧੂਮੱਖੀਆਂ ਦਾ ਮਹੱਤਵ ਹੋਰ ਵੀ ਵਧ ਗਿਆ ਹੈ। 

ਪਰ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਮਧੂਮੱਖੀਆਂ ਖ਼ਤਰੇ ਵਿੱਚ ਹਨ। ਕੀਟਨਾਸ਼ਕਾਂ ਦੀ ਵਰਤੋਂ, ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਕਾਰਨ ਇਨ੍ਹਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਸਰ੍ਹੋਂ, ਸੂਰਜਮੁਖੀ, ਨਰਮਾ, ਬਰਸੀਮ ਅਤੇ ਵੱਖ-ਵੱਖ ਫਲਾਂ ਤੇ ਸਬਜ਼ੀਆਂ ਦੀ ਖੇਤੀ ਦੇ ਨਾਲ-ਨਾਲ ਮਧੂਮੱਖੀ ਪਾਲਣ ਵੀ ਕਰਨ। 

ਇਸ ਨਾਲ ਸ਼ਹਿਦ ਉਤਪਾਦਨ ਦੇ ਨਾਲ-ਨਾਲ ਮਧੂਮੱਖੀਆਂ ਦੁਆਰਾ ਪਰ-ਪਰਾਗਣ ਕਰਨ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਧੂਮੱਖੀਆਂ ਦਾ ਮਹੱਤਵ ਕੇਵਲ ਖੇਤੀ ਤੱਕ ਹੀ ਸੀਮਤ ਨਹੀਂ ਹੈ। ਵਰਤਮਾਨ ਸਮੇਂ ਵਿੱਚ ਮਧੂਮੱਖੀ ਪਾਲਣ ਰੁਜ਼ਗਾਰ ਅਤੇ ਪੇਂਡੂ ਆਰਥਿਕਤਾ ਦਾ ਮਜ਼ਬੂਤ ਆਧਾਰ ਬਣ ਚੁੱਕਾ ਹੈ। ਘੱਟ ਲਾਗਤ, ਘੱਟ ਜ਼ਮੀਨ ਅਤੇ ਘੱਟ ਸਰੋਤਾਂ ਵਿੱਚ ਸ਼ੁਰੂ ਹੋਣ ਵਾਲਾ ਇਹ ਕਾਰੋਬਾਰ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਿਹਾ ਹੈ। 

ਮਧੂਮੱਖੀ ਸਾਨੂੰ ਸ਼ਹਿਦ ਤੋਂ ਇਲਾਵਾ ਰਾਇਲ ਜੈਲੀ, ਬੀ-ਵੈਕਸ (ਮੋਮ), ਪ੍ਰੋਪੋਲਿਸ, ਬੀ-ਪੋਲਨ ਅਤੇ ਬੀ-ਵੈਨਮ ਵਰਗੇ ਕਈ ਬਹੁਮੁੱਲੇ ਉਤਪਾਦ ਵੀ ਦਿੰਦੀ ਹੈ। ਇਨ੍ਹਾਂ ਦੀ ਬਾਜ਼ਾਰ ਵਿੱਚ, ਵਿਸ਼ੇਸ਼ ਤੌਰ 'ਤੇ ਫਾਰਮਾ ਅਤੇ ਕਾਸਮੈਟਿਕ ਉਦਯੋਗਾਂ ਵਿੱਚ ਭਾਰੀ ਮੰਗ ਹੈ। ਇਨ੍ਹਾਂ ਉਤਪਾਦਾਂ ਦੀ ਕੀਮਤ ਸ਼ਹਿਦ ਨਾਲੋਂ ਕਈ ਗੁਣਾ ਜ਼ਿਆਦਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਮਧੂਮੱਖੀ ਪਾਲਣ ਨੂੰ ਵਧਾਉਣ ਦਾ ਨਿਰੰਤਰ ਯਤਨ ਕਰ ਰਹੀ ਹੈ। ਮਧੂਮੱਖੀ ਪਾਲਣ ਨੂੰ ਪੇਸ਼ੇਵਰ ਢੰਗ ਨਾਲ ਚਲਾਉਣ ਵਿੱਚ ਸਹਿਯੋਗ ਕਰਨ ਲਈ ਕੁਰੂਕਸ਼ੇਤਰ ਦੇ ਰਾਮਨਗਰ ਵਿੱਚ ਇਜ਼ਰਾਈਲ ਦੀ ਤਕਨੀਕ 'ਤੇ ਅਧਾਰਤ ਦੇਸ਼ ਦਾ ਪਹਿਲਾ ਏਕੀਕ੍ਰਿਤ ਮਧੂਮੱਖੀ ਪਾਲਣ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ। 

ਇਸ ਕੇਂਦਰ ਵਿੱਚ ਕਿਸਾਨਾਂ ਨੂੰ ਮਧੂਮੱਖੀ ਪਾਲਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵਿੱਚ ਸ਼ਹਿਦ ਵਪਾਰ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ। ਇਸ ਕੇਂਦਰ 'ਤੇ ਲਗਭਗ 800 ਟਨ ਸ਼ਹਿਦ ਦਾ ਵਪਾਰ ਹੋ ਚੁੱਕਾ ਹੈ। ਇਸੇ ਕੇਂਦਰ ਵਿੱਚ ਸ਼ਹਿਦ ਕੱਢਣ, ਭੰਡਾਰਨ, ਪ੍ਰੋਸੈਸਿੰਗ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਹਿਦ ਦੇ ਮਾਰਕੀਟਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਜ਼ਿਆਦਾਤਰ ਜ਼ਮੀਨ ਖੇਤੀ ਅਧੀਨ ਹੈ। ਇਸੇ ਕਾਰਨ ਸਾਡੇ ਇੱਥੇ ਜੰਗਲਾਂ ਅਤੇ ਬਾਗਾਂ ਦੀ ਕਮੀ ਹੈ। ਫਿਰ ਵੀ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੇ ਨੈਸ਼ਨਲ ਬੀਕੀਪਿੰਗ ਐਂਡ ਹਨੀ ਮਿਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਹਰਿਆਣਾ ਵਿੱਚ ਲਗਭਗ 5 ਹਜ਼ਾਰ ਮੀਟ੍ਰਿਕ ਟਨ ਸ਼ਹਿਦ ਦਾ ਉਤਪਾਦਨ ਹੁੰਦਾ ਹੈ। 

ਉਨ੍ਹਾਂ ਨੇ ਕਿਹਾ ਕਿ ਅਸੀਂ ਮਧੂਮੱਖੀ ਪਾਲਣ ਸਮੇਤ ਬਾਗਬਾਨੀ ਨੂੰ ਖੇਤੀ ਵਿਵਿਧਤਾ ਦਾ ਇੱਕ ਪ੍ਰਮੁੱਖ ਅਧਾਰ ਬਣਾਇਆ ਹੈ। ਸੂਬੇ ਵਿੱਚ ਸਾਲ 2014 ਵਿੱਚ ਕੁੱਲ ਬਾਗਬਾਨੀ ਖੇਤਰ 1 ਲੱਖ 17 ਹਜ਼ਾਰ ਏਕੜ ਸੀ, ਜੋ ਅੱਜ ਵਧ ਕੇ ਦੁੱਗਣੇ ਤੋਂ ਵੀ ਵੱਧ ਯਾਨੀ 2 ਲੱਖ 73 ਹਜ਼ਾਰ ਏਕੜ ਹੋ ਗਿਆ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਜ਼ਮੀਨ ਦੀ ਹੋਲਡਿੰਗ ਛੋਟੀ ਹੁੰਦੀ ਜਾ ਰਹੀ ਹੈ। 

ਇਸ ਲਈ, ਕਿਸਾਨ ਮਧੂਮੱਖੀ ਪਾਲਣ ਕਰਕੇ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ। ਇਹ ਅਜਿਹਾ ਕਾਰੋਬਾਰ ਹੈ, ਜਿਸ ਵਿੱਚ ਘੱਟ ਜ਼ਮੀਨ ਦੀ ਲੋੜ ਹੁੰਦੀ ਹੈ। ਭੂਮੀਹੀਣ, ਘੱਟ ਪੜ੍ਹੇ-ਲਿਖੇ, ਅਣਪੜ੍ਹ, ਇੱਥੋਂ ਤੱਕ ਕਿ ਔਰਤਾਂ ਵੀ ਸਿਖਲਾਈ ਲੈ ਕੇ ਇਸ ਕਾਰੋਬਾਰ ਨੂੰ ਸਫ਼ਲਤਾਪੂਰਵਕ ਚਲਾ ਸਕਦੀਆਂ ਹਨ। 

ਕਈ ਰਾਜਾਂ ਵਿੱਚ ਔਰਤਾਂ ਸੈਲਫ ਹੈਲਪ ਗਰੁੱਪਾਂ ਰਾਹੀਂ ਸ਼ਹਿਦ ਉਤਪਾਦਨ ਅਤੇ ਮੰਡੀਕਰਨ ਕਰ ਰਹੀਆਂ ਹਨ। ਹਰਿਆਣਾ ਵਿੱਚ ਵੀ ਨੌਜਵਾਨ ਸਟਾਰਟਅੱਪ ਦੇ ਰੂਪ ਵਿੱਚ ਹਨੀ ਬ੍ਰਾਂਡ ਲਾਂਚ ਕਰਕੇ ਨਾ ਕੇਵਲ ਆਪਣੀ ਕਮਾਈ ਵਧਾ ਸਕਦੇ ਹਨ, ਬਲਕਿ ਸੂਬੇ ਦੀ ਪਛਾਣ ਵੀ ਬਣਾ ਸਕਦੇ ਹਨ। 

ਇਸ ਦੇ ਲਈ ਹਰਿਆਣਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਅਤੇ ਤਕਨੀਕੀ ਮਾਰਗਦਰਸ਼ਨ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਹਰਿਆਣਾ ਨੂੰ ਹਨੀ ਹਬ ਬਣਾਇਆ ਜਾ ਸਕੇ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 11 ਅਗਾਂਹਵਧੂ ਮਧੂਮੱਖੀ ਪਾਲਕਾਂ ਨੂੰ 11-11 ਹਜ਼ਾਰ ਰੁਪਏ ਦੀ ਉਤਸ਼ਾਹ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। 

ਉਨ੍ਹਾਂ ਨੇ ਬਾਗਬਾਨੀ ਵਿਭਾਗ ਵੱਲੋਂ ਪ੍ਰਕਾਸ਼ਿਤ ‘ਹਰਿਆਣਾ ਸਟ੍ਰਾਈਡਸ ਅਹੈੱਡ ਇਨ ਹਾਰਟੀਕਲਚਰ’ ਨਾਮਕ ਪੁਸਤਕ ਦੀ ਘੁੰਡ-ਚੁਕਾਈ ਵੀ ਕੀਤੀ। ਇਸ ਤੋਂ ਪਹਿਲਾਂ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦਾ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਹੈ। 

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਿਰੰਤਰ ਕਾਰਜ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਕਈ ਯੋਜਨਾਵਾਂ ਵੀ ਲਾਗੂ ਕੀਤੀਆਂ ਹਨ। ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ 24 ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ 'ਤੇ ਕੀਤੀ ਜਾ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਖੇਤਾਂ ਲਈ ਖਾਦ ਅਤੇ ਕਿਸਾਨਾਂ ਲਈ ਭਾਅ ਯਕੀਨੀ ਬਣਾਇਆ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਕਿਸਾਨਾਂ ਦੀ ਆਮਦਨ ਵਧਾਉਣ ਅਤੇ ਲੋਕਾਂ ਦੀ ਸਿਹਤ ਦੋਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 10 ਜ਼ਿਲ੍ਹਿਆਂ ਵਿੱਚ ਪ੍ਰਯੋਗਸ਼ਾਲਾਵਾਂ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ 'ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਗਿਆਨਚੰਦ ਗੁਪਤਾ, ਭਾਜਪਾ ਸੂਬਾ ਮੀਤ ਪ੍ਰਧਾਨ ਸ਼੍ਰੀਮਤੀ ਬੰਤੋ ਕਟਾਰੀਆ, ਨਵੇਂ ਚੁਣੇ ਗਏ ਮੇਅਰ ਸ਼੍ਰੀ ਸ਼ਿਆਮ ਲਾਲ ਬਾਂਸਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਜੇਂਦਰ ਕੁਮਾਰ, ਬਾਗਬਾਨੀ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਰਣਬੀਰ ਸਿੰਘ, ਬਾਗਬਾਨੀ ਵਿਭਾਗ ਦੇ ਐਚ.ਓ.ਡੀ. (ਵਿਸ਼ੇਸ਼) ਡਾ. ਅਰਜੁਨ ਸੈਣੀ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬੀ.ਆਰ. ਕੰਬੋਜ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਵੀਰੇਂਦਰ ਬੜਖਾਲਸਾ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅਤਰੇ ਸਮੇਤ ਸੂਬੇ ਭਰ ਤੋਂ ਆਏ ਮਧੂਮੱਖੀ ਪਾਲਕ ਅਤੇ ਮਾਹਿਰ ਸ਼ਾਮਲ ਸਨ।

 

Tags: Nayab Singh Saini , Chief Minister of Haryana , BJP Haryana , Shyam Singh Rana , Gian Chand Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD