Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਹਰਿਆਣਾ ਉਦੈ ਪ੍ਰੋਗਰਾਮ ਤਹਿਤ ਡਬਵਾਲੀ ਵਿੱਚ ਯੂਥ ਮੈਰਾਥਨ ਆਯੋਜਿਤ, ਮੁੱਖ ਮੰਤਰੀ ਨੇ ਖੁਦ ਦੌੜ ਲਗਾ ਕੇ ਨੌਜੁਆਨਾਂ ਦਾ ਵਧਾਇਆ ਹੌਂਸਲਾ

ਪੂਰੇ ਸੂਬੇ ਵਿੱਚ 2482 ਪ੍ਰੋਗਰਾਮ ਹੋਏ ਆਯੋਜਿਤ, ਜਿਨ੍ਹਾਂ ਵਿੱਚ 16 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਭਾਗੀਦਾਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana

Web Admin

Web Admin

5 Dariya News

ਡਬਵਾਲੀ (ਸਿਰਸਾ) , 24 Aug 2025

Last updated on: Aug 27, 2025, 11:22 IST

ਹਰਿਆਣਾ ਉਦੈ ਪ੍ਰੋਗਰਾਮ ਤਹਿਤ ਐਤਵਾਰ ਨੂੰ ਸਿਰਸਾ ਦੇ ਡਬਵਾਲੀ ਵਿੱਚ ਯੂਥ ਮੈਰਾਥਨ ਆਯੋਜਿਤ ਕੀਤੀ ਗਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯੂਥ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਭਾਰੀ ਗਿਣਤੀ ਵਿੱਚ ਖੇਤਰ ਦੇ ਨਾਗਰਿਕਾਂ ਵਿਸ਼ੇਸ਼ਕਰ ਨੌਜੁਆਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੁੱਖ ਮੰਤਰੀ ਨੇ ਖੁਦ ਵੀ ਯੂਥ ਮੈਰਾਥਨ ਦੌਰਾਨ ਦੌੜ ਲਗਾ ਕੇ ਨੌਜੁਆਨਾਂ ਨੂੰ ਪ੍ਰੋਤਸਾਹਿਤ ਕੀਤਾ।ਸਵੇਰੇ ਪੰਜ ਵਜੇ ਹਾਫ਼ ਮੈਰਾਥਨ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਸ ਤੋਂ ਬਾਅਦ 10 ਕਿਲੋਮੀਟਰ ਅਤੇ ਪੰਜ ਕਿਲੋਮੀਟਰ ਦੀ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਵਿੱਚ ਨੌਜੁਆਨਾਂ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਸੀ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਬੁਰਾਈ ਹੈ, ਜੋ ਸਮਾਜ ਨੂੰ ਖੋਖਲਾ ਕਰਨ ਦੇ ਨਾਲ-ਨਾਲ ਸਾਡੇ ਭਵਿੱਖ ਨੂੰ ਵੀ ਨਿਗਲ ਜਾਂਦੀ ਹੈ। ਮਾਂ-ਪਿਓ ਦੇ ਸੁਪਨੇ ਖਿਲਰ ਜਾਂਦੇ ਹਨ। ਇਸ ਲਈ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੇਂਦਰ ਤੇ ਹਰਿਆਣਾ ਸਰਕਾਰ ਨੇ ਨਸ਼ਾ ਮੁਕਤ ਮੁਹਿੰਮ ਨੂੰ ਜਨ ਅੰਦੋਲਨ ਦੱਸਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਫਿੱਟ ਇੰਡੀਆ ਮੂਵਮੈਂਟ ਵਰਗੀ ਮਹਤੱਵਪੂਰਣ ਮੁਹਿੰਮ ਚਲਾਈ ਗਈ ਹੈ, ਉੱਥੇ ਹੀ ਹਰਿਆਣਾ ਵਿੱਚ ਵੀ ਰਾਹਗਿਰੀ, ਸਾਈਕਲੋਥਾਨ, ਮੈਰਾਥਨ ਅਤੇ ਧਾਕੜ ਵਰਗੇ ਅਨੋਖੇ ਪ੍ਰੋਗਰਾਮ ਸ਼ੁਰੂ ਕਰ ਕੇ ਨਸ਼ੇ 'ਤੇ ਸਖਤ ਵਾਰ ਕੀਤਾ ਹੈ।

ਹਰਿਆਣਾ ਉਦੈ ਪ੍ਰੋਗਰਾਮ ਹੁਣ ਤੱਕ ਦਾ ਸੱਭ ਤੋਂ ਵੱਡਾ ਆਊਟਰੀਚ ਪ੍ਰੋਗਰਾਮ ਹੈ। ਨੌਜੁਆਨਾਂ ਦੇ ਮਾਨਸਿਕ ਅਤੇ ਸ਼ਰੀਰਿਕ ਸਿਹਤ ਨੂੰ ਮਜਬੂਤ ਬਨਾਉਣ ਲਈ ਹੁਣ ਤੱਕ ਪੂਰੇ ਸੂਬੇ ਵਿੱਚ 2482 ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ। ਇੰਨ੍ਹਾਂ ਪ੍ਰੋਗਰਾਮਾਂ ਵਿੱਚ 16 ਲੱਖ 50 ਹਜਾਰ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕੀਤੀ ਹੈ। ਨਸ਼ੇ ਦੀ ਜੜ ਨੂੰ ਜੜ ਤੋਂ ਖਾਤਮ ਕਰਨ ਲਈ ਜ਼ਿਲ੍ਹਾ ਰੇਂਜ ਅਤੇ ਸੂਬਾ ਪੱਧਰੀ 'ਤੇ ਏਂਟੀ ਨਾਰਕੋਟਿਕਸ ਸੈਲ ਰਾਹੀਂ ਵੱਡੇ ਨਸ਼ਾ ਸਪਲਾਇਰਾਂ 'ਤੇ ਸਖਤ ਵਾਰ ਕੀਤਾ ਜਾ ਰਿਹਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਦੀ ਗਿਰਫਤ ਵਿੱਚ ਆ ਚੁੱਕੇ ਨੌਜੁਆਨਾਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਦਿਵਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਸੂਬੇ ਵਿੱਚ 162 ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਨਸ਼ਾ ਮੁਕਤੀ ਬੋਰਡ ਸਥਾਪਿਤ ਕੀਤੇ ਗਏ ਹਨ, ਇਸ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਨਾਗਰਿਕ ਹਸਪਤਾਲਾਂ ਵਿੱਚ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇੰਨ੍ਹਾਂ ਸਾਰੇ ਯਤਨਾਂ ਦੇ ਫਲਸਰੂਪ ਹੁਣ ਤੱਕ 3350 ਪਿੰਡਾਂ ਅਤੇ ਸ਼ਹਿਰਾਂ ਦੇ 876 ਵਾਰਡ ਨੂੰ ਨਸ਼ਾ ਮੁਕਤ  ਐਲਾਨ ਕੀਤਾ ਗਿਆ ਹੈ।

ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜ਼ੂਦ ਜਨਸਮੂਹ ਨੂੰ ਡਰੱਗ ਫਰੀ ਹਰਿਆਣਾ ਦੀ ਸੁੰਹ ਵੀ ਚੁਕਾਈ। ਇਸ ਦੌਰਾਨ ਯੂਥ ਮੈਰਾਥਨ ਵਿੱਚ ਖੇਤਰ ਦੇ 35 ਤੋਂ ਵੱਧ ਸਰਪੰਚਾਂ ਨੇ ਵੀ ਭਾਗੀਦਾਰੀ ਕੀਤੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਪੱਗ ਪਹਿਨਾ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਦੇਸੀ ਰਾਕ ਸਟਾਰ ਦੇ ਨਾਮ ਨਾਲ ਮਸ਼ਹੂਰ ਗਾਇਕ ਐਮਡੀ ਅਤੇ ਸੁਭਾਸ਼ ਫੌਜੀ ਨੇ ਆਪਣੀ ਸ਼ਾਨਦਾਰ ਪੇਸ਼ਗੀਆਂ ਰਾਹੀਂ ਨਸ਼ੇ ਦੀ ਬੁਰਾਈ ਦੇ ਬਾਰੇ ਵਿੱਚ ਨੌਜੁਆਨਾਂ ਨੂੰ ਜਾਗਰੁਕ ਕੀਤਾ। ਕੇਐਲ ਥਇਏਟਰ ਵੱਲੋਂ ਨਸ਼ਾ ਇੱਕ ਮੁਹਿੰਮ ਵਿਸ਼ਾ 'ਤੇ ਨਾਟਕ ਦੀ ਪੇਸ਼ਗੀ ਦਿੱਤੀ ਗਈ।  ਇਸੀ ਤਰ੍ਹਾਂ ਨਾਲ ਸਕੂਲੀ ਬੱਚਿਆਂ ਨੇ ਵੀ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।

ਹਾਫ਼ ਮੈਰਾਥਨ ਵਿੱਚ ਪੁਰਸ਼ ਵਰਗ ਵਿੱਚ ਮੋਹਿਤ ਅਤੇ ਮਹਿਲਾ ਵਰਗ ਵਿੱਚ ਤਾਮਸ਼ੀ ਸਿੰਘ ਰਹੀ ਪ੍ਰਥਮ

ਹਾਫ਼ ਮੈਰਾਥਨ ਵਿੱਚ ਪੁਰਸ਼ ਵਰਗ ਵਿੱਚ ਮੋਹਿਤ ਕੁਮਾਰ ਪਹਿਲੇ ਸਥਾਨ 'ਤੇ ਰਹੇ। ਉਨ੍ਹਾਂ ਨੇ ਇੱਕ ਘੰਟੇ 10 ਮਿੰਟ ਅਤੇ 39 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਦੂਜੇ ਸਥਾਨ 'ਤੇ ਜਸਵੰਤ ਰਹੇ, ਜਿਨ੍ਹਾਂ ਨੇ ਇੱਕ ਘੰਟਾ 12 ਮਿੰਟ 50 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਤੀਜਾ ਸਥਾਨ 'ਤੇ ਰਹੇ ਰਾਮ ਸਵਰੂਪ ਨੇ ਇੱਕ ਘੰਟਾ 18 ਮਿੰਟ 37 ਸੈਕੇਂਡ ਵਿੱਚ ਦੌੜ ਪੂਰੀ ਕੀਤੀ।

ਇਸੀ ਤਰ੍ਹਾਂ ਨਾਲ ਮਹਿਲਾ ਵਰਗ ਵਿੱਚ ਪਹਿਲੇ ਸਥਾਨ 'ਤੇ ਰਹੀ ਤਾਮਸ਼ੀ ਸਿੰਘ ਨੇ ਇੱਕ ਘੰਟਾ 29 ਮਿੰਟ 43 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਦੂਜਾ ਸਥਾਨ 'ਤੇ ਰਹੀ ਜਸਪ੍ਰੀਤ ਨੇ ਦੋ ਘੰਟੇ 14 ਮਿੰਟ 28 ਸੈਕੇਂਡ ਤੇ ਤੀਜਾ ਸਥਾਨ 'ਤੇ ਰਹੀ ਰਾਜਵਿੰਦਰ ਨੇ ਦੋ ਘੰਟੇ 18 ਮਿੰਟ ਵਿੱਚ ਦੌੜ ਪੂਰੀ ਕੀਤੀ।

ਦੱਸ ਕਿਲੋਮੀਟਰ ਦੌੜ ਵਿੱਚ ਪੁਰਸ਼ ਵਰਗ ਨੇ ਪਹਿਲਾ ਸਥਾਨ 'ਤੇ ਰਹੇ ਮੋਹਨ ਨੇ 31 ਮਿੰਟ 17 ਸੈਕੇਂਡ, ਦੂਜੇ ਸਥਾਨ 'ਤੇ ਰਹੇ ਬਿੱਟੂ ਨੇ 31 ਮਿੰਟ 26 ਸੈਕੇਂਡ ਅਤੇ ਤੀਜੇ ਸਥਾਨ 'ਤੇ ਰਹੇ। ਇਸੀ ਤਰ੍ਹਾ ਨਾਲ ਸੰਦੀਪ ਨੇ 33 ਮਿੰਟ 11 ਸੈਕੇਂਡ ਵਿੱਚ ਦੌੜ ਪੂਰੀ ਕੀਤੀ।

ਇਸੀ ਤਰ੍ਹਾ ਨਾਲ ਦੱਸ ਕਿਲੋਮੀਟਰ ਦੌੜ ਦੀ ਮਹਿਲਾ ਵਰਗ ਵਿੱਚ ਨੀਤਾ ਰਾਣੀ ਪਹਿਲੇ ਸਥਾਨ 'ਤੇ ਰਹੀ, ਜਿਨ੍ਹਾਂ ਨੇ 36 ਮਿੰਟ ਅਤੇ 37 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਦੂਜੇ ਸਥਾਨ 'ਤੇ ਰਹੀ ਅਨੀਤਾ ਨੇ 39 ਮਿੰਟ 21 ਸੈਕੇਂਡ ਤੇ ਤੀਜੇ ਸਥਾਨ 'ਤੇ ਰਹੀ ਸਵਿਤਾ ਨੇ 40 ਮਿੰਟ 29 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਇਸ ਮੋਕੇ 'ਤੇ ਮੁੱਖ ਮੰਤਰੀ ਨੇ ਜੇਤੂਆਂ ਨੂੰ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD