Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਹਰਿਆਣਾ ਵਿੱਚ ਨਗਰ ਨਿਗਮ ਅਤੇ ਪੰਚਾਇਤ ਚੋਣਾਂ ਦਾ ਐਲਾਨ, 10 ਮਈ ਨੁੰ ਹੋਵੇਗਾ ਚੋਣ

ਰਾਜ ਚੋਣ ਕਮਿਸ਼ਨ ਨੇ ਜਾਰੀ ਕੀਤਾ ਚੋਣ ਪ੍ਰੋਗਰਾਮ, ਸਬੰਧਿਤ ਖੇਤਰਾਂ ਵਿੱਚ ਚੋਣ ਜਾਬਤਾ ਲਾਗੂ

Haryana State Election Commissioner, Devinder Singh Kalyan

Web Admin

Web Admin

5 Dariya News

ਚੰਡੀਗੜ੍ਹ , 13 Apr 2026

Last updated on: Apr 14, 2026, 10:58 IST

ਹਰਿਆਣਾ ਰਾਜ ਚੋਣ ਕਮਿਸ਼ਨਰ ਦੇਵਿੰਦਰ ਸਿੰਘ ਕਲਿਆਣ ਨੇ ਅੱਜ ਪੰਚਕੂਲਾ ਸਥਿਤ ਰਾਜ ਚੋਣ ਕਮਿਸ਼ਨ ਦੇ ਦਫਤਰ ਵਿੱਚ ਨਗਰ ਨਿਗਮਾਂ ਅਤੇ ਪੰਚਾਇਤੀ ਰਾਜ ਅਦਾਰਿਆਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ, ਜਿਸ ਦੇ ਨਾਲ ਹੀ ਸਬੰਧਿਤ ਖੇਤਰਾਂ ਵਿੱਚ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਇਸ ਐਲਾਨ ਅਨੁਸਾਰ, ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰਾਂ ਅਤੇ ਪਾਰਸ਼ਦਾਂ ਦੇ ਨਾਲ -ਨਾਲ ਰਿਵਾੜੀ ਨਗਰ ਪਰਿਸ਼ਦ ਅਤੇ ਸਾਂਪਲਾ, ਧਾਰੂਹੇੜਾ ਅਤੇ ਉਕਲਾਨਾ ਨਗਰ ਪਾਲਿਕਾਵਾਂ ਦੇ ਚੇਅਰਮੈਨਾਂ ਤੇ ਸਾਰੇ ਵਾਰਡਾਂ ਦੇ ਮੈਂਬਰਾਂ ਦੇ ਲਈ ਆਮ ਚੋਣ ਕਰਾਏ ਜਾਣਗੇ।

ਨਾਲ ਹੀ ਟੋਹਾਨਾ, ਝੱਜਰ, ਰਾਜੌਂਦ, ਤਲਵੰਡੀ, ਕਨੀਨਾ ਅਤੇ ਸਢੌਰਾ ਦੀ ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਵੱਖ-ਵੱਖ ਵਾਰਡਾਂ ਦੀ 6 ਖਾਲੀ ਸੀਟਾਂ 'ਤੇ ਮੈਂਬਰਾਂ ਦੇ ਲਈ ਜਿਮਨੀ ਚੋਣ ਵੀ ਸਪੰਨ ਹੋਣਗੇ। ਪੰਚਾਇਤੀ ਰਾਜ ਅਦਾਰਿਆਂ ਦੇ ਤਹਿਤ ਹਿਸਾਰ ਦੇ ਪਿੰਡ ਪੰਚਾਇਤ ਮੰਡੀ ਆਦਮਪੁਰ ਅਤੇ ਜਵਾਹਰ ਨਗਰ ਅਤੇ ਕੈਥਲ ਦੇ ਗੋਵਿੰਦਪੁਰਾ ਅਤੇ ਪੋਲੜ ਵਿੱਚ ਆਮ ਚੋਣ ਹੋਣਗੇ, ਜਦੋਂ ਕਿ ਸੂਬੇ ਦੀ ਹੋਰ 528 ਖਾਲੀ ਸੀਟਾਂ (ਪੰਚ, ਸਰਪੰਚ, ਪੰਚਾਇਤ ਕਮੇਟੀ ਅਤੇ ਜਿਲ੍ਹਾ ਪਰਿਸ਼ਦ) 'ਤੇ ਨਗਰ ਨਿਗਮ ਅਤੇ ਪੰਚਾਇਤ ਖੇਤਰਾਂ ਵਿੱਚ ਚੋਣ ਜਾਬਤਾ 13 ਅਪ੍ਰੈਲ, 2026 ਤੋਂ ਤੁਰੰਤ ਪ੍ਰਭਾਵੀ ਹੋ ਗਈ ਹੈ, ਜਿਸ ਦੇ ਤਹਿਤ ਚੋਣ ਪ੍ਰਕ੍ਰਿਆ ਪੂਰੀ ਹੋਣ ਤੱਕ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਚੋਣ ਪ੍ਰੋਗਰਾਮ ਅਨੁਸਾਰ, ਨਾਮਜਦਗੀ ਲਈ ਰਿਟਰਨਿੰਗ ਆਫਿਸਰ ਵੱਲੋਂ ਨੋਟਿਸ 15 ਅਪ੍ਰੈਲ, 2026 ਨੂੰ ਜਾਰੀ ਕੀਤਾ ਜਾਵੇਗਾ ਅਤੇ ਉਮੀਦਵਾਰ 21 ਅਪ੍ਰੈਲ ਤੋਂ 25 ਅਪ੍ਰੈਲ, 2026 ਦੇ ਵਿੱਚ ਸਵੇਰੇ 1:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਆਪਣੀ ਨਾਮਜਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜਦਗੀ ਪੱਤਰਾਂ ਦੀ ਜਾਂਚ 27 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰ 28 ਅਪ੍ਰੈਲ, 2026 ਨੂੰ ਦੁਪਹਿਰ 3:00 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦੇ ਹਨ, ਜਿਸ ਦੇ ਤੁਰੰਤ ਬਾਅਦ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਜਾਣਗੇ।

ਇੰਨ੍ਹਾਂ ਸਾਰੇ ਅਹੁਦਿਆਂ ਲਈ ਚੋਣ 10 ਮਈ, 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਨਗਰ ਨਿਗਮਾਂ ਦੇ ਵੋਟਾਂ ਦੀ ਗਿਣਤੀ 13 ਮਈ ਨੂੰ ਸਵੇਰੇ 8:00 ਵਜੇ ਤੋਂ ਨਿਰਧਾਰਿਤ ਕੇਂਦਰਾਂ 'ਤੇ ਸ਼ੁਰੂ ਹੋਵੇਗੀ, ਜਦੋਂ ਕਿ ਪੰਚਾਹਿਤੀ ਰਾਜ ਅਦਾਰਿਆਂ ਲਈ ਵੋਟ ਗਿਣਤੀ ਚੋਣ ਖਤਮ ਹੋਣ ਦੇ ਤੁਰੰਤ ਬਾਅਦ ਜਾਂ ਜਰੂਰਤ ਅਨੁਸਾਰ 12 ਮਈ ਨੂੰ ਮੁੜ ਚੋਣ ਦੇ ਹਾਲਾਤ ਵਿੱਚ ਸਪੰਨ ਕੀਤੀ ਜਾਵੇਗੀ।ਵਿਦਿਅਕ ਯੋਗਤਾ ਦੇ ਮਾਨਦੰਡਾਂ ਨੂੰ ਸਪਸ਼ਟ ਕਰਦੇ ਹੋਏ ਕਮਿਸ਼ਨ ਨੇ ਦਸਿਆ ਕਿ ਨਗਰ ਨਿਗਮ ਮੇਅਰ ਅਤੇ ਨਗਰ ਪਰਿਸ਼ਦ/ਪਾਲਿਕਾ ਚੇਅਰਮੈਨ ਅਹੁਦੇ ਲਈ ਗੈਰ-ਰਾਖਵਾਂ ਅਤੇ ਪਿਛੜਾ ਵਰਗ ਦੇ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜਰੂਰੀ ਹੈ, ਜਦੋਂ ਕਿ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਇਹ ਯੋਗਤਾ 8ਵੀਂ ਪਾਸ ਰੱਖੀ ਗਈ ਹੈ।

ਪੰਚਾਇਤੀ ਰਾਜ ਅਦਾਰਿਆਂ ਵਿੱਚ ਪੰਚ, ਸਰਪੰਚ ਅਤੇ ਮੈਂਬਰ ਅਹੁਦੇ ਤਹਿਤ ਆਮ ਸ਼੍ਰੇਣੀ ਲਈ 10ਵੀਂ ਪਾਸ ਹੋਣਾ ਜਰੂਰੀ ਹੈ, ਜਦੋਂ ਕਿ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ 8ਵੀਂ ਪਾਸ ਦੀ ਯੋਗਤਾ ਤੈਅ ਕੀਤੀ ਗਈ ਹੈ। ਵਿਸ਼ੇਸ਼ ਰੂਪ ਨਾਲ, ਅਨੁਸੂਚਿਤ ਜਾਤੀ ਦੀ ਉਨ੍ਹਾਂ ਮਹਿਲਾ ਉਮੀਦਵਾਰਾਂ ਦੇ ਲਈ, ਜੋ ਪੰਚ (ਮੈਂਬਰ ਪਿੰਡ ਪੰਚਾਇਤ), ਨਗਰ ਪਰਿਸ਼ਦ/ਪਾਲਿਕਾ ਅਤੇ ਨਿਗਮ ਦੀ ਮੈਂਬਰ ਦਾ ਚੋਣ ਲੜਨਾ ਚਾਹੁੰਦੀ ਹੈ, ਘੱਟੋ ਘੱਟ ਵਿਦਿਅਕ ਯੋਗਤਾ 5ਵੀਂ ਪਾਸ ਨਿਰਧਾਰਿਤ ਕੀਤੀ ਗਈ ਹੈ।

ਇਸ ਤੋਂ ਇਲਾਵਾ, ਚੋਣ ਲੜਨ ਵਾਲੇ ਉਮੀਦਵਾਰਾਂ ਲਈ ਖਰਚ ਦੀ ਸੀਮਾ ਵੀ ਤੈਅ ਕੀਤੀ ਗਈ ਹੈ, ਜਿਸ ਵਿੱਚ ਨਗਰ ਨਿਗਮ ਮੇਅਰ ਲਈ ਵੱਧ ਤੋਂ ਵੱਧ 30 ਲੱਖ ਰੁਪਏ ਅਤੇ ਮੈਂਬਰਾਂ ਲਈ 7.50 ਲੱਖ ਰੁਪਏ ਨਿਰਧਾਰਿਤ ਹਨ। ਪੰਚਾਇਤੀ ਰਾਜ ਵਿੱਚ ਸਰਪੰਚ ਲਈ ਇਹ ਸੀਮਾ 2 ਲੱਖ ਰੁਪਏ ਅਤੇ ਜਿਲ੍ਹਾ ਪਰਿਸ਼ਦ ਮੈਂਬਰ ਲਈ 6 ਲੱਖ ਰੁਪਏ ਰੱਖੀ ਗਈ ਹੈ। ਸਾਰੇ ਉਮੀਦਵਾਰਾਂ ਨੂੰ ਚੋਣ ਨਤੀਜੇ ਦੇ 30 ਦਿਨਾਂ ਦੇ ਅੰਦਰ ਆਪਣੇ ਖਰਚ ਦਾ ਬਿਊਰਾ ਜਮ੍ਹਾ ਕਰਾਨਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਅਗਾਮੀ ਚੋਣਾਂ ਲਈ ਅਯੋਗ ਐਲਾਨ ਕੀਤਾ ਜਾ ਸਕਦਾ ਹੈ।

ਪਾਰਦਰਸ਼ਿਤਾ ਯਕੀਨੀ ਕਰਨ ਲਈ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਆਪਣੇ ਮਾਮਲਿਆਂ ਦੀ ਜਾਣਕਾਰੀ ਦੋ ਪ੍ਰਮੁੱਖ ਅਖਬਾਰਾਂ ਅਤੇ ਸਥਾਨਕ ਟੀਵੀ ਚੈਨਲਾਂ 'ਤੇ ਘੱਟ ਤੋਂ ਘੱਟ ਤਿੰਨ ਵੱਖ-ਵੱਖ ਮਿੱਤੀਆਂ 'ਤੇ ਪ੍ਰਸਾਰਿਤ ਕਰਨੀ ਹੋਵੇਗੀ। ਚੋਣ ਵਿੱਚ ਈਵੀਐਮ ਦੀ ਵਰਤੋ ਕੀਤੀ ਜਾਵੇਗੀ, ਜਿਸ ਵਿੱਚ ਮੇਅਰ ਅਤੇ ਚੇਅਰਮੈਨ ਦੇ ਲਈ ਗੁਲਾਬੀ ਰੰਗ ਦਾ ਮੱਤਪੱਤਰ ਅਤੇ ਮੈਂਬਰਾਂ ਲਈ ਚਿੱਟੇ ਰੰਗ ਦਾ ਮੱਤਪੱਤਰ ਹੋਵੇਗਾ, ਜਿਸ 'ਤੇ ਉਮੀਦਵਾਰ ਦੀ ਫੋਟੋ ਵੀ ਦਰਜ ਹੋਵੇਗੀ।ਵੋਟਰਾਂ ਨੂੰ ਨੋਟਾ (NOTA) ਦਾ ਵਿਕਲਪ ਵੀ ਦਿੱਤਾ ਜਾਵੇਗਾ। ਕਮਿਸ਼ਨ ਨੇ ਸੁਤੰਤਰ ਅਤੇ ਨਿਰਪੱਖ ਚੋਣ ਯਕੀਨੀ ਕਰਨ ਲਈ ਭਾਰੀ ਪੁਲਿਸ ਫੋਰਸ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਬਜਰਵਰ ਵਜੋ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਸੂਬੇ ਦੇ ਵੋਟਰਾਂ ਨਾਲ ਬਿੰਨ੍ਹਾਂ ਕਿਸੇ ਭੇਦਭਾਵ ਦੇ ਭਾਰੀ ਗਿਣਤੀ ਵਿੱਚ ਚੋਣ ਕਰਨ ਦੀ ਅਪੀਲ ਕੀਤੀ ਹੈ।

ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਵਾਰ ਵੋਟਰ ਸਲਿਪ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਬੰਧਿਤ ਵੋਟਰਾਂ ਦੇ ਘਰ-ਘਰ ਪਹੁੰਚ ਕੇ ਵੰਡੀਆਂ ਜਾਣਗੀਆਂ। ਇਹ ਵੰਡ ਚੋਣ ਮਿੱਤੀ ਤੋਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਯਕੀਨੀ ਕੀਤਾ ਜਾਵੇਗਾ, ਤਾਂ ਜੋ ਹਰੇਕ ਵੋਟਰ ਨੂੰ ਆਪਣੇ ਚੋਣ ਕੇਂਦਰ ਅਤੇ ਬੂਥ ਦੀ ਸਪਸ਼ਟ ਜਾਣਕਾਰੀ ਸਮੇਂ ਰਹਿੰਦੇ ਮਿਲ ਸਕੇ ਅਤੇ ਇਹ ਚੋਣ ਦੇ ਦਿਨ ਨਿਰਧਾਰਿਤ ਸਥਾਨ 'ਤੇ ਪਹੁੰਚ ਕੇ ਸੁਗਮਤਾ ਨਾਲ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ।

 

Tags: Haryana State Election Commissioner , Devinder Singh Kalyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD