Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਸੂਰਜਕੁੰਡ ਵਿੱਚ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਦਾ ਸ਼ਾਨਦਾਰ ਆਗਾਜ

ਮੁੱਖ ਮਹਿਮਾਨ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੀਤਾ ਮੇਲੇ ਦਾ ਉਦਘਾਟਨ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Dr Arvind Kumar Sharma, CP Radhakrishnan, Chandrapuram Ponnusami Radhakrishnan, Vice President of India, Krishan Pal Gurjar, 39th Surajkund International Crafts Mela 2025, Surajkund International Crafts Mela, Surajkund Mela, Surajkund, Faridabad, Haryana

5 Dariya News

5 Dariya News

5 Dariya News

ਫਰੀਦਾਬਾਦ , 31 Jan 2026

Last updated on: Jan 31, 2026, 18:08 IST

ਹਰਿਆਣਾ ਦੇ ਸੂਰਜਕੁੰਡ ਵਿੱਚ ਸ਼ਨਿਵਾਰ ਨੂੰ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲਾ-2026 ਦਾ ਸ਼ਾਨਦਾਰ ਆਗਾਜ ਹੋਇਆ, ਜੋ 15 ਫਰਵਰੀ ਤੱਕ ਚਲੇਗਾ। ਭਾਰਤ ਦੇ ਉਪਰਾਸ਼ਟਰੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਨਨ ਨੇ ਬਤੌਰ ਮੁੱਖ ਮਹਿਮਾਨ ਮੇਲੇ ਦਾ ਉਦਘਾਟਨ ਕੀਤਾ। 

ਇਸ ਮੌਕੇ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁੱਜਰ, ਮੇਲੇ ਵਿੱਚ ਸਹਿਯੋਗੀ ਦੇਸ਼ ਮਿਸ਼ਰ ਦੇ ਪ੍ਰਤੀਨਿਧੀ, ਹਰਿਆਣਾ ਦੇ ਮਾਲਿਆ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਗੌਰਵ ਗੌਤਮ ਮੌਜ਼ੂਦ ਰਹੇ। ਮੇਲੇ ਦੇ ਸ਼ੁਭਾਰੰਭ ਮੌਕੇ 'ਤੇ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਮੇਲਾ ਕਾਂਪਲੈਕਸ ਵਿੱਚ ਹਰਿਆਣਾ ਦੇ ਆਪਣਾ ਘਰ ਪਵੇਲਿਅਨ ਦਾ ਦੌਰਾ ਕੀਤਾ, ਜਿੱਥੇ ਹਰਿਆਣਵੀ ਪਗੜੀ ਪਹਿਨਾ ਕੇ ਉਨ੍ਹਾਂ ਦਾ ਪਾਰੰਪਰਿਕ ਸੁਆਗਤ -ਸਤਕਾਰ ਕੀਤਾ ਗਿਆ। 

ਉਪਰਾਸ਼ਟਰਪਤੀ ਨੇ ਮੇਲੇ ਦੇ ਥੀਮ ਸਟੇਟ ਮੇਘਾਲਯ ਦੇ ਸਟਾਲਾਂ ਦਾ ਨਿਰੀਖਣ ਕਰਦੇ ਹੋਏ ਦਸਤਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹੁਨਰ ਦੀ ਸਲਾਂਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੇਲੇ ਵਿੱਚ ਸਹਿਭਾਗੀ ਵੱਖ ਵੱਖ ਦੇਸ਼ਾਂ ਅਤੇ ਰਾਜਿਆਂ ਦੀ ਸਾਂਸਕ੍ਰਿਤਿਕ ਵਿਧਾਵਾਂ ਦਾ ਨਿਰੀਖਣ ਕਰ ਕਲਾਕਾਰਾਂ ਅਤੇ ਦਸਤਕਾਰਾਂ ਦਾ ਉਤਸਾਹ ਵਧਾਇਆ।

ਮੇਲੇ ਗ੍ਰਾਂਉਂਡ ਦੀ ਮੁੱਖ ਚੌਪਾਲ ਦੇ ਮੰਚ ਤੋਂ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਦੀਪ ਜਲਾ ਕੇ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਮੇਲੇ ਵਿੱਚ ਆਉਣ ਵਾਲਿਆਂ ਦੀ ਸਹੂਲਤ ਲਈ ਮੇਲਾ ਸਾਥੀ ਐਪ ਦਾ ਸ਼ੁਭਾਰੰਭ ਵੀ ਕੀਤਾ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੱਲੋਂ ਉਨ੍ਹਾਂ ਨੂੰ ਪੰਜਜਨ ਸ਼ੰਖ ਅਤੇ ਮਹਾਭਾਰਤ ਦੇ ਨਜਾਰੇ ਨੂੰ ਦਰਸ਼ਾਉਂਦੀ ਹੋਈ ਇੱਕ ਪੇਂਟਿੰਗ ਭੇਂਟ ਕੀਤੀ ਗਈ।

ਵਸੁਧੈਵ ਕੁਟੁੰਬਕਮ ਦੇ ਸ਼ਾਸ਼ਵਤ ਭਾਰਤੀ ਦਰਸ਼ਨ ਨੂੰ ਸਾਕਾਰ ਕਰਦਾ ਸੂਰਜਕੁੰਡ ਸ਼ਿਲਪ ਮੇਲਾ-ਉਪਰਾਸ਼ਟਰਪਤੀ

ਉਦਘਾਟਨ ਕਰਨ ਤੋਂ ਬਾਅਦ ਉਪਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਰਜਕੁੰਡ ਕੌਮਾਂਤਰੀ  ਸ਼ਿਲਪ ਮੇਲਾ ਸਾਲਾਂ ਤੋਂ ਭਾਰਤ ਦੀ ਸਾਂਸਕ੍ਰਿਤਿਕ ਆਤਮਾ, ਕਲਾਤਮਕ ਅਤੇ ਸਭਿਆਗਤ ਲਗਾਤਾਰ ਜੀਵੰਤ ਪ੍ਰਤੀਕ ਰਿਹਾ ਹੈ। ਇਹ ਉਤਸਵ ਵਸੁਧੈਵ ਕੁਟੁੰਬਕਮ ਦੇ ਸ਼ਾਸ਼ਵਤ ਭਾਰਤੀ ਦਰਸ਼ਨ ਨੂੰ ਸਾਕਾਰ ਕਰਦਾ ਹੈ। 

ਇਹ ਮੇਲਾ  ਨਿਰਮਾਣ ਕਰਨ ਵਾਲੇ ਹੱਥਾਂ, ਨਵਾਚਾਰ ਨਾਲ ਭਰੇ ਦਿਮਾਗ ਅਤੇ ਸਾਡੀ ਪਛਾਣ ਕਰਾਊਣ ਵਾਲੀ ਪਰੰਪਰਾਵਾਂ ਨੂੰ ਇੱਕ ਸਾਂਝਾ ਮੰਚ 'ਤੇ ਇੱਕਠਾ ਕਰਦਾ ਹੈ। ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਆਯੋਜਨ ਸਾਡੇ ਕਾਰੀਗਰਾਂ, ਬੁਨਕਰਾਂ, ਮੂਰਤੀਕਾਰਾਂ, ਚਿੱਤਰਕਾਰਾਂ ਅਤੇ ਲੋਕ ਕਲਾਕਾਰਾਂ ਨੂੰ ਵੈਸ਼ਵਿਕ ਪਛਾਣ ਦਿਲਾ ਰਿਹਾ ਹੈ ਜਿਨ੍ਹਾਂ ਵਿੱਚੋਂ ਕਈ ਪੀਢੀਆਂ ਤੋਂ ਚਲੀ ਆ ਰਹੀ ਕਲਾਵਾਂ ਨੂੰ ਜਿੰਦਾ ਰੱਖੇ ਹੋਏ ਹਨ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨਾਲ ਸਸ਼ਕਤ ਹੋ ਰਹੀ ਕਾਰੀਗਰ ਕੰਯੂਨਿਟੀ

ਉਪਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਦੀ ਮਜਬੂਤ ਸਾਂਸਕ੍ਰਿਤਿਕ ਵਿਰਾਸਤ ਅਤੇ ਪਾਰੰਪਰਿਕ ਦਸਤਕਾਰੀ ਖੇਤਰ ਨੂੰ ਰਾਸ਼ਟਰੀ ਪੁਨਰਜਾਗਰਨ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਜਿਹੇ ਪਰਿਵਰਤਨਕਾਰੀ ਯਤਨਾਂ ਨੇ ਕਾਰੀਗਰਾਂ ਅਤੇ ਦਸਤਕਾਰਾਂ ਨੂੰ ਹੁਨਰ ਵਿਕਾਸ, ਵਿਤੀ ਸਹਾਇਤਾ ਅਤੇ ਬਾਜਾਰ ਨਾਲ ਜੁੜਾਵ ਪ੍ਰਦਾਨ ਕਰ ਪੂਰੇ ਇਕੋਸਿਸਟਮ ਨੂੰ ਸਸ਼ਕਤ ਬਣਾਇਆ ਹੈ।

ਉਪਰਾਸ਼ਟਰਪਤੀ ਨੇ ਇਸ ਸਾਲ ਦੇ ਸਹਿਭਾਗੀ ਰਾਜ ਉਤਰ ਪ੍ਰਦੇਸ਼ ਅਤੇ ਮੇਘਾਲਯ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਸਸ਼ਕਤ ਤੌਰ ਨਾਲ ਅਭਿਵਿਅਕਤ ਕਰਦੇ ਹਨ, ਜਿੱਥੇ ਵਿਵਿਧਤਾ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ। ਨਾਲ ਹੀ ਭਾਗੀਦਾਰ ਦੇਸ਼ ਮਿਸ਼ਰ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਿਸ਼ਰ ਦੀ ਪ੍ਰਾਚੀਨ ਸਭਿਆਤਾ, ਸਾਂਸਕ੍ਰਿਤਿਕ ਗਹਿਰਾਈ ਅਤੇ ਕਲਾਤਮਕ ਪਰੰਪਰਾਵਾਂ ਭਾਰਤ ਦੀ ਇਤਿਹਾਸਕ ਯਾਤਰਾ ਨਾਲ ਢੰਗੇ ਪੱਧਰ 'ਤੇ ਮੇਲ ਖਾਂਦੀ ਹੈ।

ਸਾਂਸਕ੍ਰਿਤਿਕ ਵਿਰਾਸਤ ਨਾਲ ਨਾਲ ਵਿਅਵਸਾਇਕ ਸਫਲਤਾ ਦਾ ਸਸ਼ਕਤ ਉਦਾਹਰਨ ਹੈ ਸੂਰਜਕੁੰਡ ਮੇਲਾ

ਉਪਰਾਸ਼ਟਰਪਤੀ ਨੇ ਕਿਹਾ ਕਿ ਵੱਡੇ ਪੈਮਾਨੇ 'ਤੇ ਉਤਪਾਦਨ ਦੇ ਇਸ ਯੁਗ ਵਿੱਚ ਸੂਰਜਕੁੰਡ ਮੇਲਾ ਸਾਨੂੰ ਹੱਥ ਨਾਲ ਬਣੀ ਵਸਤਾਂ, ਮਨੁੱਖੀ ਛੋਹ ਅਤੇ ਪ੍ਰਾਮਾਣਿਕ ਸ਼ਿਲਪ ਦੇ ਅਮੁੱਲ ਮਹੱਤਵ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਲਗਭਗ 15 ਲੱਖ ਲੋਕਾਂ ਨੇ ਮੇਲੇ ਦਾ ਦੌਰਾ ਕੀਤਾ, ਜੋ ਇਹ ਦਰਸ਼ਾਉਂਦਾ ਹੈ ਕਿ ਇਹ ਮੇਲਾ ਆਮਜਨ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ। ਉਪਰਾਸ਼ਟਰਪਤੀ ਨੇ ਇਸ ਦੌਰਾਨ ਕਾਰੀਗਰਾਂ, ਆਯੋਜਕਾਂ ਅਤੇ ਦਰਸ਼ਕਾਂ ਨਾਲ ਇਸ ਵਿਰਾਸਤ ਨੂੰ ਸਮਝਣ, ਅਪਨਾਉਣ ਅਤੇ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ।

ਪ੍ਰੋਗਰਾਮ ਵਿੱਚ ਬੱਲਭਗਢ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਮੂਲਚੰਦ ਸ਼ਰਮਾ, ਬੜਖਲ ਤੋਂ ਵਿਧਾਇਕ ਧਨੇਸ਼ ਅਦਲਖਾ, ਫਰੀਦਾਬਾਦ ਐਨਆਈਟੀ ਤੋਂ ਵਿਧਾਇਕ ਸਤੀਸ਼ ਫਾਗਨਾ, ਸੋਹਨਾ ਤੋਂ ਵਿਧਾਇਕ ਤੇਜਪਾਲ ਤੰਵਰ, ਰਾਈ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਨਲਵਾ ਤੋਂ ਵਿਧਾਇਕ ਰਣਧੀਰ ਪਨਿਹਾਰ, ਫਰੀਦਾਬਾਦ ਦੀ ਮੇਅਰ ਪ੍ਰਵੀਣ ਜੋਸ਼ੀ, ਮੋਹਨ ਲਾਲ ਕੌਸ਼ਿਕ, ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਡਾ. ਸ੍ਰੀਵਤਸ ਕ੍ਰਿਸ਼ਣਾ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਹਰਿਆਣਾ  ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਨਿਦੇਸ਼ਕ ਸ੍ਰੀ ਪਾਰਥ ਗੁਪਤਾ ਦੀ ਮਾਣਭਰੀ ਮੌਜ਼ੂਦਗੀ ਰਹੀ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Dr Arvind Kumar Sharma , CP Radhakrishnan , Chandrapuram Ponnusami Radhakrishnan , Vice President of India , Krishan Pal Gurjar , 39th Surajkund International Crafts Mela 2025 , Surajkund International Crafts Mela , Surajkund Mela , Surajkund , Faridabad , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD