Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸੀ.ਪੀ. ਰਾਧਾਕ੍ਰਿਸ਼ਨਨ ਨੇ ਕੀਤਾ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਦਾ ਉਦਘਾਟਨ

ਲੋਕਲ ਟੂ ਗਲੋਬਲ ਅਤੇ ਸਵੈ-ਨਿਰਭਰ ਭਾਰਤ ਦੀ ਪਛਾਣ ਨੂੰ ਸਾਕਾਰ ਕਰਨ ਦਾ ਸਸ਼ਕਤ ਮੰਚ ਹੈ ਸੂਰਜਕੁੰਡ ਸ਼ਿਲਪ ਮੇਲਾ-ਮੁੱਖ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Dr Arvind Kumar Sharma, CP Radhakrishnan, Chandrapuram Ponnusami Radhakrishnan, Vice President of India, Krishan Pal Gurjar, Mohan Lal Badoli, 39th Surajkund International Crafts Mela 2025, Surajkund International Crafts Mela, Surajkund Mela, Surajkund, Faridabad, Haryana

5 Dariya News

5 Dariya News

5 Dariya News

ਫਰੀਦਾਬਾਦ , 31 Jan 2026

Last updated on: Jan 31, 2026, 18:10 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲਾ ਭਾਰਤ ਦੀ ਮਜਬੂਤ ਸਾਂਸਕ੍ਰਿਤਿਕ ਵਿਰਾਸਤ ਨੂੰ ਸਵੈ-ਨਿਰਭਰਤਾ ਦੀ ਭਾਵਨਾ ਨਾਲ ਜੋੜ ਰਿਹਾ ਹੈ। ਇਹ ਮੇਲਾ ਵੋਕਲ ਫਾਰ ਲੋਕਲ ਅਭਿਆਨ ਨੂੰ ਸਸ਼ਕਤ ਆਧਾਰ ਪ੍ਰਦਾਨ ਕਰਦੇ ਹੋਏ ਸਥਾਨਕ ਸ਼ਿਲਪ, ਕਲਾ ਅਤੇ ਕਾਰੀਗਰਾਂ ਨੂੰ ਗਲੋਬਲ ਮੰਚ 'ਤੇ ਪਛਾਣ ਦਿਲਵਾਉਣ ਦਾ ਪ੍ਰਭਾਵੀ ਮੀਡੀਅਮ ਬਣ ਰਿਹਾ ਹੈ। 

ਇਸ ਸਾਲ ਲੋਕਲ ਟੂ ਗਲੋਬਲ ਅਤੇ ਸਵੈ-ਨਿਰਭਰ ਭਾਰਤ ਦੀ ਪਛਾਣ ਥੀਮ 'ਤੇ ਅਧਾਰਿਤ ਇਹ ਮੇਲਾ ਪ੍ਰਧਾਨ ਮੰਰਤੀ ਸ੍ਰੀ ਨਰੇਂਦਰ ਮੋਦੀ ਦੇ ਉਸ ਵਿਜਨ ਨੂੰ ਧਰਾਤਲ 'ਤੇ ਉਤਾਰਨ ਦਾ ਯਤਨ ਹੈ ਜਿਸ ਵਿੱਚ ਹਰ ਕਾਰੀਗਰ ਦੇ ਹੁਨਰ ਨੂੰ ਸਨਮਾਨ ਅਤੇ ਬਾਜਾਰ ਦੋਵੇਂ ਮਿਲੇ। ਮੁੱਖ ਮੰਤਰੀ ਸ਼ਨਿਵਾਰ ਨੂੰ ਉਪ-ਰਾਸ਼ਟਰਪਤੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਨਨ ਵੱਲੋਂ ਫਰੀਦਾਬਾਦ ਵਿੱਚ 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਦੇ ਉਦਘਾਟਨ ਕਰਨ ਉਪਰੰਤ ਮੌਜ਼ੂਦ  ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। 

ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਵੀ ਮੌਜ਼ੂਦ ਸਨ। ਸ੍ਰੀ ਨਾਇਬ ਸਿੰਘ ਸੈਣੀ ਨੇ ਉਪ-ਰਾਸ਼ਟਰਪਤੀ ਸ੍ਰੀ ਸੀ.ਪੀ.ਰਾਧਾਕ੍ਰਿਸ਼ਨਨ ਦਾ ਵਿਸ਼ੇਸ਼ ਤੌਰ ਨਾਲ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਮੇਲੇ ਵਿੱਚ ਆਉਣ ਨਾਲ ਦੇਸ਼-ਵਿਦੇਸ਼ ਦੇ ਦਸਤਕਾਰਾਂ ਨੂੰ ਨਵੀਂ ਪ੍ਰੇਰਣਾ ਮਿਲੀ ਹੈ। 

ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਕਲਾ ਅਤੇ ਸ਼ਿਲਪ ਦੇ ਉਸ ਮਹਾਕੁੰਭ ਦੇ ਗਵਾਹ ਬਣਨ ਜਾ ਰਹੇ ਹਾਂ,ਜਿਸ ਦੀ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨਿਆ ਵਿੱਚ ਵਿਸ਼ੇਸ਼ ਪਛਾਣ ਹੈ। ਮੁੱਖ ਮੰਤਰੀ ਨੇ ਵਿਦੇਸ਼ੀ ਮਹਿਮਾਨਾਂ ਦਾ ਹਰਿਆਣਾ ਦੀ ਧਰਤੀ 'ਤੇ ਸੁਆਗਤ ਕਰਦੇ ਹੋਏ ਕਿਹਾ ਕਿ ਸੂਰਜਕੁੰਡ ਸ਼ਿਲਪ ਮੇਲਾ ਸਾਡੀ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੰਗਮ ਹੈ। 

ਅੱਜ ਅਸੀ ਇੱਥੇ ਉਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਾਂ ਜੋ ਪਿਛਲੇ 38 ਸਾਲਾਂ ਤੋਂ ਭਾਰਤੀ ਲੋਕ ਕਲਾ ਅਤੇ ਸਭਿਆਚਾਰ ਨੂੰ ਜਿੰਦਾ ਰੱਖੇ ਹੋਏ ਹੈ। ਉਨ੍ਹਾਂ ਨੇ ਕਿਹਾ ਕਿ ਸਵੈ-ਨਿਰਭਰ ਦਾ ਅਰਥ ਸਿਰਫ਼ ਆਰਥਿਕ ਸੁਤੰਤਰਤਾ ਨਹੀਂ ਹੈ। ਇਸ ਵਿੱਚ ਆਪਣੀ ਸੰਸਕ੍ਰਿਤੀ 'ਤੇ ਮਾਣ ਕਰਨਾ, ਆਪਣੀ ਵਿਰਾਸਤ ਨੂੰ ਸਾਂਭ ਕੇ ਰਖਣਾ ਅਤੇ ਉਸ ਨੂੰ  ਦੁਨਿਆ ਦੇ ਸਾਹਮਣੇ ਸ਼ਾਨ ਨਾਲ ਪੇਸ਼ ਕਰਨਾ ਵੀ ਸ਼ਾਮਲ ਹੈ। 

ਸੂਰਜਕੁੰਡ ਮੇਲਾ ਇਸੇ ਸਵੈ-ਨਿਰਭਰਤਾ ਦਾ ਜੀਂਦਾ-ਜਾਗਦਾ ਉਦਾਹਰਨ ਹੈ। ਇੱਥੇ ਮਿੱਟੀ ਦੇ ਬਰਤਨਾਂ ਤੋਂ ਲੈ ਕੇ ਹੱਥ ਨਾਲ ਬਣੇ ਹੋਏ ਕਪੜੇ ਤੱਕ, ਹਰ ਇੱਕ ਚੀਜ ਵਿੱਚ ਭਾਰਤ ਦੀ ਆਤਮਾ ਵਸਦੀ ਹੈ। ਇਸ ਮੇਲੇ ਦੇ ਅਸਲੀ ਨਾਇਕ ਸਾਡੇ ਦਸਤਕਾਰ ਹਨ।

ਸ਼ਿਲਪਕਾਰਾਂ ਦੀ ਕਲਾ ਨਾਲ ਦਿਖੀ ਅਤੁੱਲ ਭਾਰਤ ਦੀ ਝਲਕ

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਵੀ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਸ਼ਿਲਪਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਆਏ ਹਨ। ਭਾਵੇਂ ਉਹ ਪੂਰਵ ਭਾਰਤ ਦੀ ਬਾਂਸ ਦੀ ਕਾਰੀਗਰੀ ਹੋਵੇ, ਦੱਖਣ ਦੀ ਸਿਲਕ ਸਾੜਿਆਂ ਹੋਵੇ, ਪੱਛਮ ਦੀ ਰੰਗ-ਬਿਰੰਗੀ ਕਢਾਈ ਹੋਵੇ ਜਾਂ ਉਤਰ ਭਾਰਤ ਦੀ ਲਕੜੀ ਦੀ ਨੱਕਾਸ਼ੀ ਹੋਵੇ, ਪੂਰਾ ਅਤੁੱਲ ਭਾਰਤ ਅੱਜ ਇੱਥੇ ਸੂਰਜਕੁੰਡ ਵਿੱਚ ਸਿਮਟ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਹਿਯੋਗੀ ਅਤੇ ਭਾਗੀਦਾਰ ਰਾਜ ਵੱਜੋਂ ਉਤਰ ਪ੍ਰਦੇਸ਼ ਅਤੇ ਮੇਘਾਲਯ ਦੀ ਵਿਸ਼ੇਸ਼ ਮੌਜ਼ੂਦਗੀ ਹੈ। ਨਾਲ ਹੀ ਕੌਮਾਂਤਰੀ ਪਟਲ 'ਤੇ ਮਿੱਤਰ ਦੇਸ਼ ਮਿਸ਼ਰ ਦੀ ਭਾਗੀਦਾਰੀ ਇਸ ਮੇਲੇ ਨੂੰ ਸਹੀ ਮਾਇਨੇ ਵਿੱਚ ਕੌਮਾਂਤਰੀ ਬਣਾਉਂਦੀ ਹੈ, ਜੋ ਦੇਸ਼ਾਂ ਵਿੱਚਕਾਰ ਦੀਆਂ ਦੂਰਿਆਂ ਨੂੰ ਮਿਟਾਉਂਦਾ ਹੈ ਅਤੇ ਦਿਲਾਂ ਨੂੰ ਜੋੜਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੈਰ-ਸਪਾਟਾ ਨੂੰ ਵਧਾਉਣ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਸੈਰ-ਸਪਾਟਾ ਵਿਕਾਸ ਦਾ ਇੱਕ ਅਜਿਹਾ ਇੰਜਨ ਹੈ ਜੋ ਰੁਜਗਾਰ  ਦੇ ਸਭ ਤੋਂ ਵੱਧ ਮੌਕੇ ਪੈਦਾ ਕਰਦਾ ਹੈ। ਸੂਰਜਕੁੰਡ ਮੇਲਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਜਦੋਂ ਇੱਥੇ ਆਏ ਸੈਲਾਨੀ ਕੋਈ ਵਸਤੂ ਖਰੀਦਦੇ ਹਨ, ਤਾਂ ਉਹ ਸਿਰਫ਼ ਇੱਕ ਉਤਪਾਦ ਨਹੀਂ ਖਰੀਦਤੇ, ਸਗੋਂ ਇੱਕ ਦਸਤਕਾਰ ਦੀ ਕਲਾ ਦਾ ਸਨਮਾਨ ਕਰਦੇ ਹਨ ਅਤੇ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਸਾਬਿਤ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਦਸਤਕਾਰੀ ਨੂੰ ਵਾਧਾ ਦੇਣ ਲਈ ਇਸੇ ਤਰ੍ਹਾਂ ਦੇ ਮੰਚ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸ਼ਿਲਪ ਮੇਲੇ ਦੇ ਇਲਾਵਾ ਜ਼ਿਲ੍ਹਾ ਪੱਧਰ 'ਤੇ ਸਰਸ  ਮੇਲੇ ਲਗਾਏ ਜਾਂਦੇ ਹਨ, ਜਿਸ ਵਿੱਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਸ਼ਿਲਪਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ।

ਹਰ ਸਾਲ ਕੌਮਾਂਤਰੀ ਸਰਸਵਤੀ ਮਹੋਤਸਵ ਅਤੇ ਕੁਰੂਕਸ਼ੇਤਰ ਵਿੱਚ ਵੀ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਦੇ ਮੌਕੇ 'ਤੇ ਵੀ ਸ਼ਾਨਦਾਰ ਸਰਸ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਦੇਸ਼ਭਰ ਦੇ ਦਸਤਕਾਰ ਸ਼ਾਮਲ ਹੁੰਦੇ ਹਨ। ਸ਼ੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨਿਵਰਸਿਟੀ ਵਿੱਚ ਵੀ ਪਰੰਪਰਾਗਤ ਸ਼ਿਲਪਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ।

ਦਸਤਕਾਰੀ ਕਲਾ ਨੂੰ ਹੋਰ ਵੱਧ ਨਿਖਾਰਨ ਲਈ ਆਧੁਨਿਕ ਤਕਨੀਕ ਦਾ ਕਰਨ ਪ੍ਰਯੋਗ

ਮੁੱਖ ਮੰਤਰੀ ਨੇ ਦਸਤਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਕਲਾ ਨੂੰ ਹੋਰ ਵੱਧ ਨਿਖਾਰਨ ਲਈ ਆਧੁਨਿਕ ਤਕਨੀਕ ਦਾ ਵੀ ਪ੍ਰਯੋਗ ਕਰਨ। ਇਹ ਆਧੁਨਿਕ ਤਕਨੀਕ ਦਾ ਹੀ ਕਮਾਲ ਹੈ ਕਿ ਦੂਰ-ਦਰਾਜ ਵਿੱਚ ਬੈਠਾ ਇੱਕ ਸ਼ਿਲਪੀ ਅੱਜ ਆਨਲਾਇਨ ਬਿਕਰੀ ਪਲੇਟਫਾਰਮ ਨਾਲ ਆਪਣੇ ਉਤਪਾਦਾਂ ਨੂੰ ਦੁਨਿਆ ਦੇ ਕਿਸੇ ਵੀ ਕੋਨੇ ਵਿੱਚ ਬੇਚ ਸਕਦਾ ਹੈ।

39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲੇ ਵਿੱਚ 50 ਤੋਂ ਵੱਧ ਦੇਸ਼ਾਂ ਦੇ 700 ਤੋਂ ਜਿਆਦਾ ਵਿਦੇਸ਼ੀ ਪ੍ਰਤੀਨਿਧੀ ਅਤੇ ਡੇਲੀਗੇਟਸ ਲੈ ਰਹੇ ਹਿੱਸਾ-ਡਾ. ਅਰਵਿੰਦ ਸ਼ਰਮਾ

ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ 39ਵਾਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮੇਲਾ ਲਗਾਤਾਰ ਨਵੀਂ ਉਂਚਾਇਆਂ ਨੂੰ ਛੋਹ ਰਿਹਾ ਹੈ। ਉਨ੍ਹਾਂ ਨੇ  ਦੱਸਿਆ ਕਿ ਸਾਲ 1987 ਤੋਂ ਸ਼ੁਰੂ ਹੋਇਆ ਇਹ ਮੇਲਾ ਅੱਜ ਦੇਸ਼-ਵਿਦੇਸ਼ ਵਿੱਚ ਭਾਰਤੀ ਸਾਂਸਕ੍ਰਿਤੀ ਵਿਰਾਸਤ, ਸ਼ਿਲਪ ਅਤੇ ਕਲਾ ਦੀ ਇੱਕ ਸਸ਼ਕਤ ਪਛਾਣ ਬਣ ਚੁੱਕਾ ਹੈ। 

ਸੂਰਜਕੁੰਡ ਮੇਲਾ ਲੋਕਲ ਟੂ ਗਲੋਬਲ ਵਿਜਨ ਦਾ ਸਸ਼ਕਤ ਮੰਚ ਬਣ ਕੇ ਸਵਦੇਸ਼ੀ ਉਤਪਾਦਾਂ ਨੂੰ ਕੌਮਾਂਤਰੀ ਬਾਜਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਹਰਿਆਣਾ ਦਾ ਵਿਸ਼ੇਸ਼ ਯੋਗਦਾਨ ਯਕੀਨੀ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਲਗਾਤਾਰ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ। 

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਜਿੱਥੇ 44 ਦੇਸ਼ਾਂ ਨੇ ਮੇਲੇ ਵਿੱਚ ਭਾਗੀਦਾਰੀ ਕੀਤੀ ਸੀ, ਉੱਥੇ ਹੀ ਇਸ ਸਾਲ 50 ਤੋਂ ਵੱਧ ਦੇਸ਼ਾਂ ਦੇ 700 ਤੋਂ ਜਿਆਦਾ ਵਿਦੇਸ਼ੀ ਪ੍ਰਤੀਨਿਧੀਆਂ ਅਤੇ ਡੇਲੀਗੇਟਸ ਹਿੱਸਾ ਲੈ ਰਹੇ ਹਨ। ਇਹ ਮੇਲਾ ਕਲਾਕਾਰਾਂ ਅਤੇ ਦਸਤਕਾਰਾਂ ਨੂੰ ਨਾ ਸਿਰਫ ਆਪਣੀ ਕਲਾ ਪ੍ਰਦਰਸ਼ਿਤ ਕਰਨ ਦਾ ਮੰਚ ਦਿੰਦਾ ਹੈ ਸਗੋਂ ਉਨ੍ਹਾਂ ਨੂੰ ਵੱਧ ਮਾਲਿਆ ਅਰਜਿਤ ਕਰਨ ਅਤੇ ਕੌਮਾਂਤਰੀ ਪਛਾਣ ਬਨਾਉਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਇਤਿਹਾਸਕ ਅਤੇ ਪੁਰਾਤੱਤਵਿਕ ਵਿਰਾਸਤ ਹੈ, ਜਿਸ ਵਿੱਚ 7000 ਸਾਲ ਪੁਰਾਣੀ ਸਭਿਅਤਾ ਵਾਲੀ ਰਾਖੀਗਢੀ ਦੁਨਿਆਵੀ ਪੱਧਰ 'ਤੇ ਸੂਬੇ ਦੀ ਪਛਾਣ ਨੂੰ ਮਜਬੂਤ ਕਰਦੀ ਹੈ।

ਇਸ ਮੌਕੇ 'ਤੇ ਵਿਧਾਇਕ ਸ੍ਰੀ ਦਿਨੇਸ਼ ਅਦਲਖਾ, ਸ੍ਰੀ ਸਤੀਸ਼ ਫਾਗਨਾ, ਸ੍ਰੀ ਤੇਜਪਾਲ ਤੰਵਰ, ਸ੍ਰੀ ਮੂਲਚੰਦ ਸ਼ਰਮਾ, ਸ੍ਰੀ ਰਣਧੀਰ ਪਣਿਹਾਰ, ਸ੍ਰੀਮਤੀ ਕ੍ਰਿਸ਼ਣਾ ਗਹਿਲੋਤ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਨਿਦੇਸ਼ਕ ਸ੍ਰੀ ਪਾਰਥ ਗੁਪਤਾ, ਸ੍ਰੀ ਆਯੁਸ਼ ਸਿਨਹਾ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਮਹਿਮਾਨ ਮੌਜ਼ੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Dr Arvind Kumar Sharma , CP Radhakrishnan , Chandrapuram Ponnusami Radhakrishnan , Vice President of India , Krishan Pal Gurjar , Mohan Lal Badoli , 39th Surajkund International Crafts Mela 2025 , Surajkund International Crafts Mela , Surajkund Mela , Surajkund , Faridabad , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD