ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੁੰ ਕੁਰੂਕਸ਼ੇਤਰ ਵਿੱਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ-2025 ਵਿੱਚ ਬ੍ਰਹਮਸਰੋਵਰ ਦੇ ਪਾਵਨ ਕਿਨਾਰੇ 'ਤੇ ਮੰਤਰ ਉਚਾਰਣ ਦੇ ਵਿੱਚ ਮਹਾਆਰਤੀ ਕੀਤੀ ਅਤੇ ਦੇਸ਼ਵਾਸੀਆਂ ਦੀ ਉਨੱਤੀ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਦੀਪਸ਼ਿਖਾ ਪ੍ਰਜਵਲਿੱਤ ਕਰ ਵਿਧੀਵਤ ਰੂਪ ਨਾਲ ਮਹਾਆਰਤੀ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਦੇ ਆਗਮਨ ਨਾਲ ਕੁਰੂਕਸ਼ੇਤਰ ਦੇ ਇਤਿਹਾਸ ਦੇ ਨਾਲ ਇੱਕ ਨਵਾਂ ਅਧਿਆਏ ਜੁੜ ਗਿਆ। ਇਹ ਮੌਕਾ ਇਸ ਲਈ ਵੀ ਖਾਸ ਹੈ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਗੀਤਾ ਦੇ ਸੰਦੇਸ਼ ਨੂੰ ਦੁਨੀਆ ਦੇ ਕੌਨੇ-ਕੌਨੇ ਤੱਕ ਪਹੁੰਚਾਉਣ ਲਈ ਲਗਾਤਾਰ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਮੌਕੇ 'ਤੇੇ ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਕ੍ਰਿਸ਼ਣ ਅਤੇ ਅਰਜੁਨ ਦੇ ਰੱਥ ਦੇ ਸਾਹਮਣੇ ਕੇਡੀਬੀ ਦਾ ਮੈਂਬਰਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ ਖੋਜਕਾਰਾਂ ਦੇ ਨਾਲ ਇੱਕ ਯਾਦਗਾਰ ਫੋਟੋ ਵੀ ਖਿਚਵਾਈ। ਇਸ ਯਾਦਗਾਰੀ ਫੋਟੋ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬ੍ਰਹਮਸਰੋਵਰ ਦਾ ਅਵਲੋਕਨ ਕਰਨ ਦੇ ਬਾਅਦ ਬ੍ਰਹਮਸਰੋਵਰ ਪੁਰੂਸ਼ੋਤਮਪੁਰਾ ਬਾਗ ਦੀ ਮਹਾਆਰਤੀ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੈ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਣ ਨੇ ਕੁਰੂਕਸ਼ੇਤਰ ਦੀ ਪਾਵਨ ਧਰਤੀ ਤੋਂ ਪੂਰੇ ਵਿਸ਼ਵ ਨੂੰ ਗੀਤਾ ਦਾ ਉਪਦੇਸ਼ ਦਿੱਤਾ। ਇਸ ਪਵਿੱਤਰ ਗ੍ਰੇਥ ਦੇ ਉਪਦੇਸ਼ ਅੱਜ ਵੀ ਪੂਰੇ ਵਿਸ਼ਵ ਦੇ ਲਈ ਪ੍ਰਾਂਸੰਗਿਕ ਹੈ। ਇਸ ਲਈ ਕੁਰੂਕਸ਼ੇਤਰ ਦੀ ਪੂਰੇ ਵਿਸ਼ਵ ਵਿੱਚ ਅਧਿਆਤਮਿਕ ਰੂਪ ਨਾਲ ਅਨੋਖੀ ਪਹਿਚਾਣ ਹੈ। ਇਸ ਪਾਵਨ ਧਰਤੀ 'ਤੇ ਹਰ ਸਾਲ ਕੁਰੂਕਸ਼ੇਤਰ ਵਿਕਾਸ ਬੋਰਡ ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਗੀਤਾ ਮਹੋਤਸਵ ਅਤੇ ਸਾਰੀ ਸੰਸਥਾਵਾਂ ਵੱਲੋਂ ਵੀ ਗੀਤਾ ਮਹੋਤਸਵ ਨੂੰ ਖੁਸ਼ੀ ਨਾਲ ਮਨਾਇਆ ਜਾਂਦਾ ਹੈ।
ਇਸ ਸ਼ਾਮ ਦੀ ਮਹਾਆਰਤੀ ਨੂੰ ਦੇਖਣ 'ਤੇ ਸੁਖਦ ਅਹਿਸਾਸ ਹੁੰਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੈ ਦੇਸ਼ਵਾਸੀਆਂ ਨੂੰ ਕੌਮਾਂਤਰੀ ਗੀਤਾ ਮਹੋਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਜੋਤੀਸਰ ਤੋਂ ਪੂਰੇ ਵਿਸ਼ਵ ਨੂੰ ਗੀਤਾ ਦਾ ਗਿਆਨ ਮਿਲਿਆ।
ਗੀਤਾ ਵਿੱਚ ਦਿੱਤੇ ਗਿਆਨ ਵਿੱਚ ਮਨੁੱਖ ਦੀ ਹਰ ਸਮਸਿਆ ਦਾ ਹੱਲ ਨਿਹਿਤ ਹੈ। ਗੀਤਾ ਦੇ ਸ਼ਲੋਕਾਂ ਨੂੰ ਯਾਦ ਕਰਨ ਨਾਲ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਸਾਡੇ ਅਧਿਆਤਮਿਕ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ।