Friday, 05 June 2026

 

 

ਖ਼ਾਸ ਖਬਰਾਂ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼

 

ਮੁੱਖ ਮੰਤਰੀ ਨੇ 24 ਕਰੋੜ ਰੁਪਏ ਦੀ ਲਾਗਤ ਨਾਲ 500 ਨਵੀਨੀਕ੍ਰਿਤ ਤੇ 64 ਨਵੇਂ ਆਂਗਨਵਾੜੀ ਭਵਨਾਂ ਦਾ ਕੀਤਾ ਉਦਘਾਟਨ

ਕੁਰੂਕਸ਼ੇਤਰ ਵਿੱਚ ਪੋਸ਼ਣ ਮਹੀਨਾ ਦੀ 8ਵੀਂ ਵਰੇਂਗੰਢ 'ਤੇ ਮੁੱਖ ਮੰਤਰੀ ਨੇ ਕੀਤਾ ਪੋਸ਼ਣ ਕੈਲੇਂਡਰ ਦੀ ਘੁੰਡ ਚੁਕਾਈ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Patiala, Kurukshetra, Subhash Sudha, Shruti Choudhry

Web Admin

Web Admin

5 Dariya News

ਕੁਰੂਕਸ਼ੇਤਰ , 30 Sep 2025

Last updated on: Oct 15, 2025, 11:28 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਂਗਨਵਾੜੀ ਢਾਂਚੇ ਨੂੰ ਨਵੀਂ ਮਜਬੂਤੀ ਪ੍ਰਦਾਨ ਕਰਦੇ ਹੋਏ ਅੱਜ 15 ਕਰੋੜ ਰੁਪਏ ਦੀ ਲਾਗਤ ਨਾਲ 500 ਨਵੀਨੀਕ੍ਰਿਤ ਆਂਗਨਵਾੜੀ ਭਵਨਾਂ ਦਾ ਉਦਘਾਟਨ ਅਤੇ 9 ਕਰੋੜ ਰੁਪਏ ਦੀ ਲਾਗਤ ਨਾਲ ਬਣੇ 64 ਨਵੇਂ ਆਂਗਨਵਾੜੀ ਕੇਂਦਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਅਤੇ ਮਹਿਲਾਵਾਂ ਦੇ ਪੋਸ਼ਣ, ਸਿਹਤ ਅਤੇ ਸ਼ੁਰੂਆਤੀ ਸਿਖਿਆ ਨਾਲ ਜੁੜੇ ਸੇਵਾਵਾਂ ਨੂੰ ਹੋਰ ਵੱਧ ਮਜਬੂਤ ਬਨਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਮੰਗਲਵਾਰ ਨੁੰ ਕੁਰੂਕਸ਼ੇਤਰ ਵਿੱਚ ਪੋਸ਼ਣ ਮਹੀਨਾ ਦੀ 8ਵੀਂ ਵਰ੍ਹੇਗੰਢ ਮੌਕੇ 'ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪੋਸ਼ਣ ਕੈਲੇਂਡਰ ਦੀ ਵੀ ਘੁੰਡ ਚੁਕਾਈ ਕੀਤੀ ਅਤੇ ਆਂਗਨਵਾੜੀ ਕਾਰਜਕਰਤਾਵਾਂ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਨੈ ਪ੍ਰੋਗਰਾਮ ਸਥਾਨ 'ਤੇ ਪੌਸ਼ਣ ਮਹੀਨਾ, ਸਿਹਤਮੰਦ ਨਾਰੀ-ਸਸ਼ਕਤ ਪਰਿਵਾਰ ਤੇ ਮਹਿਲਾਵਾਂ ਦੀ ਭਲਾਈ ਲਈ ਚਲਾਈ ਜਾ ਰਹੀ ਯੋਜਨਾਵਾਂ 'ਤੇ ਅਧਾਰਿਤ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।

ਮੁੱਖ ਮੰਤਰੀ ਨੇ ਦੁਰਗਾ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਅੱਜ ਦੁਰਗਾ ਅਸ਼ਟਮੀ ਮੌਕੇ 'ਤੇ ਮਹਿਲਾਵਾਂ ਲਈ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਪੌਸ਼ਣ ਮਹੀਨਾ ਦੀ 8ਵੀਂ ਵਰ੍ਹੇਗੰਢ ਮੌਕੇ ਵਿੱਚ ਰਾਜ ਪੱਧਰੀ ਸਮਾਰੋਹ ਦੇ ਆਯੋਜਨ ਦਾ ਬਹੁਤ ਮਹਤੱਵ ਹੈ। ਊਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਲਈ ਪੂਰੇ ਦੇਸ਼ ਵਿੱਚ ਪੌਸ਼ਣ ਮਹੀਨਾ ਦਾ ਆਯੋਜਨ ਸਾਲ 2018 ਤੋਂ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਪ੍ਰਤੀ ਸਮਰਪਣ ਭਾਵ ਵਿੱਚ ਮਹਿਲਾਵਾਂ ਇੰਨ੍ਹਾਂ ਵਿਅਸਤ ਹੋ ਜਾਂਦੀਆਂ ਹਨ ਕਿ ਉਹ ਆਪਣੀ ਸਿਹਤ ਦਾ ਖਿਆਲ ਨਈਂ ਰੱਖ ਪਾਉਂਦੀਆਂ। 

ਇਸੀ ਸਮਰਪਣ ਭਾਵ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਸੂਸ ਕੀਤਾ ਕਿ ਮਹਿਲਾਵਾਂ ਦੀ ਸਿਹਤ ਦੀ ਜਿਮੇਵਾਰੀ ਸਰਕਾਰ ਦੀ ਵੀ ਹੈ। ਉਨ੍ਹਾਂ ਨੇ 8 ਮਾਰਚ, 2018 ਨੂੰ ਰਾਜਸਥਾਨ ਦੇ ਝੁੰਝਨੂੰ ਜਿਲ੍ਹੇ ਤੋਂ ਦੇਸ਼ਵਿਆਪੀ ਪੌਸ਼ਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦੇ 8 ਸਾਲ ਹੋ ਗਏ ਹਨ। ਇਹ ਪੌਸ਼ਣ ਮਹੀਨਾ ਮਹਿਲਾਵਾਂ ਦੀ ਸਿਹਤ ਦੀ ਰੱਖਿਆ ਅਤੇ ਬੱਖਿਆਂ ਨੂੰ ਕੁਪੌਸ਼ਣ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਮਹਤੱਵਪੂਰਣ ਪਹਿਲ ਹੈ। ਇਸ ਪੌਸ਼ਣ ਮੁਹਿੰਮ ਦਾ ਉਦੇਸ਼ 6 ਸਾਲ ਤੱਕ ਦੀ ਉਮਰ ਦੇ ਬੱਚਿਆਂ, ਕਿਸ਼ੋਰੀਆਂ, ਜਣੇਪਾ ਮਹਿਲਾਵਾਂ ਅਤੇ ਸਤਨਪਾਨ ਕਰਾਉਣ ਵਾਲੀਆਂ ਮਾਤਾਵਾਂ ਦੇ ਪੌਸ਼ਣ ਪੱਧਰ ਵਿੱਚ ਸੁਧਾਰ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪੌਸ਼ਣ ਮਹੀਨੇ  ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪਿਛਲੀ 17 ਸਤੰਬਰ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ 'ਤੇ ਮੱਧ ਪ੍ਰਦੇਸ਼ ਤੋਂ ਕੀਤੀ ਗਈ ਸੀ। ਉਸੀ ਦਿਨ ਉਨ੍ਹਾਂ ਨੇ ਰਾਸ਼ਟਰਵਿਆਪੀ ਸਿਹਤਮੰਦ ਨਾਰੀ-ਸਸ਼ਕਤ ਪਰਿਵਾਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਸਰਕਾਰੀ ਪ੍ਰੋਗਰਾਮ ਨਾ ਰਹਿ ਕੇ ਇੱਕ ਜਨ ਅੰਦੋਲਨ ਬਣ ਚੁੱਕਾ ਹੈ। ਪਿੰਡ-ਪਿੰਡ ਵਿੱਚ ਆਂਗਨਵਾੜੀ ਕਾਰਜਕਰਤਾਵਾਂ ਨੇ, ਸਵੈਸੇਵੀ ਅਦਾਰਿਆਂ ਨੇ, ਪੰਚਾਇਤਾਂ ਅਤੇ ਨੌਜੁਆਨਾਂ ਨੇ ਮਿਲ ਕੇ ਇਸ ਮਿਸ਼ਨ ਨੁੰ ਅੱਗੇ ਵਧਾਇਆ ਹੈ। 

ਇਸ ਮਿਸ਼ਨ ਨੂੰ ਇੱਕ ਦਿਨ ਅਤੇ ਇੱਕ ਮਹੀਨਾ ਤੱਕ ਹੀ ਨਹੀਂ ਸੋਗ ਪੂਰੇ ਸਾਲ ਚਲਾਏ ਰੱਖਣਾ ਹੈ। ਇਸ ਲਈ ਅੱਜ, ਪੌਸ਼ਣ ਕੈਲੇਂਡਰ ਵੀ ਲਾਂਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 8ਵੇਂ ਪੌਸ਼ਣ ਮਹੀਨੇ ਦਾ ਥੀਮ ਵਿਆਪਕ ਹੈ। ਇਸ ਵਿੱਚ ਮੋਟਾਪੇ 'ਤੇ ਕੰਟਰੋਲ, ਨੰਨ੍ਹੇ ਬੱਚਿਆਂ ਦੀ ਦੇਖਭਾਲ, ਇੱਕ ਪੇੜ ਮਾਂ ਦੇ ਨਾਮ, ਬੱਚਿਆਂ ਅਤੇ ਮਹਿਲਾਵਾਂ ਦੀ ਦੇਖਭਾਲ ਵਿੱਚ ਪੁਰਸ਼ ਸਹਿਭਾਗਤਾ ਅਤੇ ਸਥਾਨਕ ਖੁਰਾਕ ਪਦਾਰਥਾਂ ਨੂੰ ਪ੍ਰੋਤਸਾਹਣ ਦੇਣਾ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਯਤਨ ਸਿਰਫ ਪੌਸ਼ਣ ਦੀ ਜਾਣਕਾਰੀ ਦੇਣਾ ਨਹੀਂ ਹੈ, ਅਸੀਂ ਚਾਹੁੰਦੇ ਹਨ ਕਿ ਲੋਕਾਂ ਨੂੰ ਜਾਗਰੁਕ ਕਰ ਜੀਵਨਸ਼ੈਲੀ ਵਿੱਚ ਸਥਾਈ ਬਦਲਾਅ ਲਿਆਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਪੌਸ਼ਣ ਮਹੀਨਾ ਸਿਰਫ ਵਿਭਾਗ ਦੀ ਯੋਜਨਾ ਨਹੀਂ, ਸਗੋ ਸਿਖਿਆ, ਖੇਤੀਬਾੜੀ, ਪੰਚਾਇਤ, ਮਹਿਲਾ ਅਤੇ ਬਾਲ ਵਿਕਾਸ ਅਤੇ ਪਿੰਡ ਵਿਕਾਸ ਵਿਭਾਗਾਂ ਦੇ ਸੰਯੁਕਤ ਯਤਨ ਨਾਲ ਇੱਕ ਬਹੁਆਯਾਮੀ ਅੰਦੋਲਨ ਹੈ। ਇਸ ਦੇ ਤਹਿਤ ਸਮੇਕਿਤ ਬਾਲ ਵਿਕਾਸ ਸੇਵਾ ਯੋਜਨਾ ਤਹਿਤ 6 ਸਾਲ ਤੱਕ ਦੇ ਬੱਚਿਆਂ ਦੇ ਸਿਹਤ, ਪੌਸ਼ਣ ਪੱਧਰ, ਮਨੋਵਿਗਿਆਨਕ ਅਤੇ ਸਮਾਜਿਕ ਵਿਕਾਸ ਦੀ ਦੇਖਰੇਖ ਕੀਤੀ ਜਾ ਰਹੀ ਹੈ। 

ਇਸੀ ਉਦੇਸ਼ ਨਾਲ ਰਾਜ ਵਿੱਚ 4 ਹਜਾਰ ਪਲੇ-ਵੇ ਸਕੂਲ ਖੋਲੇ ਗਏ ਹਨ। ਇੰਨ੍ਹਾਂ ਵਿੱਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿੱਤ ਸਾਲ ਦੇ ਬਜਟ ਵਿੱਚ 2 ਹਜਾਰ ਅਤੇ ਪਲੇ-ਵੇ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਹੈ। ਇਹ ਸਕੂਲ ਆਂਗਨਵਾੜੀ ਕੇਂਦਰਾਂ ਵਿੱਚ ਹੀ ਸੰਚਾਲਿਤ ਕੀਤੇ ਜਾਣਗੇ। ਇਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ।

ਸਿਹਤਮੰਦ ਨਾਰੀ ਸਸ਼ਕਤ ਪਰਿਵਾਰ ਦਾ ਆਧਾਰ ਅਤੇ ਮਜਬੂਤ ਪਰਿਵਾਰ ਹੀ ਮਜਬੂਤ ਭਾਰਤ ਦਾ ਆਧਾਰ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਰੀ ਦੀ ਸਿਹਤ, ਪਰਿਵਾਰ ਦੀ ਸੱਭ ਤੋਂ ਵੱਡੀ ਸੰਪਤੀ ਹੈ। ਸਿਹਤਮੰਦ ਨਾਰੀ ਹੀ ਸਸ਼ਕਤ ਪਰਿਵਾਰ ਦਾ ਆਧਾਰ ਹੈ ਅਤੇ ਸਸ਼ਕਤ ਪਰਿਵਾਰ ਹੀ ਸਸ਼ਕਤ ਭਾਰਤ ਦਾ ਆਧਾਰ ਹੈ। ਨਾਰੀ ਦੇ ਸਸ਼ਕਤ ਹੋਣ ਨਾਲ ਸਮਾਜ ਮਜਬੂਤ ਹੁੰਦਾ ਹੈ। ਇਸ ਲਈ ਮਹਿਲਾਵਾਂ ਦੇ ਸਿਹਤ ਨੂੰ ਪ੍ਰਾਥਮਿਕਤਾ ਦੇਣਾ ਜਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਪੂਰੇ ਦੇਸ਼ ਵਿੱਚ ਲੱਖਾਂ ਸਿਹਤ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਲੱਖਾਂ ਭੈਣਾਂ ਦੀ ਸਿਹਤ ਜਾਂਚ ਰੋਜਾਨਾ ਹੋ ਰਿਹਾ ਹੈ। ਉਨ੍ਹਾਂ ਨੇ ਮਾਤਾਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਜਰੂਰ ਸਮੇਂ ਕੱਢ ਕੇ ਇੰਨ੍ਹਾਂ ਕੈਂਪਾਂ ਵਿੱਚ ੧ਾ ਕੇ ਆਪਣੀ ਸਿਹਤ ਜਾਂਚ ਕਰਾਉਣ।

ਕੰਮਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਸੂਬੇ ਵਿੱਚ ਚੱਲ ਰਹੇ 500 ਕ੍ਰੈਖ

ਕੰਮਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਸੂਬੇ ਵਿੱਚ ਚੱਲ ਰਹੇ 500 ਕੈ੍ਰਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੰਜਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਵਿਸਤਾਰ ਕ੍ਰੈਚ ਨੀਤੀ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਭਾਰਤ ਸਰਕਾਰ ਨੇ ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿੱਚ 628 ਆਂਗਨਵਾੜੀ ਕੇਂਦਰਾਂ ਨੂੰ ਆਂਗਨਵਾੜੀ -ਕਮ-ਕ੍ਰੈਚ ਵਿੱਚ ਬਦਲਣ ਦੀ ਮੰਜੂਰੀ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 500 ਕ੍ਰੈਚ ਚੱਲ ਰਹੇ ਹਨ। ਇੰਨ੍ਹਾਂ ਵਿੱਚੋਂ 303 ਕ੍ਰੈਚ ਆਂਗਨਵਾੜੀ ਕੇਂਦਰਾਂ ਨੂੰ ਅਪਗੇ੍ਰਡ ਕਰ ਕੇ ਬਣਾਏ ਗਏ ਹਨ। ਬਾਕੀ 197 ਸਟੈਂਡਲੋਨ ਕ੍ਰੈਚ ਚੱਲ ਰਹੇ ਹਨ। ਇੰਨ੍ਹਾਂ ਕ੍ਰੈਚ ਸੇਵਾਵਾਂ ਦਾ ਲਾਭ 3670 ਤੋਂ ਵੱਧ ਕੰਮਕਾਜੀ ਮਹਿਲਾਵਾਂ ਨੂੰ ਹੋ ਰਿਹਾ ਹੈ।     

ਉਨ੍ਹਾਂ ਨੇ ਕਿਹਾ ਕਿ ਕੁਪੋਸ਼ਣ ਨੂੰ ਦੂਰ ਕਰਨ ਲਈ ਸੂਬੇ ਵਿੱਚ ਪੂਰਕ ਪੋਸ਼ਣ ਪੋ੍ਰਗਰਾਮ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ 6 ਮਹੀਨੇ ਤੋਂ 6 ਸਾਲ ਦੀ ਉਮਰ ਦੇ 10 ਲੱਖ 47 ਹਜ਼ਾਰ ਬੱਚਿਆਂ ਅਤੇ 2 ਲੱਖ 67 ਹਜ਼ਾਰ ਪ੍ਰੈਗਨੈਂਟ ਅਤੇ ਸਤਨਪਾਨ ਕਰਾਉਣ ਵਾਲੀ ਮਾਵਾਂ ਨੂੰ ਪੋਸ਼ਾਹਾਰ ਦਿੱਤਾ ਜਾ ਰਿਹਾ ਹੈ। ਆਂਗਨਵਾੜੀ ਵਿੱਚ ਆਉਣ ਵਾਲੇ ਬੱਚੇ, ਪ੍ਰੈਗਨੈਂਟ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀ ਮਾਵਾਂ ਦੀ ਸਿਹਤ ਅਤੇ ਪੋਸ਼ਣ ਵਿੱਚ ਸੁਧਾਰ ਕਰਨ ਲਈ ਮੁੱਖ ਮੰਤਰੀ ਦੁੱਧ ਉਪਹਾਰ ਯੋਜਨਾ ਚਲਾਈ ਜਾ ਰਹੀ ਹੈ। 

ਇਸ ਯੋਜਨਾ ਵਿੱਚ 6 ਸਾਲ ਤੱਕ ਦੇ ਲਗਭਗ 8 ਲੱਖ 28 ਹਜ਼ਾਰ ਬੱਚੇ ਅਤੇ ਲਗਭਗ 3 ਲੱਖ ਪ੍ਰੈਗਨੈਂਟ ਅਤੇ ਦੁੱਧ ਪਿਲਾਉਣ ਵਾਲੀ ਮਾਵਾਂ ਨੂੰ ਫੋਰਟਿਫਾਇਡ ਦੁੱਧ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਾਤz ਵੰਦਨਾ ਯੋਜਨਾ ਵਿੱਚ ਪਹਿਲੇ ਬੱਚੇ 'ਤੇ 5000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਦੂਜਾ ਬੱਚਾ ਬੇਟੀ ਹੋਣ 'ਤੇ 6000 ਰੁਪਏ ਦਿੰਦੇ ਜਾਂਦੇ ਹਨ। ਇਸ ਦੇ ਤਹਿਤ 5 ਹਜ਼ਾਰ ਰੁਪਏ ਦੀ ਵਿਤੀ ਮਦਦ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਲਗਾਤਾਰ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਹੈ। ਇਸੇ ਲੜੀ ਵਿੱਚ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕਰਦੇ ਹੋਏ ਰਜਿਸਟੇ੍ਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਇਸ ਯੋਜਨਾ ਦੀ ਸ਼ੁਰੂਆਤ 25 ਸਤੰਬਰ ਨੂੰ ਕੀਤੀ ਗਈ ਅਤੇ ਮਹਿਲਾਵਾਂ ਨੂੰ ਜਲਦ ਹੀ ਆਰਥਿਕ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਦੇਸ਼ ਦੇ ਵਿਕਾਸ ਵਿੱਚ ਮਹਿਲਾਵਾਂ ਦੀ ਬਰਾਬਰੀ ਦੀ ਹਿੱਸੇਦਾਰੀ ਯਕੀਨੀ ਹੋਵੇਗੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀ ਸਾਰਿਆਂ ਨੂੰ ਆਪਣੇ ਪਿੰਡ-ਪਿੰਡ, ਘਰ-ਘਰ ਤੱਕ ਇਹ ਸਨੇਹਾ ਪਹੁੰਚਾਉਣਾ ਹੈ ਕਿ ਭੋਜਨ ਸਿਰਫ਼ ਪੇਟ ਭਰਨ ਦਾ ਸਰੋਤ ਨਹੀਂ ਹੈ, ਸਗੋਂ ਸ਼ਰੀਰ ਅਤੇ ਮਨ ਨੂੰ ਸਿਹਤਮੰਦ ਬਨਾਉਣ ਦਾ ਸਰੋਤ ਵੀ ਹੈ। ਅਸੀ ਕੁਪੋਸ਼ਣ ਵਿਰੁਧ ਇਸ ਲੜਾਈ ਨੂੰ ਲਗਾਤਾਰ ਅੱਗੇ ਵਧਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਮਿਲ ਕੇ ਇਹ ਵਾਅਦਾ ਕਰਨ ਕਿ ਪੋਸ਼ਣ ਮਹੀਨਾ ਸਿਰਫ਼ ਇੱਕ ਉਤਸਵ ਨਹੀਂ ਰੋਜਾਨਾ ਦੀ ਆਦਤ ਬਣੇ।

ਸਾਡਾ ਸੰਕਲਪ, ਹਰ ਬੱਚਾ ਪੋਸ਼ਿਤ ਅਤੇ ਹਰ ਮਹਿਲਾ ਸਿਹਤਮੰਦ ਹੋਵੇ-ਮਹਿਲਾ ਅਤੇ ਬਾਲ ਵਿਕਾਸ ਮੰਤਰੀ

ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸਾਲ 2018 ਵਿੱਚ ਝੁਝੁੰਨੂੰ ( ਰਾਜਸਥਾਨ ) ਤੋਂ ਸ਼ੁਰੂ ਹੋਈ ਪੋਸ਼ਣ ਮੁਹਿੰਮ ਅੱਜ ਇੱਕ ਵਿਆਪਕ ਜਨਆਂਦੋਲਨ ਬਣ ਚੁੱਕਾ ਹੈ। ਇਸ ਮੁਹਿੰਮ ਦਾ ਟੀਚਾ 0 ਤੋਂ 6 ਸਾਲ ਦੀ ਉਮਰ ਤੱਕ ਦੇ ਬੱਚੇ, ਕਿਸ਼ੋਰਿਆਂ ਅਤੇ ਪ੍ਰੈਗਨੈਂਟ ਮਹਿਲਾਵਾਂ ਨੂੰ ਸੰਤੁਲਿਤ ਭੋਜਨ ਅਤੇ ਉਚੀਤ ਦੇਖਭਾਲ ਮੁਹੱਈਆ ਕਰਾਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਮਿਸ਼ਨ ਪੋਸ਼ਣ 2.0 ਅਤੇ ਸਮਰਥ ਆਂਗਨਵਾੜੀ ਮੁਹਿੰਮ ਰਾਹੀਂ ਪੂਰੇ ਦੇਸ਼ ਵਿੱਚ ਮਾਂ ਅਤੇ ਬੱਚੇ ਦੀ ਸਿਹਤ ਨੂੰ ਮਜਬੂਤ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਵੱਖ ਵੱਖ ਯੋਜਨਾਵਾਂ ਨਾਲ ਲੱਖਾਂ ਲਾਭਾਰਥੀ ਜੁੜ ਰਹੇ ਹਨ। ਮੌਜ਼ੂਦਾ ਵਿੱਚ ਲਗਭਗ 10.47 ਲੱਖ ਬੱਚੇ ਅਤੇ 2.67 ਲੱਖ ਪ੍ਰੈਗਨੈਂਟ ਅਤੇ ਸਤਨਪਾਨ ਕਰਾਉਣ ਵਾਲੀ ਮਹਿਲਾਵਾਂ ਪੂਰਕ ਪੋਸ਼ਣ ਪੋ੍ਰਗਰਾਮ ਨਾਲ ਲਾਭ ਪ੍ਰਾਪਤ ਕਰ ਰਹੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤz ਵੰਦਨਾ ਯੋਜਨਾ ਤਹਿਤ ਕਰੋੜਾਂ ਰੁਪਏ ਦੀ ਰਕਮ ਸਿੱਧੇ ਮਹਿਲਾਵਾਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ। ਅਪ੍ਰੈਲ 2024 ਤੋਂ ਅਗਸਤ 2025 ਤੱਕ ਪ੍ਰਧਾਨ ਮੰਤਰੀ ਮਾਤz ਵੰਦਨਾ ਪੋਰਟਲ 'ਤੇ ਦਰਜ 2.95 ਲੱਖ ਮਹਿਲਾਵਾਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਲਾਭ ਮਿਲਿਆ ਹੈ।ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ 4000 ਆਂਗਨਬਾਵਾੜੀ ਕੇਂਦਰਾਂ ਨੂੰ ਪਲੇ ਸਕੂਲ ਵਿੱਚ ਅਪਗ੍ਰੇਡ ਕੀਤਾ ਗਿਆ ਹੈ ਜਿਨ੍ਹਾਂ ਵਿੱਚ 50,309 ਬੱਚੇ ਰਜਿਸਟਰਡ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਬਜਟ 2025-26 ਵਿੱਖ 2000 ਪਲੇ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਹੈ।

ਸ੍ਰੀਮਤੀ ਸ਼ਰੁਤੀ ਚੌਧਰੀ ਨੇ ਸੂਬੇ ਦੀ ਮਾਤ੍ਰਸ਼ਕਤੀ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸ਼ੁਰੂ ਕੀਤੀ ਗਈ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਮਹਿਲਾਵਾਂ ਦੇ ਸੁਰੱਖਿਅਤ ਅਤੇ ਉੱਜਵਲ ਭਵਿੱਖ ਬਨਾਉਣ ਵਿੱਚ ਮੀਲ ਦਾ ਪੱਥਰ ਸਾਬਿਤ  ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀ ਸਾਰਿਆਂ ਦਾ ਵਾਅਦਾ ਹੈ ਕਿ ਹਰ ਬੱਚਾ ਪੋਸ਼ਿਤ ਹੋਵੇ, ਹਰ ਮਹਿਲਾ ਸਿਹਤਮੰਦ ਹੋਵੇ ਅਤੇ ਹਰ ਪਰਿਵਾਰ ਸਸ਼ਕਤ ਬਣੇ। ਜਦੋਂ ਪਰਿਵਾਰ ਸਿਹਤਮੰਦ ਹੋਣਗੇ ਤਾਂ ਹੀ ਸੂਬੇ ਅਤੇ ਦੇਸ਼ ਤਰੱਕੀ ਦੀ ਨਵੀਂ ਉੱਚਾਈਆਂ ਨੂੰ ਛੋਵੇਗਾ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Patiala , Kurukshetra , Subhash Sudha , Shruti Choudhry

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD