Thursday, 04 June 2026

 

 

ਖ਼ਾਸ ਖਬਰਾਂ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ

 

ਭਾਰਤ ਦੇ ਉੱਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਣਨ ਨੇ ਐਨਆਈਟੀ ਕੁਰੂਕਸ਼ੇਤਰ ਦੇ 20ਵੇਂ ਕਨਵੋਕੇਸ਼ਨ ਸਮਾਰੋਹ ਨੂੰ ਕੀਤਾ ਸੰਬੋਧਿਤ

ਮੈਕਾਲੇ ਯੁੱਗ ਦੀ ਓਪਨਿਵੇਸ਼ਿਕ ਮਾਨਸਿਕਤਾ ਨੂੰ ਤਿਆਗ ਕੇ ਭਾਰਤ ਵਿਸ਼ਵ ਅਗਵਾਈ ਦੇ ਵੱਲ ਵਧਿਆ - ਉੱਪ ਰਾਸ਼ਟਰਪਤੀ

CP Radhakrishnan, Chandrapuram Ponnusami Radhakrishnan, Vice President of India, BJP, Bharatiya Janata Party, Nayab Singh Saini, Chief Minister of Haryana, BJP Haryana, Governor of Haryana, Prof Ashim Kumar Ghosh, National Institute of Technology Kurukshetra, NIT Kurukshetra

Web Admin

Web Admin

5 Dariya News

ਕੁਰੂਕਸ਼ੇਤਰ , 30 Nov 2025

Last updated on: Dec 03, 2025, 11:08 IST

ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਅੱਜ ਰਾਸ਼ਟਰੀ ਤਕਨਾਲੋਜੀ ਸੰਸਥਾਨ (ਐਨਆਈਟੀ), ਕੁਰੂਕਸ਼ੇਤਰ, ਹਰਿਆਣਾ ਦੇ 20ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਹਿੱਸਾ ਲਿਆ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਐਨਆਈਟੀ ਕੁਰੂਕਸ਼ੇਤਰ ਦੇ ਨਿਦੇਸ਼ਕ ਪ੍ਰੋਫੈਸਰ ਬੀ.ਵੀ ਰਮਨਾ ਰੇਡੀ, ਐਨਆਈਟੀ ਕੁਰੂਕਸ਼ੇਤਰ ਦੇ ਬੋਰਡ ਆਫ ਗਵਰਨਰਸ ਦੀ ਚੇਅਰਮੈਨ ਡਾ. ਤੇਜਸਵਿਨੀ ਅਨੰਤ ਕੁਮਾਰ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

ਇਸ ਮੌਕੇ 'ਤੇ ਬੋਲਦੇ ਹੋਏ, ਉੱਪ ਰਾਸ਼ਟਰਪਤੀ ਨੇ ਭਾਰਤ ਦੇ ਪ੍ਰਮੁੱਖ ਤਕਨੀਕੀ ਸੰਸਥਾਨਾਂ ਵਿੱਚੋਂ ਇੱਕ ਦੇ ਇਸ ਮਹਤੱਵਪੂਰਣ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਨੂੰ ਆਪਣਾ ਸੌਭਾਗ ਦਸਿਆ। ਉਨ੍ਹਾਂ ਨੇ ਐਨਆਈਟੀ ਕੁਰੂਕਸ਼ੇਤਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇੱਕ ਖੁਸ਼ਹਾਲ ਵਿਰਾਸਤ, ਜਿੰਦਾ ਮੌਜੂਦਾ ਅਤੇ ਭਵਿੱਖ ਵਾਲਾ ਸੰਸਥਾਨ ਹੈ ਜੋ ਦੇਸ਼ ਵਿੱਚ ਤਕਨੀਕੀ ਸਿਖਿਆ ਦੇ ਮਾਨਕਾਂ ਨੂੰ ਆਕਾਰ ਦੇ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਇੱਕ ਪਵਿੱਤਰ ਭੁਮੀ ਹੈ ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਧਰਮ 'ਤੇ ਧਰਮ ਦੀ ਹਮੇਸ਼ਾ ਜਿੱਤ ਹੁੰਦੀ ਹੈ, ਚਾਹੇ ਅਧਰਮ ਕਿੰਨ੍ਹਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ।  ਉੱਪ ਰਾਸ਼ਟਰਪਤੀ ਨੇ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਸਿਰਫ ਇੱਕ ਸਮਾਰੋਹ ਨਹੀਂ, ਸਗੋ ਇੱਕ ਅਜਿਹਾ ਲੰਮ੍ਹਾ ਹੁੰਦਾ ਹੈ ਜਦੋਂ ਸਾਲਾਂ ਦਾ ਸਮਰਪਣਮਾਣ, ਆਸ ਅਤੇ ਮੌਕੇ ਨਾਲ ਭਰਿਆ ਇੱਕ ਨਵੀਂ ਸ਼ੁਰੂਆਤ ਵਿੱਚ ਬਦਲਦਾ ਹੈ। ਵਿਸ਼ਵ ਬਦਲਾਅ ਦੀ ਗਤੀ 'ਤੇ ਬੋਲਦੇ ਹੋਏ ਉਨ੍ਹਾਂ ਨੇ ਏਆਈ, ਨਵੀਕਰਣੀ ਊਰਜਾ ਪ੍ਰਣਾਲੀਆਂ, ਸਪੇਸ ਤਕਨਾਲੋਜੀ, ਜੈਵ ਤਕਨਾਲੋਜੀ, ਸਾਈਬਰ ਸੁਰੱਖਿਆ ਅਤੇ ਸੇਮਕੰਡਕਟਰ ਦੇ ਖੇਤਰ ਵਿੱਚ ਵਿਕਾਸ ਦੇ ਬਾਰੇ ਵਿੱਚ ਗੱਲ ਕੀਤੀ।

ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਤਕਨਾਲੋਜੀ ਉਦਯੋਗਾਂ ਨੂੰ ਨਵਾਂ ਰੂਪ ਦੇਣ ਅਤੇ ਸਮਾਜ ਦੇ ਕੰਮਕਾਜ ਦੇ ਢੰਗ ਨੂੰ ਮੁੜ ਪਰਿਭਾਸ਼ਤ ਕਰਨ ਵਿੱਚ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਗਿਆ ਹੈ। ਉਨ੍ਹਾਂ ਨੈ ਵਿਦਿਆਰਥੀਆਂ ਨਾਲ ਜਿਮੇਵਾਰੀ ਨਾਲ ਨਵਾਚਾਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਤਕਨਾਲੋਜੀ ਦਾ ਅਸਲੀ ਉਦੇਸ਼ ਸਿਰਫ ਪ੍ਰਗਤੀ ਨਹੀਂ, ਸਗੋ ਉਦੇਸ਼ਪੂਰਣ ਪ੍ਰਗਤੀ ਹੈ।

ਵਿਦਿਆਰਥੀਆਂ ਨੂੰ ਖੋਜ, ਨਵਾਚਾਰ ਅਤੇ ਭਾਰਤ-ਵਿਸ਼ੇਸ਼ ਸਮਸਿਆ-ਹੱਲ ਵਿੱਚ ਡੁੰਘਾਈ ਨਾਲ ਉਤਰਣ ਲਈ ਪ੍ਰੋਤਸਾਹਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਦੋਨੋਂ ਇੰਜਨ ਭਾਰਤ ਦੇ ਤਕਨੀਕੀ ਅਗਵਾਈ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਨੋਜੁਆਨ ਖੋਜਕਾਰਾਂ ਨੂੰ ਰਾਸ਼ਟਰੀ ਮਹਤੱਵ ਦੇ ਉਭਰਦੇ ਖੇਤਰਾਂ, ਜਿਵੇਂ ਟਿਕਾਊ ਮੈਨੁਫੈਕਚਰਿੰਗ, ਸਮਾਰਟ ਮੋਬਿਲਿਟੀ, ਕਵਾਂਟਮ ਤਕਨਾਲੋਜੀ, ਸਿਹਤਮੰਦ ਸੇਵਾ ਤਕਨਾਲੋਜੀ, ਖੇਤੀਬਾੜੀ ਨਵਾਚਾਰ ਅਤੇ ਹਰਿਤ ਬੁਨਿਆਦੀ ਢਾਂਚਾਗਤ ਖੇਤਰ ਵਿੱਚ ਖੋਜ ਕਰਨ 'ਤੇ ਜੋਰ ਦਿੱਤਾ।

ਉੱਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤਕਨਾਲੋਜੀ ਦੇ ਵਰਤੋਕਰਤਾ ਤੋਂ ਉਨੱਤ ਸਰੋਤਾਂ ਦਾ ਵਿਸ਼ਵ ਨਿਰਮਾਤਾ ਬਣਨ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਇੱਕ ਜਿੰਦਾ ਉਦਮਸ਼ੀਲਤਾ ਸਿਸਟਮ ਨੂੰ ਪ੍ਰੋਤਸਾਹਨ ਦੇਣ ਲਹੀ ਡਿਜੀਟਲ ਇੰਡੀਆ, ਸਟਾਰਟਅੱਪ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀ ਪਹਿਲਾਂ ਨੂੰ ਕੇ੍ਰਡਿਟ ਦਿੱਤਾ ਅਤੇ ਗਰੈਜੂਏਟਸ ਤੋਂ ਆਪਣੇ ਵਿਚਾਰਾਂ ਨੂੰ ਅਜਿਹੀ ਉਦਯੋਗਾਂ ਵਿੱਚ ਬਦਲਣ ਦੀ ਅਪੀਲ ਕੀਤੀ ਜੋ ਰੁਜ਼ਗਾਰ ਦਾ ਸ੍ਰਿਜਨ ਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਦੇਣ।

ਸਮਕਾਲੀ ਵਿਸ਼ਵ ਚਨੌਤੀਆਂ- ਕਲਾਈਮੇਟ ਬਦਲਾਅ, ਸਾਈਬਰ ਸੁਰੱਖਿਆ ਖਤਰਾ, ਤਕਨਾਲੋਜੀ ਤੱਕ ਸਮਾਨ ਪਹੁੰਚ ਅਤੇ ਏਆਈ ਦਾ ਨੈਤਿਕ ਵਰਤੋ-ਨੂੰ ਮੰਜੂਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਨਵਾਚਾਰ ਅਤੇ ਅਗਵਾਈ ਲਈ ਅਪਾਰ ਮੌਕਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਰਾਸ਼ਟਰੀ ਸਿਖਿਆ ਨੀਤੀ (ਐਨਈਪੀ)-2020 ਨੂੰ ਲਾਗੂ ਕਰਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ਿਤਾ ਦੀ ਸ਼ਲਾਘਾ ਕੀਤੀ। 

ਇਹ ਨੀਤੀ ਬਹੁ-ਵਿਸ਼ਾ ਸਿਖਿਆ ਦੇ ਮੌਕੇ ਪ੍ਰਦਾਨ ਕਰਦੀ ਹੈ ਅਤੇ ਭਾਰਤ ਦੇ ਸਭਿਆਚਾਰ, ਵਿਰਾਸਤ ਅਤੇ ਲੋਕਾਚਾਰ ਵਿੱਚ ਡੁੰਘਾਹੀ ਨਾਲ ਨਿਹਿਤ ਹੈ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਐਨਈਪੀ 2020 ਨੇ ਮੈਕਾਲੇ ਸਿਖਿਆ ਪ੍ਰਣਾਲੀ ਨੂੰ ਓਪਨਿਵੇਸ਼ਕ ਛਾਪ ਨੂੰ ਤੋੜ ਕੇ ਭਾਰਤ ਨੂੰ ਬਦਲਾਅਕਾਰੀ ਰਾਹ 'ਤੇ ਅਗਰਸਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਕਾਲੇ ਦੀ ਸਿਖਿਆ ਪ੍ਰਣਾਲੀ ਭਾਰਤ 'ਤੇ ਸ਼ਾਸਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਅਤੇ ਸਿਰਫ ਕਲਰਕ ਤਿਆਰ ਕਰਦੀ ਸੀ।

ਸਮੂਚੀ ਸਿਖਿਆ 'ਤੇ ਸੰਸਥਾਨ ਦੇ ਫੋਕਸ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਸਮੂਚੇ ਵਿਅਕਤੀਤਵ ਵਿਕਾਸ ਕੇਂਦਰ (ਸੀਐਚਪੀਡੀ) ਦੀ ਸਥਾਪਨਾ ਦੀ ਸ਼ਲਾਘਾ ਕੀਤੀ, ਜੋ ਭਗਵਦ ਗੀਤਾ, ਸਾਰਵਭੌਕਿਮ ਮਨੁੱਖੀ ਮੁੱਲਾਂ, ਸੰਗਿਆਨਤਮਕ ਵਿਗਿਆਨ ਅਤੇ ਮਾਨਸਿਕ ਸਿਹਤ 'ਤੇ ਕੋਰਸਾਂ ਰਾਹੀਂ ਬੌਦਿਕ, ਭਾਵਨਾਤਮਕ ਅਤੇ ਨੈਤਿਕ ਵਿਕਾਸ ਨੁੰ ਪ੍ਰੋਤਸਾਹਨ ਦਿੰਦਾ ਹੈ। ਵਿਕਸਿਤ ਭਾਰਤ ”2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦਾ ਵਰਨਣ ਕਰਦੇ ਹੋਏ, ਉੱਪ ਰਾਸ਼ਟਰਪਤੀ ਨੇ ਭਰੋਸਾ ਵਿਅਕਤ ਕੀਤਾ ਕਿ ਐਨਆਈਟੀ ਕੁਰੂਕਸ਼ੇਤਰ ਦੇ ਗਰੈਜੂਏਟ ਇਸ ਟੀਚੇ ਨੂੱ ਸਾਕਾਰ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਉਣਗੇ। 

ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾਨ ਨੂੱ ਹੁਣ ਤੱਕ 64 ਪੇਂਟੇਂਟ ਪ੍ਰਦਾਨ ਕੀਤੇ ਗਏ ਹਨ, ਜੋ ਖੋਜ, ਨਵਾਚਾਰ ਅਤੇ ਬੌਦਿਕ ਸੰਪਦਾ ਨਿਰਮਾਣ ਦੀ ਇਸ ਦੀ ਮਜਬੂਤ ਸਭਿਆਚਾਰ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਡੀਆਰਡੀਓ ਅਤੇ ਇਸਰੋ ਦੇ ਸਹਿਯੋਗ ਨਾਲ ਏਆਈ-ਅਧਾਰਿਤ ਯੁੱਧ, ਰੱਖਿਆ ਖੋਜ ਅਤੇ ਚੰਦਰਯਾਨ ਅਤੇ ਮਾਰਸ ਆਰਬਿਟਰ ਮਿਸ਼ਨ ਵਰਗੇ ਸਪੇਸ ਮਿਸ਼ਨਾਂ ਵਿੱਚ ਉਨੱਤ ਤਕਨੀਕਾਂ ਵਿੱਚ ਸੰਸਥਾਨ ਦੇ ਮਹਤੱਵਪੂਰਣ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਿੰਡਾਂ ਅਤੇ ਝੁੱਗੀਆਂ ਵਿੱਚ ਜੀਵਨ ਪੱਧਰ ਵਿੱਚ ਸੁਧਾਰ ਦੇ ਟੀਚੇ ਤੋਂ ਘੱਟ ਲਾਗਤ ਅਧਾਰਿਤ ਖੋਜ, ਸਵਦੇਸ਼ੀ ਤਕਨੀਕ ਰਾਹੀਂ ਆਤਮਨਿਰਭਰ ਭਾਰਤ ਦੇ ਲਹੀ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਵਿਦਿਆਰਥੀਆਂ ਤੋਂ ਭਾਰਤ ਦੀ ਵਿਕਾਸ ਯਾਤਰਾ ਨਾਲ ਜੁੜੇ ਰਹਿਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖੋਜ ਨੂੰ ਸ਼ਹਿਰੀ-ਗ੍ਰਾਮੀਣ ਖਾਈ ਨੂੰ ਪਾਟਣ, ਐਮਐਸਐਮਈ ਨੂੰ ਮਜਬੂਤ ਬਨਾਉਣ, ਖੇਤੀਬਾੜੀ ਨੂੰ ਆਧੁਨਿਕ ਬਨਾਉਣ ਅਤੇ ਗ੍ਰਾਮੀਣ ਅਰਥਵਿਵਸਥਾ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਤਕਨਾਲੋਜੀ ਆਖੀਰੀ ਵਿਅਕਤੀ ਤੱਕ ਪਹੁੰਚ ਸਕੇ। ਉਨ੍ਹਾਂ ਨੈ ਕਿਹਾ ਕਿ ਸਾਨੂੰ ਪ੍ਰਤਿਭਾ ਪਲਾਇਨ ਤੋਂ ਪ੍ਰਤਿਭਾ ਨਾਲ ਲਾਭ ਦੇ ਵੱਲ ਵੱਧਣਾ ਚਾਹੀਦਾ ਹੈ। ਉਨ੍ਹਾਂ ਨੇ ਗਰੈਜੂਏਸ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਜਿੱਥੇ ਵੀ ਜਾਣ ਭਾਰਤ ਨੂੰ ਆਪਣੇ ਦਿੱਲ ਵਿੱਚ ਰੱਖਣ।

ਭਾਰਤ ਦੇ ਨੌਜੁਆਨਾਂ ਤੋਂ ਆਪਣੀ ਉਮੀਦਾਂ ਨੂੰ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰਾ ਮਨਣਾ ਹੈ ਕਿ ਅਗਲਾ ਗੂਗਲ, ਅਗਲਾ ਟੇਸਲਾ, ਅਗਲਾ ਸਪੇਸਐਕਸ ਭਾਰਤ ਤੋਂ ਹੋਵੇ-ਐਨਆਈਟੀ ਕੁਰੂਕਸ਼ੇਤਰ ਵਰਗੇ ਸੰਸਥਾਨਾਂ ਤੋਂ ਹੋਵੇ।ਉੱਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਤੋਂ ਨਸ਼ੇ ਨੂੰ ਨਾਂ ਕਹਿ ਕੇ ਅਨੁਸ਼ਾਸਿਤ ੧ੀਵਨ ਜੀਣ ਦੀ ਵੀ ਅਪੀਲ ਕੀਤੀ।ਆਪਣੇ ਸੰਬੋਧਨ ਦੇ ਸਮਾਪਨ 'ਤੇ ਉਨ੍ਹਾਂ ਨੇ ਗਰੈਜੂਏਟਸ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਡਿਗਰੀ ਇੱਕ ਸਮਾਪਨ ਬਿੰਦੂ ਨਹੀਂ ਹੈ ਸਗੋ ਇੱਕ ਨਵੀਂ ਜਿਮੇਵਾਰੀ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਸ੍ਰਿਜਨਾਤਮਕਤਾ, ਮਨੁੱਖਤਾ ਅਤੇ ਕਰੁਣਾ ਨਾਲ ਸਮਾਜ ਦੀ ਸੇਵਾ ਕਰਨ ਦੀ ਅਪੀਲ ਕੀਤੀ।

 

Tags: CP Radhakrishnan , Chandrapuram Ponnusami Radhakrishnan , Vice President of India , BJP , Bharatiya Janata Party , Nayab Singh Saini , Chief Minister of Haryana , BJP Haryana , Governor of Haryana , Prof Ashim Kumar Ghosh , National Institute of Technology Kurukshetra , NIT Kurukshetra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD