Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਜਾਪਾਨ ਦੌਰੇ ਦੌਰਾਨ ਜਾਪਾਨ ਦੀ ਸੇਇਰੇਨ ਕੰਪਨੀ ਨੇ ਹਰਿਆਣਾ ਨਾਲ ਕੀਤਾ ਐਮਓਯੂ

ਰੋਹਤੱਕ ਵਿੱਚ ਮੇਗਾ ਪੋ੍ਰਜੈਕਟ ਵਿੱਚ ਸੇਇਰੇਨ ਕੰਪਨੀ 220 ਕਰੋੜ ਰੁਪਏ ਤੋਂ ਵੱਧ ਦਾ ਕਰੇਗੀ ਨਿਵੇਸ਼, 1700 ਤੋਂ ਵੱਧ ਨੌਜੁਆਨਾਂ ਨੂੰ ਮਿਲੇਗਾ ਰੁਜਗਾਰ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Japan, Rao Narbir Singh

Web Admin

Web Admin

5 Dariya News

ਚੰਡੀਗੜ੍ਹ/ਜਪਾਨ , 06 Oct 2025

Last updated on: Oct 23, 2025, 11:30 IST

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਜਾਪਾਨ ਦੌਰੇ 'ਤੇ ਗਏ ਪ੍ਰਤੀਨਿਧੀਮੰਡਲ ਨੇ ਅੱਜ ਟੋਕਿਯੋ ਵਿੱਚ ਜਾਪਾਨ ਦੀ ਸ਼ਾਨਦਾਰ ਸੇਇਰੇਨ ਕੰਪਨੀ ਲਿਮਿਟੇਡ ਨਾਲ ਇੱਕ ਮਹੱਤਵਪੂਰਨ ਸਮਝੋਮੇ 'ਤੇ ਦਸਤਾਖਰ ਕੀਤੇ। ਇਸ ਸਮਝੌਤੇ ਤਹਿਤ ਸੇਇਰੇਨ ਕੰਪਨੀ ਰੋਹਤੱਕ ਵਿੱਚ ਆਪਣੇ ਮੇਗਾ ਪ੍ਰੋਜੈਕਟ ਵਿੱਚ 220 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। ਇਸ ਪਰਿਯੋਜਨਾ ਤੋਂ ਲਗਭਗ 1700 ਤੋਂ ਵੱਧ ਨੌਜੁਆਭਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ। 

ਇਸ ਦੌਰਾਨ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜ਼ੂਦ ਰਹੇ।ਵਰਣਯੋਗ ਹੈ ਕਿ ਸੇਇਰੇਨ ਕੰਪਨੀ ਲਿਮਿਟੇਡ ਟੈਕਸਟਾਇਲ ਸੋਲਯੂਸ਼ਨ ਅਤੇ ਉੱਨਤ ਸਾਮਗਰੀ ਨਿਰਮਾਣ ਵਿੱਚ ਗਲੋਬਲ ਪੱਧਰ 'ਤੇ ਅਗ੍ਰਣੀ ਕੰਪਨੀ ਹੈ ਜਿਸ ਦੇ ਉਤਪਾਦ ਆਟੋਮੋਬਾਇਲ, ਇੰਟੀਰਿਅਰ, ਵਾਤਾਵਰਨ ਸਰੰਖਣ, ਲਾਇਫਸਟਾਇਲ, ਕਾਸਮੇਟਿਕਸ, ਇਲੈਕਟ੍ਰਾਨਿਕ ਕੰਪੋਨੇਟਸ, ਸੇਂਸਰ ਅਤੇ ਮੈਗੇ੍ਰਟਿਕ ਮਟੇਰਿਅਲ ਜਿਹੇ ਕਈ ਖੇਤਰਾਂ ਵਿੱਚ ਉਪਯੋਗ ਹੁੰਦੇ ਹਨ।

ਇੱਕ ਸਸ਼ਕਤ ਉਦਯੋਗਿਕ ਅਤੇ ਤੱਕਨਾਲੋਜੀ ਕੇਂਦਰ ਵੱਜੋਂ ਬਣੀ ਹਰਿਆਣਾ ਦੀ ਪਛਾਣ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੀ ਵੱਧਦੀ ਹੋਈ ਅਰਥਵਿਵਸਥਾ, ਯੁਵਾ ਆਬਾਦੀ ਅਤੇ ਵੱਡਾ ਬਾਜਾਰ ਅਤੇ ਜਾਪਾਨ ਦੇ ਤੱਕਨੀਕੀ ਕੌਸ਼ਲ, ਵਿਨਿਰਮਾਣ ਕੌਸ਼ਲ ਅਤੇ ਵਿਤੀ ਸਰੋਤ ਦੋਹਾਂ ਦੇਸ਼ਾਂ ਦੀ ਤਰੱਕੀ ਵਿੱਚ ਬਹੁਤ ਉਪਯੋਗੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੀ ਪਛਾਣ ਇੱਕ ਸਸ਼ਕਤ ਉਦਯੋਗਿਕ ਅਤੇ ਤੱਕਨਾਲੋਜੀ ਕੇਂਦਰ ਵੱਜੋਂ ਬਣੀ ਹੈ। ਹਰਿਆਣਾ ਭਾਰਤ ਦੇ ਭੌਗੋਲਿਕ ਖੇਤਰਫਲ ਦਾ ਸਿਰਫ਼ 1.3 ਫੀਸਦੀ ਹੈ। 

ਪਰ ਇਹ ਦੇਸ਼ ਦੀ ਜੀ.ਡੀ.ਪੀ. ਵਿੱਚ 3.6 ਫੀਸਦੀ ਦਾ ਯੋਗਦਾਨ ਦਿੰਦਾ ਹੈ। ਹਰਿਆਣਾ ਹਮੇਸ਼ਾ ਤੋਂ ਜਾਪਾਨੀ ਬਹੁਰਾਸ਼ਟਰੀ ਕੰਪਨਿਆਂ ਲਈ ਇੱਕ ਪਸੰਦੀਦਾ ਨਿਵੇਸ਼ ਸਥਲ ਰਿਹਾ ਹੈ। ਹਰਿਆਣਾ ਭਾਰਤ ਦੇ ਨਿਰਯਾਤ ਵਿੱਚ ਯੋਗਦਾਨ ਦੇਣ ਵਾਲਾ ਪ੍ਰਮੁੱਖ ਰਾਜ ਹੈ। ਹਰਿਆਣਾ ਨੇ ਸਾਲ 2023-24 ਵਿੱਚ 2 ਲੱਖ 75 ਹਜ਼ਾਰ ਕਰੋੜ ਰੁਪਏ ਦਾ ਨਿਰਯਾਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ 2000 ਤੋਂ ਵੱਧ ਟੈਕਸਟਾਇਲ ਯੂਨਿਟਾਂ ਹਨ। 

ਹਰਿਆਣਾ ਭਾਰਤ ਦੇ ਟੈਕਸਟਾਇਲ ਉਤਪਾਦਨ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨ ਦੇਣ ਵਾਲਾ ਰਾਜ ਹੈ ਜੋ ਸਿੰਥੇਟਿਕ ਅਤੇ ਵਿਸ਼ੇਸ਼ ਕਪੜਿਆਂ ਲਈ ਇੱਕ ਮਜਬੂਤ ਆਧਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਆਈਟੀਆਈ ਅਤੇ ਕਈ ਕੌਸ਼ਲ ਵਿਕਾਸ ਕੇਂਦਰ ਹਨ। ਸੇਇਰੇਨ ਕੰਪਨੀ ਨਾਲ ਹੋਏ ਐਮਓਯੂ ਨਾਲ ਹਰਿਆਣਾ ਇਸ ਖੇਤਰ ਵਿੱਚ ਹੋਰ ਵੱਧ ਤਰੱਕੀ ਹੋਵੇਗੀ ਅਤੇ ਰੁਜਗਾਰ ਦੇ ਮੌਕੇ ਪੈਦਾ ਹੋਣਗੇ।੦ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ ਰਾਜ ਦੇ ਵਿਨਿਰਮਾਣ ਖੇਤਰ ਨੂੰ ਨਵੀਂ ਗਤੀ ਦੇਵੇਗਾ ਅਤੇ ਹਰਿਆਣਾ ਨੂੰ ਗਲੋਬਲ ਉਦਯੋਗਿਕ ਨਕਸ਼ੇ 'ਤੇ ਹੋਰ ਮਜਬੂਤ ਸਥਿਤੀ ਪ੍ਰਦਾਨ ਕਰੇਗਾ। 

ਨਵੀਂ ਨਵੀਂ ਤੱਕਨਾਲੋਜੀ ਦੇ ਉਪਯੋਗ ਨਾਲ ਰਾਜ ਵਿੱਚ ਉਦਯੋਗਿਕ ਨਵਾਚਾਰ ਨੂੰ ਵਾਧਾ ਮਿਲੇਗਾ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਵਿਦੇਸ਼ ਸਹਿਯੋਗ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਹਰਿਆਣਾ ਰਾਜ ਉਦਯੋਗਿਕ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਯਸ਼ ਗਰਗ ਸਮੇਤ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।

  

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Japan , Rao Narbir Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD