Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਵਿੱਚ 5 ਸੀਐਸਸੀ-ਪਰਵਾਸੀ ਭਾਰਤੀ ਸਹਾਇਤਾ ਕੇਂਦਰ (CSC-PBSKs) ਸਥਾਪਿਤ

Protector of Emigrants, PoE, CSC Pravasi Bharatiya Sahayata Kendras, Yashu Deep Singh, Chandigarh

Web Admin

Web Admin

5 Dariya News

ਚੰਡੀਗੜ੍ਹ , 03 Sep 2025

Last updated on: Sep 04, 2025, 13:17 IST

ਪਰੋਟੈਕਟਰ ਆਫ਼ ਇਮੀਗ੍ਰੈਂਟਸ (PoE), ਚੰਡੀਗੜ੍ਹ,ਵਿਦੇਸ਼ ਮੰਤਰਾਲੇਵੱਲੋਂ, ਕਾਮਨ ਸਰਵਿਸ ਸੈਂਟਰ – ਐਸਪੀਵੀ (CSC-SPV)ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਵਿੱਚ5 ਸੀਐਸਸੀ-ਪਰਵਾਸੀ ਭਾਰਤੀ ਸਹਾਇਤਾ ਕੇਂਦਰ (CSC-PBSKs)ਸਥਾਪਿਤ ਕੀਤੇ ਗਏ ਹਨ। ਇਹ ਕੇਂਦਰਜ਼ਿਲ੍ਹਾਰੂਪਨਗਰ, ਮੋਹਾਲੀ, ਹੁਸ਼ਿਆਰਪੁਰ ਅਤੇ ਜਲੰਧਰ (ਦੋ ਕੇਂਦਰ)ਵਿੱਚ ਸਥਾਪਿਤ ਕੀਤੇ ਗਏ ਹਨ।

ਅੱਜ ਰੂਪਨਗਰ ਵਿਖੇ ਇਕ ਕੇਂਦਰ ਦਾ ਉਦਘਾਟਨ ਸ਼੍ਰੀ ਯਸ਼ੂ ਦੀਪ ਸਿੰਘ, ਪਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਕੀਤਾ ਗਿਆ। ਇਹ ਸੇਵਾ ਕੇਂਦਰ ਨਾਗਰਿਕਾਂ ਨੂੰ ਈ-ਮਾਈਗ੍ਰੇਟ ਵੈੱਬ ਪੋਰਟਲ ਨਾਲ ਸੰਬੰਧਤ ਸੁਵਿਧਾਵਾਂ ਮੁਹੱਈਆ ਕਰਵਾਉਣਗੇ ਅਤੇ ਜ਼ਮੀਨੀ ਪੱਧਰ ‘ਤੇ ਵਿਦੇਸ਼ ਪਰਵਾਸ ਦੇ ਇੱਛੁਕ ਨੌਜਵਾਨਾਂ ਤੱਕ ਪਹੁੰਚ ਮਜ਼ਬੂਤ ਕਰਨਗੇ। ਇਸ ਮੌਕੇ CSC ਸਟੇਟ ਹੈਡ ਭੁਪਿੰਦਰ ਸਿੰਘ ਅਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੀਨਾਕਸ਼ੀ ਬੇਦੀ, ਡਾਕਟਰ ਜਸਵੀਰ ਸਿੰਘ ਅਤੇ ਸ਼ਹਿਰਵਾਸੀ ਹਾਜ਼ਰ ਸਨ।

ਸੀਐਸਸੀ-ਪੀਬੀਐਸਕੇ ਪਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਨਾਲ ਕੰਮ ਕਰਨਗੇਅਤੇ ਆਮ ਜਨਤਾ ਲਈ ਜਾਣਕਾਰੀ, ਸੁਵਿਧਾ ਤੇ ਸ਼ਿਕਾਇਤ-ਨਿਵਾਰਨ ਮੰਚ ਵਜੋਂ ਸੇਵਾ ਦੇਣਗੇ। ਇਹ ਕੇਂਦਰ ਨਾਗਰਿਕਾਂ ਨੂੰ ਵਿਦੇਸ਼ੀ ਰੋਜ਼ਗਾਰ ਅਤੇ ਵਿਦੇਸ਼ ਪਰਵਾਸ ਨਾਲ ਸੰਬੰਧਤ ਵੱਖ-ਵੱਖ ਮਾਮਲਿਆਂ ਬਾਰੇ ਸਲਾਹ ਤੇ ਸਹਾਇਤਾ ਪ੍ਰਦਾਨ ਕਰਨਗੇ।

ਸੀਐਸਸੀ-ਪੀਬੀਐਸਕੇ ‘ਦੇਵਿੱਚ ਉਪਲਬਧ ਮੁੱਖ ਸੇਵਾਵਾਂ:

• ਜਨ-ਸਹਾਇਤਾ ਤੇ ਰਹਿਨੁਮਾਈ:ਰਜਿਸਟਰਡ ਰਿਕਰੂਟਿੰਗ ਏਜੰਟਸ (RAs), ਇਮੀਗ੍ਰੇਸ਼ਨ ਕਲੀਅਰੈਂਸ (ECs) ਬਾਰੇ ਜਾਣਕਾਰੀ ਅਤੇ ਗੈਰ-ਕਾਨੂੰਨੀ ਏਜੰਟਸ (IRAs) ਖ਼ਿਲਾਫ਼ ਲੋਕਾਂ ਦੀਆਂ ਸ਼ਿਕਾਇਤਾਂ ਵਿੱਚ ਸਹਾਇਤਾ।

• ਵਿਦੇਸ਼ੀ ਰੋਜ਼ਗਾਰ ਜਾਣਕਾਰੀ:ਵਿਦੇਸ਼ੀ ਨੌਕਰੀਆਂ ਦੇ ਮੌਕੇ, ਭਰਤੀ ਪ੍ਰਕਿਰਿਆ ਅਤੇ ਰਿਕਰੂਟਿੰਗ ਏਜੰਟਸ ਦੇ ਇੰਟਰਵਿਊ ਸਮੇਂ ਸਬੰਧੀ ਰਹਿਨੁਮਾਈ।

• ਰਿਕਰੂਟਿੰਗ ਏਜੰਟਸ ਦੀ ਜਾਂਚ:ਅਧਿਕਾਰਤ ਈ-ਮਾਈਗ੍ਰੇਟ ਪੋਰਟਲ (www.emigrate.gov.in) ਰਾਹੀਂ ਰਿਕਰੂਟਿੰਗ ਏਜੰਟਸ ਦੀ ਪ੍ਰਮਾਣਿਕਤਾ ਤੇ ਲਾਇਸੈਂਸ ਸਥਿਤੀ ਦੀ ਜਾਂਚ।

• ਬੀਮਾ ਤੇ ਰਜਿਸਟ੍ਰੇਸ਼ਨ ਸਹਾਇਤਾ: ਪਰਵਾਸੀ ਭਾਰਤੀ ਬੀਮਾ ਯੋਜਨਾ (PBBY) ਬੀਮਾ,ਰਜਿਸਟ੍ਰੇਸ਼ਨ ਅਤੇ ਹੋਰ ਸੰਬੰਧਤ ਸੇਵਾਵਾਂ ਬਾਰੇ ਜਾਣਕਾਰੀ।

• ਕਾਨੂੰਨੀ ਪਰਵਾਸ ਦਾ ਪ੍ਰਚਾਰ:  ਸੁਰੱਖਿਅਤ, ਕਾਨੂੰਨੀ ਤੇ ਪਾਰਦਰਸ਼ੀ ਪਰਵਾਸ ਰਾਸਤੇ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਗੈਰ-ਕਾਨੂੰਨੀ ਮਾਰਗਾਂ ਤੋਂ ਰੋਕਣਾ।

• ਡਿਜ਼ਿਟਲ ਸਹਾਇਤਾ:ਈ-ਮਾਈਗ੍ਰੇਟ ਪੋਰਟਲ ਰਾਹੀਂ ਅਰਜ਼ੀਆਂ ਭੇਜਣ, ਸ਼ਿਕਾਇਤਾਂ ਦਰਜ ਕਰਨ ਅਤੇ ਵਿਦੇਸ਼ ਮੰਤਰਾਲੇ ਤੇ ਭਾਰਤੀ ਮਿਸ਼ਨਾਂ ਵੱਲੋਂ ਜਾਰੀ ਧੋਖਾਧੜੀ ਰੋਕਥਾਮ ਸਲਾਹਾਂ ਤੱਕ ਪਹੁੰਚ।

ਇਨ੍ਹਾਂ ਕੇਂਦਰਾਂ ਦੀ ਸਥਾਪਨਾ ਵਿਦੇਸ਼ ਮੰਤਰਾਲੇ ਦੀ ਦ੍ਰਿਸ਼ਟੀ“ਸੁਰੱਖਿਅਤ ਜਾਏ, ਪ੍ਰਸ਼ਿਕਸ਼ਿਤ ਜਾਏ”ਨੂੰ ਦਰਸਾਉਂਦੀ ਹੈ, ਜਿਸਦਾ ਮੁੱਖ ਉਦੇਸ਼ ਭਾਰਤੀ ਨਾਗਰਿਕਾਂ ਦੀਸੁਰੱਖਿਅਤ ਅਤੇ ਕਾਨੂੰਨੀ ਵਿਦੇਸ਼ ਯਾਤਰਾ ਯਕੀਨੀ ਬਣਾਉਣਾ ਹੈ। ਸੀਐਸਸੀ ਦੇ ਗ੍ਰਾਮ ਪੱਧਰੀ ਉਦਮੀ (VLEs) ਰਾਹੀਂ ਈ-ਮਾਈਗ੍ਰੇਟ ਸੰਬੰਧਤ ਸੇਵਾਵਾਂ ਦੇ ਪ੍ਰਸਾਰ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖ਼ਾਸ ਕਰਕੇ ਅਰਧ-ਸ਼ਹਿਰੀ ਅਤੇ ਪਿੰਡ-ਪੱਧਰੀ ਖੇਤਰਾਂ ਦੇ ਨਾਗਰਿਕ ਵੀ ਇਹ ਸੁਵਿਧਾਵਾਂ ਆਸਾਨੀ ਨਾਲ ਲੈ ਸਕਣ।

ਪਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਲੋਕਾਂ ਅਤੇ ਵਿਦੇਸ਼ ਜਾਣ ਦੇ ਇੱਛੁਕ ਪਰਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸੀਐਸਸੀ-ਪੀਬੀਐਸਕੇ ਕੇਂਦਰਾਂ ਦੀਆਂ ਸੇਵਾਵਾਂ ਲੈਣ ਅਤੇ ਸਿਰਫ਼ ਕਾਨੂੰਨੀ ਅਤੇ ਰਜਿਸਟਰਡ ਮਾਰਗਾਂ ਰਾਹੀਂ ਹੀ ਵਿਦੇਸ਼ ਰੋਜ਼ਗਾਰ ਪ੍ਰਾਪਤ ਕਰਨ। ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਈ-ਮਾਈਗ੍ਰੇਟ ਪੋਰਟਲ(www.emigrate.gov.in) ਦੇ ਰਾਹੀਂ ਇੱਛੁਕ ਨੌਜਵਾਨ ਅਸਲ ਤੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 

Tags: Protector of Emigrants , PoE , CSC Pravasi Bharatiya Sahayata Kendras , Yashu Deep Singh , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD