ਹਰਿਆਣਾ ਰਾਜ ਚੋਣ ਕਮਿਸ਼ਨਰ ਸ੍ਰੀ ਦੇਵੇਂਦਰ ਸਿੰਘ ਕਲਿਆਣ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੀ ਅਗਵਾਈ ਕਰਦੇ ਹੋਏ ਆਉਣ ਵਾਲੇ ਚੋਣਾਂ ਨੁੰ ਲੈ ਕੇ ਕਿਹਾ ਕਿ ਸੂਬਾ ਚੋਣ ਕਮਿਸ਼ਨ ਵੱਲੋਂ ਸਾਰੀ ਜਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਸਾਰਿਆਂ ਦੇ ਸਹਿਯੋਗ ਨਾਲ ਚੋਣ ਪ੍ਰਕ੍ਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਸਫਲਤਾਪੂਰਵਕ ਸਪੰਨ ਕਰਾਇਆ ਜਾਵੇਗਾ।
ਇਸ ਮੌਕੇ 'ਤੇ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ।
ਚੋਣ ਜਾਬਤਾ ਦਾ ਪਾਲਣ 'ਤੇ ਜੋਰ
ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ 13 ਅਪ੍ਰੈਲ 2026 ਤੋਂ ਚੋਣ ਜਾਬਤਾ ਲਾਗੂ ਹੋ ਚੁੱਕੀ ਹੈ, ਜੋ ਚੋਣ ਖਤਮ ਹੋਣ ਤੱਕ ਲਾਗੂ ਰਹੇਗੀ। ਮੀਟਿੰਗ ਵਿੱਚ ਸਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਤੋਂ ਉਮੀਦ ਕੀਤੀ ਗਈ ਕਿ ਉਹ ਚੋਣ ਜਾਬਤਾ ਦੇ ਪ੍ਰਾਵਧਾਨਾਂ ਦਾ ਪੂਰਾ ਸਨਮਾਨ ਕਰਦੇ ਹੋਏ ਚੋਣ ਪ੍ਰਕ੍ਰਿਆ ਵਿੱਚ ਸਹਿਯੋਗ ਕਰਨ। ਚੋਣ ਜਾਬਤਾ ਦੇ ਤਹਿਤ ਜਾਤੀ ਜਾਂ ਧਰਮ ਦੇ ਆਧਾਰ 'ਤੇ ਵੋਟ ਮੰਗਣ, ਭ੍ਰਮਕ ਦੋਸ਼ ਲਗਾਉਣ ਅਤੇ ਹੋਰ ਪਾਰਟੀਆਂ ਦੀ ਪ੍ਰਚਾਰ ਸਮੱਗਰੀ ਨੂੰ ਨੁਕਸਾਨ ਪਹੁੰਚਾਉਣ ਤੋਂ ਪਰਹੇਜ ਕਰਨ ਦੀ ਗੱਲ ਕਹੀ ਗਈ।
ਸ਼ਾਂਤੀਪੂਰਨ ਚੋਣ ਤਹਿਤ ਸਾਂਝੀ ਜਿਮੇਵਾਰੀ
ਸ੍ਰੀ ਕਲਿਆਣ ਨੇ ਆਪਸੀ ਸਹਿਯੋਗ ਅਤੇ ਪਾਰਦਰਸ਼ਿਤਾ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਚੋਣ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵੀ ਤਰ੍ਹਾ ਦੇ ਲੋਭ-ਲਾਲਚ, ਡਰਾਉਣ-ਧਮਕਾਉਣ ਜਾਂ ਚੋਣ ਕੇਂਦਰਾਂ ਦੇ ਨੇੜੇ ਪ੍ਰਚਾਰ ਤੋਂ ਬਚਣਾ ਸਾਰਿਆਂ ਦੀ ਸਮੂਹਿਕ ਜਿਮੇਵਾਰੀ ਹੈ। ਚੋਣ ਸਮਾਪਤੀ ਤੋਂ 48 ਘੰਝ ਪਹਿਲਾਂ ਜਨਸਭਾਵਾਂ ਤੋਂ ਪਰਹੇਜ ਰੱਖਣ ਅਤੇ ਚੋਣ ਕੇਂਦਰ ਦੇ 100 ਮੀਟਰ ਦੇ ਘੇਰੇ ਵਿੱਚ ਪ੍ਰਚਾਰ ਨਾ ਕਰਨ ਦੇ ਨਿਯਮਾਂ ਦਾ ਪਾਲਣ ਕਰਨ 'ਤੇ ਵੀ ਸਹਿਮਤੀ ਵਿਅਕਤੀ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਰੈਲੀਆਂ ਅਤੇ ਜਲੂਸਾਂ ਦੌਰਾਨ ਸ਼ਾਂਤੀ ਅਤੇ ਵਿਵਸਥਾ ਬਣਾਏ ਰੱਖਣਾ ਸਾਰੀ ਪਾਰਟੀਆਂ ਦੀ ਸਾਂਝੀ ਜਿਮੇਵਾਰੀ ਹੈ। ਮੀਟਿੰਗ ਵਿੱਚ ਇਹ ਵੀ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾ ਦੇ ਭੜਕਾਊ ਪ੍ਰਦਰਸ਼ਨ, ਪੁਤਲਾ ਫੁੱਕਣ ਜਾਂ ਪਬਲਿਕ ਸਪੰਤੀ ਨੂੰ ਨੁਕਸਾਨ ਪਹੁੰਚਾਉਣ ਵਰਗੀ ਗਤੀਵਿਧੀਆਂ ਤੋਂ ਦੂਰ ਰਹਿ ਕੇ ਸਕਾਰਾਤਮਕ ਮਾਹੌਲ ਬਣਾਏ ਰੱਖਿਆ ਜਾਵੇ।
ਪਾਰਦਰਸ਼ਿਤਾ, ਜਵਾਬਦੇਹੀ ਅਤੇ ਜਾਗਰੁਕਤਾ 'ਤੇ ਫੋਕਸ
ਰਾਜ ਚੋਣ ਕਮਿਸ਼ਨਰ ਨੇ ਹਰਿਆਣਾ ਪ੍ਰੀਵੇਂਸ਼ਨ ਆਫ ਡਿਫੇੇਸਮੈਂਟ ਆਫ ਪ੍ਰੋਪਰਟੀ ਐਕਟ, 1989 ਦਾ ਵਰਨਣ ਕਰਦੇ ਹੋਏ ਕਿਹਾ ਕਿ ਪਬਲਿਕ ਸਪੰਤੀ ਦੀ ਗਰਿਮਾ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਇਸ ਸੰਦਰਭ ਵਿੱਚ ਪੋਸਟਰ, ਬੈਨਰ ਆਦਿ ਰਾਹੀਂ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਗਈ ਅਤੇ ਸਬੰਧਿਤ ਪ੍ਰਾਵਧਾਨਾ ਦੀ ਜਾਣਕਾਰੀ ਵੀ ਸਾਂਝਾ ਕੀਤੀ ਗਈ।
ਉਨ੍ਹਾਂ ਨੇ ਉਮੀਦਵਾਰਾਂ ਵੱਲੋਂ ਅਪਰਾਧਿਕ ਮਾਮਲਿਆਂ ਨਾਲ ਸਬੰਧਿਤ ਸੁੰਹ ਪੱਤਰ ਦੇਣ ਅਤੇ ਉਸ ਨੁੰ ਪਬਲਿਕ ਕਰਨ ਦੀ ਪ੍ਰਕ੍ਰਿਆ 'ਤੇ ਚਾਨਣ ਪਾਇਆ। ਮੀਟਿੰਗ ਵਿੱਚ ਦਸਿਆ ਗਿਆ ਕਿ ਉਮੀਦਵਾਰਾਂ ਨੂੰ ਆਪਣੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਅਖਬਾਰਾਂ ਅਤੇ ਇਲੈਕਟ੍ਰੋਨਿਕ ਸਰੋਤਾਂ ਦੇ ਜਰਇਏ ਸਾਂਝਾ ਕਰਨੀ ਹੁੰਦੀ ਹੈ ਅਤੇ ਇਸ ਦੀ ਕਾਪੀਆਂ ਸਬੰਧਿ ਡਿਪਟੀ ਕਮਿਸ਼ਨਰ ਨੂੰ ਉਪਲਬਧ ਕਰਾਉਣੀ ਹੁੰਦੀ ਹੈ।
ਇਸੀ ਤਰ੍ਹਾ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਅਜਿਹੇ ਉਮੀਦਵਾਰਾਂ ਦੇ ਸਬੰਧ ਵਿੱਚ ਜਰੂਰੀ ਜਾਣਕਾਰੀ ਆਪਣੀ ਵੈਬਸਾਇਟ ਅਤੇ ਹੋਰ ਸਰੋਤਾਂ 'ਤੇ ਪ੍ਰਕਾਸ਼ਿਤ ਕਰਨ ਦੀ ਪ੍ਰਕ੍ਰਿਆ ਨਾਲ ਜਾਣੂ ਕਰਾਇਆ ਗਿਆ। ਉਨ੍ਹਾਂ ਨੇ ਇਹ ਵੀ ਦਸਿਆ ਕਿ ਚੋਣ ਵਿੱਚ ਉਮੀਦਵਾਰਾਂ ਲਈ ਖਰਚ ਸੀਮਾ ਨਿਰਧਾਰਿਤ ਕੀਤੀ ਗਈ ਹੈ, ਜਿਸ ਦਾ ਸਖਤੀ ਨਾਲ ਪਾਲਣ ਯਕੀਨੀ ਕੀਤਾ ਜਾਵੇਗਾ।
ਸਾਰੇ ਉਮੀਦਵਾਰਾਂ ਨੂੰ ਆਪਣੇ ਚੋਣ ਖਰਚ ਦਾ ਪੂਰਾ ਲੇਖਾ-ਜੋਖਾ ਨਿਰਧਾਰਿਤ ਫਾਰਮੇਟ ਵਿੱਚ ਪੇਸ਼ ਕਰਨਾ ਹੋਵੇਗਾ ਅਤੇ ਖਰਚ ਨਾਲ ਸਬੰਧਤ ਨਿਯਮਾਂ ਦਾ ਉਲੰਘਣ ਕਰਨ 'ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਪੇਡ ਨਿਯੂਜ਼ ਨੂੰ ਲੈ ਕੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।
ਸਾਰੀ ਪਾਰਟੀਆਂ ਤੋਂ ਉਮੀਦ ਕੀਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ਦਾ ਜਿਮੇਵਾਰੀ ਨਾਲ ਵਰਤੋ ਕਰਨ ਅਤੇ ਕਿਸੇ ਵੀ ਤਰ੍ਹਾ ਦੀ ਗੁਮਰਾਹ ਜਾਂ ਅਵੈਧ ਸਮੱਗਰੀ ਦੇ ਪ੍ਰਸਾਰ ਤੋਂ ਬੱਚਣ। ਰਾਜ ਚੋਣ ਕਮਿਸ਼ਨਰ ਨੇ ਸਾਰੇ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਸਹਿਯੋਗ, ਭਰੋਸਾ, ਅਤੇ ਸਕਰਾਤਮਕ ਸਹਿਭਾਗਤਾ ਦੇ ਨਾਲ ਚੋਣ ਪ੍ਰਕ੍ਰਿਆ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਸਫਲ ਬਨਾਉਣ ਵਿੱਚ ਆਪਣਾ ਯੋਗਦਾਨ ਦੇਣ।
ਇਸ ਮੌਕੇ 'ਤੇ ਰਾਜ ਚੋਣ ਕਮਿਸ਼ਨ, ਹਰਿਆਣਾ ਦੇ ਸਕੱਤਰ ਸ੍ਰੀ ਗੌਰਵ ਕੁਮਾਰ ਸਮੇਤ ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਪ੍ਰਤੀਨਿਧੀ ਮੌਜੂਦ ਰਹੇ।