Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਧਰਮਖੇਤਰ ਕੁਰੂਕਸ਼ੇਤਰ ਵਿੱਚ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਆਯੋਜਿਤ

ਉੱਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਣ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ

CP Radhakrishnan, Chandrapuram Ponnusami Radhakrishnan, Vice President of India, BJP, Bharatiya Janata Party, Nayab Singh Saini, Chief Minister of Haryana, BJP Haryana, Kurukshetra

Web Admin

Web Admin

5 Dariya News

ਕੁਰੂਕਸ਼ੇਤਰ , 30 Nov 2025

Last updated on: Dec 03, 2025, 11:24 IST

10ਵੇਂ ਕੌਮਾਂਤਰੀ ਗੀਤਾ ਮਹੋਤਸਵ ਦੌਰਾਨ ਐਤਵਾਰ ਨੂੰ ਕੁਰੂਕਸ਼ੇਤਰ ਵਿੱਚ 2 ਦਿਨਾਂ ਦੇ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਧਰਮਖੇਤਰ-ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦਾ ਪਹਿਲੀ ਵਾਰ ਪਹੁੰਚਣ 'ਤੇ ਸਵਾਗਤ ਕੀਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਆਪਣੀ ਸਭਿਆਚਾਰਕ ਵਿਰਾਸਤ ਨੂੰ ਸਹੇਜ ਕੇ ਰੱਖਦਾ ਹੈ, ਉੱਥੇ ਹੀ ਆਪਣੇ ਨੌਜੁਆਨਾ ਨੂੰ ਮਜਬੂਤ ਨੈਤਿਕ ਮੁੱਲ ਪ੍ਰਦਾਨ ਕਰਦਾ ਹੈ। ਇਸੀ ਭਾਵਨਾ ਨਾਲ ਸੂਬਾ ਸਰਕਾਰ ਵੇਦਾਂ, ਪੁਰਾਣਾ ਅਤੇ ਗੀਤਾ ਦੀ ਜਨਮਸਥਲੀ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਸਰੰਖਤ ਕਰਨ ਅਤੇ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਸੰਕਲਪ ਦੇ ਨਾਲ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉੱਪ ਰਾਸ਼ਟਰਪਤੀ ਸੰਵੈਧਾਨਿਕ ਪਰੰਪਰਾਵਾਂ ਦੇ ਸਰੰਖਕ ਹਨ, ਉਸੀ ਤਰ੍ਹਾ ਸੰਤ-ਮਹਾਤਮਾ ਸਾਡੀ ਸਨਾਤਨ ਪਰੰਪਰਾਵਾਂ ਅਤੇ ਅਧਿਆਤਮਿਕ ਸਭਿਆਚਾਰ ਦੇ ਸੰਵਾਹਕ ਹਨ। ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ਅੱਜ ਅਧਿਆਤਮ, ਗਿਆਨ ਅਤੇ ਸਭਿਆਚਾਰ ਦੀ ਉਰਜਾ ਨਾਲ ਪਰਿਪੂਰਣ ਹੈ। ਇੰਨ੍ਹਾਂ ਦਿਨਾਂ ਸੰਪੂਰਣ ਹਰਿਆਣਾ ਗੀਤਾਮਈ ਵਾਤਾਵਰਣ ਨਾਲ ਅਲੋਕਿਤ ਹੈ ਅਤੇ ਪੂਰੇ ਦੇਸ਼ ਦੇ ਤੀਰਥਸਥਾਨਾਂ ਦੀਸ਼ਕਤੀ ਇੱਥੇ ਇੱਕਠਾ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਦੇਵਸਥਾਨਮ ਸਮੇਲਨ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਪਵਿੱਤਰ ਕੁਰੂਕਸ਼ੇਤਰ ਵਿੱਚ ਧਰਮ ਅਤੇ ਅਭਿਆਸ 'ਤੇ ਸੰਵਾਦ ਭਾਰਤ ਦੀ ਅਧਿਆਤਮਿਕ ਧਾਰਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਜਦੋਂ ਇਹ ਸਮੇਲਨ ਗੀਤਾ ਮਹੋਤਸਵ ਦੇ ਨਾਲ ਸੰਯੁਕਤ ਰੂਪ ਨਾਲ ਆਯੋਜਿਤ ਹੋ ਰਿਹਾ ਹੈ, ਤਾਂ ਇਸ ਦੀ ਊਰਜਾ ਅਤੇ ਪ੍ਰਭਾਵ ਅਨੇਕ ਗੁਣਾ ਵੱਧ ਗਿਆ ਹੈ।ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੀ ਮਹਤੱਤਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹੀ ਉਹ ਪਾਵਨ ਸਥਾਨ ਹੈ ਜਿੱਥੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਰਾਹੀਂ ਸਮੂਚੇ ਮਨੁੱਖਤਾ ਨੂੰ ਗੀਤਾ ਦਾ ਸੰਦੇਸ਼ ਦਿੱਤਾ ਸੀ-ਜੋ ਅੱਜ ਵੀ ਦੁਨੀਆ ਨੂੰ ਜੀਵਨ ਦਾ ਮਾਰਗ ਦਿਖਾ ਰਿਹਾ ਹੈ। 

ਇਸ ਲਈ ਇਹ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਦਾ ਆਯੋਜਨ ਆਪਣੇ ਆਪ ਵਿੱਚ ਗੌਰਵਪੂਰਣ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਮੇਲਨ ਦਾ ਮੁੱਖ ਉਦੇਸ਼ ਭਾਰਤ ਦੇ ਪਵਿੱਤਰ ਤੀਰਥਾਂ ਅਤੇ ਦੇਵਸਕਾਨਾਂ ਦੇ ਪ੍ਰਤੀਨਿਧੀਆਂ ਦੇ ਵਿੱਚ ਸੰਵਾਦ ਨੂੰ ਪ੍ਰੋਤਸਾਹਨ ਦੇਣਾ ਹੈ। ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਸੁਗਮ ਬਨਾਉਣਾ ਤੇ ਪ੍ਰਬੰਧਨ ਨਾਲ ਜੁੜੀ ਮਾਹਰਤਾ ਨੂੰ ਸਾਂਝਾ ਕਰਨਾ ਹੈ। ਇਸ ਸਮੇਲਨ ਵਿੱਚ ਸਾਰੇ ਸੰਤਜਨਾਂ ਨੈ ਆਪਣੇ-ਆਪਣੇ ਅਨੁਭਵ ਅਤੇ ਸੁਝਾਅ ਸਾਂਝੇ ਕੀਤੇ ਹਨ ਅਤੇ ਇਹ ਯਕੀਨੀ ਕੀਤਾ ਹੈ ਕਿ ਭਾਰਤ ਦੀ ਧਾਰਮਿਕ ਵਿਰਾਸਤ ਆਉਣ ਵਾਲੀ ਪੀੜੀਆਂ ਤੱਕ ਸੁਰੱਖਿਅਤ ਅਤੇ ਮਜਬੂਤ ਰੂਪ ਨਾਲ ਪਹੁੰਚ ਸਕੇ।

ਭਾਰਤ ਦਾ ਸਭਿਆਚਾਰ ਸਮੇਂ ਦੇ ਨਾਲ ਬਦਲਦਾ ਹੈ, ਪਰ ਆਪਣੀ ਜੜ੍ਹਾ ਨਾਲ ਜੁੜਿਆ ਰਹਿੰਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸਭਿਆਚਾਰ ਦੀ ਸੱਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਉਹ ਸਮੇਂ ਦੇ ਨਾਲ ਬਦਲਦਾ ਹੈ, ਪਰ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਇਸ ਸਭਿਆਚਾਰ ਦੀ ਸਦੀਆਂ ਤੋਂ ਤੀਰਥਾਂ ਤੋਂ ਊਰਜਾ ਮਿਲਦੀ ਰਹੀ ਹੈ। ਸਾਡੇ ਤੀਰਥਸਥਾਨ ਭਾਵ, ਭਗਤੀ, ਗਿਆਨ ਅਤੇ ਜੀਵਨ ਦੇ ਮੁੱਲਾਂ ਦੇ ਕੇਂਦਰ ਹਨ। ਇੱਥੋਂ ਲੋਕਾਂ ਨੂੰ ਜੀਵਨ ਜੀਣ ਦੀ ਸਹੀ ਰਾਹ ਮਿਲਦੀ ਹੈ। ਲੱਖਾਂ ਲੋਕ ਧਰਮਸਥਾਨਾਂ 'ਤੇ ਇਸ ਲਈ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਅੰਦਰ ਦੀ ਸ਼ਕਤੀ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸੀ ਸਭਿਆਚਾਰਕ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਇਹ ਸਮੇਲ ਇੱਕ ਸਾਰਥਕ ਪਹਿਲ ਹੈ।

ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਨਾਲ ਨੌਜੁਆਨਾਂ ਤੱਕ ਪਹੁੰਚ ਰਿਹਾ ਹੈ ਅਧਿਆਤਮਿਕ ਸੰਦੇਸ਼

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਧਰਮਸਥਾਨਾਂ ਦਾ ਸਾਡੇ ਨਾਲ ਡੁੰਘਾ ਸਬੰਧ ਰਿਹਾ ਹੈ। ਜਿੱਥੇ ਧਰਮਸਥਾਨ ਹੁੰਦੇ ਹਨ ਉੱਥੇ ਸੰਤ ਵੀ ਹੁੰਦੇ ਹਨ। ਇਹੀ ਨਹੀਂ, ਜਿੱਥੇ ਸੰਤ ਹੁੰਦੇ ਹਨ, ਉੱਥੇ ਧਰਮਸਥਾਨ ਵੀ ਬਣ ਜਾਂਦੇ ਹਨ। ਤੁਸੀਂ ਭਾਂਰਤੀ ਰਿਵਾਇਤ ਵਿੱਚ ਸਦਾ ਪੂਜਨੀਕ ਰਹੇ ਹਨ। ਸੰਤਾਂ ਨੇ ਹੀ ਇੱਥੇ ਸਭਿਆਚਾਰ ਦੇ ਬੀਜ ਬਿੱਜੇ। ਸੰਤਾਂ ਨੇ ਹੀ ਸਭਿਆਚਾਰਕ ਮੁੱਲਾਂ ਅਤੇ ਸਿਦਾਂਤਾਂ ਨੂੰ ਪੀੜੀ ਦਰ ਪੀੜੀ ਅੱਗੇ ਵਧਾਇਆ। ਇਸੀ, ਤਰ੍ਹਾ ਤੁਸੀਂ ਭਾਰਤ ਨਾਮ ਦੇ ਵਿਸ਼ਾਲ ਸਭਿਆਚਾਰਕ ਰਾਸ਼ਟਰ ਦਾ ਨਿਰਮਾਣ ਕੀਤਾ। 

ਆਪਣੇ ਹੀ ਵਸੂਧੇਵ ਕੁਟੁੰਬਕਮ ਦੀ ਧਾਰਣਾ ਵਾਲੀ ਸਭਿਆਚਾਰ ਨੂੰ ਮਨੁੱਖ ਦੀ ਭਲਾਈ ਲਈ ਪੂਰੇ ਵਿਸ਼ਵ ਵਿੱਚ ਫੈਲਾਇਆ। ਇਸੀ ਦਾ ਨਤੀਜਾ ਹੈ ਕਿ ਭਾਰਤ ਅਧਿਆਤਮਿਕਤਾ ਦੇ ਖੇਤਰ ਵਿੱਚ ਵਿਸ਼ਵ ਗੁਰੂ ਕਹਿਲਾਇਆ। ਅੱਜ ਵੀ ਪੂਰਾ ਵਿਸ਼ਵ ਮਾਨਸਿਕ ਸ਼ਾਂਤੀ ਅਤੇ ਸਮਾਜਿਕ ਮੁੱਲਾਂ ਨੂੰ ਸਥਾਪਿਤ ਕਰਨ ਲਈ ਭਾਰਤ ਦੇ ਵੱਲ ਮਾਰਗਦਰਸ਼ਨ ਲਈ ਨਿਹਾਰਾਤਾ ਹੈ। ਇਸ ਲਈ ਸੂਬਾ ਸਰਕਾਰ ਹਰਿਆਣਾ ਵਿੱਚ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ। ਸਾਡਾ ਉਦੇਸ਼ ਇਹ ਹੈ ਕਿ ਨਵੀਂ ਪੀੜੀ ਉਨ੍ਹਾਂ ਦੇ ਜੀਵਨ ਤੇ ਕੰਮਾਂ ਤੋਂ ਪੇ੍ਰਰਣਾ ਤੇ ਮਾਰਗਦਰਸ਼ਨ ਪ੍ਰਾਪਤ ਕਰਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਨਾਲ 2016 ਤੋਂ ਵਿਸ਼ਵ ਮੰਚ 'ਤੇ ਮਨਾਇਆ ੧ਾ ਰਿਹਾ ਹੈ ਗੀਤਾ ਜੈਯੰਤੀ ਸਮਾਰੋਹ

ਮੁੱਖ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗੀਤਾ ਜੈਯੰਤੀ ਸਮਾਰੋਹ ਨੂੰ ਸਾਨੂੰ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਸਾਲ 2016 ਤੋਂ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਪੱਧਰ 'ਤੇ ਮਨਾਉਂਦੇ ਹਨ। ਇਸ ਵਿੱਚ ਕਈ ਦੇਸ਼ਾਂ ਦੇ ਪ੍ਰਤੀਭਾਗੀ ਅਤੇ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ। ਪਿਛਲੇ 9 ਸਾਲਾਂ ਤੋਂ ਮਹੋਤਸਵ ਨੂੰ ਅਪਾਰ ਸਫਲਤਾ ਅਤੇ ਪ੍ਰਸਿੱਦੀ ਮਿਲੀ ਹੈ। 

ਪਹਿਲੀ ਵਾਰ ਸਾਲ 2019 ਵਿੱਚ ਇਹ ਮਹੋਤਸਵ ਦੇਸ਼ ਤੋਂ ਬਾਹਰ ਮਾਰੀਸ਼ਸ ਅਤੇ ਲੰਡਨ ਵਿੱਚ ਵੀ ਮਨਾਇਆ ਗਿਆ। ਇਸ ਦੇ ਬਾਅਦ ਇਹ ਯੁਨਾਈਟੇਡ ਕਿੰਗਡਮ, ਕੈਨੇਡਾ, ਆਸਟ੍ਰੇਲਿਆ, ਸ਼੍ਰੀਲੰਕਾ, ਇੰਡੋਨੇਸ਼ਿਆ, ਜਾਪਾਨ ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ।ਇਸ ਮੌਕੇ 'ਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਸੰਤ ਮਹਾਤਮਾ, ਆਯੋਜਨ ਕਮੇਟੀ ਦੇ ਮੈਂਬਰ ਅਤੇ ਦੇਸ਼-ਵਿਦੇਸ਼ ਤੋ ਪਹੁੰਚੇ ਸ਼ਜਧਾਲੂ ਵੀ ਮੋਜੂਦ ਰਹੇ।

 

Tags: CP Radhakrishnan , Chandrapuram Ponnusami Radhakrishnan , Vice President of India , BJP , Bharatiya Janata Party , Nayab Singh Saini , Chief Minister of Haryana , BJP Haryana , Kurukshetra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD