Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸੋਹਾਣਾ ਹਸਪਤਾਲ ਮੋਹਾਲੀ ਵੱਲੋਂ 500 ਰੋਬੋਟਿਕ ਸਰਜਰੀਆਂ ਪੂਰੀਆਂ

ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਰੋਬੋਟਿਕਸਸ ਸਰਜਰੀਆਂ ਦੇ ਮਰੀਜ਼ਾਂ ਨੇ ਸਕਾਰਤਮਕ ਨਤੀਜਿਆਂ ਦੇ ਤਜਰਬੇ ਸਾਂਝੇ ਕੀਤੇ

Health, Sohana Hospital, Dr Gagandeep Singh Sachdeva, Sohana Hospital Mohali, Mohali

Web Admin

Web Admin

5 Dariya News

ਮੋਹਾਲੀ , 24 Jan 2026

Last updated on: Jan 24, 2026, 16:07 IST

ਉੱਤਰੀ ਭਾਰਤ ਵਿਚ ਉੱਨਤ ਸਿਹਤ ਸੇਵਾਵਾਂ ਦੇ ਮੋਹਰੀ ਸੰਸਥਾਨ ਸੋਹਾਣਾ ਹਸਪਤਾਲ ਮੋਹਾਲੀ ਨੇ ਆਪਣੇ ਰੋਬੋਟਿਕ ਪ੍ਰੋਗਰਾਮ ਦੇ ਤਹਿਤ 500 ਸਫਲ ਰੋਬੋਟਿਕ ਸਰਜਰੀਆਂ ਦਾ ਅੰਕੜਾ ਪਾਰ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਹ ਮੀਲ ਪੱਥਰ ਹਸਪਤਾਲ ਦੀ ਵਿਸ਼ਵ-ਪੱਧਰੀ ਤਕਨਾਲੋਜੀ ਅਤੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। 

ਹਸਪਤਾਲ ਵਿਚ ਇਹ ਸਰਜਰੀਆਂ ਤਜਰਬੇਕਾਰ ਸਰਜਨਾਂ ਦੁਆਰਾ ਪ੍ਰੋਸਟੇਟ ਅਤੇ ਬਲੈਡਰ ਕੈਂਸਰ, ਗੁਰਦੇ ਦੀਆਂ ਪ੍ਰਕਿਰਿਆਵਾਂ, ਬੱਚੇਦਾਨੀ ਕੱਢਣ, ਹਰਨੀਆ ਰਿਪੇਅਰ, ਪਿੱਤੇ ਦੀ ਪੱਥਰੀ ਅਤੇ ਕੈਂਸਰ ਦੇ ਹੋਰ ਇਲਾਜਾਂ ਲਈ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਮਰੀਜ਼ਾਂ ਲਈ ਵਿਸ਼ੇਸ਼ ਪੈਕੇਜਾਂ ਦਾ ਐਲਾਨ ਕੀਤਾ ਗਿਆ ਹ ੈਜਿਸ ਵਿਚ ਸਰਜਰੀ ਲਈ ਮੁਫ਼ਤ ਰਾਏ ਦੀ ਸਹੂਲਤ, ਰੋਬੋਟਿਕ ਸਰਜਰੀ ਤੋਂ ਪਹਿਲਾਂ ਦੇ ਟੈਸਟਾਂ 'ਤੇ 50% ਦੀ ਛੋਟ, ਰੋਬੋਟਿਕ ਕੈਂਸਰ ਸਰਜਰੀਆਂ ਲਈ ਵਿਸ਼ੇਸ਼ ਰਿਆਇਤੀ ਪੈਕੇਜ ਅਤੇ ਸਰਜਰੀ ਤੋਂ ਬਾਅਦ ਦੋ ਮੁਫ਼ਤ ਫਾਲੋ-ਅਪ ਵਿਜ਼ਿਟ ਸ਼ਾਮਲਿ ਹੈ। 

ਇੰਨੀਆਂ ਸਫਲ ਸਰਜਰੀਆਂ ਰੋਬੋਟਿਕ ਪ੍ਰੋਗਰਾਮ ਵਿਚ ਇੱਕ ਮਹੱਤਵਪੂਰਨ ਜਿੱਤ ਹੈ। ਇਸ ਮੌਕੇ ਤੇ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਰੋਬੋਟਿਕਸਸ ਸਰਜਰੀਆਂ ਦੇ ਮਰੀਜ਼ਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਇਸ ਤਕਨੀਕ ਦੇ ਸਕਾਰਤਮਕ ਨਤੀਜੇ ਸਾਂਝੇ ਕੀਤੇ।

ਜ਼ਿਕਰਯੋਗ ਹੈ ਕਿ ਮੈਡੀਕਲ ਤਕਨੀਕ ਵਿਚ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਮਾਹਿਰ ਸਰਜਨਾਂ ਨੂੰ ਪੇਚੀਦਾ ਸਰਜਰੀ ਕਰਨ ਵਿਚ ਹੋਰ ਨਿਪੁੰਨਤਾ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਆਸਾਨੀ ਨਾਲ ਕਰਨ ਸਹੂਲਤ  ਮਿਲਦੀ ਹੈ। ਜਿਸ ਨਾਲ ਅਪਰੇਸ਼ਨ ਦੌਰਾਨ ਹੋਣ ਵਾਲੀ ਤਕਲੀਫ਼ ਅਤੇ ਲੱਗਣ ਵਾਲਾ ਸਮਾ ਵੀ ਬਹੁਤ ਘੱਟ ਹੋ ਜਾਂਦਾ ਹੈ।

ਇਸ ਮੌਕੇ ਤੇ ਖੁਸ਼ੀ ਸਾਂਝੀ ਕਰਦੇ ਹੋਏ ਡਾ. ਗਗਨਦੀਪ ਸਿੰਘ ਸੱਚਦੇਵਾ ਕਿਹਾ ਕਿ 500 ਰੋਬੋਟਿਕ ਸਰਜਰੀਆਂ ਪੂਰੀਆਂ ਕਰਨਾ ਸਾਡੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਸਾਡਾ ਮਕਸਦ ਇਸ ਮਹਿੰਗੀ ਤਕਨੀਕ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣਾ ਹੈ। ਜਦ ਕਿ ਡਾ. ਕਰਮਵੀਰ ਸਿੰਘ ਸੱਭਰਵਾਲ ਚੀਫ ਯੂਰੋ ਰੋਬੋਟਿਕ ਸਰਜਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ  ਰੋਬੋਟਿਕ ਤਕਨੀਕ ਨਾਲ ਗੁੰਝਲਦਾਰ ਕੈਂਸਰ ਸਰਜਰੀਆਂ ਵਿਚ ਸ਼ੁੱਧਤਾ ਵਧਦੀ ਹੈ, ਜੋ ਮਰੀਜ਼ਾਂ ਲਈ ਵਧੇਰੇ ਸੁਰੱਖਿਅਤ ਹੈ।

ਇਸ ਮੌਕੇ ਤੇ ਮਰੀਜ਼ਾਂ ਨਾਲ ਰੂਬਰੂ ਹੁੰਦੇ ਹੋਏ ਸੋਹਾਣਾ ਹਸਪਤਾਲ ਦੇ ਟਰੱਸਟ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੇ ਲਗਾਤਾਰ ਯਤਨ ਸਾਰੇ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਰਹੇ ਹਨ, ਜੋ ਕਿ ਅਸੀਂ ਇਸ ਸਰਜੀਕਲ ਰੋਬੋਟ ਦੀ ਉੱਤਮਤਾ ਨਾਲ ਪੂਰਾ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ 1995 ਵਿਚ ਆਪਣੀ ਸਥਾਪਨਾ ਤੋਂ ਬਾਅਦ, ਸੋਹਾਣਾ ਹਸਪਤਾਲ ਮੋਹਾਲੀ ਨੇ ਨਵੀਨਤਾਕਾਰੀ ਪੇਸ਼ ਕਰਨ ਨੂੰ ਤਰਜੀਹ ਦਿੱਤੀ ਹੈ। 

ਜਿਸ ਕਰਕੇ ਅੱਜ ਸੋਹਾਣਾ ਹਸਪਤਾਲ 28+ ਸੁਪਰ ਸਪੈਸ਼ਲਟੀਜ਼ ਵਾਲਾ 400 ਬਿਸਤਰਿਆਂ ਵਾਲਾ ਸਥਾਪਿਤ ਹਸਪਤਾਲ ਹੈ। ਦਸੰਬਰ, 2024 ਵਿਚ  ਵਿਸ਼ਵ ਪੱਧਰੀ ਅਤਿ ਆਧੁਨਿਕ ਚੌਥੀ ਜਨਰੇਸ਼ਨ  ਦੀ ਰੌਬੋਟਿਕਸ ਸਰਜੀਕਲ ਪ੍ਰਣਾਲੀ ਪੇਸ਼ ਕੀਤੀ ਗਈ ਸੀ।ਜੋ ਮਰੀਜਾਂ ਵਿਚ ਬਹੁਤ ਹਰਮਨ ਪਿਆਰੀ ਹੋ ਚੁੱਕੀ ਹੈ।

ਇਸ ਦੌਰਾਨ ਕਈ ਮਰੀਜ਼ਾਂ ਨੇ ਰੋਬੋਟਿਕ ਸਰਜਰੀ ਦੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ  ਉਨ੍ਹਾਂ ਦੀ ਰਿਕਵਰੀ ''ਬੇਮਿਸਾਲ'' ਸੀ ਅਤੇ ਉਨ੍ਹਾਂ ਨੂੰ ਪੋਸਟ-ਆਪਰੇਟਿਵ ਦਰਦ ਜਾਂ ਬੇਆਰਾਮੀ ਨਹੀਂ ਮਹਿਸੂਸ ਹੋਈ। ਇਸ ਦੇ ਨਾਲ ਹੀ ਸਭ ਮਰੀਜ਼ਾਂ ਨੇ ਸੋਹਾਣਾ ਹਸਪਤਾਲ ਟਰੱਸਟ ਵੱਲੋਂ ਦਿਤੇ ਉਨ੍ਹਾਂ ਦੀਆਂ ਮਨੁੱਖਤਾ ਦੀ ਸੇਵਾ ਵਿਚ ਦਿਤੀ ਜਾਣ ਵਾਲੀ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

Tags: Health , Sohana Hospital , Dr Gagandeep Singh Sachdeva , Sohana Hospital Mohali , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD