Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਦੇਸ਼ ਦੇ ਸ਼ਹਿਰਾਂ ਨੂੰ ਸਵੱਛ ਬਨਾਉਣ ਵਿੱਚ ਏਕਤਾ ਅਤੇ ਅੰਤੋਂਦੇਯ ਦੀ ਭਾਵਨਾ ਜਰੂਰੀ - ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ

ਸਵੱਛ ਸ਼ਹਿਰ ਜੋੜੀ ਪਹਿਲ ਵਿੱਚ ਮੋਹਰੀ ਭੁਮਿਕਾ ਨਿਭਾਏਗਾ ਹਰਿਆਣਾ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

Manohar Lal Khattar, Bharatiya Janata Party, BJP, BJP Haryana, Sonipat

Web Admin

Web Admin

5 Dariya News

ਸੋਨੀਪਤ , 27 Sep 2025

Last updated on: Oct 08, 2025, 11:49 IST

ਕੇਂਦਰ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਏਕਤਾ ਅਤੇ ਅੰਤੋਂਦੇਯ ਦੀ ਭਾਵਨਾ ਨਾਲ ਦੇਸ਼ ਦੇ ਸ਼ਹਿਰਾਂ ਨੂੰ ਸਵੱਛ ਤੇ ਗੰਦਗੀ ਮੁਕਤ ਬਨਾਉਣਾ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਦੋ ਵਿਚਾਰ ਰੱਖੇ ਸਨ, ਇੱਕ ਰਾਜਨੀਤਿਕ ਆਜਾਦੀ ਅਤੇ ਦੂਜਾ ਗੰਦਗੀ ਤੋਂ ਆਜਾਦੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2014 ਵਿੱਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇਸ ਸੰਕਲਪ ਨੂੰ ਅੱਗੇ ਵਧਾਇਆ।

ਸ੍ਰੀ ਮਨੋਹਰ ਲਾਲ ਸ਼ਨੀਵਾਰ ਨੂੰ ਸੋਨੀਪਤ ਦੇ ਆਈਆਈਟੀ ਏਜੂਕੇਸ਼ਨ ਸਿਟੀ ਕੈਂਪਸ ਵਿੱਚ ਸਵੱਛ ਸ਼ਹਿਰ ਜੋੜੀ (ਐਸਐਸਜੇ) ਪਹਿਲ ਦੀ ਸ਼ੁਰੂਆਤ ਕਰਦੇ ਹੋਏ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪ੍ਰੋਗਰਾਮ ਵਿੱਚ ਕਰਨਾਲ ਤੋਂ ਜੁੜੇ ਅਤੇ ਕਿਹਾ ਕਿ ਸਵੱਛ ਸ਼ਹਿਰ ਜੋੜੀ ਪਹਿਲ ਵਿੱਚ ਹਰਿਆਣਾ ਮੋਹਰੀ ਭੁਮਿਕਾ ਨਿਭਾਏਗਾ। ਹਰਿਆਣਾ ਦੇ ਸੋਨੀਪਤ ਤੇ ਕਰਨਾਲ ਨਗਰ ਨਿਗਮ ਨਾਲ ਪੰਜ-ਪੰਜ ਨਗਰ ਪਾਲਿਕਾਵਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਸ਼ਹਿਰਾਂ ਨੂੰ ਸਵੱਛ ਕਰਨ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਲਈ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਵੀ ਕੀਤਾ।

ਉਥੇ ਹੀ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵੱਛ ਸ਼ਹਿਰ ਜੋੜੀ ਪਹਿਲ ਤਹਿਤ 72 ਮੈਂਟਰ ਸ਼ਹਿਰ ਅਤੇ ਲਗਭਗ 200 ਮੇਂਟੀ ਸ਼ਹਿਰ ਜੋੜੇ ਗਏ ਹਨ। ਇਹ ਸ਼ਹਿਰੀ ਕੂੜਾ ਪ੍ਰਬੰਧਨ ਖੇਤਰ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਸਿਟੀ-ਟ੍ਰਿਵਿਨਿੰਗ ਢਾਂਚਾ ਸਾਬਤ ਹੋਵੇਗਾ। ਚੋਣ ਹਾਲ ਹੀ ਵਿੱਚ ਹੋਏ ਸਵੱਛ ਸਰਵੇਖਣ ਦੇ ਆਧਾਰ 'ਤੇ ਕੀਤਾ ਗਿਆ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਮੇਂਟਰ ਅਤੇ ਸੁਧਾਰ ਦੀ ਜਰੂਰਤ ਵਾਲੇ ਸ਼ਹਿਰਾਂ ਨੂੰ ਮੇਂਟੀ ਬਣਾਇਆ ਗਿਆ ਹੈ। ਹਰੇਕ ਮੇਂਟਰ-ਮੇਂਟੀ ਜੋੜੀ ਦਾ ਗਠਨ ਭਗੋਲਿਕ ਨਿਕਟਤਾ ਅਤੇ ਪ੍ਰਦਰਸ਼ਨ ਅੰਤਰ ਦੇ ਆਧਾਰ 'ਤੇ ਕੀਤਾ ਗਿਆ ਹੈ ਤਾਂ ਜੋ ਗਿਆਨ ਆਦਾਨ-ਪ੍ਰਦਾਨ ਵੱਧ ਪ੍ਰਸੰਗਿਕ ਅਤੇ ਵਿਵਹਾਰਿਕ ਹੋਵੇ।

ਰਾਸ਼ਟਰੀ ਪ੍ਰੋਗਰਾਮ ਦੌਰਾਨ ਸਾਰੇ ਸਹਿਭਾਗੀ ਸ਼ਹਿਰਾਂ ਦੇ ਵਿੱਚ ਸਮਝੌਤਾ ਮੈਮੋ (ਐਮਓਯੂ) 'ਤੇ ਦਸਤਖਤ ਹੋਏ। ਇਸ ਮੌਕੇ 'ਤੇ ਨਗਰ ਨਿਗਮ ਅਧਿਕਾਰੀਆਂ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਦੀ ਮੌਜੂਦਗੀ ਨੇ ਇਸ ਨੂੰ ਇਤਿਹਾਸਕ ਬਣਾ ਦਿੱਤਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵੱਛ ਸਰਵੇਖਣ ਦੀ ਲਗਾਤਾਰ ਸਫਲਤਾਵਾਂ ਨੂੰ ਦੇਖਦੇ ਹੋਏ ਮੰਤਰਾਲੇ ਨੇ ਸੁਪਰ ਸਵੱਛ ਲੀਗ ਦੀ ਵੀ ਸਥਾਪਨਾ ਕੀਤੀ ਹੈ। 2022, 2023 ਅਤੇ 2024 ਦੇ ਸਰਵੇਖਣ ਵਿੱਚ ਪੰਜ ਆਬਾਦੀ ਵਰਗਾਂ ਵਿੱਚ ਸਿਖਰ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਸ਼ਹਿਰਾਂ ਨੂੰ ਇਸ ਲੀਗ ਵਿੱਚ ਸ਼ਾਮਿਲ ਕੀਤਾ ਗਿਆ ਹੈ। 

ਇਹੀ ਸ਼ਹਿਰ ਸਵੱਛ ਢਾਂਚੇ ਵਿੱਚ ਮੇਂਟੋਰ ਸ਼ਹਿਰਾਂ ਦਾ ਆਧਾਰ ਬਨਣਗੇ। ਉੱਥੇ ਹੀ ਮੇਂਟੀ ਸ਼ਹਿਰਾਂ ਦਾ ਚੋਣ ਸੂਬਿਆਂ ਦੀ ਰੈ ਕਿੰਗ ਵਿੱਚ ਹੇਠਲੇ ਪੱਧਰ 'ਤੇ ਰਹੇ ਸ਼ਹਿਰਾਂ  ਤੋਂ ਕੀਤਾ ਗਿਆ ਹੈ ਤਾਂ ਜੋ ਵਿਵਹਾਰਕ ਅਤੇ ਸਹਿਕਰਮੀ ਅਧਾਰਿਤ ਸਿੱਖਣ ਦਾ ਮਾਡਲ ਵਿਕਸਿਤ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ 26 ਅਗਸਤ, 2025 ਨੂੰ ਐਸਐਸਜੇ ਪਹਿਲ ਤਹਿਤ ਅਧਿਕਾਰਕ ਦਿਸ਼ਾ-ਨਿਰਦੇਸ਼ ਜਾਰੀ ਕਰ 100-ਦਿਨਾਂ ਦੇ ਕਾਰਜਯੋਜਨਾ ਦੀ ਸ਼ੁਰੂਆਤ ਕੀਤੀ ਹੇ। 

ਇਸ ਸਮੇਂ ਵਿੱਚ ਹਰੇਕ ਸ਼ਹਿਰ ਜੋੜੀ ਸੰਯੁਕਤ ਕਾਰਜ ਯੋਜਨਾਵਾਂ ਬਣਾਏਗੀ ਜਿਸ ਵਿੱਚ ਸਪਸ਼ਟ ਟੀਚੇ ਤੇ ਮੀਲ ਦੇ ਪੱਥਰ ਹੋਣਗੇ, ਸਾਇਟ ਵਿਜਿਟ ਅਤੇ ਸਿੱਧੇ ਤਜਰਬੇ ਅਧਾਰਿਤ ਲੰਬੇ ਸਮੇਂ ਦੇ ਸਮਰੱਥਾ ਨਿਰਮਾਣ ਦੀ ਨੀਂਹ ਰੱਖਣਗੇੇ। ਇਸ ਯਤਨ ਦਾ ਮੁਲਾਂਕਨ ਸਵੱਛ ਸਰਵੇਖਣ  2026 ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਦਰਸ਼ਾਉਂਦੀ ਹੈ ਕਿ ਸਰੰਚਿਤ ਮੇਂਟਰਸ਼ਿਪ ਮਾਡਲ ਸ਼ਹਿਰੀ ਸਵੱਛਤਾ 'ਤੇ ਠੋਸ ਅਸਰ ਪਾ ਸਕਦਾ ਹੈ। ਇਸ ਨਾਲ ਨਾ ਸਿਰਫ ਜਮੀਨੀ ਪੱਧਰ 'ਤੇ ਸੁਧਾਰ ਹੌਣਗੇ, ਸਗੋ ਸ਼ਹਿਰੀ ਸ਼ਾਸਨ ਪ੍ਰਣਾਲੀ ਵਿੱਚ ਪੀਅਰ-ਲਰਨਿੰਗ ਮਾਫਲ ਨੂੰ ਸੰਸਥਾਗਤ ਰੂਪ ਮਿਲੇਗਾ।

ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦੀ ਮੌਜੂਦਗੀ ਵਿੱਚ ਹਰਿਆਣਾਂ ਦੇ ਕਰਨਾਲ ਅਤੇ ਸੋਨੀਪਤ ਨਗਰ ਨਿਗਮ ਨੇ 5-5 ਛੌਟੇ ਸ਼ਹਿਰਾਂ ਨੂੰ ਸਵੱਛਤਾ ਵਿੱਚ ਸਹਿਯੋਗ ਦੇਣ ਲਈ ਐਮਓਯੂ 'ਤੇ ਹਸਤਾਖਰ ਕੀਤੇ। ਕਰਨਾਲ ਨਗਰ ਨਿਗਮ ਸੀਵਨ, ਇਸਮਾਈਲਾਬਾਦ, ਕਾਲਾਂਵਾਲੀ, ਨਾਰਨੌਂਦ ਅਤੇ ਰਾਜੌਂਦ ਨਗਰ ਪਾਿਲਕਾ ਦਾ ਮਾਰਗਦਰਸ਼ਨ ਕਰੇਗਾ, ਜਦੋਂਕਿ ਸੋਨੀਪਤ ਨਗਰ ਨਿਗਮ ਪਟੌਦੀ, ਫਰੂਖਨਗਰ, ਕੁੰਡਲੀ, ਨਾਰਨੌਲ ਅਤੇ ਹੋਂਡਲ ਨੂੰ ਸਹਿਯੋਗ ਕਰੇਗਾ। ਸੋਨੀਪਤ ਵਿੱਚ ਆਯੋਜਿਤ ਇਸ ਰਾਸ਼ਟਰੀ ਪ੍ਰੋਗਰਾਮ ਨਾਲ ਸਹਿਯੋਗਾਤਮਕ ਸ਼ਹਿਰੀ ਸ਼ਾਸਨ ਅਤੇ ਸ਼ਹਿਰ-ਤੋਂ-ਸ਼ਹਿਰ ਮੇਂਟਰਿੰਗ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।

ਇਸ ਦੌਰਾਨ ਕੇਂਦਰੀ ਮੰਤਰੀ ਨੇ ਸ਼ੈਲੇਂਦਰ ਲਿਖਿਤ ਅਤੇ ਅਮਿਤ ਤਿਰਵੇਦੀ ਤੇ ਸ਼੍ਰੇਯਾ ਘੋਸ਼ਾਲ ਵੱਲੋਂ ਗਾਇਆ ਗਿਆ ਸਵੱਛਤਾ ਗੀਤ ਵੀ ਲਾਂਚ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਕੈਲਾਸ਼ ਵਿਜੈਵਰਗੀਅ ਤੇ ਉੱਤਰ ਪ੍ਰਦੇਸ਼ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਕੁਮਾਰ ਸ਼ਰਮਾ ਨਾਲ ਵੀ ਗਲਬਾਤ ਕੀਤੀ। ਇਸ ਮੌਕੇ 'ਤੇ ਰਾਏ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਸੋਨੀਪਤ ਤੋਂ ਵਿਧਾਇਕ ਸ੍ਰੀ ਨਿਖਿਲ ਮਦਾਨ, ਮੇਅਰ ਸ੍ਰੀ ਰਾਜੀਵ ਜੈਨ, ਅਰਬਨ ਡਿਵੇਲਪਮੈਂਟ ਮੰਤਰਾਲੇ ਦੀ ਜੁਆਇੰਟ ਸੈਕੇ੍ਰਟਰੀ ਰੂਪਾ ਮਿਸ਼ਰਾ, ਸ਼ਹਿਰੀ ਸਥਾਨਕ ਵਿਭਾਂਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ ਵੀ ਮੌਜੂਦ ਸਨ।

 

Tags: Manohar Lal Khattar , Bharatiya Janata Party , BJP , BJP Haryana , Sonipat

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD