Friday, 05 June 2026

 

 

ਖ਼ਾਸ ਖਬਰਾਂ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ

 

ਹਰਿਆਣਾ ਲਿੱਖ ਰਿਹਾ ਹੈ ਸਮਰਿੱਧੀ ਦੀ ਨਵੀਂ ਪਰਿਭਾਸ਼ਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

60ਵੇਂ ਹਰਿਆਣਾ ਦਿਵਸ ਦੇ ਸਮਾਪਨ 'ਤੇ ਮੁੱਖ ਬੋਲੇ- ਹਰਿਆਣਾ ਵਿਕਾਸ, ਸਭਿਆਚਾਰ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣਿਆ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Mohan Lal Badoli, Dr Arvind Sharma, Shyam Singh Rana, Ranbir Gangwa, Arti Singh Rao, Gian Chand Gupta

Web Admin

Web Admin

5 Dariya News

ਪੰਚਕੁਲਾ , 03 Nov 2025

Last updated on: Nov 05, 2025, 12:57 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ 59 ਸਾਲਾਂ ਦੀ ਵਿਕਾਸ ਯਾਤਰਾ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਹਰਿਆਣਾ ਨੇ ਸੰਪਨਤਾ ਅਤੇ ਖੁਸ਼ਹਾਲੀ ਤੱਕ ਦਾ ਲੰਬਾ ਸਫਰ ਤੈਅ ਕੀਤਾ ਹੈ। ਉਨ੍ਹਾਂ ਨੈ ਕਿਹਾ ਕਿ ਅੱਜ ਹਰਿਆਣਾ ਖੁਸ਼ਹਾਲੀ ਦੀ ਇੱਕ ਨਵੀਂ ਪਰਿਭਾਸ਼ਾ ਲਿਖ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਇੰਫ੍ਰਾਸਟਕਚਰ ਦਾ ਤੇਜੀ ਨਾਲ ਵਿਕਾਸ ਹੋਇਆ ਹੈ। 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਅਸੀਂ ਹਰਿਆਣਾ ਨੂੰ ਇਨੋਵੇਸ਼ਨ, ਇੰਫ੍ਰਾਸਟਕਚਰ ਅਤੇ ਇਨਕਲੂਸਿਵ ਗ੍ਰੋਥ ਵੱਲੇ ਲੈ ਜਾ ਰਹੇ ਹਨ। ਸਾਡਾ ਟੀਚਾ ਹੈ ਕਿ ਹਰਿਆਣਾ ਦਾ ਸੰਤੁਲਿਤ ਵਿਕਾਸ। ਚਾਹੇ ਉਹ ਸ਼ਹਿਰ ਹੋਵੇ ਜਾਂ ਪਿੰਡ, ਗਰੀਬ ਹੋਵੇ ਜਾਂ ਅਮੀਰ, ਹਰ ਕਿਸੇ ਨੂੰ ਵਿਕਾਸ ਦਾ ਲਾਭ ਮਿਲੇ।ਮੁੱਖ ਮੰਤਰੀ ਸੋਮਵਾਰ ਨੂੰ ਯਵਨਿਕਾ ਗਾਰਡਨ, ਸੈਕਟਰ-5 ਵਿੱਚ 60ਵੇਂ ਹਰਿਆਣਾ ਦਿਵਸ ਦੇ ਮੌਕੇ 'ਤੇ ਆਯੋਜਿਤ ਤਿੰਨ ਦਿਨਾਂ ਦੇ ਸਭਿਆਚਾਰਕ ਉਤਸਵ ਅਤੇ ਪ੍ਰਦਰਸ਼ਨੀ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। 

ਉਨ੍ਹਾਂ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਚੱਲੇ ਇਸ ਉਤਸਵ ਵਿੱਚ ਅਸੀਂ ਆਪਣੇ ਸੂਬੇ ਦੀ ਸਭਿਆਚਾਰਕ, ਇਤਿਹਾਸਕ ਅਤੇ ਵਿਕਾਸ ਯਾਤਰਾ ਨੂੰ ਨਾ ਸਿਰਫ ਦੇਖਿਆ, ਸਗੋ ਮਹਿਸੂਸ ਵੀ ਕੀਤਾ। ਸਾਡੇ ਕਲਾਕਾਰਾਂ ਨੇ ਲੋਕ ਗੀਤਾਂ ਅਤੇ ਨਾਚਾਂ ਰਾਹੀਂ ਹਰਿਆਣਾ ਦੀ ਜਿੰਦਾਂ ਰਿਵਾਇਤਾਂ ਨੂੰ ਪੇਸ਼ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਨਮਾਨਿਤ ਹੋਣ ਵਾਲੇ ਕਲਾਕਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿੰਨ ਦਿਨਾਂ ਦੇ ਆਯੋਜਨ ਸਿਰਫ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹਨ। 

ਇਹ ਹਰਿਆਣਾ ਦੀ ਆਤਮਾ ਦਾ ਉਤਸਵ ਹਨ। ਵਿਦਿਆਰਥੀਆਂ ਨੇ ਨਵਾਚਾਰ ਅਤੇ ਤਕਨੀਕੀ ਪ੍ਰਦਰਸ਼ਨੀਆਂ ਦੇ ਜਰਇਏ ਰਾਜ ਦੇ ਭਵਿੱਖ ਦੀ ਝਲਕ ਦਿਖਾਈ। ਇੰਨ੍ਹਾਂ ਸੱਭ ਨੇ ਇਸ ਉਤਸਵ ਨੂੰ ਜਨ-ਜਨ ਦਾ ਉਤਸਵ ਬਣਾ ਦਿੱਤਾ ਅਤੇ ਸਾਡੀ ਸਭਿਆਚਾਰ ਅਤੇ ਲੋਕ ਰਿਵਾਇਤਾਂ ਨੂੰ ਮੰਚ 'ਤੇ ਜੀਵੰਤ ਕਰ ਦਿੱਤਾ ਅਤੇ ਇਸ ਉਤਸਵ ਨੂੰ ਯਾਦਗਾਰ ਬਣਾ ਦਿੱਤਾ।ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦਾ ਨਵੰਬਰ ਉਤਸਵਾਂ ਦਾ ਮਹੀਨਾ ਬਣ ਗਿਆ ਹੈ। ਪਿਛਲੇ ਤਿੰਨ ਦਿਨ ਪੂਰੇ ਸੂਬੇ ਵਿੱਚ ਹਰਿਆਣਾਂ ਦਿਵਸ ਦੀ ਧੂਮ ਰਹੀ ਹੈ। 

ਦੋ ਦਿਨ ਬਾਅਦ ਹੀ 5 ਨਵੰਬਰ ਨੂੰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ ਹੈ। ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵੀ 15 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 5 ਦਸੰਬਰ ਤੱਕ ਚੱਲੇਗਾ। 21 ਦਿਨ ਤੱਕ ਚੱਲਣ ਵਾਲੇ ਇਸ ਉਤਸਵ ਵਿੱਚ ਸਭਿਆਚਾਰ, ਗਿਆਨ ਅਤੇ ਅਧਿਆਤਮਿਕਤਾ ਦਾ ਵੱਖ ਹੀ ਸੰਗਮ ਦੇਖਣ ਨੂੰ ਮਿਲੇਗਾ। ਮੈਂ ਇੰਨ੍ਹਾਂ ਸਾਰਿਆਂ ਪਰਵਾਂ ਦੀ ਆਪ ਸੱਭ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਇਸੀ ਮਹੀਨੇ ਹਿੰਦ ਦੀ ਚਾਂਦਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਵਿੱਚ ਪੂਰੇ ਸੂਬੇ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। 25 ਨਵੰਬਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਰਾਜ ਪੱਧਰੀ ਸਮਾਰੋਹ ਦਾ ਆਯੋਜਨ ਕੁਰੂਕਸ਼ੇਤਰ ਵਿੱਚ ਹੋਵੇਗਾ। ਨਵੰਬਰ ਮਹੀਨੇ ਸਾਡੇ ਲਹੀ ਅਧਿਆਤਮਿਕਤਾ ਦੀ ਤਰੰਗਾਂ ਵਿੱਚ ਸਰਾਬੋਰ ਹੋਣ ਦਾ ਸਮੇਂ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦੇ ਖੇਤਰਫਲ ਦਾ ਸਿਰਫ 1.34 ਫੀਸਦੀ ਅਤੇ ਆਬਾਦੀ ਦਾ 2.09 ਫੀਸਦੀ ਹੈ। ਪਰ ਅੱਜ ਦੇਸ਼ ਦੀ ਜੀਡੀਪੀ ਵਿੱਚ ਸੂਬੇ ਦਾ ਯੋਗਦਾਨ 3.6 ਫੀਸਦੀ ਹੈ। ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ ਵੱਡੇ ਸੂਬਿਆਂ ਵਿੱਚ ਸੱਭ ਤੋਂ ਵੱਧ, ਲਗਭਗ 3 ਲੱਖ 53 ਹਜਾਰ ਰੁਪਏ ਹੈ, ਜਦੋਂ ਕਿ 1966 ਵਿੱਚ ਇਹ ਸਿਰਫ 343 ਰੁਪਏ ਸੀ। ਉਸ ਸਮੇਂ ਸੂਬੇ ਦਾ ਨਿਰਯਾਤ ਸਿਰਫ 4 ਕਰੋੜ 50 ਲੱਖ ਰੁਪਏ ਸੀ, ਜੋ ਹੁਣ ਵੱਧ ਕੇ 2 ਲੱਖ 75 ਹਜਾਰ ਕਰੋੜ ਰੁਪਹੇ ਨੂੰ ਪਾਰ ਕਰ ਗਿਆ ਹੈ। 

ਪ੍ਰਤੀ ਵਿਅਕਤੀ ਜੀਐਸਟੀ ਸਗ੍ਰਹਿਣ ਵਿੱਚ ਵੀ ਅਸੀਂ ਵੱਡੇ ਸੂਬਿਆਂ ਵਿੱਚ ਮੋਹਰੀ ਹਨ। ਵਿਸ਼ਵ ਦੀ 250 ਫਾਰਚੂਨ -500 ਕੰਪਨੀਆਂ ਦੇ ਦਫਤਰ ਹਰਿਆਣਾ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪਹਿਲਾ ਸੂਬਾ ਹੈ, ਜਿੱਥੇ 24 ਫਸਲਾਂ ਦੀ ਖਰੀਦ ਐਮਐਸਪੀ 'ਤੇ ਕੀਤੀ ਜਾਂਦੀ ਹੈ। ਗੰਨੇ ਦਾ ਭਾਅ ਸੱਭ ਤੋਂ ਵੱਧ 415 ਰੁਪਏ ਪ੍ਰਤੀ ਕੁਇੰਟਲ ਹੈ। ਇਸੀ ਤਰ੍ਹਾ ਅਸੀਂ ਸੱਭ ਤੋਂ ਵੱਧ ਸਮਾਜਿਕ ਪੈਨਸ਼ਨ 3 ਹਜਾਰ 200 ਰੁਪਏ ਮਹੀਨਾ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਖੇਤੀ ਵਿਗਿਆਨਕਾਂ ਅਤੇ ਕਿਸਾਨਾਂ ਦੇ ਧੰਨਵਾਦੀ ਹਨ, ਜਿਨ੍ਹਾਂ ਦੀ ਪ੍ਰਤਿਭਾ ਅਤੇ ਮਿਹਨਤ ਨਾਲ ਹਰਿਆਣਾ ਅੱਜ ਅਨਾਜ ਉਤਪਾਦਨ ਵਿੱਚ ਮੋਹਰੀ ਹੈ। ਸਾਲ 1966 ਵਿੱਚ ਅਨਾਜ ਉਤਪਾਦਨ ਲਗਭਗ 26 ਲੱਖ ਟਨ ਸੀ, ਜੋ ਹੁਣ 206 ਲੱਖ ਟਨ ਹੋ ਗਿਆ ਹੈ। ਪਸ਼ੂਪਾਲਣ ਦੀ ਗੱਲ ਕਰਨ ਤਾਂ ਹਰਿਆਣਾ ਆਪਣੀ ਮੁਰਰਾ ਮੱਝਾਂ ਅਤੇ ਸਾਹੀਵਾਲ ਗਾਂਵਾਂ ਤੋਂ ਦੁੱਧ-ਦਹੀਂ ਦੀ ਨਦੀਆਂ ਵਹਾਉਣ ਵਾਲਾ ਸੂਬਾ ਹੈ। ਸਾਲ 1966 ਵਿੱਚ ਸੂਬੇ ਵਿੱਚ ਸੜਕਾਂ, ਬਿਜਲੀ ਅਤੇ ਪਾਣੀ ਦਾ ਸਾਧਨ ਨਾਂ ਮਾਤਰ ਸਨ। 

ਇੱਥੇ ਹੁਣ ਹਰ ਪਿੰਡ ਪੱਕੀ ਸੜਕ ਨਾਲ ਜੁੜਿਆ ਹੋਇਆ ਹੈ। ਹੁਣ ਪਿੰਡ ਤੇ ਢਾਣੀ ਵੀ ਬਿਜਲੀ ਦੀ ਰੋਸ਼ਨੀ ਨਾਲ ਜਗਮਗਾ ਰਹੇ ਹਨ, ਰਾਜ ਦੇ ਹਰ ਘਰ ਵਿੱਚ ਨਲ ਤੋਂ ਜਲ੍ਹ ਪਹੁੰਚ ਰਿਹਾ ਹੈ। ਸਿੰਚਾਈ ਲਹੀ ਕਾਫੀ ਨਹਿਰਾਂ ਤੇ ਹੋਰ ਸਾਧਨ ਉਪਲਬਧ ਹਨ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾਅੱਜ ਆਟੋਮੋਬਾਇਲ, ਆਈਟੀ ਅਤੇ ਹੋਰ ਉਦਯੋਗਾਂ ਦਾ ਵੱਡਾ ਕੇਂਦਰ ਹੈ। ਇਸ ਦਾ ਕੇ੍ਰਡਿਟ ਸਾਡੇ ਉਦਯੋਗਪਤੀਆਂ ਅਤੇ ਮਜਦੂਰਾਂ ਨੂੰ ਜਾਂਦਾ ਹੈ। 

ਸਾਡੇ ਇੰਜੀਨੀਅਰ ਅਤੇ ਯੋਜਨਾਕਾਰ ਸ਼ਲਾਘਾਯੋਗ ਹਨ, ਜਿਨ੍ਹਾਂ ਨੇ ਇੱਥੇ ਬਹੁਤ ਹੀ ਉਤਮ ਤੇ ਅੱਤਆਧੁਨਿਕ ਇੰਫ੍ਰਾਸਟਕਚਰ ਵਿਕਸਿਤ ਕੀਤਾ ਹੈ। ਅੱਜ ਸੂਬੇ ਵਿੱਚ ਚਮਚਮਾਉਂਦੇ ਚੌੜੇ ਰਾਜਮਾਰਗ, ਐਕਸਪ੍ਰੈਸ-ਵੇ, ਰੇਲਮਾਰਗ ਤੇ ਮੈਟਰੋ ਰੇਲ ਦਾ ਜਲ ਵਿਛਿਆ ਹੈ। ਉਨ੍ਹਾਂ 'ਤੇ ਬਣੇ ਅਨੈਮ ਓਵਰਬ੍ਰਿਜ ਤੇ ਫਲਾਈ ਓਵਰ ਜਨਤਾ ਦਾ ਜੀਵਨ ਸਰਲ ਬਣਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਆਧੁਨਿਕ ਸਿਖਿਆ ਦੇ ਹਰ ਕੋਰਸ ਅਤੇ ਵਿਸ਼ਾ ਦੀ ਸਿਖਿਆ ਦੇਣ ਲਈ ਅਨੇਕ ਵਿਸ਼ਵ ਪੱਧਰੀ ਵਿਦਿਅਕ ਅਦਾਰੇ ਖੁੱਲ ਚੁੱਕੇ ਹਨ, ਜਿੱਥੇ ਦੂਜੇ ਸੂਬਿਆਂ ਦੇ ਵਿਦਿਆਰਥੀ ਵੀ ਪੜਨ ਜਾਂਦੇ ਹਨ। 

ਖੇਡਾਂ ਵਿੱਚ ਵੀ ਸਾਡੇ ਨੌਜੁਆਨਾਂ ਨੇ ਕੌਮਾਂਤਰੀ ਮੁਕਾਬਿਲਆਂ ਵਿੱਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦੇ ਨਾਮ ਰੋਸ਼ਨ ਕੀਤਾ ਹੈ। ਨੌਜੁਆਨਾਂ ਨੂੰ ਬਿਨ੍ਹਾਂ ਖਰਚੀ-ਪਰਚੀ ਦੇ ਸਰਕਾਰੀ ਨੋਕਰੀਆਂ ਦੇਣ ਦੀ ਸਾਡੀ ਨੀਤੀ ਦੀ ਦੇਸ਼ ਭਰ ਵਿੱਚ ਚਰਚਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਨਵੀਂ ਕੌਮੀ ਸਿਖਿਆ ਨੀਤੀ ਨੂੰ ਲਾਗੂ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਚਹੁਮੁਖੀ ਵਿਕਾਸ ਵਿੱਚ ਮਹਿਲਾਵਾਂ ਦੀ ਬਰਾਬਰ ਦੀ ਭੁਮਿਕਾ ਰਹੀ ਹੈ। 

ਉਹ ਰਿਵਾਇਤੀ ਰੂਪ ਨਾਲ ਖੇਤੀ, ਪਸ਼ੂਪਾਲਣ ਅਤੇ ਘਰੇਲੂ ਉਦਯੋਗਾਂ ਦੇ ਜਰਇਏ ਸੂਬੇ ਦੀ ਅਰਥਵਿਵਸਥਾ ਵਿੱਚ ਵਰਨਣਯੋਗ ਯੋਗਦਾਨ ਕਰਦੀ ਆਈ ਹੈ। ਹੁਣ ਤਾਂ ਸਾਡੀ ਕੁੜੀਆਂ ਖੇਡਾਂ ਵਿੱਚ ਝੰਡੇ ਗੱਡ ਰਹੀਆਂ ਹਨ। ਉਹ ਸਪੇਸ ਦੀ ਉਚਾਈਆਂ ਨਾਪ ਰਹੀ ਹੈ, ਜਹਾਜ ਉੜਾ ਰਹੀਆਂ ਹਨ। ਆਧੁਨਿਕ ਸਮੇਂ ਵਿੱਚ ਹਰਿਆਣਾ ਦੀ ਮਹਿਲਾਵਾਂ ਉਤਪਾਦਨ, ਮੈਨੁਫੈਕਚਰਿੰਗ ਅਤੇ ਵੱਖ-ਵੱਖ ਉਤਪਾਦਾਂ ਦੇ ਮਾਰਕਟਿੰਗ ਦਾ ਕੰਮ ਪੂਰੀ ਕੁਸ਼ਲਤਾ ਨਾਲ ਕਰ ਰਹੀ ਹੈ। ਦੇਸ਼ ਤੇ ਵਿਦੇਸ਼ ਵਿੱਚ ਵੀ ਉਨ੍ਹਾ ਦੀ ਪ੍ਰਤਿਭਾ ਦੀ ਧਾਕ ਹੈ।

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਸ਼੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ ਦੁਧੌਲਾ, ਪਲਵਲ ਦੀ ਸ਼ਕਨਵਤੀ ਨੂੰ ਪਹਿਲ, ਚੌਧਰੀ ਰਣਧੀਰ ਸਿੰਘ ਯੂਨੀਵਰਸਿਟੀ ਜੀਂਦ ਦੀ ਅਰਚਣਾ ਨੂੰ ਦੂਜਾ ਅਤੇ ਸਨਾਤਨ ਧਰਮ ਕਾਲਜ, ਅੰਬਾਲਾ ਕੈਂਟ ਦੇ ਸਾਹਿਤ ਨੂੰ ਤੀਜਾ ਸਥਾਨ ਪ੍ਰਾਪਤ ਕਰਨ 'ਤੇ ਕ੍ਰਮਵਾਰ 1 ਲੱਖ, 75000 ਰੁਪਏ ਅਤੇ 50 000 ਰੁਪਏ ਦੀ ਰਕਮ ਨਾਲ ਸਨਮਾਨਿਤ ਕੀਤਾ। ਗਿਆ।ਇਸ ਮੌਕੇ 'ਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਅਤੇ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ ਐਮ ਪਾਂਡੂਰੰਗ ਨੇ ਮੁੱਖ ਮੰਤਰੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ।

 ਇਸ ਮੌਕੇ 'ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਵਿਭਾਗ ਮੰਤਰੀ ਸ੍ਰੀ ਰਣਬੀਰ ਗੰਗਵਾ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਬੀਜੇਪੀ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਵਿਧਾਹਿਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਅਤੇ ਸ੍ਰੀ ਪਵਨ ਖਰਖੌਦਾ, ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਅਤੇ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ ਐਮ ਪਾਂਡੂਰੰਗ, ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬੀਬੀ ਭਾਰਤੀ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸ੍ਰੀਮਤੀ ਸ੍ਰਿਸਟੀ ਗੁਪਤਾ, ਓਐਸਡੀ ਵਿਸ਼ੇਸ਼ ਪ੍ਰਚਾਰ ਸੈਲ ਸ੍ਰੀ ਗਜੇਂਦਰ ਫੌਗਾਟ, ਕਲਾਕਾਰ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Mohan Lal Badoli , Dr Arvind Sharma , Shyam Singh Rana , Ranbir Gangwa , Arti Singh Rao , Gian Chand Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD