Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਡਿਪਟੀ ਕਮਿਸ਼ਨਰ ਨੇ ਲੁਧਿਆਣਾ ਜ਼ਿਲ੍ਹੇ 'ਚ 100 ਫ਼ੀਸਦ ਡਿਜੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਦਾ ਕੀਤਾ ਸਨਮਾਨ

ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਨੂੰ ਵੀ ਬੀ.ਐੱਲ.ਓਜ਼ ਪੂਰੀ ਲਗਨ ਨਾਲ ਪੂਰਾ ਕਰਨ: ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ

Himanshu Jain, DC Ludhiana, Ludhiana, Deputy Commissioner Ludhiana, Punjab, Punjab News, Latest Punjab News

Web Admin

Web Admin

5 Dariya News

ਲੁਧਿਆਣਾ , 14 Jul 2026

Last updated on: Jul 15, 2026, 12:24 IST

ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਨੂੰ ਮੁੱਖ ਰੱਖਦੇ ਹੋਏ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਮਿਤੀ 25.06.2026 ਤੋਂ ਮਿਤੀ 24.07.2026 ਤੱਕ ਬੀ.ਐੱਲ.ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰਕੇ ਬੀ.ਐੱਲ.ਓ., ਐੱਪ ਵਿੱਚ ਡੀਜੀਟਾਈਜ਼ ਕੀਤੇ ਜਾ ਰਹੇ ਹਨ।

ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਗਣਨਾ ਫਾਰਮ ਦੀ 100 ਫ਼ੀਸਦ ਡੀਜੀਟਲਾਈਜ਼ੇਸ਼ਨ ਦਾ ਟੀਚਾ ਸਭ ਤੋਂ ਪਹਿਲਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 57-ਖੰਨਾ ਦੇ ਬੂਥ ਨੰਬਰ 43 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਹਰਚਰਨ ਸਿੰਘ, ਬੂਥ ਨੰਬਰ 191 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਮੋਹਨ ਸਿੰਘ, ਹਲਕਾ 58-ਸਮਰਾਲਾ ਦੇ ਬੂਥ ਨੰਬਰ 107 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਬੇਅੰਤ ਸਿੰਘ, ਬੂਥ ਨੰਬਰ 109 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਵੀਰਵਰਿੰਦਰ ਸਿੰਘ, ਬੂਥ ਨੰਬਰ 124 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਅਮਨਪ੍ਰੀਤ ਸਿੰਘ, ਬੂਥ ਨੰਬਰ 125 'ਤੇ ਤਾਇਨਾਤ ਬੀ.ਐੱਲ.ਓ. ਸ੍ਰੀਮਤੀ ਕੁਲਵੀਰ ਕੌਰ, ਬੂਥ ਨੰਬਰ 129 'ਤੇ ਤਾਇਨਾਤ ਬੀ.ਐੱਲ.ਓ. ਸ੍ਰੀਮਤੀ ਮਨਪ੍ਰੀਤ ਕੌਰ, ਬੂਥ ਨੰਬਰ 183 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਬਲਜੀਤ ਸਿੰਘ, ਹਲਕਾ 59-ਸਾਹਨੇਵਾਲ ਦੇ ਬੂਥ ਨੰਬਰ 171 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਜੰਟਾ ਸਿੰਘ, ਹਲਕਾ 60-ਲੁਧਿਆਣਾ ਪੂਰਬੀ ਦੇ ਬੂਥ ਨੰਬਰ 216 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਮੰਜੁਲ ਗੁਪਤਾ, ਹਲਕਾ 66-ਗਿੱਲ ਦੇ ਬੂਥ ਨੰਬਰ 60 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਜਸਵੰਤ ਸਿੰਘ, ਬੂਥ ਨੰਬਰ 68 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਕੁਲਦੀਪ ਸਿੰਘ, ਬੂਥ ਨੰਬਰ 94 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਲਖਵੀਰ ਸਿੰਘ ਖੱਟੜਾ, ਹਲਕਾ 68-ਦਾਖਾ ਦੇ ਬੂਥ ਦੇ ਬੂਥ ਨੰਬਰ 119 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਗੁਰਦੀਪ ਸਿੰਘ ਅਤੇ ਹਲਕਾ 70-ਜਗਰਾਉ ਦੇ ਬੂਥ ਨੰਬਰ 92 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਹਰਪ੍ਰੀਤ ਸਿੰਘ ਅਤੇ ਬੂਥ ਨੰਬਰ 169 'ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਕੁਲਦੀਪ ਸਿੰਘ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਵਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਇਨ੍ਹਾਂ ਜੇਤੂ ਬੀ.ਐੱਲ.ਓਜ਼ ਨੂੰ ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਵਿੱਚ ਵੀ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਚੋਣ ਤਹਿਸੀਲਦਾਰ ਲੁਧਿਆਣਾ ਸ੍ਰੀ ਰਾਜਨ ਢੱਲ, ਸਮੂਹ ਜੇਤੂ ਬੀ.ਐੱਲ.ਓਜ਼ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ ਹਾਜ਼ਰ ਸੀ।

 

Tags: Himanshu Jain , DC Ludhiana , Ludhiana , Deputy Commissioner Ludhiana , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD