ਪੈਰਾਮਾਊਂਟ ਸਿੰਗਲ ਹਸਪਤਾਲ ਨੇ ਚਿਕਿਤਸਾ ਖੇਤਰ ਵਿੱਚ ਨਵੀਂ ਤਕਨੀਕੀ ਉਪਲਬਧੀ ਦੇ ਤੌਰ ‘ਤੇ ਲੁਧਿਆਣਾ ਵਿੱਚ ਪਹਿਲੀ ਵਾਰ ਪੂਰੇ ਗੋਡੇ ਅਤੇ ਚੂਲਾ ਬਦਲਣ ਦੀਆਂ ਸਰਜਰੀਆਂ ਲਈ ਆਧੁਨਿਕ ਤਕਨਾਲੋਜੀ ਦੇ ਵਿਲੱਖਣ ਮਿਲਾਪ ਨੂੰ ਪੇਸ਼ ਕੀਤਾ ਹੈ। ਇਸ ਦੌਰਾਨ ਮਾਇਕਰੋਸਾਫਟ ਹੋਲੋਲੈਂਸ ਅਤੇ ਅਰਥੀ3ਡੀ ਦੇ ਉੱਨਤ ਪ੍ਰੀ-ਪਲੈਨਿੰਗ ਸਾਫਟਵੇਅਰ ਦੀ ਮਦਦ ਨਾਲ ਹਸਪਤਾਲ ਆਰਥੋਪੀਡਿਕ ਨਾਲ ਜੁੜੀਆਂ ਪ੍ਰਕਿਰਿਆਵਾਂ ਵਿੱਚ ਸਟੀਕਤਾ ਅਤੇ ਕੁਸ਼ਲਤਾ ਦੇ ਨਵੇਂ ਯੁੱਗ ਦੀ ਅਗਵਾਈ ਕਰ ਰਿਹਾ ਹੈ।
ਇਹ ਕ੍ਰਾਂਤੀਕਾਰ ਏਕੀਕਰਣ ਸਰਜਨਾਂ ਨੂੰ ਆਪਰੇਸ਼ਨ ਥੀਏਟਰ ਵਿੱਚ ਜਾਣ ਤੋਂ ਪਹਿਲਾਂ ਹਰ ਮਰੀਜ਼ ਦੀ ਸਰੀਰਕ ਬਣਤਰ ਦੇ ਜਟਿਲ 3ਡੀ ਮਾਡਲ ਤਿਆਰ ਕਰਨ ਲਈ ਯੋਗ ਬਣਾਉਂਦਾ ਹੈ। ਇਸ ਬੇਮਿਸਾਲ ਪ੍ਰੀ-ਪਲੈਨਿੰਗ ਸਮਰੱਥਾ ਨਾਲ ਸਰਜਰੀ ਦੇ ਹਰ ਪੜਾਅ ਨੂੰ ਬਹੁਤ ਉੱਚੀ ਸਟੀਕਤਾ ਨਾਲ ਪਹਿਲਾਂ ਹੀ ਨਿਰਧਾਰਤ ਕੀਤਾ ਜਾ ਸਕਦਾ ਹੈ, ਜਿਸ ਨਾਲ ਪੂਰੇ ਗੋਡੇ ਅਤੇ ਚੂਲਾ ਨੂੰ ਬਦਲਣ ਸਰਜਰੀਆਂ ਦੌਰਾਨ ਇੰਪਲਾਂਟ ਦੀ ਸਹੀ ਸਥਾਪਨਾ ਅਤੇ ਐਲਾਈਨਮੈਂਟ ਯਕੀਨੀ ਬਣਦੀ ਹੈ।
ਇਸ ਮੌਕੇ ਪੈਰਾਮਾਊਂਟ ਸਿੰਗਲ ਹਸਪਤਾਲ ਦੇ ਮੁੱਖ ਆਰਥੋਪੀਡਿਕ ਸਰਜਨ ਡਾ. ਸ਼ੇਖਰ ਸਿੰਗਲ ਨੇ ਉਕਤ ਅਡਵਾਂਸ ਤਕਨਾਲੋਜੀ ਬਾਰੇ ਆਪਣੀ ਸੋਚ ਸਾਂਝੀ ਕਰਦਿਆਂ ਕਿਹਾ ਕਿ ਮਾਇਕਰੋਸਾਫਟ ਹੋਲੋਲੈਂਸ ਨੂੰ ਆਰਥੋ3ਡੀ ਦੇ ਸਾਫਟਵੇਅਰ ਨਾਲ ਜੋੜ ਕੇ ਆਰਥੋਪੀਡਿਕ ਸਰਜਰੀ ਦੇ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ। ਆਪਰੇਸ਼ਨ ਥੀਏਟਰ ਵਿੱਚ ਜਾਣ ਤੋਂ ਪਹਿਲਾਂ ਮਰੀਜ਼ ਦੀ ਸਰੀਰਕ ਬਣਤਰ ਨੂੰ 3ਡੀ ਰੂਪ ਵਿੱਚ ਦੇਖਣ ਦੀ ਸਮਰੱਥਾ ਨਾਲ ਸਾਡੀ ਸਟੀਕਤਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਸਰਜਰੀ ਦੇ ਨਤੀਜੇ ਨਵੇਂ ਮਿਆਰ ਤੱਕ ਪਹੁੰਚੇ ਹਨ।
ਡਾ. ਸਿੰਗਲ ਨੇ ਕਿਹਾ ਕਿ ਪੈਰਾਮਾਊਂਟ ਸਿੰਗਲ ਹਸਪਤਾਲ ਵਿੱਚ ਪੂਰੇ ਗੋਡੇ ਅਤੇ ਚੂਲਾ ਬਦਲਵਾ ਰਹੇ ਮਰੀਜ਼ ਹੁਣ ਇਸ ਅਡਵਾਂਸ ਤਕਨੀਕ ਦਾ ਲਾਭ ਲੈ ਸਕਣਗੇ, ਜਿਹੜੀ ਘੱਟ ਸਮੇਂ ਵਿੱਚ ਠੀਕ ਹੋਣ ਨੂੰ ਅਤੇ ਲੰਬੇ ਸਮੇਂ ਦੇ ਬਿਹਤਰ ਨਤੀਜੇ ਨੂੰ ਯਕੀਨੀ ਬਣਾਉਂਦੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਮਿਕਸਡ ਰਿਐਲਿਟੀ ਅਤੇ ਪ੍ਰੀ-ਪਲੈਨਿੰਗ ਸਾਫਟਵੇਅਰ ਦੀ ਤਾਕਤ ਨਾਲ ਹਸਪਤਾਲ ਖੇਤਰ ਵਿੱਚ ਆਰਥੋਪੀਡਿਕ ਇਲਾਜ ਦਾ ਨਵਾਂ ਮਿਆਰ ਸਥਾਪਿਤ ਕਰ ਰਿਹਾ ਹੈ।
ਡਾ. ਸਿੰਗਲ ਨੇ ਕਿਹਾ ਕਿ ਪੈਰਾਮਾਊਂਟ ਸਿੰਗਲ ਹਸਪਤਾਲ ਵਿੱਚ ਮਾਇਕਰੋਸਾਫਟ ਹੋਲੋਲੈਂਸ ਅਤੇ ਆਰਥੋ3ਡੀ ਦੇ ਪ੍ਰੀ-ਪਲੈਨਿੰਗ ਸਾਫਟਵੇਅਰ ਨੂੰ ਅਪਣਾਉਣਾ ਹਸਪਤਾਲ ਦੀ ਮਰੀਜ਼ਾਂ ਨੂੰ ਬਿਹਤਰ ਨਤੀਜੇ ਅਤੇ ਸੰਤੁਸ਼ਟੀ ਦੇਣ ਲਈ ਤਕਨੀਕ ਸੀ ਵਰਤੋਂ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਆਰਥੋਪੀਡਿਕ ਸਰਜਰੀ ਵਿੱਚ ਇਸ ਅਡਵਾਂਸ ਪੱਧਤੀ ਨੂੰ ਅਪਣਾਉਂਦੇ ਹੋਏ, ਹਸਪਤਾਲ ਨੇ ਆਪਣੇ ਆਪ ਨੂੰ ਚਿਕਿਤਸਾ ਖੇਤਰ ਨਵੀਨਤਾ ਵਿੱਚ ਮੋਹਰੀ ਵਜੋਂ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ ਅਤੇ ਸਟੀਕਤਾ, ਦੇਖਭਾਲ ਅਤੇ ਉੱਤਮਤਾ ਦੇ ਨਵੇਂ ਮਿਆਰ ਬਣਾਏ ਹਨ।