Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਗੁਰੂਗ੍ਰਾਮ ਨੂੰ ਲੋਕ ਹਿੱਸੇਦਾਰੀ ਨਾਲ ਸਵੱਛਤਾ ਰੈਂਕਿੰਗ ਵਿੱਚ ਨੰਬਰ ਵਨ ਬਨਾਉਣਾ ਹੈ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਸਫਾਈ ਮੁਹਿੰਮ ਵਿੱਚ ਕੀਤੀ ਕਾਰਸੇਵਾ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Gurugram

Web Admin

Web Admin

5 Dariya News

ਗੁਰੂਗ੍ਰਾਮ , 11 Sep 2025

Last updated on: Sep 13, 2025, 12:33 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਧੀਆ ਪ੍ਰਸ਼ਾਸਨਿਕ ਵਿਵਸਥਾ ਅਤੇ ਲੋਕ ਹਿੱਸੇਦਾਰੀ ਨਾਲ ਗੁਰੂਗ੍ਰਾਮ ਵਿੱਚ ਸਵੱਛਤਾ ਰੈਂਕਿੰਗ ਵਿੱਚ ਨੰਬਰ ਵਨ ਬਨਾਉਣਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਗੁਰੂਗ੍ਰਾਮ ਦੇ ਲੋਕ ਸਵੱਛ ਗੁਰੂਗ੍ਰਾਮ ਥੀਮ ਨਾਲ ਸਵੱਛ, ਸ਼ੁੱਧ ਅਤੇ ਸਿਹਤਮੰਦ ਗੁਰੂਗ੍ਰਾਮ ਬਨਾਉਣ ਵਿੱਚ ਆਪਣਾ ਯੋਗਦਾਨ ਦੇਣ।

ਮੁੱਖ ਮੰਤਰੀ ਨੇ ਵੀਰਵਾਰ ਦੀ ਸਵੇਰ ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ ਤਹਿਤ ਗੁਰੂਗ੍ਰਾਮ ਵਿੱਚ ਮੇਗਾ ਸਵੱਛਤਾ ਅਭਿਆਨ ਬਣਾਏ ਰੱਖਣ ਦਾ ਸਨੇਹਾ ਦਿੱਤਾ। ਇਸ ਮੌਕੇ 'ਤੇ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਅਤੇ ਸੋਹਨਾ ਦੇ ਵਿਧਾਇਕ ਸ੍ਰੀ ਤੇਜਪਾਲ ਤੰਵਰ ਵੀ ਮੌਜ਼ੂਦ ਰਹੇ। ਮੁੱਖ ਮੰਤਰੀ ਨੇ ਸਵੱਛਤਾ ਮਿੱਤਰਾਂ ਨਾਲ ਆਪ ਵੀ ਕਾਰਸੇਵਾ ਕੀਤੀ ਅਤੇ ਲੋਕਾਂ ਨੂੰ ਸਵੱਛਤਾ ਅਪਨਾਉਣ ਲਈ ਪ੍ਰੇਰਿਤ ਕੀਤਾ।

ਲਗਾਤਾਰ ਸਵੱਛਤਾ ਨੂੰ ਅਪਣਾ ਕੇ ਸੁਖਦ ਮਾਹੌਲ ਬਨਾਉਣ

ਮੁੱਖ ਮੰਤਰੀ ਨੇ ਮੇਗਾ ਸਵੱਛਤਾ ਮੁਹਿੰਮ ਵਿੱਚ ਆਮਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਵੱਛਤਾ ਸਾਡੇ ਜੀਵਨ ਦਾ ਆਧਾਰ ਹੈ। ਅਜਿਹੇ ਵਿੱਚ ਸਾਰਿਆਂ ਨੂੰ ਮਿਲ ਕੇ ਸਵੱਛਤਾ ਨੂੰ ਲਗਾਤਾਰ ਜੀਵਨ ਸ਼ੈਲੀ ਵਿੱਚ ਅਪਣਾ ਕੇ ਸੁਖਦ ਮਾਹੌਲ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਗੁਰੂਗ੍ਰਾਮ-ਸਵੱਛ ਗੁਰੂਗ੍ਰਾਮ ਬਨਾਉਣ ਵਿੱਚ ਹਰਿਆਣਾ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹੁਣ ਬਰਸਾਤ ਤੋਂ ਬਾਅਦ ਗੁਰੂਗ੍ਰਾਮ ਜ਼ਿਲ੍ਹੇ ਦੇ ਲੋਕਾਂ ਦੀ ਸਹੂਲਤ ਲਈ ਵਿਕਾਸ ਕੰਮਾਂ ਨੂੰ ਤੇਜ ਗਤੀ ਨਾਲ ਅੱਗੇ ਵਧਾਇਆ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਸ਼ਹਿਰ ਸਵੱਛਤਾ ਮੁਹਿੰਮ ਦੇ ਤਹਿਤ ਵੱਡਾ ਸਰਗਰਮ ਪਰਿਵਰਤਨ ਨਜ਼ਰ ਆਵੇਗਾ ਅਤੇ ਇਨ੍ਹਾਂ 11 ਹਫ਼ਤਿਆਂ ਦੀ ਵਿਸ਼ੇਸ਼ ਮੁਹਿੰਮ ਵਿੱਚ ਹਰ ਸ਼ਹਿਰੀ ਖੇਤਰ ਦੇ ਸੌਂਦਰੀਕਰਨ ਅਤੇ ਸੁਧਾਰੀਕਰਨ 'ਤੇ ਫੋਕਸ ਕੀਤਾ ਜਾ ਰਿਹਾ ਹੈ। ਸ਼ਹਿਰੀ ਖੇਤਰ ਦੀ ਸਵੱਛਤਾ ਰੈਂਕਿੰਗ ਵੀ ਨਿਰਧਾਰਿਤ ਹੋਵੇਗੀ ਜਿਸ ਵਿੱਚ ਗੁਰੂਗ੍ਰਾਮ ਦਾ ਵਰਣਯੋਗ ਸਥਾਨ ਰਵੇਗਾ।

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਸਵੱਛਤਾ ਮੁਹਿੰਮ ਬਣ ਰਿਹਾ ਜਨ ਆਂਦੋਲਨ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 2 ਅਕਤੂਬਰ 2014 ਤੋਂ ਸਵੱਛ ਭਾਰਤ ਮਿਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਸਵੱਛਤਾ ਮੁਹਿੰਮ ਜਨ ਆਂਦੋਲਨ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਸਿਰਫ਼ ਸਰਕਾਰੀ ਜਿੰਮੇਦਾਰੀ ਨਹੀਂ ਸਗੋਂ ਇਹ ਸਾਰੇ ਸੂਬੇ ਦੇ ਲੋਕਾਂ ਦੀ ਸਾਮੂਹਿਕ ਜਿੰਮੇਦਾਰੀ ਹੈ। ਆਪਣੇ ਘਰ, ਆਪਣੇ ਮੁਹੱਲੇ ਅਤੇ ਵਾਰਡ ਦੀ ਸਫ਼ਾਈ ਰੱਖਦੇ ਹੋਏ ਸਾਰੇ ਸਵੱਛਤਾ ਦੀ ਇਸ ਮੁਹਿੰਮ ਵਿੱਚ ਹਿੱਸੇਦਾਰ ਬਨਣ। 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮ ਦਿਨ 17 ਸਤੰਬਰ ਤੋਂ ਹਰਿਆਣਾ ਵਿੱਚ ਸੇਵਾ ਪੱਖਵਾੜਾ ਮਨਾਉਣ ਜਾ ਰਹੇ ਹਨ। ਇਸ ਵਿੱਚ ਸਵੱਛਤਾ, ਰੁੱਖ ਲਗਾਉਣਾ, ਸਿਹਤ ਸ਼ਿਵਰ, ਖੇਡਕੂਦ ਜਾਗਰੂਕਤਾ ਗਤੀਵਿਧੀਆਂ ਨਾਲ ਜਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸਮਾਜਿਕ ਬਦਲਾਵ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਸੂਬੇ ਵਿੱਚ ਸੇਵਾ ਪੱਖਵਾੜਾ 2 ਅਕਤੂਬਰ ਤੱਕ ਚਲੇਗਾ।ਮੁੱਖ ਮੰਤਰੀ ਨੇ ਮੇਰਾ ਗੁਰੂਗ੍ਰਾਮ-ਸਵੱਛ ਗੁੁੁਰੂਗ੍ਰਾਮ ਮੁਹਿੰਮ ਵਿੱਚ ਮਦਦਗਾਰ ਬਨਣ ਲਈ ਸਮਾਜਿਕ ਸੰਗਠਨਾਂ ਸਮੇਤ ਆਰਡਬਲੂਏ, ਵਿਆਪਾਰਿਕ ਸੰਗਠਨਾਂ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ।

ਗੁਰੂਗ੍ਰਾਮ ਨੂੰ ਸਵੱਛ ਅਤੇ ਸੁੰਦਰ ਬਨਾਉਦ ਦੀ ਮੁਹਿੰਮ ਲਗਾਤਾਰ ਜਾਰੀ ਰਵੇਗੀ-ਵਿਧਾਇਕ ਮੁਕੇਸ਼ ਸ਼ਰਮਾ

ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਮੁਕੇਸ਼ ਸ਼ਰਮਾ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਸਵੱਛ ਅਤੇ ਸੁੰਦਰ ਬਨਾਉਣ ਦੀ ਇਹ ਮੁਹਿੰਮ ਕਿਸੇ ਇੱਕ ਦਿਨ ਜਾਂ ਹਫ਼ਤੇ ਤੱਕ ਸੀਮਤ ਨਹੀਂ ਰਵੇਗੀ, ਸਗੋਂ ਇਸ ਨੂੰ ਲਗਾਤਾਰ ਜਨ ਆਂਦੋਲਨ ਦਾ ਰੂਪ ਦਿੱਤਾ ਜਾਵੇਗਾ। ਵਿਧਾਇਕ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਵੀ ਵੱਧ ਜੋਸ਼, ਊਰਜਾ ਅਤੇ ਵਧੀਆ ਰਣਨੀਤੀ ਨਾਲ ਅੱਗੇ ਵਧਾਇਆ ਜਾਵੇਗਾ।

 ਵਿਧਾਇਕ ਨੇ ਨਾਗਰੀਕਾਂ ਨੂੰ ਅਪੀਲ ਕੀਤੀ ਕਿ ਇਹ ਸਿਰਫ਼ ਸਰਕਾਰੀ ਯਤਨਾਂ ਨਾਲ ਇਹ ਸੰਭਵ ਨਹੀ ਹੈ, ਸਗੋਂ ਇਸ ਵਿੱਚ ਹਰੇਕ ਗੁਰੂਗ੍ਰਾਮਵਾਸੀ ਦੀ ਸਰਗਰਮ ਹਿੱਸੇਦਾਰੀ ਅਤੇ ਸਹਿਯੋਗ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਸਿਰਫ਼ ਸਫ਼ਾਈ ਦੀ ਮੁਹਿੰਮ ਨਹੀਂ, ਸਗੋਂ ਇਹ ਸਾਡੀ ਸੋਚ ਅਤੇ ਜੀਵਨਸ਼ੈਲੀ ਦਾ ਹਿੱਸਾ ਬਨਣਾ ਚਾਹੀਦਾ ਹੈ।ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ, ਗੁਰੂਗ੍ਰਾ ਦੀ ਮੇਅਰ ਰਾਜਰਾਨੀ, ਜੀਐਮਡੀਏ ਦੇ ਸੀਈਓ ਸ਼ਿਆਮਲ ਮਿਸ਼ਰਾ, ਡਿਵਿਜ਼ਲਨ ਆਰ.ਸੀ.ਬਿਢਾਨ, ਡਿਪਟੀ ਕਮੀਸ਼ਨਰ ਅਜੈਯ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਅਤੇ ਕੌਂਸਲਰ ਮੌਜ਼ੂਦ ਰਹੇ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Gurugram

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD