Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਭਾਰਤ ਦੇ ਲੇਬਰ ਕੋਡਸ: ਸਮਾਵੇਸ਼ੀ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਸ਼ੀਲ ਕਦਮ : ਚੰਦਰਜੀਤ ਬੈਨਰਜੀ

Chandrajit Banerjee, Director General, Confederation of Indian Industry, CII

5 Dariya News

5 Dariya News

5 Dariya News

ਚੰਡੀਗੜ੍ਹ , 29 Oct 2025

Last updated on: Oct 30, 2025, 10:48 IST

ਜ਼ਮੀਨ ਅਤੇ ਕਿਰਤ : ਭਾਰਤ ਦੇ ਵਿਕਾਸ ਦੇ ਅਧਾਰ ਥੰਮ੍ਹ ਹਨ - ਜ਼ਮੀਨ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਨੂੰ ਗਤੀ ਦਿੰਦੀ ਹੈ , ਜਦੋਂ ਕਿ ਕਿਰਤ ਉਤਪਾਦਕਤਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਦੀ ਹੈ। ਇਸ ਸੰਦਰਭ ਵਿੱਚ , ਭਾਰਤ ਦੇ ਨਵੇਂ ਕਿਰਤ ਕੋਡਸ ਇੱਕ ਪਰਿਵਰਤਨਸ਼ੀਲ ਕਦਮ ਨੂੰ ਰੇਖਾਂਕਿਤ ਕਰਦੇ ਹਨ, 29 ਕਾਨੂੰਨਾਂ ਨੂੰ ਇੱਕ ਆਧੁਨਿਕ , ਏਕੀਕ੍ਰਿਤ ਢਾਂਚੇ ਵਿੱਚ ਜੋੜਦੇ ਹਨ ਅਤੇ ਕਿਰਤ ਦ੍ਰਿਸ਼ ਵਿੱਚ ਸਪਸ਼ਟਤਾ , ਇਕਸਾਰਤਾ ਅਤੇ ਸਮਾਨਤਾ ਨੂੰ ਯਕੀਨੀ ਬਣਾਉਂਦੇ ਹਨ।

ਵਰਕਰਾਂ ਲਈ , ਇਹ ਕੋਡ ਮਜ਼ਬੂਤ ਸਮਾਜਿਕ ਸੁਰੱਖਿਆ , ਇੱਕ ਸੁਰੱਖਿਅਤ ਕਾਰਜ ਸਥਾਨ, ਅਤੇ ਰਸਮੀ ਲਾਭਾਂ ਤੱਕ ਵਿਆਪਕ ਪਹੁੰਚ ਪ੍ਰਦਾਨ ਕਰਦੇ ਹਨ , ਜਦੋਂ ਕਿ ਕਾਰੋਬਾਰਾਂ ਨੂੰ ਸਰਲ ਪਾਲਣਾ , ਕਾਰਜਬਲ ਪ੍ਰਬੰਧਨ ਵਿੱਚ ਲਚਕੀਲੇਪਣ, ਅਤੇ ਸਾਰੇ ਖੇਤਰਾਂ ਵਿੱਚ ਬਰਾਬਰ ਮੌਕੇ ਦਾ ਲਾਭ ਮਿਲਦਾ ਹੈ । ਜਦੋਂ ਕਿ ਅੰਤਮ ਪ੍ਰਭਾਵ ਲਾਗੂਕਰਨ ਦੀ ਗੁਣਵੱਤਾ 'ਤੇ ਨਿਰਭਰ ਕਰੇਗਾ ,  ਪਰ ਇਹ ਕੋਡ ਭਾਰਤ ਦੇ ਕਿਰਤ ਬਾਜ਼ਾਰ ਨੂੰ 21ਵੀਂ ਸਦੀ ਦੀ ਆਰਥਿਕਤਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾੳਣ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹਨ।

ਜੈਪੁਰ ਵਿੱਚ ਡਿਲੀਵਰੀ ਸੇਵਾਵਾਂ ਤੋਂ ਲੈ ਕੇ ਸਾਣੰਦ ਵਿੱਚ ਤਕਨੀਕੀ ਭੂਮਿਕਾਵਾਂ ਅਤੇ ਗੁਵਾਹਾਟੀ ਵਿੱਚ ਉਸਾਰੀ ਤੱਕ – ਭਾਰਤ ਦੇ ਸਾਰੇ ਖੇਤਰਾਂ ਦੇ ਕਾਰਜਬਲ ਦੀ ਆਕਾਂਖੀ ਇੱਕੋ-ਜਿਹੀ ਹੈ: ਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਤੱਕ ਪਹੁੰਚ , ਉਚਿਤ ਉਜਰਤਾਂ, ਅਤੇ ਪੋਰਟੇਬਲ ਅਤੇ ਭਰੋਸੇਮੰਦ ਸਮਾਜਿਕ ਸੁਰੱਖਿਆ। ਭਾਵੇਂ ਕਾਮੇ ਫੈਕਟਰੀਆਂ ਵਿੱਚ ਕੰਮ ਕਰਦੇ ਹੋਣ, ਖੇਤਾਂ ਵਿੱਚ, ਜਾਂ ਪਲੇਟਫਾਰਮ-ਅਧਾਰਿਤ ਸੇਵਾਵਾਂ ਨਾਲ ਜੁੜੇ ਹੋਣ , ਉਹ ਤਿੰਨ ਮੁੱਖ ਭਰੋਸੇ ਚਾਹੁੰਦੇ ਹਨ: ਆਮਦਨ ਸਥਿਰਤਾ , ਅਨੁਮਾਨਯੋਗ ਸਮਾਜਿਕ ਸੁਰੱਖਿਆ, ਅਤੇ ਰੁਜ਼ਗਾਰ ਵਿੱਚ ਮਾਣ। 

ਭਾਰਤ ਦੇ ਚਾਰ ਕਿਰਤ ਕੋਡ ਇਸ ਇੱਛਾ ਨੂੰ ਇੱਕ ਜੀਵਿਤ ਹਕੀਕਤ ਵਿੱਚ ਬਦਲਣ ਲਈ ਤਿਆਰ ਕੀਤੇ ਗਏ ਹਨ , ਤਾਂ ਜੋ ਸਮਾਨਤਾ ਅਤੇ ਸੁਰੱਖਿਆ ਦੇ ਸਿਧਾਂਤ ਦਾ ਕੰਮ ਦੀ ਦੁਨੀਆ ਵਿੱਚ ਅੰਤਰਨਿਹਿਤ ਹੋਣਾ ਯਕੀਨੀ ਹੋ ਸਕੇ। ਸੁਧਾਰਾਂ ਦੇ ਕੇਂਦਰ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ । ਲੱਖਾਂ ਅਸੰਗਠਿਤ , ਗਿਗ ਅਤੇ ਪਲੇਟਫਾਰਮ ਵਰਕਰ , ਜੋ ਭਾਰਤ ਦੇ ਕਾਰਜਬਲ ਦਾ ਇੱਕ ਮਹੱਤਵਪੂਰਨ ਹਿੱਸਾ ਹਨ , ਨਵੀਂ ਪ੍ਰਣਾਲੀ ਦੇ ਤਹਿਤ ਰਸਮੀ ਮਾਨਤਾ ਪ੍ਰਾਪਤ ਕਰਨਗੇ ਅਤੇ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਲਈ ਯੋਗ ਬਣ ਜਾਣਗੇ। 

ਪ੍ਰੋਵੀਡੈਂਟ ਫੰਡ , ਸਿਹਤ ਬੀਮਾ, ਅਤੇ ਜਣੇਪਾ ਲਾਭ ਹੁਣ ਰਸਮੀ ਖੇਤਰ ਦੇ ਕਰਮਚਾਰੀਆਂ ਤੱਕ ਹੀ ਸੀਮਿਤ ਨਹੀਂ ਰਹਿਣਗੇ ਬਲਕਿ ਇਤਿਹਾਸਕ ਤੌਰ 'ਤੇ ਬਾਹਰ ਰੱਖੇ ਗਏ ਵਰਗਾਂ ਤੱਕ ਇੰਨਾ ਦਾ ਵਿਸਥਾਰ ਹੋ ਜਾਵੇਗਾ। ਇਹ ਬਦਲਾਅ ਨਾ ਸਿਰਫ਼ ਕਮਜ਼ੋਰ ਵਰਕਰਾਂ ਲਈ ਸੁਰੱਖਿਆ ਸੁਵਿਧਾ ਨੂੰ ਮਜ਼ਬੂਤ ਕਰਦਾ ਹੈ ਬਲਕਿ ਉੱਦਮਾਂ ਨੂੰ ਰੁਜ਼ਗਾਰ ਨੂੰ ਰਸਮੀ ਬਣਾਉਣ ਲਈ ਵੀ ਉਤਸ਼ਾਹਿਤ ਕਰਦਾ ਹੈ , ਜਿਸ ਨਾਲ ਸਮਾਜਿਕ ਸੁਰੱਖਿਆ ਦਾ ਸਮੁੱਚਾ ਅਧਾਰ ਵਧਦਾ ਹੈ।

ਸਮਾਜਿਕ ਸੁਰੱਖਿਆ ਕੋਡ , 2020 ਰਸਮੀ ਤੌਰ 'ਤੇ ਗਿਗ , ਪਲੇਟਫਾਰਮ ਅਤੇ ਅਸੰਗਠਿਤ ਵਰਕਰਾਂ ਨੂੰ ਮਾਨਤਾ ਦਿੰਦਾ ਹੈ ਅਤੇ ਕੇਂਦਰ ਅਤੇ ਰਾਜਾਂ ਨੂੰ ਉਨ੍ਹਾਂ ਲਈ ਸਮਰਪਿਤ ਸਮਾਜਿਕ ਸੁਰੱਖਿਆ ਫੰਡ ਸਥਾਪਿਤ ਕਰਨ ਦੀ ਸੁਵਿਧਾ ਦਿੰਦਾ ਹੈ। ਐਗਰੀਗੇਟਰਾਂ ਨੂੰ ਟਰਨਓਵਰ ਦਾ 1-2 ਪ੍ਰਤੀਸ਼ਤ , ਭੁਗਤਾਨਾਂ ਦੇ ਵੱਧ ਤੋਂ ਵੱਧ 5 ਪ੍ਰਤੀਸ਼ਤ ਤੱਕ ਯੋਗਦਾਨ ਪਾਉਣ ਲਈ ਲਾਜ਼ਮੀ ਕੀਤਾ ਜਾ ਸਕਦਾ ਹੈ , ਜੋ ਕਿ ਗਿਗ ਅਤੇ ਪਲੇਟਫਾਰਮ ਵਰਕਰਾਂ ਦੇ ਲਾਭਾਂ ਨੂੰ ਵਿੱਤ ਦੇਣ ਦਾ ਇੱਕ ਵਿਹਾਰਕ ਤਰੀਕਾ ਹੈ।

ਆਧਾਰ-ਅਧਾਰਿਤ ਰਜਿਸਟ੍ਰੇਸ਼ਨ ਪਹਿਲਾਂ ਹੀ ਸੂਚਿਤ ਕੀਤੀ ਜਾ ਚੁੱਕੀ ਹੈ, ਅਤੇ 31 ਕਰੋੜ ਤੋਂ ਵੱਧ ਕਾਮੇ ਈ-ਸ਼੍ਰਮ ਪੋਰਟਲ ਵਿੱਚ ਦਰਜ ਹਨ। ਹਰੇਕ ਵਰਕਰ ਨੂੰ ਇੱਕ ਯੂਨੀਵਰਸਲ ਅਕਾਊਂਟ ਨੰਬਰ ( UAN) ਦਿੱਤਾ ਗਿਆ ਹੈ , ਜਿਸ ਰਾਹੀਂ ਸਿਹਤ ਬੀਮਾ , ਜਣੇਪਾ ਸਹਾਇਤਾ , ਜਾਂ ਬੁਢਾਪਾ ਪੈਨਸ਼ਨ ਵਰਗੇ ਲਾਭਾਂ ਨੂੰ ਇੱਕ ਨਵੇਂ ਕੰਮ ਵਾਲੀ ਥਾਂ 'ਤੇ ਟ੍ਰਾਂਸਫਰ ਕੀਤਾ ਜਾ ਸਕਦਾ ਹੈ , ਭਾਵੇਂ ਉਹ ਕਿੱਥੇ ਵੀ ਕੰਮ ਕਰਦੇ ਹਨ। 

ਈ-ਸ਼੍ਰਮ ਰਜਿਸਟਰੀ , ਦਰਅਸਲ , ਭਾਰਤ ਦਾ ਗੈਰ-ਰਸਮੀ ਵਰਕਰਾਂ ਦਾ ਪਹਿਲਾ ਰਾਸ਼ਟਰੀ ਡੇਟਾਬੇਸ ਹੈ – ਜੋ ਸਮਾਵੇਸ਼ੀ ਵਿਕਾਸ ਅਤੇ ਆਫ਼ਤ ਲਚਕੀਲੇਪਣ ਵੱਲ ਇੱਕ ਜ਼ਰੂਰੀ ਕਦਮ ਹੈ। ਕਿੱਤਾਮੁਖੀ ਸੁਰੱਖਿਆ , ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਦਾ ਕੋਡ ਵੀ ਬਰਾਬਰ ਪਰਿਵਰਤਨਸ਼ੀਲ ਹੈ ,ਜੋ  ਸੁਰੱਖਿਆ ਨਿਯਮਾਂ ਨੂੰ ਏਕੀਕ੍ਰਿਤ ਕਰਦਾ ਹੈ ਅਤੇ, ਖਾਸ ਕਰਕੇ , ਔਰਤਾਂ ਨੂੰ ਸਹਿਮਤੀ ਅਤੇ ਸੁਰੱਖਿਆ ੳਪਾਵਾਂ ਦੇ ਨਾਲ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਦੀ ਆਗਿਆ ਦਿੰਦਾ ਹੈ। 

ਇਹ ਪ੍ਰਗਤੀਸ਼ੀਲ ਉਪਾਅ ਔਰਤਾਂ ਲਈ ਮੌਕਿਆਂ ਦਾ ਵਿਸਥਾਰ ਕਰਦਾ ਹੈ ਜਦੋਂ ਕਿ ਸੁਰੱਖਿਆ ਨੂੰ ਲਾਜ਼ਮੀ ਬਣਾਈ ਰੱਖਦਾ ਹੈ। OSH ਕੋਡ ਲਾਇਸੈਂਸਿੰਗ ਅਤੇ ਨਿਰੀਖਣ ਪ੍ਰਣਾਲੀਆਂ ਨੂੰ ਵੀ ਤਰਕਸੰਗਤ ਬਣਾਉਂਦਾ ਹੈ ,ਜੋ ਸਜ਼ਾ ਦੀ ਬਜਾਏ ਰੋਕਥਾਮ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਕ੍ਰਮ ਵਿੱਚ  ਜੋਖਮ-ਅਧਾਰਤ , ਤਕਨਾਲੋਜੀ-ਯੋਗ ਪਾਲਣਾ ਵੱਲ ਵਧਦਾ ਹੈ। 

ਇਸੇ ਤਰ੍ਹਾਂ ਵੇਤਨ ਕੋਡ ਸਾਰੇ ਖੇਤਰਾਂ ਵਿੱਚ ਘੱਟੋ-ਘੱਟ ਵੇਤਨ ਅਤੇ ਸਮੇਂ ਸਿਰ ਭੁਗਤਾਨ ਪ੍ਰਣਾਲੀਆਂ ਨੂੰ ਸਰਵਵਿਆਪੀ ਬਣਾਉਂਦਾ ਹੈ , ਭਾਵੇਂ ਉਹਨਾ ਖੇਤਰ ਜਾਂ ਹੁਨਰ ਪੱਧਰ ਕੁਝ ਵੀ ਹੋਵੇ। ਉਦਯੋਗਿਕ ਸਬੰਧ ਕੋਡ ਵਿਵਾਦ ਨਿਪਟਾਰਾ ਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਿਵਾਦਾਂ ਦੇ ਵਧਣ ਤੋਂ ਪਹਿਲਾਂ ਗੱਲਬਾਤ , ਸੁਲ੍ਹਾ ਅਤੇ ਵਿਚੋਲਗੀ ਨੂੰ ਉਤਸ਼ਾਹਿਤ ਕਰਕੇ , ਕੋਡ ਇੱਕ ਵਧੇਰੇ ਸਥਿਰ ਉਦਯੋਗਿਕ ਸਬੰਧਾਂ ਦਾ ਵਾਤਾਵਰਣ ਬਣਾਉਂਦਾ ਹੈ। 

ਇਸ ਤੋਂ ਇਲਾਵਾ , ਟ੍ਰੇਡ ਯੂਨੀਅਨ ਮਾਨਤਾ ਅਤੇ ਵੱਡੇ ਉੱਦਮਾਂ ਲਈ  ਸਥਾਈ ਆਦੇਸ਼ਾਂ ਨਾਲ ਸਬੰਧਤ ਸਰਲ ਨਿਯਮ; ਮਾਲਕ-ਕਰਮਚਾਰੀ ਸਬੰਧਾਂ ਵਿੱਚ ਪਾਰਦਰਸ਼ਿਤਾ ਅਤੇ ਭਵਿੱਖਬਾਣੀ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਹਨ। ਉੱਦਮਾਂ , ਖਾਸ ਕਰਕੇ ਸੂਖਮ , ਛੋਟੇ ਅਤੇ ਦਰਮਿਆਨੇ ਉੱਦਮਾਂ (MSMEs ) ਲਈ , ਕਿਰਤ ਕੋਡਾਂ ਦਾ ਅਰਥ ਹੈ ਸਰਲ ਪਾਲਣਾ: ਮਿਆਰੀ ਪਰਿਭਾਸ਼ਾਵਾਂ , ਘੱਟ ਰਜਿਸਟਰ , ਡਿਜੀਟਲ ਫਾਈਲਿੰਗ, ਅਤੇ ਕਾਫ਼ੀ ਘੱਟ ਅਸਪਸ਼ਟਤਾ। 

ਭਾਰਤ ਦਾ ਸਿੱਧਾ ਵਿਦੇਸ਼ੀ ਨਿਵੇਸ਼ (FDI ) ਪ੍ਰਵਾਹ ਵਿੱਤੀ ਸਾਲ 2021-22 ਵਿੱਚ 83.6 ਬਿਲੀਅਨ ਡਾਲਰ ਸੀ ਅਤੇ ਵਿੱਤੀ ਸਾਲ 2024-25 ਵਿੱਚ 81 ਬਿਲੀਅਨ ਡਾਲਰ ਨਾਲ ਮਜ਼ਬੂਤ ਸਥਿਤੀ ਵਿੱਚ ਹੈ। ਇਸ ਸਮੇਂ ਦੌਰਾਨ, ਭਾਰਤ ਸਰਕਾਰ ਨੇ ਕਈ ਮੁੱਖ ਸੁਧਾਰ ਲਾਗੂ ਕੀਤੇ , ਜਿਨ੍ਹਾਂ ਵਿੱਚ ਕਿਰਤ ਸੁਧਾਰਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਵਿੱਤੀ ਸਾਲ 2021-22 ਵਿੱਚ ਪੂੰਜੀ ਖਰਚ ਲਈ ਲਗਭਗ 13 ਲੱਖ ਕਰੋੜ ਰੁਪਏ ਤੋਂ ਵੱਧ ਦਾ ਉੱਚਤਮ ਨਿਰਧਾਰਤ ਹੋਇਆ। 

ਇਸ ਤੋਂ ਇਲਾਵਾ , ਸੰਸਥਾਗਤ ਨੀਤੀ , ਡਿਜੀਟਲ ਸੁਧਾਰਾਂ,, ਦੇਸ਼ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਇੱਕ ਆਕਰਸ਼ਕ ਨਿਵੇਸ਼ ਸਥਾਨ ਬਣਾਉਣ ਲਈ ਕਈ ਮਹੱਤਵਪੂਰਨ ਸੁਧਾਰ ਕੀਤੇ ਗਏ । ਇਸੇ ਸਮੇਂ ਦੌਰਾਨ, ਨਿਰਮਾਣ ਖੇਤਰ ਵਿੱਚ ਸੁਧਾਰ ਅਤੇ ਸੈਮੀਕੰਡਕਟਰ ਉਦਯੋਗ , ਕੋਲਾ ਖੇਤਰ , ਊਰਜਾ ਅਤੇ ਖਣਿਜ ਖੇਤਰਾਂ ਦੀ ਮਜ਼ਬੂਤੀ ਨੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਾਜ਼ਾਰ ਵਿੱਚ ਦੇਸ਼ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ।

ਫਿਰ ਵੀ , ਕਾਨੂੰਨ ਪਾਸ ਕਰਨਾ ਸਿਰਫ਼ ਅੱਧੀ ਯਾਤਰਾ ਹੈ। ਕਿਰਤ ਸਮਕਾਲੀ ਸੂਚੀ ਵਿੱਚ ਇੱਕ ਵਿਸ਼ਾ ਹੈ , ਜਿਸਦਾ ਅਰਥ ਹੈ ਕਿ ਕੇਂਦਰ ਅਤੇ ਰਾਜਾਂ ਦੋਵਾਂ ਨੂੰ ਲਾਗੂ ਕਰਨ ਲਈ ਨਿਯਮ ਬਣਾਉਣੇ ਅਤੇ ਸੂਚਿਤ ਕਰਨੇ ਹੋਣਗੇ। ਹਾਲਾਂਕਿ ਜ਼ਿਆਦਾਤਰ ਰਾਜਾਂ ਨੇ ਚਾਰਾਂ ਕੋਡਾਂ ਦੇ ਤਹਿਤ ਨਿਯਮਾਂ ਦਾ ਫਾਰਮੈਟ ਤਿਆਰ ਕਰ ਲਿਆ ਹੈ, ਪਰ ਅੰਤਿਮ ਸੂਚਨਾਵਾਂ ਜਾਰੀ ਕਰਨ ਦੀ ਗਤੀ ਅਸਮਾਨ ਬਣੀ ਹੋਈ ਹੈ। "ਇੱਕ ਰਾਸ਼ਟਰ , ਇੱਕ ਕਿਰਤ ਕਾਨੂੰਨ ਪ੍ਰਣਾਲੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ , ਇਹ ਜ਼ਰੂਰੀ ਹੈ ਕਿ ਕੇਂਦਰ ਅਤੇ ਸਾਰੇ ਰਾਜ ਲਾਗੂ ਕਰਨ ਵੱਲ ਤੇਜ਼ੀ ਨਾਲ ਅੱਗੇ ਵਧਣ।

ਇਸ ਬਦਲਾਅ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ, ਕੁਝ ਤਰਜੀਹਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ-

ਪਹਿਲਾਂ, ਅਸੰਗਠਿਤ ਵਰਕਰਾਂ ਦੇ ਕਵਰੇਜ ਨੂੰ ਲਾਗੂ ਕਰਨਾ। ਐਗਰੀਗ੍ਰੇਟਰਸ ਲਈ ਅੰਸ਼ਦਾਨ ਦਰਾਂ ਦੀ ਸੂਚਨਾ ਦੇਣਾ, ਪਾਰਦਰਸ਼ੀ ਨਾਮਾਂਕਣ ਅਤੇ ਲਾਭ-ਵੰਡ ਪ੍ਰਣਾਲੀਆਂ ਸਥਾਪਿਤ ਕਰਨਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਪਬਲਿਕ ਡੈਸ਼ਬੋਰਡ ਬਣਾਉਣਾ। ਪਲੈਟਫਾਰਮ ਵਰਕਰਾਂ ਦੇ ਲਈ ਸਿੰਗਾਪੁਰ ਦੇ ਸੈਂਟਰਲ ਪ੍ਰੋਵੀਡੈਂਟ ਫੰਡ (ਸੀਪੀਐੱਫ) ਜਿਹੇ ਅੰਤਰਰਾਸ਼ਟਰੀ ਮਾਡਲ, ਕੀਮਤੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਦੂਜਾ, ਡਿਜੀਟਲ ਬੁਨਿਆਦੀ ਢਾਂਚੇ ਨੂੰ ਅਸਲ ਯੋਗਤਾ ਵਿੱਚ ਬਦਲਣਾ। ਈ-ਸ਼੍ਰਮ, ਈਪੀਐੱਫਓ ਅਤੇ ਈਐੱਸਆਈਸੀ ਡੇਟਾਬੇਸ ਨੂੰ ਲਿੰਕ ਕਰਨਾ, ਤਾਂ ਜੋ ਵਰਕਰ ਜਿੱਥੇ ਵੀ ਜਾਉਣ,, ਲਾਭ ਉਨ੍ਹਾਂ ਦੇ ਨਾਲ ਚਲੇ। ਆਧਾਰ ਦੀ ਵਰਤੋਂ ਦੂਜੀ ਜਗ੍ਹਾ ਲੈ ਜਾਣ ਦੀ ਸੁਵਿਧਾ (ਪੋਰਟੇਬਿਲਟੀ) ਦੇ ਲਈ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਬਾਹਰ ਕੱਢਣ ਲਈ।

ਤੀਜਾ, ਜਾਗਰੂਕਤਾ ਅਤੇ ਸਮਰੱਥਾ ਦਾ ਨਿਰਮਾਣ। ਐੱਮਐੱਸਐੱਮਈ ਨੂੰ ਕੋਡਸ ਨੂੰ ਸਮਝਣ ਲਈ ਹੈਲਪ-ਡੈਸਕ ਅਤੇ ਸਰਲ ਮਾਰਗਦਰਸ਼ਿਕਾਵਾਂ ਦੀ ਜ਼ਰੂਰਤ ਹੈ; ਵਰਕਰਾਂ ਨੂੰ ਬਹੁਭਾਸ਼ੀ ਹੈਲਪਲਾਈਨ ਅਤੇ ਜ਼ਮੀਨੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਸਰਕਾਰ, ਉਦਯੋਗ ਸੰਸਥਾਵਾਂ ਅਤੇ ਯੂਨੀਅਨਾਂ ਦੇ ਸੰਯੁਕਤ ਪ੍ਰਯਾਸ ਇਹ ਯਕੀਨੀ ਬਣਾ ਸਕਦੇ ਹਨ ਕਿ ਕਾਗਜ਼ ‘ਤੇ ਲਿਖੇ ਅਧਿਕਾਰ, ਲਾਭ-ਪ੍ਰਾਪਤੀ ਵਿੱਚ ਪਰਿਵਰਤਿਤ ਹੋਣਗੇ।

ਮੂਲਤ: ਇਹ ਸੁਧਾਰ ਇਸ ਵਿਸ਼ਵਾਸ ‘ਤੇ ਅਧਾਰਿਤ ਹੈ ਕਿ ਕੰਮ ਸੁਰੱਖਿਅਤ ਹੋਵੇਗਾ ਅਤੇ ਉੱਚਿਤ ਭੁਗਤਾਨ ਕੀਤਾ ਜਾਵੇਗਾ; ਸਮਾਜਿਕ ਸੁਰੱਖਿਆ ਵਰਕਰ ਦੇ ਨਾਲ ਬਣੀ ਰਹੇਗੀ ਅਤੇ ਪਾਲਣਾ ਇੰਨੀ ਸਰਲ ਹੋਵੇਗੀ ਕਿ ਸਾਰੇ ਇਸ ਵਿੱਚ ਹਿੱਸਾ ਲੈ ਸਕਣਗੇ। ਇਸ ਢਾਂਚੇ ਦੇ ਨਿਰਮਾਣ ਦੇ ਲਈ ਸਰਕਾਰ ਪ੍ਰਸ਼ੰਸਾ ਦੇ ਯੋਗ ਹੈ। ਜੇਕਰ ਅਸੀਂ ਇਨ੍ਹਾਂ ਨੂੰ ਗਤੀ, ਪਾਰਦਰਸ਼ਿਤਾ ਅਤੇ ਸਹਿਯੋਗ ਦੇ ਨਾਲ ਲਾਗੂਕਰਨ ਕਰਦੇ ਹਾਂ, ਤਾਂ ਇਹ ਕੋਡਸ ਭਾਰਤ ਦੇ ਅਗਲੇ ਵਿਕਾਸ ਅਧਿਆਏ ਦਾ ਅਧਾਰ ਬਣ ਸਕਦੇ ਹਨ-ਕਾਰੋਬਾਰਾਂ ਦੇ ਲਈ ਪ੍ਰਤੀਸਪਰਧਾ , ਵਰਕਰਾਂ ਲਈ ਸਨਮਾਨਜਨਕ ਕਾਰਜ ਅਤੇ ਨਿਵੇਸ਼ਕਾਂ ਦੇ ਲਈ ਪੁਰਵਾਨੁਮਾਨਿਤ ਕਾਰੋਬਾਰੀ ਵਾਤਾਵਰਣ।

ਇਹੀ ਵਿਕਸਿਤ ਭਾਰਤ ਦਾ ਸਾਰ ਹੈ- ਸਮਾਵੇਸ਼ ਦੇ ਨਾਲ ਵਿਕਾਸ ਅਤੇ ਸਮ੍ਰਿੱਧੀ, ਜੋ ਹਰੇਕ ਵਰਕਰ ਤੱਕ ਪਹੁੰਚਦੀ ਹੋਵੇ।

 

Tags: Chandrajit Banerjee , Director General , Confederation of Indian Industry , CII

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD