Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਲੇਬਰ ਕੋਡ : ਭਵਿੱਖ ਲਈ ਤਿਆਰ ਕਾਰਜਬਲ ਦਾ ਨਿਰਮਾਣ : ਜਯੋਤੀ ਵਿਜ, ਡਾਇਰੈਕਟਰ ਜਨਰਲ, ਫਿੱਕੀ

ਮਾਲਕਾਂ, ਕਾਮਿਆਂ, ਗਿਗ ਅਰਥਵਿਵਸਥਾ ਭਾਗੀਦਾਰਾਂ, ਮਹਿਲਾ ਕਰਮਚਾਰੀਆਂ ਅਤੇ ਵੱਡੇ ਪੱਧਰ 'ਤੇ ਸਮਾਜ ਨੂੰ ਲਾਭ ਪਹੁੰਚਾਉਣ ਲਈ ਇੱਕ ਸਰਲ, ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਢਾਂਚਾ

Jyoti Vij, Director General, FICCI

Web Admin

Web Admin

5 Dariya News

ਚੰਡੀਗੜ੍ਹ , 16 Nov 2025

Last updated on: Nov 17, 2025, 17:56 IST

ਭਾਰਤ ਆਪਣੇ ਆਰਥਿਕ ਅਤੇ ਕਿਰਤ ਦ੍ਰਿਸ਼ਟੀਕੋਣ ਵਿੱਚ ਇੱਕ ਇਤਿਹਾਸਕ ਤਬਦੀਲੀ ਦੇ ਸਿਖਰ 'ਤੇ ਖੜ੍ਹਿਆ ਹੈ। 29 ਤੋਂ ਵੱਧ ਕੇਂਦਰੀ ਕਿਰਤ ਕਾਨੂੰਨਾਂ ਨੂੰ ਚਾਰ ਵਿਆਪਕ ਲੇਬਰ ਕੋਡਸ ਵਿੱਚ ਏਕੀਕ੍ਰਿਤ ਕਰਨਾ ਸਿਰਫ਼ ਇੱਕ ਕਾਨੂੰਨੀ ਪ੍ਰਕਿਰਿਆ ਨਹੀਂ ਹੈ – ਸਗੋਂ ਇਹ ਇੱਕ ਲੇਬਰ ਈਕੋਸਿਸਟਮ ਨਿਰਮਾਣ ਦੀ ਦਿਸ਼ਾ ਵੱਲ ਇੱਕ ਕਦਮ ਹੈ ਜੋ ਆਧੁਨਿਕ, ਸਮਾਵੇਸ਼ੀ ਅਤੇ ਤੇਜ਼ੀ ਨਾਲ ਬਦਲਦੀ ਅਰਥਵਿਵਸਥਾ ਦੀਆਂ ਹਕੀਕਤਾਂ ਪ੍ਰਤੀ ਜਵਾਬਦੇਹ ਹੈ।

ਲੰਬੇ ਸਮੇਂ ਤੋਂ ਉਦਯੋਗ ਜਗਤ ਦੁਆਰਾ ਕਿਰਤ ਸੁਧਾਰ ਇੱਕ ਮੁੱਖ ਮੰਗ ਰਹੀ ਹੈ। ਗਲੋਬਲ ਸਪਲਾਈ ਚੇਨਾਂ ਦੇ ਏਕੀਕਰਣ, ਤਕਨਾਲੋਜੀ ਦੁਆਰਾ ਉਦਯੋਗਾਂ ਵਿੱਚ ਵਿਘਨ ਪਾਉਣ, ਅਤੇ ਰੁਜ਼ਗਾਰ ਦੇ ਨਵੇਂ ਵਿਕਲਪਾਂ ਦੇ ਉਭਰਣ ਨਾਲ, ਭਾਰਤ ਨੂੰ ਇੱਕ ਅਜਿਹੇ ਢਾਂਚੇ ਦੀ ਲੋੜ ਹੈ ਜੋ ਵਪਾਰਕ ਮੁਕਾਬਲੇਬਾਜ਼ੀ ਦਾ ਸਮਰਥਨ ਕਰ ਸਕੇ ਅਤੇ ਕਾਮਿਆਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਕਰ ਸਕੇ। 

ਚਾਰ ਕਿਰਤ ਕੋਡਸ –ਵੇਜਿਜ਼ (ਵੇਤਨ), ਉਦਯੋਗਿਕ ਸਬੰਧਾਂ, ਸਮਾਜਿਕ ਸੁਰੱਖਿਆ, ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ 'ਤੇ - ਇੱਕ ਏਕੀਕ੍ਰਿਤ ਅਤੇ ਸਰਲ ਪ੍ਰਣਾਲੀ ਪ੍ਰਦਾਨ ਕਰਕੇ ਬਿਲਕੁਲ ਠੀਕ ਇਹੀ ਕਰਨਾ ਚਾਹੁੰਦੇ ਹਨ ਜੋ ਅਸਪਸ਼ਟਤਾ ਨੂੰ ਘੱਟ ਕਰਦੀ ਹੈ ਅਤੇ ਵਧੇਰੇ ਸਮਾਨਤਾ ਨੂੰ ਯਕੀਨੀ ਬਣਾਉਂਦੀ ਹੈ।

ਮਾਲਕਾਂ ਲਈ ਲਾਭ

ਉੱਦਮਾਂ ਲਈ, ਖਾਸ ਕਰਕੇ ਇੱਕ ਮੁਕਾਬਲੇ ਵਾਲੇ ਵਿਸ਼ਵਵਿਆਪੀ ਵਾਤਾਵਰਣ ਵਿੱਚ, ਲੇਬਰ ਕੋਡਸ ਬਹੁਤ ਜ਼ਰੂਰੀ ਸਰਲੀਕਰਣ ਦੀ ਪੇਸ਼ਕਸ਼ ਕਰਦੇ ਹਨ। ਕਈ ਪਾਲਣਾ ਅਤੇ ਓਵਰਲੈਪਿੰਗ ਪਰਿਭਾਸ਼ਾਵਾਂ ਨੂੰ ਇੱਕ ਸਪਸ਼ਟ ਅਤੇ ਏਕੀਕ੍ਰਿਤ ਪ੍ਰਣਾਲੀ ਨਾਲ ਬਦਲ ਦਿੱਤਾ ਗਿਆ ਹੈ। ਡਿਜੀਟਲ ਫਾਇਲਿੰਗ, ਬਰਾਬਰ ਤਨਖਾਹ ਪਰਿਭਾਸ਼ਾਵਾਂ, ਅਤੇ ਸੁਚਾਰੂ ਲਾਇਸੈਂਸਿੰਗ ਪ੍ਰਕਿਰਿਆਵਾਂ ਪਾਲਣਾ ਦੇ ਬੋਝ ਨੂੰ ਘੱਟ ਕਰਦੀਆਂ ਹਨ ਅਤੇ ਪਾਰਦਰਸ਼ਿਤਾ ਲਿਆਉਂਦੀਆਂ ਹਨ।

ਇਹ ਸੁਧਾਰ ਭਾਰਤ ਦੇ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਲਈ ਖਾਸ ਤੌਰ 'ਤੇ ਮਹੱਤਵਪੂਰਨ ਹਨ। ਪਾਲਣਾ ਦੀ ਗੁੰਝਲਣਾਂ ਨੂੰ ਘਟਾ ਕੇ ਅਤੇ ਸਿੰਗਲ-ਵਿੰਡੋ ਕਲੀਅਰੈਂਸ ਨੂੰ ਸਮਰੱਥ ਬਣਾ ਕੇ, ਲੇਬਰ ਕੋਡਸ ਛੋਟੇ ਕਾਰੋਬਾਰਾਂ ਨੂੰ ਤੇਜ਼ੀ ਨਾਲ ਵਧਾਉਣ ਅਤੇ ਘਰੇਲੂ ਅਤੇ ਆਲਮੀ ਬਜ਼ਾਰਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਲਈ ਮਜ਼ਬੂਤੀ ਪ੍ਰਦਾਨ ਕਰਦੇ ਹਨ। ਮਹੱਤਵਪੂਰਨ ਤੌਰ 'ਤੇ, ਸਥਿਰ-ਮਿਆਦ ਦੇ ਰੁਜ਼ਗਾਰ ਅਤੇ ਆਧੁਨਿਕ ਵਿਵਾਦ ਨਿਪਟਾਰੇ ਲਈ ਪ੍ਰਬੰਧ ਕਾਰੋਬਾਰਾਂ ਨੂੰ ਪ੍ਰਕਿਰਿਆਤਮਕ ਦੇਰੀ ਨਾਲ ਰੁਕਾਵਟ ਪਾਏ ਬਗੈਰ ਵਧਣ ਅਤੇ ਅਨੁਕੂਲ ਹੋਣ ਲਈ ਲਚਕਤਾ ਪ੍ਰਦਾਨ ਕਰਦੇ ਹਨ।

ਸਮਾਨ ਰੂਪ ਨਾਲ ਮਹੱਤਵਪੂਰਨ ਛੋਟੇ ਅਪਰਾਧਾਂ ਦਾ ਗੈਰ-ਅਪਰਾਧੀਕਰਣ ਹੈ। ਜੋ ਖਾਸ ਪ੍ਰਕਿਰਿਆਤਮਕ ਉਲੰਘਣਆਵਾਂ ਲਈ ਕੈਦ ਦੀ ਸਜ਼ਾ ਨੂੰ ਵਿੱਤੀ ਜੁਰਮਾਨੇ ਵਿੱਚ ਬਦਲਦਾ ਹੈ। ਇਹ ਇੱਕ ਵਧੇਰੇ ਵਿਸ਼ਵਾਸ-ਅਧਾਰਿਤ ਪਾਲਣਾ ਵਾਤਾਵਰਣ ਲਈ ਇੱਕ ਪ੍ਰਗਤੀਸ਼ੀਲ ਪਹਿਲਕਦਮੀ ਨੂੰ ਦਰਸਾਉਂਦਾ ਹੈ, ਗ਼ੈਰ-ਜ਼ਰੂਰੀ ਮੁਕੱਦਮੇਬਾਜ਼ੀ ਨੂੰ ਘੱਟ ਕਰਦਾ ਹੈ, ਅਤੇ ਮਾਲਕਾਂ ਅਤੇ ਰੈਗੂਲੇਟਰਾਂ ਵਿਚਕਾਰ ਸਵੈ-ਨਿਯਮ ਅਤੇ ਸਹਿਯੋਗ ਦੇ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਹੈ।

ਕਾਮਿਆਂ ਲਈ ਲਾਭ

ਕਾਮਿਆਂ ਲਈ ਕੋਡਸ, ਨਿਰਪੱਖਤਾ ਦੇ ਸਿਧਾਂਤ ਨੂੰ ਮਜ਼ਬੂਤ ਕਰਦੇ ਹਨ। ਮਜ਼ਦੂਰੀ ਕੋਡ ਸਰਵ ਵਿਆਪਕ ਘੱਟੋ-ਘੱਟ ਮਜ਼ਦੂਰੀ ਅਤੇ ਤਨਖਾਹ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਂਦਾ ਹੈ, ਇਸ ਨਾਲ ਮਨ ਮਰਜ਼ੀ ਜਾਂ ਦੇਰੀ ਨਾਲ ਭੁਗਤਾਨ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ ਕੰਮ ਵਾਲੀ ਥਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ, ਭਲਾਈ ਸਹੂਲਤਾਂ ਨੂੰ ਲਾਜ਼ਮੀ ਬਣਾਉਂਦੀ ਹੈ ਅਤੇ ਸਮੇਂ-ਸਮੇਂ 'ਤੇ ਸਿਹਤ ਜਾਂਚ ਸ਼ੁਰੂ ਕਰਦੀ ਹੈ।  

ਪ੍ਰੌਵੀਡੈਂਟ ਫੰਡ, ਗ੍ਰੈਚੁਅਟੀ, ਮੈਟਰਨਿਟੀ ਲੀਵ, ਅਤੇ ਬੀਮਾ ਸਮੇਤ ਸਮਾਜਿਕ ਸੁਰੱਖਿਆ ਲਾਭ ਕਾਮਿਆਂ ਦੇ ਇੱਕ ਵਿਆਪਕ ਅਧਾਰ ਤੱਕ ਵਧਾਏ ਜਾਂਦੇ ਹਨ, ਇਸ ਨਾਲ ਲੱਖਾਂ ਲੋਕਾਂ ਨੂੰ ਵਿੱਤੀ ਸੁਰੱਖਿਆ ਮਿਲਦੀ ਹੈ ਜੋ ਪਹਿਲਾਂ ਇਸ ਦਾਇਰੇ ਵਿੱਚ ਨਹੀਂ ਆਉਂਦੇ ਸੀ। ਅਕਸਰ ਰੈਗੂਲੇਟਰੀ ਫ੍ਰੇਮਵਕ ਤੋਂ ਬਾਹਰ ਰਹਿਣ ਵਾਲੇ ਅੰਤਰਰਾਜੀ ਪ੍ਰਵਾਸੀ ਕਾਮੇ, ਹੁਣ ਕੋਡਸ ਦੇ ਅੰਦਰ ਮਾਨਤਾ ਅਤੇ ਸੁਰੱਖਿਆ ਪਾਉਂਦੇ ਹਨ। ਇਹ ਪ੍ਰਬੰਧ ਮਾਲਕਾਂ ਅਤੇ ਕਰਮਚਾਰੀਆਂ ਵਿਚਕਾਰ ਸਮਾਜਿਕ ਇਕਰਾਰਨਾਮੇ ਨੂੰ ਮਜ਼ਬੂਤ ਕਰਦੇ ਹਨ, ਕੰਮ ਦੀ ਸ਼ਾਨ ਨੂੰ ਬਣਾਈ ਰੱਖਦੇ ਹਨ।

ਗਿਗ ਅਤੇ ਪਲੈਟਫਾਰਮ ਵਰਕਰਾਂ ਲਈ ਲਾਭ

ਸ਼ਾਇਦ ਸਭ ਤੋਂ ਅਗਾਂਹਵਧੂ ਪ੍ਰਬੰਧ ਗਿਗ ਅਤੇ ਪਲੈਟਫਾਰਮ ਵਰਕਰਾਂ ਅਤੇ ਐਗਰੀਗੇਟਰਸ ਦੀ ਰਸਮੀ ਮਾਨਤਾ ਹੈ। ਲਗਭਗ 8 ਮਿਲੀਅਨ ਭਾਰਤੀ ਗਿਗ ਅਰਥਵਿਵਸਥਾ (ਇੱਕ ਅਜਿਹੀ ਅਰਥਵਿਵਸਥਾ ਜਿਸ ਵਿੱਚ ਰਵਾਇਤੀ ‘ਨੌਕਰੀ’ ਦੀ ਬਜਾਏ ਅਸਥਾਈ, ਫ੍ਰੀਲਾਂਸ ਅਤੇ ਘੱਟ ਸਮੇਂ ਦੇ ਕੰਮ ‘ਤੇ ਜ਼ੋਰ ਦਿੱਤਾ ਜਾਂਦਾ ਹੈ) ਵਿੱਚ ਲੱਗੇ ਹੋਏ ਹਨ – ਅਤੇ ਆਉਣ ਵਾਲੇ ਦਹਾਕੇ ਵਿੱਚ ਇੱਕ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ - ਲੇਬਰ ਕੋਡਸ ਸਮਾਵੇਸ਼ੀ ਵਿਕਾਸ ਲਈ ਇੱਕ ਨੀਂਹ ਪ੍ਰਦਾਨ ਕਰਦੇ ਹਨ। 

ਸਮਾਜਿਕ ਸੁਰੱਖਿਆ ਕੋਡਸ ਉਨ੍ਹਾਂ ਯੋਜਨਾਵਾਂ ਰਾਹੀਂ ਸੁਰੱਖਿਆ ਪ੍ਰਦਾਨ ਕਰਦੇ ਹਨ ਜੋ ਸਿਹਤ, ਜਣੇਪਾ, ਬੀਮਾ ਅਤੇ ਬੁਢਾਪੇ ਦੇ ਲਾਭਾਂ ਨੂੰ ਕਵਰ ਕਰਦੇ ਹਨ। ਇਹ ਇੱਕ ਮਹੱਤਵਪੂਰਨ ਕਦਮ ਹੈ ਜੋ ਕੰਮ ਦੇ ਰਵਾਇਤੀ ਅਤੇ ਨਵੇਂ  ਵਿਕਲਪਾਂ ਵਿਚਕਾਰ ਪਾੜੇ ਨੂੰ ਪੂਰਾ ਕਰਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਜਿਵੇਂ-ਜਿਵੇਂ ਤਕਨਾਲੋਜੀ ਨੌਕਰੀਆਂ ਦੇ ਭਵਿੱਖ ਨੂੰ ਨਵਾਂ ਆਕਾਰ ਦਿੰਦੀ ਹੈ, ਉੱਭਰ ਰਹੇ ਖੇਤਰਾਂ ਵਿੱਚ ਕਾਮੇ ਪਿੱਛੇ ਨਾ ਰਹਿਣ।

ਮਹਿਲਾ ਕਰਮਚਾਰੀਆਂ ਲਈ ਲਾਭ

ਇਹ ਕੋਡਸ ਕੰਮ ਵਾਲੀ ਥਾਂ 'ਤੇ ਲਿੰਗ ਸਮਾਨਤਾ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹਨ। ਇਹ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਸਿਧਾਂਤ ਦੀ ਪੁਸ਼ਟੀ ਕਰਦੇ ਹਨ, ਜਣੇਪਾ ਲਾਭਾਂ ਨੂੰ ਮਜ਼ਬੂਤ ਕਰਦੇ ਹਨ, ਅਤੇ ਕ੍ਰੈੱਚ ਸਹੂਲਤਾਂ ਲਈ ਪ੍ਰਬੰਧ ਲਾਗੂ ਕਰਦੇ ਹਨ। ਸੁਰੱਖਿਆ ਅਤੇ ਸਨਮਾਨ ਲਈ ਜ਼ਰੂਰੀ ਸੁਰੱਖਿਆ ਉਪਾਵਾਂ ਨਾਲ ਮਹਿਲਾਵਾਂ ਦੇ ਕੰਮ ਦੇ ਘੰਟਿਆਂ ‘ਤੇ ਪਾਬੰਦੀਆਂ ਨੂੰ ਘਟਾ ਕੇ, ਕਿਰਤ ਕੋਡਸ ਮਹਿਲਾਵਾਂ ਲਈ ਉਨ੍ਹਾਂ ਖੇਤਰਾਂ ਅਤੇ ਬਦਲਾਵਾਂ ਵਿੱਚ ਹਿੱਸਾ ਲੈਣ ਦੇ ਮੌਕੇ ਪੈਦਾ ਕਰਦੇ ਹਨ ਜੋ ਰਵਾਇਤੀ ਤੌਰ 'ਤੇ ਮੁਸ਼ਕਲ ਸਨ। 

ਉੱਚ-ਤਨਖਾਹ ਵਾਲੀਆਂ ਨੌਕਰੀਆਂ ਜਿਵੇਂ ਕਿ ਖਾਣ ਮਾਈਨਜ਼ ਲੇਬਰ (ਖਾਣ ਮਜ਼ਦੂਰਾਂ) ਅਤੇ ਭਾਰੀ ਮਸ਼ੀਨਰੀ ਦਾ ਸੰਚਾਲਨ ਆਦਿ ਖੇਤਰਾਂ ਵਿੱਚ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ ਹੀ ਮਹਿਲਾਵਾਂ ਨੂੰ ਲਿੰਗ ਭੇਦ ਤੋਂ ਵੀ ਬਚਾਉਂਦਾ ਹੈ। ਅਜਿਹੇ ਸਮੇਂ ਜਦੋਂ ਦੇਸ਼ ਵਿੱਚ ਮਹਿਲਾ ਕਿਰਤ ਸ਼ਕਤੀ ਦੀ ਭਾਗੀਦਾਰੀ ਵਿਸ਼ਵਵਿਆਪੀ ਔਸਤ ਤੋਂ ਹੇਠਾਂ ਹੈ, ਅਜਿਹੇ ਸੁਧਾਰ ਮਹਿਲਾਵਾਂ ਨੂੰ ਆਰਥਿਕ ਵਿਕਾਸ ਵਿੱਚ ਪੂਰੀ ਤਰ੍ਹਾਂ ਯੋਗਦਾਨ ਪਾਉਣ ਦੇ ਸਮਰੱਥ ਬਣਾਉਣ ਲਈ ਮਹੱਤਵਪੂਰਨ ਹਨ।

ਹੋਰ ਹਿੱਸੇਦਾਰਾਂ ਲਈ ਲਾਭ

ਮਾਲਕਾਂ ਅਤੇ ਕਰਮਚਾਰੀਆਂ ਤੋਂ ਇਲਾਵਾ, ਲੇਬਰ ਕੋਡ ਸਰਕਾਰੀ ਏਜੰਸੀਆਂ ਨੂੰ ਪਾਰਦਰਸ਼ੀ ਲਾਗੂਕਰਨ ਲਈ ਇੱਕ ਆਧੁਨਿਕ ਢਾਂਚਾ ਪ੍ਰਦਾਨ ਕਰਦੇ ਹੋਏ, ਪਾਲਣਾ ਨੂੰ ਸਰਲ ਬਣਾ ਕੇ ਅਤੇ ਵਿਕਾਸ ਨੂੰ ਸਮਰੱਥ ਬਣਾ ਕੇ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਨੂੰ ਵੀ ਲਾਭ ਪਹੁੰਚਾਉਂਦੇ ਹਨ, ਜਦੋਂ ਕਿ ਨਿਵੇਸ਼ਕਾਂ ਲਈ, ਇੱਕ ਅਨੁਮਾਨਯੋਗ ਅਤੇ ਕਾਰੋਬਾਰ-ਅਨੁਕੂਲ ਕਿਰਤ ਪ੍ਰਣਾਲੀ ਭਾਰਤ ਦੀ ਵਿਕਾਸ ਦੀ ਕਹਾਣੀ ਵਿੱਚ ਵਿਸ਼ਵਾਸ ਵਧਾਉਂਦੀ ਹੈ। ਟ੍ਰੇਡ ਯੂਨੀਅਨਾਂ ਨੂੰ ਮਾਨਤਾ ਅਤੇ ਗੱਲਬਾਤ ਪ੍ਰਕਿਰਿਆਵਾਂ ਵਿੱਚ ਸਪਸ਼ਟਤਾ ਮਿਲਦੀ ਹਨ, ਇਸ ਨਾਲ ਸਮਾਜਿਕ ਸੰਵਾਦ ਦੇ ਢਾਂਚੇ ਨੂੰ ਮਜ਼ਬੂਤੀ ਮਿਲਦੀ ਹੈ। ਅੰਤ ਵਿੱਚ, ਜਦੋਂ ਕੰਮ ਸੁਰੱਖਿਅਤ, ਨਿਰਪੱਖ ਅਤੇ ਵਧੇਰੇ ਸਮਾਵੇਸ਼ੀ ਹੋ ਜਾਂਦਾ ਹੈ ਤਾਂ ਪੂਰਨ ਤੌਰ ‘ਤੇ ਸਮਾਜ ਨੂੰ ਪੂਰਾ ਲਾਭ ਹੁੰਦਾ ਹੈ।

ਅੱਗੇ ਦਾ ਇੱਕ ਸਾਂਝਾ ਸਫ਼ਰ

ਲੇਬਰ ਕੋਡਸ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਇਨ੍ਹਾਂ ਦੀ ਸਫਲਤਾ ਸੁਚਾਰੂ ਲਾਗੂਕਰਨ, ਰਾਜਾਂ ਦਰਮਿਆਨ ਤਾਲਮੇਲ ਅਤੇ ਸਾਰੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ 'ਤੇ ਨਿਰਭਰ ਕਰੇਗੀ। ਭਾਰਤ ਇੱਕ ਅਗਲਾ ਦਹਾਕਾ ਮਹੱਤਵਪੂਰਨ ਹੋਣ ਵਾਲਾ ਹੈ, ਇਸ ਲਈ ਇਸ ਨੂੰ ਆਪਣੇ ਜਨਸੰਖਿਆ ਲਾਭਅੰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਕਨਾਲੋਜੀ, ਵਿਸ਼ਵੀਕਰਣ ਅਤੇ ਸਥਿਰਤਾ ਦੀਆਂ ਜ਼ਰੂਰਤਾਂ ਦੇ ਅਨੁਕੂਲ ਦਿੱਤੇ ਗਏ ਕੰਮ ਲਈ ਭਵਿੱਖ ਵਿੱਚ ਤਿਆਰ ਰਹਿਣਾ ਚਾਹੀਦਾ ਹੈ। 

ਲੇਬਰ ਕੋਡ ਇਸ ਤਬਦੀਲੀ ਲਈ ਕਾਨੂੰਨੀ ਨੀਂਹ ਪ੍ਰਦਾਨ ਕਰਦੇ ਹਨ - ਉੱਦਮਾਂ ਨੂੰ ਲਚਕਤਾ, ਕਾਮਿਆਂ ਦੀ ਸੁਰੱਖਿਆ ਅਤੇ ਸਮਾਜਿਕ ਬਰਾਬਰੀ ਪ੍ਰਦਾਨ ਕਰਦੇ ਹਨ। ਜੇਕਰ ਲੇਬਰ ਕੋਡਸ ਪੂਰੀ ਭਾਵਨਾ ਨਾਲ ਲਾਗੂ ਕੀਤਾ ਜਾਵੇ, ਤਾਂ ਵਿਕਾਸ ਸਮਾਵੇਸ਼ੀ, ਟਿਕਾਊ ਅਤੇ ਭਵਿੱਖ ਲਈ ਤਿਆਰੀ ਯਕੀਨੀ ਬਣਾਉਂਦੇ ਹੋਏ, ਇੱਕ ਆਲਮੀ ਆਰਥਿਕ ਮਹਾਸ਼ਕਤੀ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਹੋ ਸਕਦੀ ਹੈ।

 

Tags: Jyoti Vij , Director General , FICCI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD