ਭਾਰਤੀ ਉਦਯੋਗ ਅਤੇ ਵਪਾਰ ਮੰਤਰਾਲੇ ਵੱਲੋਂ ਆਯੋਜਿਤ ਉਦਯੋਗ ਸਮਾਗਮ-2025 ਵਿੱਚ ਹਰਿਆਣਾ ਨੂੰ ਈਜ਼ ਆਫ ਡੂਇੰਗ ਬਿਜਨੈਸ ਤਹਿਤ ਟਾਪ ਅਚੀਵਰ ਰਾਜ ਵਜੋ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਿਜਨੈਸ ਰਿਫਾਰਮਸ ਐਕਸ਼ਨ ਪਲਾਨ (BRAP) 2024 ਵਿੱਚ ਤਿੰਨ ਪ੍ਰਮੁੱਖ ਸੁਧਾਰ ਖੇਤਰਾਂ- ਬਿਜਨੈਸ ਏਂਟਰੀ, ਲੈਂਡ ਏਡਮਿਨਿਸਟ੍ਰੇਸ਼ਨ ਅਤੇ ਸੈਕਟਰ ਸਪੇਸਿਫਿਕ ਹੈਲਥਕੇਅਰ - ਮੈਂ ਵਧੀਆ ਪ੍ਰਦਰਸ਼ਨ ਕਬਨ 'ਤੇ ਦਿੱਤਾ ਗਿਆ।
ਇਹ ਪ੍ਰੋਗਰਾਮ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਦੀ ਅਗਵਾਈ ਹੇਠ ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਪੂਰੇ ਦੇਸ਼ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 25 ਸੁਧਾਰ ਖੇਤਰਾਂ ਵਿੱਚ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ 'ਤੇ ਸਨਮਾਨਿਤ ਕੀਤਾ ਗਿਆ। ਸੁਧਾਰ ਖੇਤਰਾਂ ਵਿੱਚ ਬਿਜਨੈਸ ਏਂਟਰੀ, ਕੰਸਟ੍ਰੈਕਸ਼ਨ ਪਰਮਿਟ, ਲੇਬਰ ਰੈਗੂਲੇਸ਼ਨ, ਲੈਂਡ ਏਡਮਿਨਿਸਟ੍ਰਿੇਸ਼ਣ, ਏਨਵਾਇਰਮੈਂਟ ਰਜਿਸਟੇ੍ਰਸ਼ਣ, ਯੂਟਿਲਿਟੀ ਪਰਮਿਟ ਅਤੇ ਸਰਵਿਸ ਸੈਕਟਰ ਸਮੇਤ ਸੈਕਟਰ-ਸਪੇਸਿਫਿਕ ਸੇਵਾਵਾਂ ਸ਼ਾਮਿਲ ਸਨ।
ਸਮੇਲਨ ਵਿੱਚ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਉਦਯੋਗ ਅਤੇ ਵਪਾਰ ਮੰਤਰੀਆਂ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਹਿੱਸਾ ਲਿਆ। ਸਾਰਿਆਂ ਨੇ ਸੁਧਾਰ ਕੰਮਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਅਤੇ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਨੂੰ ਸਨਮਾਨਿਤ ਕੀਤਾ।
ਬਿਜਨੈਸ ਰਿਫੋਰਮਸ ਐਕਸ਼ਨ ਪਲਾਨ (BRAP 202) ਦਾ ਮੁਲਾਂਕਣ 434 ਰਿਫੋਰਸਮ ਪੁਆਇੰਟਸ 'ਤੇ ਅਧਾਰਿਤ ਸੀ। ਇਹ ਦੇਸ਼ ਵਿੱਚ ਹੁਣ ਤੱਕ ਦੀ ਸੱਭ ਤੋਂ ਵੱਡੀ ਫੀਡਬੈਕ ਅਧਾਰਿਤ ਪ੍ਰਕ੍ਰਿਆ ਸੀ, ਜਿਸ ਵਿੱਚ 5.8 ਲੱਖ ਕਾਰੋਬਾਰਾਂ ਤੋਂ ਫੀਡਬੈਕ ਲਈ ਗਈ ਅਤੇ 1.3 ਲੱਖ ਤੋਂ ਵੱਧ ਵਿਸਤਾਰ ਇੰਟਰਵਿਊ ਕੀਤੇ ਗਏ। ਮੁਲਾਂਕਨ ਪ੍ਰਕ੍ਰਿਆ ਵਿੱਚ 70% ਉਦਯੋਗਕਰਤਾ ਫੀਡਬੈਕ 'ਤੇ ਅਤੇ 30% ਏਵੀਡੈਂਸ ਦੇ ਤਸਦੀਕ 'ਤੇ ਦਿੱਤਾ ਗਿਆ, ਜਿਸ ਨਾਲ ਰੈਂਕਿੰਗ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਵਾਤਸਵਿਕ ਬਣੀ ਰਹੀ।
ਟਾਪ ਅਚੀਵਰ ਸ਼ੇੇ੍ਰਣੀ ਉਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ 90 ਫੀਸਦੀ ਤੋਂ ਵੱਧ ਸਕੋਰ ਹਾਸਲ ਕੀਤਾ ਹੋਵੇ, ਜੋ ਸੁਧਾਰਾਂ ਦੇ ਪ੍ਰਭਾਵੀ ਲਾਗੂ ਕਰਨ, ਸਿਸਟਮ ਦੀ ਕਾਰਜ ਸਮਰੱਥਾ ਅਤੇ ਉਪਯੋਗਕਰਤਾ ਸੰਤੁਸ਼ਟੀ ਨੂੰ ਦਰਸ਼ਾਉਂਦਾ ਹੈ। ਹਰਿਆਣਾ ਦੀ ਇਸ ਉਪਲਬਧੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਰਾਜ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਅਤੇ ਉਦਯੋਗਾਂ ਲਹੀ ਅਨੁਕੂਲ ਮਾਹੌਲ ਤਿਆਰ ਕਰਨ ਵਿੱਚ ਤੇਜੀ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਿਹਾ ਹੈ।