ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਸਦਨ ਵਿੱਚ ਦੱਸਿਆ ਕਿ ਛਛਰੌਲੀ ਨੂੰ ਨਗਰਪਾਲਿਕਾ ਵੱਜੋਂ ਗਠਿਤ ਕਰਨ ਦੇ ਸਬੰਧ ਵਿੱਚ ਯਮੁਨਾਨਗਰ ਦੇ ਡਿਪਟੀ ਕਮੀਸ਼ਨਰ ਵੱਲੋਂ ਪ੍ਰਸਤਾਵਿਤ ਨਗਰ ਪਾਲਿਕਾ ਦੇ ਖੇਤਰਫਲ ਅਤੇ ਜਨਸੰਖਿਆ ਸਬੰਧੀ ਵਿਸਥਾਰ ਜਾਣਕਾਰੀ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀ ਇਸ ਵਿਸ਼ੇ 'ਤੇ ਸਹਿਮਤੀ ਪ੍ਰਦਾਨ ਕੀਤੀ ਹੈ। ਨਿਯਮ ਅਨੁਸਾਰ ਨਵੀਂ ਜਨਗਣਨਾ ਤੋਂ ਬਾਅਦ ਲੋੜਵੰਦ ਪ੍ਰਕਿਰਿਆ ਪੂਰੀ ਕਰ ਕਾਰਵਾਈ ਕੀਤੀ ਜਾਵੇਗੀ।