Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਨਵੇਂ ਸਾਲ ਵਿੱਚ ਨਵੀਂ ਆਸ – ‘ਏਕ ਭਾਰਤ' ਦੀ ਭਾਵਨਾ : ਸੀ. ਪੀ. ਰਾਧਾਕ੍ਰਿਸ਼ਨਨ

 CP Radhakrishnan, Chandrapuram Ponnusami Radhakrishnan

Gurpreet Singh

Gurpreet Singh

5 Dariya News

ਚੰਡੀਗੜ੍ਹ , 13 Apr 2026

Last updated on: Apr 13, 2026, 16:16 IST

ਮੈਨੂੰ ਵਿਸਾਖੀ, ਰੋਂਗਾਲੀ ਬੀਹੂ, ਮਹਾ ਬਿਸ਼ੂਬਾ ਪਨਾ ਸੰਕ੍ਰਾਂਤੀ, ਪੋਇਲਾ ਬੋਇਸ਼ਾਖ, ਵਿਸ਼ੂ ਅਤੇ ਤਮਿਲ ਪੁਥਾਂਡੂ ਦੇ ਮੌਕਿਆਂ ’ਤੇ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਰਵਾਇਤੀ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਬਹੁਤ ਖੁਸ਼ੀ ਹੋ ਰਹੀ ਹੈ, ਜੋ 'ਏਕ ਭਾਰਤ ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਦਰਸਾਉਂਦੇ ਹਨ। ਪ੍ਰਮਾਤਮਾ ਕਰੇ ਇਹ ਪਵਿੱਤਰ ਮੌਕੇ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਉਣ।

ਚਿਥੀਰਾਈ ਦਾ ਮਹੀਨਾ ਉਹ ਸਮਾਂ ਹੁੰਦਾ ਹੈ, ਜਦੋਂ ਖੇਤੀਬਾੜੀ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਹਨ। ਕਿਸਾਨ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਉਸ ’ਤੇ ਕੰਮ ਕਰਨਾ ਸ਼ੁਰੂ ਕਰਦੇ ਹਨ। ਕਿਉਂਕਿ ਸਾਡੇ ਲੋਕਾਂ ਦਾ ਮੰਨਣਾ ਸੀ ਕਿ ਸਖ਼ਤ ਮਿਹਨਤ ਨਾਲ ਹੀ ਤਰੱਕੀ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਮਿਹਨਤ ਦੀ ਸ਼ੁਰੂਆਤ ਦਾ ਹੀ ਜਸ਼ਨ ਮਨਾਇਆ। 

ਦੇਸ਼ ਭਰ ਵਿੱਚ ਅਸੀਂ ਇਸੇ ਤਰ੍ਹਾਂ ਦੇ ਜਸ਼ਨ ਦੇਖਦੇ ਹਾਂ, ਜੋ ਭਾਰਤ ਵਿੱਚ ਏਕਤਾ ਅਤੇ ਸਾਂਝੇ ਸੱਭਿਆਚਾਰ ਦੀਆਂ ਮਿਸਾਲਾਂ ਹਨ। ਉੱਤਰੀ ਭਾਰਤ ਵਿੱਚ, ਖਾਸ ਕਰਕੇ ਪੰਜਾਬ ਵਿੱਚ, ਲੋਕ ਵਿਸਾਖੀ ਨੂੰ ਵਾਢੀ ਦੇ ਤਿਉਹਾਰ ਵਜੋਂ ਮਨਾਉਂਦੇ ਹਨ। ਦੱਖਣ ਵਿੱਚ ਕੇਰਲ ਵਿਸ਼ੂ ਮਨਾਉਂਦਾ ਹੈ, ਜਿੱਥੇ ਸ਼ੁਭ ਚੀਜ਼ਾਂ (ਕਾਨੀ) ਦੇਖਣਾ ਇੱਕ ਮਹੱਤਵਪੂਰਨ ਰਿਵਾਜ ਹੈ। 

ਅਸਾਮ ਵਿੱਚ ਲੋਕ ਬੀਹੂ ਮਨਾਉਂਦੇ ਹਨ, ਜਦਕਿ ਪੱਛਮੀ ਬੰਗਾਲ ਵਿੱਚ ਪੋਇਲਾ ਬੋਇਸ਼ਾਖ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਮਨੀਪੁਰ, ਤ੍ਰਿਪੁਰਾ, ਉੜੀਸਾ, ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਲੋਕ ਇਸ ਸਮੇਂ ਨੂੰ ਵੱਖ-ਵੱਖ ਰਵਾਇਤੀ ਰੂਪਾਂ ਵਿੱਚ ਨਵੇਂ ਸਾਲ ਵਜੋਂ ਮਨਾਉਂਦੇ ਹਨ। 

ਉੱਤਰਾਖੰਡ ਦੇ ਹਰਿਦੁਆਰ ਵਿੱਚ ਦੇਸ਼ ਭਰ ਤੋਂ ਸ਼ਰਧਾਲੂ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਇਕੱਠੇ ਹੁੰਦੇ ਹਨ, ਜੋ ਇਸ ਮੌਕੇ ਦੀ ਪਵਿੱਤਰਤਾ ਦਰਸਾਉਂਦਾ ਹੈ। ਤੇਲਗੂ ਬੋਲਣ ਵਾਲੇ ਲੋਕਾਂ ਨੇ ਹਾਲ ਹੀ ਵਿੱਚ ਆਪਣਾ ਨਵਾਂ ਸਾਲ ‘ਉਗਾਦੀ’ ਵਜੋਂ ਮਨਾਇਆ ਹੈ, ਜਦਕਿ ਮਰਾਠੀ ਅਤੇ ਕੋਂਕਣੀ ਭਾਈਚਾਰੇ ਆਪਣਾ ਨਵਾਂ ਸਾਲ ‘ਗੁੜੀ ਪੜਵਾ’ ਵਜੋਂ ਮਨਾਉਂਦੇ ਹਨ।

ਅਸੀਂ ਪ੍ਰਾਚੀਨ ਸੱਭਿਅਤਾ ਨਾਲ ਸਬੰਧ ਰੱਖਦੇ ਹਾਂ, ਜਿਸ ਦਾ ਸਬੂਤ ਸਾਡੇ ਪੁਰਖਿਆਂ ਦੇ ਵਿਗਿਆਨਕ ਗਿਆਨ ਤੋਂ ਮਿਲਦਾ ਹੈ। ਬ੍ਰਹਿਮੰਡ ਬਾਰੇ ਉਨ੍ਹਾਂ ਦੀ ਸਟੀਕ ਸਮਝ ਇਨ੍ਹਾਂ ਨਵੇਂ ਸਾਲ ਦੇ ਜਸ਼ਨਾਂ ਵਿੱਚ ਝਲਕਦੀ ਹੈ। ਇਸੇ ਤਰ੍ਹਾਂ ਤਮਿਲ ਨਵਾਂ ਸਾਲ ਅਜਿਹਾ ਸ਼ਾਨਦਾਰ ਮੌਕਾ ਹੈ, ਜੋ ਸਾਡੇ ਪੁਰਖਿਆਂ ਦੀ ਸਿਆਣਪ ਦਾ ਜਸ਼ਨ ਮਨਾਉਂਦਾ ਹੈ। 

ਇਹ ਅਜਿਹਾ ਤਿਉਹਾਰ ਹੈ ਜੋ ਪਰੰਪਰਾ, ਪਰਿਵਾਰ, ਅਧਿਆਤਮਿਕਤਾ ਅਤੇ ਅਨੁਸ਼ਾਸਿਤ ਜੀਵਨ ਜਾਚ ਨੂੰ ਇਕੱਠਾ ਕਰਦਾ ਹੈ। ਇਹ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਜੋ ਸਾਨੂੰ ਪਿਛਲੇ ਤਜਰਬਿਆਂ ਤੋਂ ਸੇਧ ਲੈਂਦਿਆਂ ਨਵੀਂ ਆਸ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। ਭਾਵੇਂ ਅੱਜ ਅਸੀਂ ਗਲੋਬਲ ਕੈਲੰਡਰ ਦੀ ਪਾਲਣਾ ਕਰਦੇ ਹਾਂ, ਪਰ ਸਾਨੂੰ ਆਪਣਾ ਤਮਿਲ ਕੈਲੰਡਰ ਵੀ ਯਾਦ ਰੱਖਣਾ ਚਾਹੀਦਾ ਹੈ, ਜੋ ਨਾ ਸਿਰਫ਼ ਦਿਨਾਂ ਅਤੇ ਮਹੀਨਿਆਂ ਨੂੰ, ਸਗੋਂ ਸਾਲਾਂ ਨੂੰ ਵੀ ਵਿਲੱਖਣ ਢੰਗ ਨਾਲ ਨਾਮ ਦਿੰਦਾ ਹੈ। 

ਸਾਲਾਂ ਦੇ ਅਜਿਹੇ 60 ਨਾਮ ਹਨ, ਅਤੇ "ਪਰਾਭਵ" ਨਾਮ ਦਾ ਇਹ ਸਾਲ ਇਸ ਚੱਕਰ ਦਾ 40ਵਾਂ ਸਾਲ ਹੈ। ‘ਖਗੋਲ ਵਿਗਿਆਨ’ ਸ਼ਬਦ ਯੂਨਾਨੀ ਭਾਸ਼ਾ ਤੋਂ ਆਇਆ ਹੈ, ਜਿਸ ਦਾ ਅਰਥ ਹੈ ਤਾਰਿਆਂ ਦੇ ਨਿਯਮਾਂ ਦਾ ਅਧਿਐਨ। ਤਮਿਲ ਵਿੱਚ ਇਸ ਨੂੰ ‘ਵਾਨੀਅਲ’ ਕਿਹਾ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਤਮਿਲ ਵਿਦਵਾਨਾਂ ਨੇ ਸਮਝ ਲਿਆ ਸੀ ਕਿ ਧਰਤੀ ਗੋਲ ਹੈ ਅਤੇ ਉਨ੍ਹਾਂ ਨੇ ਆਕਾਸ਼ੀ ਪਿੰਡਾਂ ਦੀ ਗਤੀ ਅਤੇ ਉਨ੍ਹਾਂ ਦੇ ਪ੍ਰਭਾਵ ਦਾ ਅਧਿਐਨ ਕੀਤਾ ਸੀ।

‘ਪਥੀਤਰੁਪੱਥੁ’ ਵਰਗਾ ਪ੍ਰਾਚੀਨ ਤਮਿਲ ਸਾਹਿਤ ਬ੍ਰਹਿਮੰਡ ਦੇ ਸੁਭਾਅ ਅਤੇ ਗਤੀ ਦਾ ਵਰਣਨ ਕਰਦਾ ਹੈ। ਇਸ ਦੀਆਂ ਸਤਰਾਂ ਦੱਸਦੀਆਂ ਹਨ ਕਿ ਸੰਸਾਰ ਕਿਵੇਂ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਅਤੇ ਆਕਾਸ਼ੀ ਤਾਕਤਾਂ ਵੱਲੋਂ ਚਲਾਇਆ ਜਾਂਦਾ ਹੈ। ‘ਸਿਰੁਪਨਾਰਰੁੱਪੜਈ’ ਵਰਗੀਆਂ ਹੋਰ ਰਚਨਾਵਾਂ ਗ੍ਰਹਿਆਂ ਦੀ ਚਾਲ ਦਾ ਜ਼ਿਕਰ ਕਰਦੀਆਂ ਹਨ।

ਸੰਗਮ ਸਾਹਿਤ ਵਿੱਚ ਗ੍ਰਹਿਆਂ ਅਤੇ ਤਾਰਿਆਂ ਦੇ ਹਵਾਲੇ ਮਿਲਦੇ ਹਨ। ਉਦਾਹਰਣ ਵਜੋਂ ਪੁਰਾਨਾਨੂਰੂ ਵਿੱਚ ਸ਼ਨੀ ਗ੍ਰਹਿ ਨੂੰ ਕਾਲਾ (ਮੈਮੀਨ) ਦੱਸਿਆ ਗਿਆ ਹੈ। ਆਕਾਸ਼ੀ ਪ੍ਰਭਾਵਾਂ ਦਾ ਅਧਿਐਨ ਕਰਨ ਦੀ ਪਰੰਪਰਾ ‘ਕਨੀਅਨ’ ਵਜੋਂ ਜਾਣੇ ਜਾਂਦੇ ਵਿਦਵਾਨਾਂ ਨਾਲ ਜੁੜੀ ਹੋਈ ਸੀ।

ਮੰਨਿਆ ਜਾਂਦਾ ਹੈ ਕਿ ਕਵੀ ਕਨੀਅਨ ਪੂਨਗੁੰਦਰਨਾਰ ਦਾ ਨਾਮ ਇਸੇ ਪਰੰਪਰਾ ਤੋਂ ਪਿਆ ਹੈ। ਇੱਥੋਂ ਤੱਕ ਕਿ ‘ਤੋਲਕਾਪੀਅਮ’ ਵਰਗੇ ਪ੍ਰਾਚੀਨ ਗ੍ਰੰਥ ਅਜਿਹੇ ਵਿਦਵਾਨਾਂ ਨੂੰ ‘ਅਰੀਵਰ’ ਕਹਿੰਦੇ ਹਨ। ‘ਅਕਾਨਾਨੂਰੂ’ ਵਰਗੇ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਵਿਆਹ ਵਰਗੇ ਸ਼ੁਭ ਕਾਰਜ ਸਹੀ ਤਰੀਕਾਂ ਅਤੇ ਸਮੇਂ ਦੀ ਚੋਣ ਕਰਕੇ ਕੀਤੇ ਜਾਂਦੇ ਸਨ। 

ਇਹ ਪਰੰਪਰਾ ਤਾਮਿਲਨਾਡੂ ਵਿੱਚ ਅੱਜ ਵੀ ਜਾਰੀ ਹੈ। ਚਿਥੀਰਾਈ ਦੇ ਪਹਿਲੇ ਦਿਨ ਮੰਦਰਾਂ ਵਿੱਚ ਪੰਚਾਂਗ (ਜੰਤਰੀ) ਪੜ੍ਹਿਆ ਜਾਂਦਾ ਹੈ ਅਤੇ ਲੋਕ ਸੁਣਨ ਲਈ ਇਕੱਠੇ ਹੁੰਦੇ ਹਨ। ਪੰਚਾਂਗ ਪੰਜ ਤੱਤਾਂ ਦਾ ਬਣਿਆ ਹੁੰਦਾ ਹੈ: ਹਫ਼ਤੇ ਦਾ ਦਿਨ, ਚੰਦਰ ਦਿਵਸ (ਤਿੱਥ), ਕਰਨ, ਤਾਰਾ (ਨਕਸ਼ੱਤਰ) ਅਤੇ ਯੋਗ। ਇਨ੍ਹਾਂ ਦੇ ਆਧਾਰ ’ਤੇ ਮੀਂਹ, ਖੇਤੀਬਾੜੀ ਅਤੇ ਸਾਲ ਦੇ ਹੋਰ ਪਹਿਲੂਆਂ ਬਾਰੇ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਹਨ।

ਸਾਡੇ ਪੁਰਖੇ ਸਮਾਂ ਮਾਪਣ ਲਈ ਸੂਰਜੀ ਅਤੇ ਚੰਦਰ ਦੋਵੇਂ ਪ੍ਰਣਾਲੀਆਂ ਦੀ ਵਰਤੋਂ ਕਰਦੇ ਸਨ। ਜਿੱਥੇ ਆਧੁਨਿਕ ਵਿਗਿਆਨ ਆਧੁਨਿਕ ਯੰਤਰਾਂ ਨਾਲ ਗ੍ਰਹਿਣ ਦਾ ਹਿਸਾਬ ਲਾਉਂਦਾ ਹੈ, ਉੱਥੇ ਪੁਰਾਣੇ ਸਮਿਆਂ ਵਿੱਚ ਵੀ ਅਜਿਹੇ ਵਰਤਾਰਿਆਂ ਦਾ ਅਧਿਐਨ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਬਿਲਕੁਲ ਸਹੀ ਭਵਿੱਖਬਾਣੀ ਕੀਤੀ ਜਾਂਦੀ ਸੀ।

ਸਾਡੇ ਪੁਰਖਿਆਂ ਵੱਲੋਂ ਸੌਂਪਿਆ ਗਿਆ ਗਿਆਨ ਸਾਡੀ ਵਿਰਾਸਤ ਹੈ। ਸਾਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਮੰਦਰਾਂ ਵਿੱਚ ਪੰਚਾਂਗ ਪਾਠ ਸੁਣਨਾ ਇਸ ਪਰੰਪਰਾ ਦਾ ਸਤਿਕਾਰ ਕਰਨ ਦਾ ਇੱਕ ਤਰੀਕਾ ਹੈ।

ਨਵੇਂ ਸਾਲ ਦਾ ਇੱਕ ਹੋਰ ਪਹਿਲੂ ਕੁਦਰਤ ਦੀ ਬਖ਼ਸ਼ਿਸ਼ ਪ੍ਰਤੀ ਸਾਡੇ ਲੋਕਾਂ ਦਾ ਸਤਿਕਾਰ ਦਰਸਾਉਂਦਾ ਹੈ। 

ਘਰਾਂ ਵਿੱਚ ਸਵੇਰੇ ਸਭ ਤੋਂ ਪਹਿਲਾਂ ਫਲ ਅਤੇ ਫੁੱਲ ਵਰਗੀਆਂ ਸ਼ੁਭ ਚੀਜ਼ਾਂ ਸਜਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਦਰਸ਼ਨ ਕੀਤੇ ਜਾਂਦੇ ਹਨ। ਬਸੰਤ ਉਹ ਰੁੱਤ ਹੈ ਜਦੋਂ ਕੁਦਰਤ ਆਪਣੇ ਆਪ ਨੂੰ ਨਵਾਂ ਕਰਦੀ ਹੈ—ਰੁੱਖ ਅਤੇ ਪੌਦੇ ਆਪਣੀ ਹਰਿਆਵਲ ਮੁੜ ਪ੍ਰਾਪਤ ਕਰਦੇ ਹਨ, ਅਤੇ ਫੁੱਲ ਤੇ ਫਲ ਖਿੜਦੇ ਹਨ। 

ਕੁਦਰਤ ਨਾਲ ਇਕਮਿਕ ਹੋ ਕੇ ਜਿਉਣ ਵਾਲੇ ਤਾਮਿਲ ਲੋਕ, ‘ਕਾਨੀ ਕਨਾਲ’ ਦੀ ਰਸਮ ਰਾਹੀਂ ਇਸ ਬਰਕਤ ਨੂੰ ਵੇਖ ਕੇ ਸਾਲ ਦੀ ਸ਼ੁਰੂਆਤ ਕਰਦੇ ਹਨ। ਇਸੇ ਤਰ੍ਹਾਂ ਇਸ ਦਿਨ ਤਿਆਰ ਕੀਤੇ ਜਾਣ ਵਾਲੇ ਰਵਾਇਤੀ ਪਕਵਾਨ ਵਿੱਚ ਕੌੜੇ ਸਮੇਤ ਸਾਰੇ ਸਵਾਦ ਸ਼ਾਮਲ ਹੁੰਦੇ ਹਨ।

ਇਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਖੁਸ਼ੀ ਅਤੇ ਗਮੀ ਦੋਵਾਂ ਤਰ੍ਹਾਂ ਦੇ ਤਜਰਬੇ ਸ਼ਾਮਲ ਹਨ ਅਤੇ ਸਾਨੂੰ ਉਨ੍ਹਾਂ ਨੂੰ ਸੰਤੁਲਨ ਨਾਲ ਕਬੂਲ ਕਰਨਾ ਚਾਹੀਦਾ ਹੈ। ਦੇਸ਼ ਭਰ ਦੇ ਨਾਲ-ਨਾਲ ਦੁਨੀਆ ਭਰ ਦੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਭਾਰਤੀ ਭਾਈਚਾਰੇ ਵਸੇ ਹੋਏ ਹਨ, ਇਨ੍ਹਾਂ ਜਸ਼ਨਾਂ ਵਿੱਚ ਸਾਂਝ ਦੀ ਭਾਵਨਾ ਹੈ। 

ਇਹ ਜਸ਼ਨ ਰਾਸ਼ਟਰ ਦੀ ਅੰਦਰੂਨੀ ਏਕਤਾ ਉਭਾਰਦਿਆਂ ਸਾਨੂੰ ਸਾਡੀ ਸੱਭਿਆਚਾਰਕ ਅਮੀਰੀ ਅਤੇ ਵਿਭਿੰਨਤਾ ਦੀ ਯਾਦ ਦਿਵਾਉਂਦੇ ਹਨ। ਇਹ ਇਸ ਆਸ ਦਾ ਪ੍ਰਤੀਕ ਹਨ ਕਿ ਅਸੀਂ ਅੱਗੇ ਵੀ ਭਾਈਚਾਰਕ ਸਾਂਝ ਨਾਲ ਮਿਲ-ਜੁਲ ਕੇ ਰਹਿੰਦੇ ਰਹਾਂਗੇ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਪੁਰਖਿਆਂ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸਕਾਰਾਤਮਕ ਸੋਚ, ਵਿਸ਼ਵਾਸ ਅਤੇ ਲਗਨ ਨਾਲ ਨਵਾਂ ਸਾਲ ਮਨਾਉਣ। 

ਆਓ ਅਸੀਂ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੇ ਪੱਕੇ ਇਰਾਦੇ ਨਾਲ ਆਪਣੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਕਰੀਏ। ਸਾਡਾ ਭਾਰਤ ਆਪਣੇ ਸੱਭਿਅਕ ਸੰਸਕਾਰਾਂ ਵਿੱਚ ਹਮੇਸ਼ਾ ‘ਇੱਕ’ ਰਿਹਾ ਹੈ ਅਤੇ ਹਮੇਸ਼ਾ ‘ਇੱਕ’ ਹੀ ਰਹੇਗਾ। ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਨੌਜਵਾਨ ਪੀੜ੍ਹੀ ‘ਏਕ ਭਾਰਤ’ ਦੀ ਭਾਵਨਾ ਨਾਲ ਅੱਗੇ ਵਧੇ ਅਤੇ 2047 ਤੱਕ ‘ਸ੍ਰੇਸ਼ਠ ਭਾਰਤ’ ਅਤੇ ‘ਵਿਕਸਿਤ ਭਾਰਤ’ ਦੀ ਉਸਾਰੀ ਕਰਨ ਵਿੱਚ ਕਾਮਯਾਬ ਹੋਵੇ।

 

Tags: CP Radhakrishnan , Chandrapuram Ponnusami Radhakrishnan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD