Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸੋਹਾਣਾ ਆਈ ਹਸਪਤਾਲ ਵੱਲੋਂ ਟ੍ਰਾਈਸਿਟੀ ਦੇ ਪਹਿਲੇ ਮਾਇਓਪੀਆ ਮੈਨੇਜਮੈਂਟ ਕਲੀਨਿਕ ਦੀ ਸ਼ੁਰੂਆਤ

ਬੱਚਿਆਂ ਦੀ ਨਜ਼ਰ ਬਚਾਉਣ ਵੱਲ ਵੱਡਾ ਕਦਮ

Sohana Hospital, Dr Amanpreet Kaur, Sohana Hospital Mohali, Mohali

Web Admin

Web Admin

5 Dariya News

ਮੋਹਾਲੀ , 02 Oct 2025

Last updated on: Oct 03, 2025, 13:17 IST

ਜੇ ਤੁਹਾਡਾ ਬੱਚਾ ਵੀ ਲਗਾਤਾਰ ਸਕਰੀਨ ਦੇਖ ਰਿਹਾ ਹੈ ਅਤੇ ਉਸਦੇ ਚਸ਼ਮੇ ਦਾ ਨੰਬਰ ਵੱਧ ਰਿਹਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਖਾਂ ਦੀ ਦੇਖਭਾਲ ਵਿੱਚ ਤਿੰਨ ਦਹਾਕਿਆਂ ਤੋ ਮੋਹਰੀ ਸੋਹਾਣਾ ਆਈ ਹਸਪਤਾਲ, ਮੋਹਾਲੀ ਨੇ ਟ੍ਰਾਈਸਿਟੀ ਲਈ ਇੱਕ ਇਤਿਹਾਸਕ ਪਹਿਲ ਕੀਤੀ ਹੈ। ਹਸਪਤਾਲ ਨੇ ਇੱਥੇ ਦੇ ਪਹਿਲੇ ਸਮਰਪਿਤ 'ਮਾਇਓਪੀਆ ਮੈਨੇਜਮੈਂਟ ਕਲੀਨਿਕ' ਦਾ ਉਦਘਾਟਨ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਨਾਲ ਲੜਨ ਦੀ ਜਿੰਮੇਵਾਰੀ ਚੁੱਕੀ ਹੈ। 

25 ਲੱਖ ਤੋ ਵੱਧ ਸਫ਼ਲ ਸਰਜਰੀਆਂ ਦੇ ਤਜਰਬੇ ਅਤੇ 20+ ਸੀਨੀਅਰ ਕੰਸਲਟੈਂਟਾਂ ਦੀ ਫੌਜ ਨਾਲ ਸੋਹਾਣਾ ਹਸਪਤਾਲ ਹਮੇਸ਼ਾ ਉੱਤਰੀ ਭਾਰਤ ਵਿੱਚ ਉੱਚ-ਗੁਣਵੱਤਾ ਦੀ ਦੇਖਭਾਲ ਦਾ ਪ੍ਰਤੀਕ ਰਿਹਾ ਹੈ। ਪਰ ਹੁਣ, ਕੋਵਿਡ ਮਹਾਂਮਾਰੀ ਤੋ ਬਾਅਦ ਵਧੇ ਮਾਇਓਪੀਆ ਦੇ ਮਾਮਲਿਆਂ ਨੂੰ ਦੇਖਦੇ ਹੋਏ, ਹਸਪਤਾਲ ਨੇ ਇਸ ਨਵੀਂ ਅਤੇ ਜ਼ਰੂਰੀ ਸੇਵਾ ਦੀ ਸ਼ੁਰੂਆਤ ਕੀਤੀ ਹੈ।

ਸੋਹਾਣਾ ਹਸਪਤਾਲ ਦੀ ਸੀ.ਓ.ਓ. ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ  ਦੱਸਿਆਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਕੋਵਿਡ ਮਹਾਂਮਾਰੀ ਤੋ ਬਾਅਦ ਬੱਚਿਆਂ ਵਿੱਚ ਮਾਇਓਪੀਆ (ਨਜ਼ਦੀਕੀ ਨਜ਼ਰ ਦੀ ਕਮੀ) ਤੇਜ਼ੀ ਨਾਲ ਵਧੀ ਹੈ। ਮੋਬਾਈਲ ਫੋਨਾਂ, ਆਨਲਾਈਨ ਕਲਾਸਾਂ ਅਤੇ ਸਕਰੀਨ ਟਾਈਮ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। 

ਚਿੰਤਾ ਦੀ ਗੱਲ ਇਹ ਹੈ ਕਿ ਮਾਇਓਪੀਆ ਇਕ ਵਾਰ ਸ਼ੁਰੂ ਹੋਣ 'ਤੇ ਉਮਰ ਨਾਲ ਵੱਧਦੀ ਜਾਂਦੀ ਹੈ ਅਤੇ ਜੇ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਗੰਭੀਰ ਨੇਤ੍ਰ ਰੋਗਾਂ ਦਾ ਕਾਰਨ ਬਣ ਸਕਦੀ ਹੈ।

ਸਿਰਫ਼ ਚਸ਼ਮੇ ਨਹੀਂ, ਹੁਣ ਨਜ਼ਰ ਨੂੰ ਵਧਣ ਤੋ ਰੋਕਣ ਦਾ ਇਲਾਜ

ਇਸ ਕਲੀਨਿਕ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਨਜ਼ਰ ਦੀ ਕਮਜ਼ੋਰੀ ਨੂੰ 'ਰੋਕਣਾ' ਹੈ, ਨਾ ਕਿ ਸਿਰਫ਼ ਚਸ਼ਮੇ ਦੇ ਨੰਬਰ ਨੂੰ 'ਬਦਲਣਾ'। ਇੱਥੇ ਬੱਚਿਆਂ ਦੀ ਨਜ਼ਰ ਦੇ ਵਾਧੇ ਨੂੰ ਰੋਕਣ ਲਈ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਉਪਲਬਧ ਹੋਣਗੀਆਂ।

ਮਾਇਓਪੀਆ ਇਕ ਗੰਭੀਰ ਬਿਮਾਰੀ

ਸੋਹਾਣਾ ਹਸਪਤਾਲ ਦੀ ਸੀ.ਓ.ਓ. ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਇਓਪੀਆ ਸਿਰਫ਼ ਇੱਕ ਮਾਮੂਲੀ ਨੁਸਖ਼ਾ ਨਹੀਂ ਹੈ। ਇਹ ਇੱਕ ਗੰਭੀਰ ਬਿਮਾਰੀ ਹੈ ਜੋ ਵੱਡੇ ਹੋ ਕੇ ਅੱਖਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਸਾਡਾ ਨਵਾਂ ਕਲੀਨਿਕ ਸਿਰਫ਼ ਨਜ਼ਰ ਦੇ ਘੱਟਣ ਵੱਧਣ ਤੇ ਹੀ ਨਜ਼ਰ ਨਹੀਂ ਰੱਖੇਗਾ, ਸਗੋ ਇਹ ਮਾਹਿਰ ਡਾਕਟਰਾਂ, ਥੈਰੇਪਿਸਟਾਂ ਅਤੇ ਆਧੁਨਿਕ ਤਕਨੀਕਾਂ ਦੀ ਇੱਕ ਸਮਰਪਿਤ ਟੀਮ ਦੇ ਨਾਲ ਇਸਦੇ ਵਾਧੇ ਨੂੰ ਜੜ੍ਹ ਤੋ ਰੋਕੇਗਾ।

ਇਸ ਇਤਿਹਾਸਕ ਪਹਿਲ 'ਤੇ ਬੋਲਦਿਆਂ ਟਰੱਸਟ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ  ਸੋਹਾਣਾ ਹਸਪਤਾਲ ਨੇ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਹੈ। ਅਸੀਂ ਦੇਖਿਆ ਕਿ ਇਸ ਮਾਇਓਪੀਆ ਕਲੀਨਿਕ ਦੀ ਕਿੰਨੀ ਜ਼ਰੂਰਤ ਹੈ। ਇਹ ਕਲੀਨਿਕ ਸਭ ਤੋ ਨਵੀਨਤਮ ਉਪਕਰਣਾਂ ਨਾਲ ਲੈਸ ਹੈ, ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। 

ਇਹ ਵਿਸ਼ੇਸ਼ ਕਲੀਨਿਕ ਹਰ ਹਫ਼ਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਮ 3 ਵਜੇ ਤੋ 5 ਵਜੇ ਤੱਕ ਖੁੱਲ੍ਹਾ ਰਹੇਗਾ। ਰੋਜ਼ਾਨਾ 800-900 ਮਰੀਜ਼ਾਂ ਦੀ ਦੇਖਭਾਲ ਕਰਨ ਵਾਲਾ ਸੋਹਾਣਾ ਹਸਪਤਾਲ ਇਸ ਨਵੇਂ ਕਦਮ ਨਾਲ ਉੱਤਰੀ ਭਾਰਤ ਵਿੱਚ ਅੱਖਾਂ ਦੀ ਸਿਹਤ ਦੇ ਮਿਆਰ ਨੂੰ ਇੱਕ ਨਵੀਂ ਉਚਾਈ 'ਤੇ ਲੈ ਗਿਆ ਹੈ।

 

Tags: Sohana Hospital , Dr Amanpreet Kaur , Sohana Hospital Mohali , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD