Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਵਰਚੁਅਲ ਰਿਅਲਿਟੀ ਨਾਲ ਜੁੜਿਆ ਹਰਿਆਣਾ-ਜਾਪਾਨ-ਵੀਆਰ ਵਿੱਚ ਵਿਖਾ ਹਰਿਆਣਾ ਦੀ ਸੰਸਕ੍ਰਿਤੀ, ਵਿਰਾਸਤ ਅਤੇ ਵਿਕਾਸ ਦਾ ਜੀਵੰਤ ਰੂਪ

ਓਸਾਕਾ ਵਿੱਚ ਚਲ ਰਹੇ ਵਲਡ ਐਕਸਪੋ-2025 ਵਿੱਚ ਭਾਰਤ ਮੰਡਪਮ ਵਿੱਚ ਹਰਿਆਣਾ ਪੈਵੇਲਿਅਨ ਬਣ ਰਿਹਾ ਖਿੱਚ ਦਾ ਕੇਂਦਰ

Web Admin

Web Admin

5 Dariya News

ਚੰਡੀਗੜ੍ਹ , 07 Oct 2025

Last updated on: Oct 31, 2025, 16:07 IST

ਭਾਰਤ ਦੇ ਹਰਿਆਦਾ ਰਾਜ ਦੀ ਖੁਸ਼ਹਾਲ ਸੰਸਕ੍ਰਿਤੀ, ਰਵਾਇਤੀ ਅਤੇ ਤੱਕਨੀਕੀ ਪ੍ਰਗਤੀ ਦਾ ਅਦਭੁਤ ਮੇਲ ਇਸ ਸਮੇ ਜਾਪਾਨ ਦੇ ਓਸਾਕਾ ਸ਼ਹਿਰ ਵਿੱਚ ਚਲ ਰਹੇ ਵਲਡ ਐਕਸਪੋ-2025 ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਸਥਾਪਿਤ ਭਾਰਤ ਮੰਡਪਮ ਵਿੱਚ ਹਰਿਆਣਾ ਪਵੇਲਿਅਨ ਨਾ ਸਿਰਫ ਭਾਰਤੀ ਪ੍ਰਵਾਸਿਆਂ ਲਈ ਮਾਣ ਦਾ ਵਿਸ਼ਾ ਹੈ ਸਗੋਂ ਜਾਪਾਨ ਅਤੇ ਦੁਨਿਆ ਦੇ ਹੋਰ ਦੇਸ਼ਾਂ ਤੋਂ ਆਏ ਸੈਲਾਨਿਆਂ ਦੀ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਵਿਸ਼ਵਵਿਆਪੀ ਉਦਯੋਗਿਕ ਗਤੀਵਿਧੀਆਂ ਨੂੰ ਵਾਧਾ ਦੇਣ ਦੇ ਟੀਚੇ ਨਾਲ ਜਾਪਾਨ ਦੇ ਦੌਰੇ 'ਤੇ ਗਏ ਉੱਚ ਪੱਧਰੀ ਵਫ਼ਦ ਨੇ ਮੰਗਲਵਾਰ ਨੂੰ ਵਲਡ ਐਕਸਪੋ-2025 ਵਿੱਚ ਹਰਿਆਣਾ ਪਵੇਲਿਅਨ ਦਾ ਦੌਰਾ ਕੀਤਾ।ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਰਿਆਣਾ ਪਵੇਲਿਅਨ ਦਾ ਉਦਘਾਟਨ ਕੀਤਾ। ਪੈਵੇਲਿਅਨ ਵਿੱਚ ਪਹੁੰਚਣ 'ਤੇ ਕਲਾਕਾਰਾਂ ਨੇ ਹਰਿਆਣਵੀ ਪਹਿਰਾਵੇ ਅਤੇ ਰਵਾਇਤੀ ਸੰਗੀਤ ਯੰਤਰਾਂ ਨਾਲ ਮੁੱਖ ਮੰਤਰੀ ਅਤੇ ਹੋਰ ਮਹਿਮਾਨਾ ਦਾ ਸੁਆਗਤ ਅਤੇ ਅਭਿਨੰਦਨ ਕੀਤਾ।

ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।

ਵਰਚੁਅਲ ਰਿਅਲਿਟੀ ਨਾਲ ਜੁੜਿਆ ਹਰਿਆਣਾ-ਜਾਪਾਨ-ਵੀਆਰ ਵਿੱਚ ਵਿਖਾ ਹਰਿਆਣਾ ਦੀ ਸੰਸਕ੍ਰਿਤੀ, ਵਿਰਾਸਤ ਅਤੇ ਵਿਕਾਸ ਦਾ ਜੀਵੰਤ ਰੂਪ

ਪੈਵੇਲਿਅਨ ਵਿੱਚ ਹਰਿਆਣਾ ਦੀ ਪੇਂਡੂ ਸੰਸਕ੍ਰਿਤੀ, ਇਤਿਹਾਸਕ ਵਿਰਾਸਤ, ਉਦਯੋਗਿਕ ਪ੍ਰਗਤੀ ਅਤੇ ਆਧੁਨਿਕ ਵਿਕਾਸ ਯਾਤਰਾ ਨੂੰ ਵੀ.ਆਰ. ਟੈਕਨਾਲੋਜੀ ਰਾਹੀਂ ਜੀਵੰਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜਾਪਾਨ ਦੇ ਲੋਕ ਇਸ ਤਕਨੀਕ ਦੀ ਮਦਦ ਨਾਲ ਹਰਿਆਣਾ ਦੇ ਇਤਿਹਾਸਕ ਸਥਲਾਂ ਅਤੇ ਪੁਰਾਤਾਤਵਿਕ ਸਥਲਾਂ ਦਾ ਵਰਚੁਅਲ ਅਨੁਭਵ ਲੈ ਕੇ ਹਰਿਆਣਾ ਦੀ ਭੂਮੀ ਦੀ ਸ਼ਾਨ ਅਤੇ ਵਿਭਿਨਤਾ ਨਾਲ ਰੂਬਰੂ ਹੋ ਰਹੇ ਹਨ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਜਿਟਰ ਬੁਕ ਵਿੱਚ ਲਿਖਿਆ ਕਿ ਭਾਰਤ ਮੰਡਪਮ ਵਿੱਚ ਭਾਰਤ ਦੀ ਪ੍ਰਗਤੀ ਅਤੇ ਸੰਭਾਵਨਾਵਾਂ ਨੂੰ ਇਨ੍ਹੀ ਖੂਬਸੂਰਤੀ ਨਾਲ ਪ੍ਰਦਰਸ਼ਿਤ ਹੁੰਦੇ ਵੇਖ ਗਰਵ ਮਹਿਸੂਸ ਹੋ ਰਿਹਾ ਹੈ। ਹਰਿਆਣਾ ਇਸ ਕੌਮੀ ਦ੍ਰਿਸ਼ਟੀਕੌਣ ਵਿੱਚ ਆਪਣਾ ਪੂਰਾ ਯੋਗਦਾਨ ਦੇਣ ਲਈ ਪ੍ਰਤੀਬੱਧ ਹੈ।

ਵਿਦੇਸ਼ੀ ਸੈਨਾਲੀ ਹਰਿਆਣਾ ਦੀ ਰਵਾਇਤੀ ਪਹਿਨਾਵੇ ਪਾ ਕੇ ਕਰ ਰਹੇ ਫੋਟੋ ਸੇਸ਼ਨ ਅਤੇ ਹਰਿਆਣਵੀ ਸੰਸਕ੍ਰਿਤੀ ਦੇ ਰੰਗਾਂ ਦਾ ਲੈ ਰਹੇ ਆਨੰਦ

ਹਰਿਆਣਾ ਪੈਵੇਲਿਅਨ ਪਹਿਰਾਵੇ, ਹਸਤਸ਼ਿਲਪ, ਲੋਕ ਡਾਂਸ, ਮਿੱਟੀ ਦੀ ਕਲਾਕ੍ਰਿਤੀਆਂ ਅਤੇ ਰਵਾਇਤੀ ਸੰਗੀਤ ਨੇ ਜਾਪਾਨੀ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸਥਾਨਕ ਨਾਗਰਿਕਾਂ ਨੇ ਹਰਿਆਣਾ ਦੀ ਰਵਾਇਤੀ ਪਹਿਰਾਵੇ ਨਾਲ ਫੋਟੋ ਸੇਸ਼ਨ ਕੀਤੇ ਅਤੇ ਘੂਮਰ ਅਤੇ ਫਾਗ ਜਿਹੇ ਲੋਕ ਨਾਚ 'ਤੇ ਨਚਦੇ ਹੋਏ ਹਰਿਆਣਵੀ ਸੰਸਕ੍ਰਿਤੀ ਦੇ ਰੰਗਾਂ ਦਾ ਆਨੰਕ ਲਿਆ।ਹਰਿਆਣਾ ਪੈਵੇਲਿਅਨ ਵਿੱਚ ਆਉਣ ਵਾਲੇ ਸੈਲਾਨਿਆਂ ਨੂੰ ਰਾਜ ਦੀ ਅਤਿਥੀ ਦੇਵੋ ਭਵੈ ਦੀ ਪਰੰਪਰਾ ਦਾ ਅਨੁਭਵ ਹੋ ਰਿਹਾ ਹੈ। 

ਜਾਪਾਨੀ ਸੈਲਾਨਿਆਂ ਨੇ ਕਿਹਾ ਕਿ ਹਰਿਆਣਾ ਦੀ ਸੰਸਕ੍ਰਿਤੀ ਵਿੱਚ ਜਿਸ ਤਰ੍ਹਾਂ ਦੀ ਗਰਮਜੋਸ਼ੀ ਅਤੇ ਅਪਨਾਪਨ ਝਲਕਦਾ ਹੈ, ਉਹ ਭਾਰਤ ਦੀ ਆਤਮਾ ਨੂੰ ਦਰਸ਼ਾਉਂਦਾ ਹੈ।ਵਲਡ ਐਕਸਪੋ-2025 ਵਿੱਚ ਹਰਿਆਣਾ ਪੈਵੇਲਿਅਨ ਭਾਰਤੀ ਸੰਸਕ੍ਰਿਤੀ, ਤਕਨੀਕੀ ਪ੍ਰਗਤੀ ਅਤੇ ਸਵੈ-ਨਿਰਭਰਤਾ ਦੇ ਸੰਦੇਸ਼ ਦਾ ਸਸ਼ਕਤ ਪ੍ਰਤੀਕ ਬਣ ਗਿਆ ਹੈ ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਸੁਧੈਵ ਕੁਟੁੰਬਕਮ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਵਿਕਸਿਤ ਹਰਿਆਣਾ ਵਿਜਨ ਨੂੰ ਸਾਕਾਰ ਰੂਪ ਵਿੱਚ ਪ੍ਰਦਰਸ਼ਿਤ ਕਰ ਰਿਹਾ ਹੈ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Rao Narbir Singh , Osaka , Japan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD