Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੌਮਾਂਤਰੀ ਗੀਤਾ ਮਹੋਤਸਵ ਨਾਲ ਕੁਰੂਕਸ਼ੇਤਰ ਅਤੇ ਬਾਲੀ ਇੰਡੋਨੇਸ਼ਿਆ ਦੇ ਵਿੱਚ ਸ਼ੁਰੂ ਹੋਵੇਗਾ ਸਭਿਆਚਾਰਕ ਵਿਰਾਸਤ ਦਾ ਨਵਾਂ ਅਧਿਆਏ - ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ

ਇੰਡੋਨੇਸ਼ਿਆ ਦੇ ਬਾਲੀ ਵਿੱਚ ਗੀਤਾ ਮਹਾਆਰਤੀ ਦੇ ਨਾਲ ਸਪੰਨ ਹੋਇਆ ਛੇਵਾਂ ਕੌਮਾਂਤਰੀ ਗੀਤਾ ਮਹੋਤਸਵ

Dr Arvind Kumar Sharma, Haryana, Bharatiya Janata Party, BJP, BJP Haryana, Bali, Indonesia, International Gita Mahotsav

Web Admin

Web Admin

5 Dariya News

ਬਾਲੀ (ਇੰਡੋਨੇਸ਼ਿਆ ) , 14 Sep 2025

Last updated on: Sep 17, 2025, 11:13 IST

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਇੰਡੋਨੇਸ਼ਿਆ ਬਾਲੀ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਨਾਲ ਕੁਰੂਕਸ਼ੇਤਰ ਅਤੇ ਬਾਲੀ ਵਿਚਕਾਰ ਸਭਿਆਚਾਰਕ ਵਿਰਾਸਤ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਇਸ ਸਭਿਆਚਾਰਕ ਅਧਿਆਏ ਦੇ ਨਾਲ ਇੰਡੋਨੇਸ਼ਿਆ ਅਤੇ ਭਾਰਤ ਅਤੇ ਹਰਿਆਣਾ ਦੇ ਵਿੱਚ ਇੱਕ ਨਵੇਂ ਸਬੰਧਾਂ ਦੀ ਵੀ ਸ਼ੁਰੂਆਤ ਹੋਈ ਹੈ। ਇੰਨ੍ਹੀ ਸਭਿਆਚਾਰਕ ਮੁੱਲਾਂ ਨੂੰ ਅੱਗੇ ਵਧਾਉਣ ਲਈ ਇੰਡੋਨੇਸ਼ਿਆ ਦੇ ਰਾਜਪਾਲ ਵੱਲੋਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਮਹਾਰਿਸ਼ੀ ਮਾਰਕੰਢੇ ਦੇ ਨਾਮ 'ਤੇ ਕਲਚਰਲ ਸੈਂਟਰ ਵਿਕਸਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਇੰਡੋਨੇਸ਼ਿਆ ਬਾਲੀ ਵਿੱਚ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਸਮਾਪਨ ਸਮਾਰੋਹ 'ਤੇ ਬੋਲ ਰਹੇ ਸਨ। ਇਸ ਤੋਂ ਪਹਿਲਾਂ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ, ਹਰਿਆਣਾ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਬਾਲੀ ਵਿੱਚ ਭਾਰਤ ਦੇ ਸੀਜੀਆਈ ਡਾ. ਸ਼ਸ਼ਾਂਕ ਵਿਕਰਮ ਨੇ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਸਮਾਪਨ ਸਮਾਰੋਹ ਵਿੱਚ ਪਵਿੱਤਰ ਗ੍ਰੰਥ ਗੀਤਾ ਦਾ ਪੂਜਨ ਕੀਤਾ ਅਤੇ ਵਿਧੀਵਤ ਰੂਪ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। 

ਇਸ ਪ੍ਰੋਗਰਾਮ ਵਿੱਚ ਪਦਮਸ਼੍ਰੀ ਇੰਦਰਾ ਉਦਿਆਨਾ ਵੱਲੋਂ ਇੰਡੋਨੇਸ਼ਿਆ ਦੇ ਨੌਜੁਆਨ ਕਲਾਕਾਰਾਂ ਨੇ ਬਿਹਤਰੀਨ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਗੀ ਦਿੱਤੀ ਅਤੇ ਨਾਲ ਹੀ ਕਾਲੀਨ ਭਗਤੀ ਸੰਗੀਤ ਵਿੱਚ ਸ਼ਾਨਦਾਰ ਪੇਸ਼ਗੀ ਦੇ ਕੇ ਸੱਭਦਾ ਮਨ ਮੋਹ ਲਿਆ। ਇਸ ਸਮਾਪਨ ਸਮਾਰੋਹ ਤੋਂ ਪਹਿਲਾਂ ਗੀਤਾ ਮਨੀਸ਼ੀ ਸਵਾਮੀ ਗਿਆਨਾਨਦ ਮਹਾਰਾਜ ਨੇ ਬਾਲੀ ਦੇ ਰਾਜਪਾਲ ਨਿਵਾਸ 'ਤੇ ਬਾਲੀ ਦੇ ਰਾਜਪਾਲ ਆਈ ਵਾਇਨ ਕੋਸਟਰ ਨੂੰ ਪਵਿੱਤਰ ਗ੍ਰੇਥ ਗੀਤਾ ਭੇਂਟ ਕੀਤੀ ਹੈ।

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੈ ਇੰਡੋਨੇਸ਼ਿਆ ਸਰਕਾਰ ਅਤੇ ਨਾਗਰਿਕਾਂ ਦਾ ਤਹੇ ਦਿਨ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ, ਕੁਰੂਕਸ਼ੇਤਰ ਵਿਕਾਸ ਬੋਰਡ ਅਤੇ ਜੀਓ ਗੀਤਾ ਦੇ ਸਰਪ੍ਰਸਤੀ ਹੇਠ ਇੰਡੋਨੇਸ਼ਿਆ ਬਾਲੀ ਵਿੱਚ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਇਤਿਹਾਸਕ ਢੰਗ ਨਾਲ ਪ੍ਰੋਗਰਾਮ ਦਾ ਸਫਲ ਆਯੋਜਨ ਹੋਇਆ। ਇੰਨ੍ਹਾਂ ਤਿੰਨ ਦਿਨਾਂਵਿੱਚ ਚੰਗੇ ਤਜਰਬੇ ਰਹੇ ਅਤੇ ਇਹ ਇੱਕ ਉਤਸਵ ਹੀ ਨਹੀਂ ਸੋਗ ਭਾਰਤ ਅਤੇ ਇੰਡੋਨੇਸ਼ਿਆ ਦੇ ਸਭਿਆਚਾਰਕ ਸਬੰਧਾਂ ਨੂੰ ਮਜਬੂਤ ਕਰਨ ਦਾ ਇੱਕ ਮਾਧਿਅਮ ਬਣੇਗਾ। 

ਇਸ ਮਹੋਤਸਵ ਨਾਲ ਆਰਥਕ ਦ੍ਰਿਸ਼ਟੀ ਦੇ ਨਾਲ -ਨਾਲ ਸਭਿਆਚਾਰਕ ਮੁੱਲਾਂ ਨੂੰ ਵੀ ਮਹਤੱਵ ਮਿਲੇਗਾ। ਇਸ ਨਾਲ ਭਾਰਤ ਅਤੇ ਇੰਡੋਨੇਸ਼ਿਆ ਦੇ ਵਿੱਚ ਚੰਗੇ ਦਿਨਾਂ ਦੀ ਨਵੀਂ ਸ਼ੁਰੂਆਤ ਵੀ ਹੋਈ ਹੈ।ਉਨ੍ਹਾਂ ਨੈ ਕਿਹਾ ਕਿ ਕੁਰੂਕਸ਼ੇਤਰ ਅਤੇ ਬਾਲੀ ਅਤੇ ਇੰਡੋਨੇਸ਼ਿਆ ਅਤੇ ਭਾਰਤ ਤੇ ਹਰਿਆਣਾ ਦੇ ਵਿੱਚ ਸਭਿਆਚਾਰਕ ਦ੍ਰਿਸ਼ਟੀ ਨਾਲ ਇੱਕ ਨਵੇਂ ਅਧਿਆਏ ਦੀ ਵੀ ਸ਼ੁਰੂਆਤ ਹੋਈਪ ਹੈ। 

ਇਸ ਮਹੋਤਸਵ ਦੀ ਮਹਤੱਤਾ ਨੂੰ ਦੇਖਦੇ ਹੋਏ ਇੰਡੋਨੇਸ਼ਿਆ ਬਾਲੀ ਦੇ ਰਾਜਪਾਲ ਵੱਲੋਂ ਕੁਰੂਕਸ਼ੇਤਰ ਵਿੱਚ ਮਹਾਰਿਸ਼ੀ ਮਾਰਕੰਢੇਯ ਦੇ ਨਾਮ ਨਾਲ ਕਲਚਰਲ ਸੈਂਟਰ ਵਿਕਸਿਤ ਕਰਨ ਦਾ ਪ੍ਰਸਤਾਵ ਵੀ ਆਇਆ ਹੈ। ਇਸ ਮਹਤੋਸਵ ਦੇ ਸਮਾਪਨ ਸਮਾਰੋਹ ਵਿੱਚ ਵਿਸ਼ਵ ਗੀਤਾ ਪਾਠ ਵਿੱਚ ਇੰਡੋਨੇਸ਼ਿਆ ਦੇ ਨੌਜੁਆਨਾਂ ਨੈ 12ਵੇਂ ਅਧਿਆਏ ਦਾ ਸੰਸਕ੍ਰਿਤ ਵਿੱਚ ਚੰਗਾ ਉਚਾਰਣ ਪੇਸ਼ ਕਰ ਕੇ ਸੱਭ ਨੂੰ ਹੈਰਾਨ ਕੀਤਾ ਹੈ। ਇਸ ਮਹੋਤਸਵ ਦੇ ਸਮਾਪਨ 'ਤੇ ਸਮੁੰਦਰ ਦੇ ਕਿਨਾਰੇ ਪਵਿੱਤਰ ਗੇ੍ਰਥ ਗੀਤਾ ਦੀ ਮਹਾਆਰਤੀ ਵਿੱਚ ਵੱਖ-ਵੱਖ ਦੇਸ਼ਾਂ ਦੇ ਸ਼ਰਧਾਲੂ ਸ਼ਾਮਿਲ ਹੋਏ ਅਤੇ ਸਾਰਿਆਂ ਨੇ ਮੰਤਰਾਂ ਦਾ ਉਚਾਰਣ ਦੇ ਵਿੱਚ ਹਵਨ ਯੱਗ ਵਿੱਚ ਆਹੂਤੀ ਪਾਈ।

ਕੁਰੂਕਸ਼ੇਤਰ ਵਿੱਚ ਮਹਾਰਿਸ਼ੀ ਮਾਰਕੰਢੇਯ ਦੇ ਨਾਮ 'ਤੇ ਸਭਿਆਚਾਰਕ ਕੇਂਦਰ ਵਿਕਸਿਤ ਕਰਨ ਦੀ ਯੋਜਨਾ ਹੋਵੇਗਾ ਤਿਆਰ - ਡਾ. ਅਰਵਿੰਦ ਸ਼ਰਮਾ

ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਇੰਡੋਨੇਸ਼ਿਆ ਦੇ ਬਾਲੀ ਵਿੱਚ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਸਫਲ ਆਯੋਜਨ 'ਤੇ ਆਯੋਜਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇੰਡੋਨੇਸ਼ਿਆ ਦੀ ਧਰਤੀ ਤੋਂ ਵਿਸ਼ਵ ਦੇ ਕੌਨੇ-ਕੌਨੇ ਵਿੱਚ ਪਵਿੱਤਰ ਗ੍ਰੇਥ ਗੀਤਾ ਦੇ ਉਪਦੇਸ਼ ਪਹੁੰਚਣਗੇ। ਇਸ ਤਿੰਨ ਦਿਨਾਂ ਦੇ ਗੀਤਾ ਮਹੋਤਸਵ ਦੌਰਾਨ ਉਪਲਬਧੀਆਂ ਦੇਖਣ ਨੂੰ ਮਿਲੀਆਂ ਹਨ।

ਇਸ ਮਹੋਤਸਵ ਦੌਰਾਨ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਮਹਾਰਿਸ਼ੀ ਮਾਰਕੰਢੈਯ ਦੇ ਨਾਮ 'ਤੇ ਸਭਿਆਚਾਰਕ ਕੇਂਦਰ ਬਨਾਉਣ ਦਾ ਜੋ ਪ੍ਰਸਤਾਵ ਇੰਡੋਨੇਸ਼ਿਆ ਬਲਾੀ ਦੇ ਵੱਲੋਂ ਆਇਆ ਹੈ, ਇਸ ਯੋਜਨਾ ਨੂੰ ਸਰਕਾਰ ਰਾਹੀਂ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਤੋਂ ਪ੍ਰੇਰਿਤ ਹੋ ਕੇ ਸੂਬਾ ਸਰਕਾਰ ਨੇ ਲਿਸਟਿਡ ਗਾਂਸ਼ਾਲਾਵਾਂ ਨੂੰ 80 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਉਣ ਦਾ ਕੰਮ ਕੀਤਾ ਹੈ। ਇਸ ਸਰਕਾਰ ਨੇ 2014 ਦੇ ਬਾਅਦ ਗਾਂ ਮਾਤਾ ਦੇ ਸਰੰਖਣ ਅਤੇ ਸੰਵਰਧਨ ਦੇ ਲਈ ਵਰਨਣਯੋਗ ਕੰਮ ਕੀਤੇ ਹਨ। 

ਇਸ ਮਹੋਤਸਵ ਵਿੱਚ ਯੂਕੇ, ਯੂਐਸਏ, ਸਪੇਨ ਅਤੇ ਕਈ ਹੋਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ ਅਤੇ ਇਸ ਮਹੋਤਸਵ ਦੇ ਹਰ ਲੰਮ੍ਹੇ ਨੂੰ ਯਾਦਗਾਰ ਬਣਾਇਆ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਭਾਰਤ ਸਰਕਾਰ ਵੱਲੋਂ 40 ਦੇਸ਼ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਮਨਾਇਆ ਜਾਵੇਗਾ ਅਤੇ ਕੁਰੂਕਸ਼ੇਤਰ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੱਖ-ਵੱਖ ਦੇਸ਼ਾਂ ਦੇ 23 ਤੋਂ ਵੱਧ ਸਕਾਲਰ ਤਿੰਨ ਦਿਨ ਲਈ ਬੁਲਾਏ ਜਾ ਰਹੇ ਹਨ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਇੱਕ ਸਪੇੈਸ਼ਲ ਡੇਲੀਗੇਸ਼ਨ ਜਿਸ ਵਿੱਚ ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ ਅਤੇ ਜੁਆਇੰਟ ਸੈਕੇ੍ਰੇਟਰੀ ਕੌਮਾਂਤਰੀ ਗੀਤਾ ਮਹੋਤਸਵ ਬਾਲੀ ਵਿੱਚ ਹਿੱਸਾ ਲੈਣ ਆਏ।

ਕੁਰੂਕਸ਼ੇਤਰ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੱਖ-ਵੱਖ ਦੇਸ਼ਾਂ ਦੇ ਪਹੁੰਚਣਗੇ 23 ਸਕਾਲਰ

ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਕੁਰੂਕਸ਼ੇਤਰ ਵਿੱਚ ਇਸ ਸਾਲ ਵਿਦੇਸ਼ ਮੰਤਰਾਲਾ ਵੱਲੋਂ ਵੱਖ-ਵੱਖ ਦੇਸ਼ਾਂ ਦੇ 23 ਸਕਾਲਰ ਪਹੁੰਚਣਗੇ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲਾ ਵੱਲੋਂ ਕੁਰੂਕਸ਼ੇਤਰ ਕੌਮਾਂਤਰੀ ਗੀਤਾ ਮਹੋਤਸਵ ਦੇ ਪ੍ਰੋਗਰਾਮਾਂ ਦਾ ਆਯੋਜਨ 40 ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਵੇਗਾ।

 

Tags: Dr Arvind Kumar Sharma , Haryana , Bharatiya Janata Party , BJP , BJP Haryana , Bali , Indonesia , International Gita Mahotsav

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD