Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ — 17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ

ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇੱਕ ਸੰਤੁਲਿਤ ਜੀਵਨ ਜੀਓ

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission

Gurpreet Singh

Gurpreet Singh

5 Dariya News

ਦਿੱਲੀ , 30 Apr 2026

Last updated on: Apr 30, 2026, 15:49 IST

ਮਨੁੱਖਤਾ, ਇਕਤਾ ਅਤੇ ਆਧਿਆਤਮਿਕ ਆਦਰਸ਼ਾਂ ਦੇ ਪਵਿੱਤਰ ਸੰਦੇਸ਼ ਨੂੰ ਸਾਕਾਰ ਕਰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਦਿੱਲੀ ਦੇ ਬੁਰਾੜੀ ਰੋਡ ਸਥਿਤ ਗ੍ਰਾਊਂਡ ਨੰ. 8 ਵਿੱਚ ਬਹੁਤ ਹੀ ਗੰਭੀਰ ਅਤੇ ਆਧਿਆਤਮਿਕ ਮਾਹੌਲ ਵਿੱਚ ਸਾਦਾ ਸਾਂਝਾ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਦਿਵ੍ਯ ਅਵਸਰ ਪਰਮ ਸਤਿਕਾਰਯੋਗ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਕਿਰਪਾਮਈ ਹਾਜ਼ਰੀ ਅਤੇ ਆਸ਼ੀਰਵਾਦ ਨਾਲ ਰੌਸ਼ਨ ਹੋਇਆ।

ਇਸ ਪਵਿੱਤਰ ਆਯੋਜਨ ਵਿੱਚ 17 ਨਵੇਂ ਜੋੜਿਆਂ ਨੇ ਇੱਕੋ ਸਥਾਨ ‘ਤੇ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਸਾਰੇ ਦੰਪਤੀਆਂ ਨੇ ਸਤਗੁਰੂ ਦੇ ਆਸ਼ੀਰਵਾਦ ਨਾਲ ਪਿਆਰ ਅਤੇ ਸਮਰਪਣ ਭਾਵ ਨਾਲ ਗ੍ਰਿਹਸਥ ਜੀਵਨ ਦੀ ਨਵੀਂ ਯਾਤਰਾ ਆਰੰਭ ਕੀਤੀ। 

ਇਹ ਸਮਾਰੋਹ ਸਾਦਗੀ, ਸਮਾਨਤਾ, ਸਾਂਝ ਅਤੇ ਆਧਿਆਤਮਿਕ ਮੁੱਲਾਂ ਦਾ ਪ੍ਰੇਰਣਾਦਾਇਕ ਉਦਾਹਰਨ ਬਣਿਆ। ਭਗਤੀ ਰਸ ਨਾਲ ਭਰਪੂਰ ਮਾਹੌਲ ਵਿੱਚ ਜੈਮਾਲਾ, ਸਾਂਝਾ ਹਾਰ ਅਤੇ ਨਿਰੰਕਾਰੀ ਲਾਵਾਂ ਦੇ ਮਿੱਠੇ ਗਾਇਨ ਨਾਲ ਵਿਆਹ ਸੰਪੰਨ ਹੋਇਆ। ਇਸ ਮੌਕੇ ‘ਤੇ ਇੰਗਲੈਂਡ, ਦਿੱਲੀ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਸ਼ਾਮਲ ਹੋਏ ਜੋੜੇ ਵਿਆਹਿਕ ਬੰਧਨ ਵਿੱਚ ਬੱਝੇ।

ਇਸ ਅਵਸਰ ‘ਤੇ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਦੰਪਤੀਆਂ ਨੂੰ ਆਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਅੱਜ ਦਾ ਇਹ ਸੁੰਦਰ ਅਵਸਰ ਕੇਵਲ 17 ਜੋੜਿਆਂ ਦਾ ਵਿਆਹ ਨਹੀਂ, ਸਗੋਂ ਪਰਿਵਾਰਾਂ ਦੇ ਸੱਚੇ ਮਿਲਾਪ ਦਾ ਪ੍ਰਤੀਕ ਹੈ। ਇਹ ਉਹ ਆਤਮਾਵਾਂ ਹਨ ਜੋ ਪਹਿਲਾਂ ਹੀ ਨਿਰੰਕਾਰ ਨਾਲ ਜੁੜ ਕੇ ਇੱਕ ਹੋ ਚੁੱਕੀਆਂ ਹਨ ਅਤੇ ਅੱਜ ਇਸ ਪਵਿੱਤਰ ਬੰਧਨ ਵਿੱਚ ਬੱਝ ਕੇ ਇੱਕ ਪਰਿਵਾਰ ਦਾ ਰੂਪ ਧਾਰ ਰਹੀਆਂ ਹਨ। 

ਇਹ ਪਿਆਰ ਅਤੇ ਇਕਤਾ ਦਾ ਰੂਪ ਹੈ, ਜੋ ਜੀਵਨ ਦੇ ਹਰ ਪਲ ਵਿੱਚ ਬਣਿਆ ਰਹੇ ਤਾਂ ਹੀ ਸੱਚੇ ਅਰਥਾਂ ਵਿੱਚ ਜੀਵਨਸਾਥੀ ਇਕ-ਦੂਜੇ ਨੂੰ ਪਿਆਰ ਦੇ ਸਕਣਗੇ। ਵਿਆਹ ਦਾ ਅਰਥ ਸਿਰਫ਼ ਇਕੱਠੇ ਰਹਿਣਾ ਨਹੀਂ, ਸਗੋਂ ਜ਼ਿੰਮੇਵਾਰੀਆਂ ਨੂੰ ਮਿਲਜੁਲ ਕੇ ਨਿਭਾਉਣਾ ਹੈ। ਜਿਵੇਂ ਇਹ ਸਾਂਝਾ ਹਾਰ ਹੈ, ਠੀਕ ਉਸੇ ਤਰ੍ਹਾਂ ਇਹ ਰਿਸ਼ਤਾ ਵੀ ਸਾਂਝੇਦਾਰੀ ਦਾ ਪ੍ਰਤੀਕ ਹੈ, ਜਿੱਥੇ ਬਿਨਾ ਕਿਸੇ ਭੇਦਭਾਵ ਦੇ ਦੋਵੇਂ ਇੱਕ ਇਕਾਈ ਬਣ ਕੇ ਕੰਧੇ ਨਾਲ ਕੰਧਾ ਮਿਲਾ ਕੇ ਜੀਵਨ ਦੇ ਹਰ ਕਰਤੱਬ ਨੂੰ ਨਿਭਾਉਣ। 

ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਆਪਣੀ ਭੂਮਿਕਾ ਨੂੰ ਸਮਝਣ। ਜੇ ਕਿਸੇ ਇੱਕ ਜੀਵਨਸਾਥੀ ਦਾ ਰੁਝਾਨ ਸੇਵਾ, ਸਤਸੰਗ ਅਤੇ ਸਿਮਰਨ ਵੱਲ ਘੱਟ ਹੋਣ ਲੱਗੇ, ਤਾਂ ਦੂਜੇ ਦਾ ਕਰਤੱਬ ਹੈ ਕਿ ਉਹ ਉਸਨੂੰ ਪ੍ਰੇਰਿਤ ਕਰੇ। ਜਦੋਂ ਦੋਵੇਂ ਮਿਲ ਕੇ ਆਧਿਆਤਮਿਕ ਅਤੇ ਸਮਾਜਿਕ ਜੀਵਨ ਵਿੱਚ ਸੰਤੁਲਨ ਬਣਾਉਂਦੇ ਹਨ, ਤਦ ਹੀ ਇਹ ਮਿਲਾਪ ਪੂਰਨਤਾ ਨੂੰ ਪ੍ਰਾਪਤ ਕਰਦਾ ਹੈ।

ਅੰਤ ਵਿੱਚ ਸਤਗੁਰੂ ਮਾਤਾ ਜੀ ਨੇ ਸਾਰੇ ਨਵੇਂ ਜੋੜਿਆਂ ਲਈ ਅਰਦਾਸ ਕਰਦਿਆਂ ਕਿਹਾ ਕਿ ਦਾਤਾਰ ਸਭ ਨੂੰ ਖੁਸ਼ੀਆਂ ਬਖ਼ਸ਼ੇ ਅਤੇ ਹਰ ਵਿਅਕਤੀ ਆਪਣੇ ਕਰਤੱਬਾਂ ਨੂੰ ਉਤਨੀ ਹੀ ਪ੍ਰਾਥਮਿਕਤਾ ਦੇਵੇ ਜਿੰਨੀ ਉਹ ਆਪਣੇ ਅਧਿਕਾਰਾਂ ਨੂੰ ਦਿੰਦਾ ਹੈ। ਇਹੀ ਸੋਚ ਇੱਕ ਮਜ਼ਬੂਤ, ਪਿਆਰ ਭਰੇ ਅਤੇ ਸੰਤੁਲਿਤ ਜੀਵਨ ਦੀ ਨੀਂਹ ਬਣਦੀ ਹੈ।

ਨਿਸ਼ਚਿਤ ਤੌਰ ‘ਤੇ ਇਹ ਆਯੋਜਨ ਹਰ ਪਰਿਵਾਰ ਅਤੇ ਹਾਜ਼ਰ ਸੰਗਤ ਲਈ ਇੱਕ ਆਧਿਆਤਮਿਕ ਅਨੁਭਵ ਰਿਹਾ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਸਾਦਗੀ ਅਤੇ ਸਮਰਪਣ ਹੀ ਸੁਖੀ ਅਤੇ ਸਫਲ ਜੀਵਨ ਦੀ ਅਸਲ ਬੁਨਿਆਦ ਹਨ।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD