ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਰਿਆਣਾ ਵਿੱਚ ਸੜਕਾਂ ਅਤੇ ਬਾਈਪਾਸ ਦੇ ਵਿਕਾਸ ਨੂੰ ਗਤੀ ਦੇਣ ਲਈ ਸੂਬਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੜਕ ਜਾਂ ਬਾਈਪਾਸ ਦੇ ਨਿਰਮਾਣ ਲਈ ਜਮੀਨ ਦੀ ਜਰੂਰਤ ਹੁੰਦੀ ਹੈ, ਜਿਸ ਨੂੰ ਸਰਕਾਰ ਈ-ਭੂਮੀ ਪੋਰਟਲ ਰਾਹੀਂ ਖਰੀਦਦੀ ਹੈ।
ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਣਬੀਰ ਗੰਗਵਾ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਭਾਰਤ ਭੂਸ਼ਣ ਬਤਰਾ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਕੋਸਲੀ ਬਾਈਪਾਸ ਦੇ ਨਿਰਮਾਣ ਲਈ ਸਰਕਾਰ ਨੇ ਉੱਚ ਪੱਧਰੀ ਭੂਮੀ ਪਰਚੇਜ ਕਮੇਟੀ ਤੋਂ 2024 ਵਿੱਚ 23.09 ਏਕੜ ਭੁਮੀ 60 ਲੱਖ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਖਰੀਦਣ ਦਾ ਫੈਸਲਾ ਕੀਤਾ ਹੈ। ਹੁਣ ਤੱਕ ਸ਼ਹਾਦਤ ਨਗਰ ਪਿੰਡ ਦੇ 67 ਫੀਸਦੀ ਅਤੇ ਧਨੀਆਂ ਪਿੰਡ ਦੇ 51 ਫੀਸਦੀ ਭੂਮੀ ਮਾਲਿਕਾਂ ਨੇ ਆਪਣੇ ਸੁੰਹ ਪੱਤਰ ਜਮ੍ਹਾ ਕਰਵਾ ਦਿੱਤੇ ਹਨ।
ਧਨੀਆ ਪਿੰਡ ਦੀ ਕੁੱਝ ਭੂਮੀ ਹੁਣ ਵੀ ਬਾਕੀ ਹੈ। ਉਨ੍ਹਾਂ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਭੂਮੀ ਮਾਲਿਕਾਂ ਨਾਲ ਗਲਬਾਤ ਕਰ ਜਮੀਨ ਉਪਲਬਧ ਕਰਵਾਉਣ ਵਿੱਚ ਸਹਿਯੋਗ ਕਰਨ, ਤਾਂ ਜੋ ਬਾਈਪਾਸ ਨਿਰਮਾਣ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।