Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰੋਹਤਕ ਵਿੱਚ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਨੇ ਲਹਿਰਾਇਆ ਝੰਡਾ

ਮੁੱਖ ਮੰਤਰੀ ਨੇ ਆਤਮਨਿਰਭਰ ਭਾਰਤ ਲਈ ਨਾਗਰਿਕਾਂ ਤੋਂ ਵੋਕਲ ਫਾਰ ਲੋਕਲ ਤੇ ਲੋਕਲ ਫਾਰ ਗਲੋਬਲ ਦੀ ਕੀਤੀ ਅਪੀਲ

Web Admin

Web Admin

5 Dariya News

ਰੋਹਤਕ , 15 Aug 2025

Last updated on: Aug 16, 2025, 13:53 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 79ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤ ਅੱਜ ਚੌਥੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇਸ ਨੂੰ ਵਿਸ਼ਵ ਦੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਨਾਉਣਾ ਹੈ। 

ਇਸ ਦੇ ਲਈ ਆਤਮਨਿਰਭਰ ਭਾਰਤ ਜਨ ਅੰਦੋਲਨ ਬਨਾਉਣਾ ਹੋਵੇਗਾ। ਉਨ੍ਹਾਂ ਨੇ ਸਵਦੇਸ਼ੀ ਨੂੰ ਅਪਨਾਉਣ, ਵੋਕਲ ਫਾਰ ਲੋਕਲ ਅਤੇ ਲੋਕਲ ਫਾਰ ਗਲੋਬਲ ਦੇ ਮੰਤਰ 'ਤੇ ਜੋਰ ਦਿੱਤਾ। ਮੁੱਖ ਮੰਤਰੀ ਉਦਯੋਗਪਤੀਆਂ, ਨਿਵੇਸ਼ਕਾਂ, ਤਕਨੀਸ਼ਿਅਨਾਂ, ਵਿਗਿਆਨਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਆਤਮਨਿਰਭਰ ਬਨਾਉਣ ਲਈ ਆਪਣੇ-ਆਪਣੇ ਸਕਿਲ ਦੀ ਵਰਤੋ ਕਰਨ।

ਮੁੱਖ ਮੰਤਰੀ ਸ਼ੁਕਰਵਾਰ ਨੂੰ ਜਿਲ੍ਹਾ ਰੋਹਤਕ ਵਿੱਚ ਆਯੋਜਿਤ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਰਾਸ਼ਟਰਗਾਨ ਦੀ ਧੁਨ ਦੇ ਨਾਲ ਝੰਡਾ ਲਹਿਰਾਇਆ ਅਤੇ ਸੂਬੇ ਦੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਸ਼ਹੀਦੀ ਸਮਾਰਕ 'ਤੇ ਵੀਰ ਸ਼ਹੀਦਾਂ ਨੂੰ ਪੁਸ਼ਪ ਚੱਕਰ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। 

ਸਮਾਰੋਹ ਵਿੱਚ ਮੁੱਖ ਮੰਤਰੀ ਨੇ ਪਰੇਡ ਦੀ ਟੁੱਕੜੀਆਂ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। ਉਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਦੇ ਪਰਿਜਨਾਂ ਅਤੇ ਆਸ਼ਰਿਤਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਦੇਸ਼ ਦੇ ਬੋਡਰਾਂ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਪ੍ਰਣਾਮ ਕੀਤਾ। ਉਨ੍ਹਾਂ ਨੇ ਸਾਰੇ ਜਾਣੇ-ਪਛਾਣੇ ਸ਼ਹੀਦਾਂ ਨੂੰ ਭਾਵਪੂਰਣ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਆਜਾਦੀ ਦਾ ਉਤਸਵ ਜਨ-ਜਨ ਦਾ ਉਤਸਵ ਹੈ ਅਤੇ ਸਾਡੇ ਲਈ ਮਾਣ ਦਾ ਦਿਨ ਹੈ। 

ਅੱਜ ਹਰ ਸਾਲ ਦੀ ਤਰ੍ਹਾ ਹਰ ਘਰ ਤਿਰੰਗਾ ਮੁਹਿੰਮ ਨਾਲ ਪੂਰਾ ਦੇਸ਼ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਦਿਵਸ 'ਤੇ ਮੁੱਖ ਮੰਤਰੀ ਵਜੋ ਝੰਡਾ ਲਹਿਰਾਉਣ ਦਾ ਇਹ ਉਨ੍ਹਾਂ ਦਾ ਦੂਜਾ ਮੌਕਾ ਹੈ। ਰੋਹਤਕ ਦੀ ਇਤਿਹਾਸਕ ਅਤੇ ਵੀਰ ਧਰਤੀ 'ਤੇ ਝੰਡਾ ਲਹਿਰਾਉਂਦੇ ਹੋਏ ਬਹੁਤ ਮਾਣ ਹੋ ਰਿਹਾ ਹੈ। 

ਆਜਾਦੀ ਦੇ ਬਾਅਦ ਵੀ ਹਰਿਆਣਾ ਦੇ ਵੀਰਾਂ ਨੇ ਦੇਸ਼ ਦੇ ਬੋਡਰਾਂ ਦੀ ਸੁਰੱਖਿਆ ਵਿੱਚ ਅਨੇਕ ਬਲਿਦਾਨ ਦਿੱਤੇ ਹਨ। ਸਾਡੇ ਜਵਾਨਾਂ ਨੈ 1962, 1965, 1971 ਦੇ ਵਿਦੇਸ਼ੀ ਹਮਲਿਆਂ ਤੇ ਕਾਰਗਿੱਲ ਯੁੱਧ ਦੌਰਾਨ ਵੀਰਤਾ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਸਾਡੀ ਜਿਮੇਵਾਰੀ ਹੈ ਕਿ ਅਸੀਂ ਮਾਤਰਭੂਮੀ ਲਈ ਜਾਣ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦਾ ਸਹਾਰਾ ਬਣੇ। 

ਇਸ ਦਿਸ਼ਾ ਵਿੱਚ ਸਰਕਾਰ ਨੇ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾ ਦੀ ਵਿਧਵਾਵਾਂ ਦੀ ਪੈਸ਼ਨ ਵਧਾ ਕੇ 40 ਹਜਾਰ ਰੁਪਏ ਮਹੀਨਾ ਕੀਤੀ ਹੈ। ਯੁੱਧ ਵਿੱਚ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ਿਆ ਰਕਮ ਵੀ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸ਼ਹੀਦ ਫੌਜੀਆਂ ਦੇ 410 ਆਸ਼ਰਿਤਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਮੁੱਖ ਮੰਤਰੀ ਨੇ ਿਕਹਾ ਕਿ ਹਾਲ ਹੀ ਵਿੱਚ ਆਪ੍ਰੇਸ਼ਨ ਸਿੰਦੂਰ ਦੌਰਾਨ ਵੀ ਦੁਨੀਆ ਨੇ ਸਾਡੀ ਸਵਦੇਸ਼ੀ ਤਕਨੀਕ ਅਤੇ ਹਥਿਆਰਾਂ ਦੀ ਤਾਕਤ ਦੇਖੀ ਹੈ। ਸਾਡੀ ਸੇਨਾਵਾਂ ਨੇ ਆਪਣੇ ਹਿੰਮਤ ਅਤੇ ਬਹਾਦੁਰੀ ਨਾਲ ਪੂਰੀ ਦੁਨੀਆ ਨੂੰ ਭਾਰਤ ਦੀ ਰਣਨੀਤਕ ਸ਼ਕਤੀ ਅਤੇ ਤਾਕਤ ਦਾ ਪਰਿਚੈ ਦਿੱਤਾ ਹੈ। ਇਹੀ ਨਹੀਂ, ਸਾਡੀ ਸੇਨਾ ਨੇ ਆਪ੍ਰੇਸ਼ਨ ਮਹਾਦੇਵ ਚਲਾ ਕੇ ਪਹਿਲਗਾਮ ਦੇ ਗੁਨ੍ਹਾਗਾਰਾਂ ਨੂੰ ਉਨ੍ਹਾਂ ਦੀ ਕਰਨੀ ਦੀ ਸਜਾ ਵੀ ਦਿੱਤੀ ਹੈ। ਉਨ੍ਹਾਂ ਨੇ ਤਿੰਨਾਂ ਸੈਨਾਵਾਂ ਦੇ ਹਿੰਮਤ ਅਤੇ ਵੀਰਤਾ ਨੂੰ ਸੈਲਯੂਟ ਕੀਤਾ।

ਵਿਕਸਿਤ ਭਾਰਤ ਸੰਕਲਪ ਨਾਲ ਹਰਿਆਣਾ ਦਾ ਹੋਵੇਗਾ ਅਹਿਮ ਯੋਗਦਾਨ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਆਜਾਦੀ ਦੀ 100ਵੀਂ ਵਰ੍ਹੇਗੰਢ 'ਤੇ ਸਾਲ -2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦਾ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਹਾਸਲ ਕਰਨ ਵਿੱਚ ਹਰਿਆਣਾ ਦਾ ਵੀ ਅਹਿਮ ਯੋਗਦਾਨ ਰਹੇਗਾ। ਇਸ ਸਮੇਂ ਵੀ ਦੇਸ਼ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਦੇਣ ਵਿੱਚ ਹਰਿਆਣਾ ਦਾ ਮੋਹਰੀ ਸਥਾਨ ਹੈ। ਦੇਸ਼ ਦੀ ਸੜਕਾਂ 'ਤੇ ਦੌੜਨ ਵਾਲੀ ਹਰ ਦੂਜੀ ਕਾਰ ਹਰਿਆਣਾ ਵਿੱਚ ਬਣਦੀ ਹੈ। ਹਰਿਆਣਾ ਵਿੱਚ ਦੇਸ਼ ਦੇ 52 ਫੀਸਦੀ ਟਰੈਕਟਰਾਂ ਦਾ ਨਿਰਮਾਣ ਹੁੰਦਾ ਹੈ।

ਪਿਛਲੇ ਸਾਢੇ 10 ਸਾਲਾਂ ਵਿੱਚ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਭੇਦਭਾਵ ਕਰਨ ਵਾਲੀ ਵਿਵਸਥਾ ਤੋਂ ਕੀਤਾ ਮੁਕਤ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪਿਛਲੇ ਸਾਢੇ 10 ਸਾਲਾਂ ਵਿੱਚ ਸੂਬੇ ਦੀ ਜਨਤਾ ਨੂੰ ਭੇਦਭਾਵ ਕਰਨ ਵਾਲੀ ਵਿਵਸਥਾ ਤੋਂ ਮੁਕਤ ਕੀਤਾ ਹੈ। ਭ੍ਰਿਸ਼ਟਾਚਾਰ 'ਤੇ ਸਖਤ ਵਾਰ ਕਰਦੇ ਹੋਏ ਸਾਰੇ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਲੋਕਾਂ ਤੱਕ ਪਹੁੰਚਾਉਣ ਲਈ ਈ-ਗਵਰਨੈਂਸ ਦਾ ਇੱਕ ਨਵਾਂ ਮਾਡਲ ਅਪਣਾਇਆ ਹੈ। 

ਇਸ ਦੇ ਲਈ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਨੂੰ ਪਰਿਵਾਰ ਪਹਿਚਾਣ ਪੱਤਰ ਨਾਲ ਜੋੜਿਆ ਗਿਆ ਹੈ। ਹਰ ਸਰਕਾਰੀ ਯੋਜਨਾ ਅਤੇ ਪ੍ਰੋਗਰਾਮ ਨੂੰ 100 ਤੋਂ ਵੱਧ ਪੋਰਟਲ ਤੇ ਐਪ ਰਾਹੀਂ ਪਾਰਦਰਸ਼ੀ ਬਣਾਇਆ ਹੈ। ਸਰਕਾਰ ਦੀ ਬਿਨ੍ਹਾ ਖਰਚੀ-ਪਰਚੀ ਦੇ ਨੌਕਰੀ ਦੇਣ, ਆਨਲਾਇਨ ਟ੍ਰਾਂਸਫਰ, ਪੜੀ-ਲਿਖੀ ਪੰਚਾਇਤਾਂ ਅਤੇ ਅੰਤੋਂਦੇਯ ਮੁਹਿੰਮ ਦੀ ਅੱਜ ਪੂਰੇ ਦੇਸ਼ ਵਿੱਚ ਚਰਚਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿੱਚ ਬਿਨ੍ਹਾ ਖਰਚੀ-ਪਰਚੀ ਦੇ 30 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੰਨ੍ਹਾਂ ਨੂੰ ਮਿਲਾ ਕੇ ਪਿਛਲੇ ਸਾਢੇ 10 ਸਾਲ ਵਿੱਚ 1 ਲੱਖ 80 ਹਜਾਰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਹਾਲ ਹੀ ਵਿੱਚ ਕਾਮਨ ਯੋਗਤਾ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਹੈ। 

ਸਰਕਾਰ ਨੇ ਕਾਨੂੰਨ ਬਣਾ ਕੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਤਹਿਤ ਕੰਮ ਕਰ ਰਹੇ ਨੌਜੁਆਨਾਂ ਦੇ ਭਵਿੱਚ ਨੁੰ ਵੀ ਸੁਰੱਖਿਅਤ ਕੀਤਾ। ਇਸ ਦੇ ਇਲਾਵਾ, ਸਰਕਾਰ ਇਸ ਨਿਗਮ ਰਾਹੀਂ 5 ਹਜਾਰ ਤੋਂ ਵੱਧ ਨੌਜੁਆਨਾਂ ਨੁੰ ਵਿਦੇਸ਼ਾਂ ਵਿੱਚ ਰੁਜਗਾਰ ਦੇਣ ਜਾ ਰਹੀ ਹੈ।

ਦੋਸ਼ੀਆਂ ਦੇ ਮਨਸੂਬਿਆਂ ਨੂੰ ਤਬਾਹ ਕਰਨ ਲਈ ਸਰਕਾਰ ਹਰਦਮ ਤਿਆਰ ਸੀ, ਹੈ ਅਤੇ ਰਹੇਗੀ, ੧ੋ ਵੀ ਵਿਅਕਤੀ ਕਾਨੂੰਨ ਨੂੰ ਤੋੜੇਗਾ ਉਸ ਨੂੰ ਬਖਸ਼ਿਆਂ ਨਹੀਂ ਜਾਵੇਗੀ

ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਤੇ ਜਨਭਲਾਈ ਦੇ ਨਾਲ-ਨਾਲ ਸੂਬੇ ਦੇ ਹਰ ਨਾਗਰਿਕ ਦੀ ਜਾਨ ਅਤੇ ਮਾਲ ਦੀ ਸੁਰੱਖਿਅਤ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਕਿਸੇ ਵੀ ਵਿਅਕਤੀ ਨਾਲ, ਕਦੀ ਵੀ, ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਤਾਂ ਉਸ 'ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਸਖਤ ਨਿਰਦੇਸ਼ ਹਨ।

ਦੋਸ਼ੀਆਂ ਦੇ ਮਨਸੂਬਿਆਂ ਨੂੰਤਬਾਹ ਕਰਨ ਲਈ ਸਰਕਾਰ ਹਰਦਮ ਤਿਆਰ ਸੀ, ਤਿਆਰ ਹੈ ਅਤੇ ਤਿਆਰ ਰਹੇਗੀ। ਉਨ੍ਹਾਂ ਨੇ ਆਜਾਦੀ ਦੇ ਇਸ ਉਤਸਵ ਵਿੱਚ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਰਿਆਣਾ ਨੂੰ ਅਪਰਾਧ ਅਤੇ ਦੋਸ਼ੀਅ ਾਂ ਤੋਂ ਆਜਾਦੀ ਦਿਵਾ ਕੇ ਰਹਾਂਗੇ ਜੋ ਵੀ ਵਿਅਕਤੀ ਕਾਨੂੰਨ ਨੂੰ ਤੋੜੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗੀ।

ਕਿਸਾਨ ਭਲਾਈ ਲਈ ਚੁੱਕੇ ਕਈ ਕਦਮ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹਿੱਤ ਸਰਕਾਰ ਦੀ ਨੀਤੀਆਂ ਦੇ ਕੇਂਦਰ ਵਿੱਚ ਹਨ। ਅੱਜ ਕਿਸਾਨਾਂ ਦੀ ਸਾਰੇ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ 'ਤੇ ਕੀਤੀ ਜਾ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਦੇ 1 ਲੱਖ 48 ਹਜਾਰ ਰੁਪਏ ਵੀ ਪਾਏ ਜਾ ਚੁੱਕੇ ਹਨ। ਪਿਛਲੇ ਸਾਢੇ 10 ਸਾਲਾਂ ਵਿੱਚ ਕਿਸਾਨਾਂ ਨੂੰ ਫਸਲ ਖਰਾਬ ਦੇ ਮੁਆਵਜੇ ਵਜੋ 15 ਹਜਾਰ 465 ਕਰੋੜ ਰੁਪਏ ਦਿੱਤੇ ਹਨ। 

ਇਸੀ ਤਰ੍ਹਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਵੀ ਲਗਭਗ 7 ਹਜਾਰ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ ਹਨ। ਸਰਕਾਰ ਨੇ ਅੰਗੇ੍ਰਜਾਂ ਦੇ ਜਮਾਨੇ ਤੋਂ ਚੱਲੇ ਆ ਰਹੇ ਅਆਬਿਆਨੇ ਨੂੰ ਜੜ ਤੋਂ ਖਤਮ ਕੀਤਾ ਹੈ। ਖੇਤੀਬਾੜੀ ਭੁਮੀ ਪੱਟਾ ਐਕਟ ਲਾਗੂ ਕਰ ਕੇ ਪੱਟੇਦਾਰ ਕਿਸਾਨਾਂ ਅਤੇ ਭੂਮੀ ਮਾਲਕਾਂ ਦੇ ਵਿੱਚ ਭਰੋਸਾ ਬਹਾਲ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜਾਦੀ ਤੋਂ ਲੈ ਕੇ ਲੰਬੇ ਸਮੇਂ ਤੱਕ ਗਰੀਬ ਭਲਾਈ ਦੀ ਗੱਲਾਂ ਤਾਂ ਕੀਤੀਆਂ ਜਾਂਦੀਆਂ ਰਹੀਆਂ, ਪਰ ਲਾਭ ਉਲ੍ਹਾਂ ਤੱਕ ਨਹੀਂ ਪਹੁੰਚ ਪਾਉਂਦਾ ਸੀ। ਜਦੋਂ ਕਿ ਮੌਜੂਦ ਸਰਕਾਰ ਨੇ ਗਰੀਬਾਂ ਦੇ ਉਥਾਨ ਲਈ ਕਈ ਯੋਜਨਾਵਾਂ ਚਲਾਈ ਹਨ। ਅਨੁਸੂਚਿਤ ਜਾਤੀਆਂ ਦੇ ਰਾਖਵਾਂ ਨੁੰ ਦੋ ਵਰਗਾਂ ਵਿੱਚ ਵੰਡ ਕੇ ਹੁਣ ਤੱਕ ਵਾਂਝੇ ਰਹਿ ਗਏ ਲੋਕਾਂ ਨੂੰ ਉਨ੍ਹਾਂ ਦਾ ਅਧਿਕਾਰ ਦਿੱਤਾ ਹੈ। 

ਪਿਛੜਾ ਵਰਗ ਦੀ ਕ੍ਰੀਮੀਲੇਅਰ ਆਮਦਨ ਸੀਮਾ ਨੂੰ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕੀਤਾ ਹੈ। ਪਿਛੜਾ ਵਰਗ-ਬੀ ਨੂੰ ਪੰਚਾਇਤੀ ਰਾਜ ਅਦਾਰਿਆਂ ਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਰਾਖਵਾਂ ਦਿੱਤਾ ਹੈ। ਸਰਕਾਰ ਨੇ ਪ੍ਰਜਾਪਤੀ ਸਮਾਜ ਨੂੰ ਮਿੱਟੀ ਦੇ ਭਾਂਡੇ ਦਾ ਕਾਰੋਬਾਰ ਚਲਾਉਣ ਲਈ 1700 ਪਿੰਡਾਂ ਵਿੱਚ ਜਮੀਨ ਦਿੱਤੀ ਹੈ। 

ਗਬੀਬ ਪਰਿਵਾਰਾਂ ਦੀ ਕੁੜੀਆਂ ਦੇ ਵਿਆਹ 'ਤੇ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ 71 ਹਜਾਰ ਰੁਪਏ ਤੱਕ ਸ਼ਗਨ ਦਿੱਤਾ ਜਾਂਦਾ ਹੈ। ਗਰੀਬਾਂ ਦੇ ਸਿਰ 'ਤੇ ਛੱਤ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 47 ਹਜਾਰ ਮਕਾਨ ਦਿੱਤੇ ਗਏ ਹਨ। ਨਾਲ ਹੀ ਗਰੀਬ ਪਰਿਵਾਰਾਂ ਲਈ ਮੁੱਖ ਮੰਤਰੀ ਆਵਾਸ ਯੋ੧ਨਾ ਵੀ ਸ਼ੁਰੂ ਕੀਤੀ ਹੈ। 

ਇਸ ਦੇ ਤਹਿਤ 14 ਸ਼ਹਿਰਾਂ ਵਿੱਚ 15 ਹਜਾਰ 256 ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਹਨ। ਅਸੀਂ 58 ਪਿੰਡ ਪੰਚਾਇਤਾਂ ਵਿੱਚ ਵੀ 3 ਹਜਾਰ 884 ਪਲਾਟ ਦਿੱਤੇ ਹਨ। ਇਸ ਯੋਜਨਾ ਦੇ ਦੂਜੇ ਪੜਾਅ ਵਿੱਚ 1 ਲੱਖ 59 ਹਜਾਰ ਪਰਿਵਾਰਾਂ ਨੈ ਰਜਿਸਟ੍ਰੇਸ਼ਣ ਕਰਵਾਇਆ ਹੈ। ਪਿੰਡਾਂ ਵਿੱਚ ਪੰਚਾਇਤੀ ਜਮੀਨ 'ਤੇ ਬਣੇ 500 ਵਰਗ ਗਜ ਤੱਕ ਦੇ ਮਕਾਨਾਂ 'ਤੇ ਕਾਬਿਜ ਲੋਕਾਂ ਨੂੰ ਉਨ੍ਹਾਂ ਦਾ ਮਾਲਿਕਾਨਾ ਹੱਕ ਦਿੱਤਾ ਹੈ। 

ਸਮਾਜਿਕ ਸੁਰੱਖਿਆ ਪੈਸ਼ਨ ਵਧਾ ਕੇ 3 ਹਜਾਰ ਰੁਪਏ ਮਹੀਨਾ ਕੀਤੀ ਹੈ। ਦਿਵਆਂਗ ਪੈਂਸ਼ਨ ਦਾ ਲਾਭ 10 ਹੋਰ ਸ਼੍ਰੇਣੀਆਂ ਨੂੰ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿੱਚ ਲਗਭਗ 22 ਲੱਖ ਲੋਕਾਂ ਦਾ ਇਲਾਜ ਮੁਫਤ ਕਰਵਾਇਆ ਹੈ। ਕਿਡਨੀ ਦੇ ਰੋਗ ਨਾਲ ਪੀੜਤ ਰੋਗੀਆਂ ਲਈ ਸਾਰੀ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਮੁਫਤ ਡਾਇਲਸਿਸ ਦੀ ਸੇਵਾਵਾਂ ਸ਼ੁਰੂ ਕੀਤੀਆਂ ਹਨ। 

ਇਸ ਨਾਲ ਗਰੀਬ ਲੋਕਾਂ ਨੂੰ ਬਹਹੁਤ ਰਾਹਤ ਮਿਲੀ ਹੈ। ਪ੍ਰਧਾਨ ਮੰਤਰੀ ਦੇ ਦੇਸ਼ ਨੂੰ ਮੈਡੀਕਲ ਹੱਬ ਬਨਾਉਣ ਦੇ ਵਿਜਨ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਹਰ ਜਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਖੋਲ ਰਹੀ ਹੈ। ਇਸ ਸਮੇਂ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ ਅਤੇ 9 ਹੋਰ ਨਿਰਮਾਣਧੀਨ ਹਨ।

ਖੇਡ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੈ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੈ ਕੌਮੀ ਅਤੇ ਕੌਮਾਂਤਰੀ ਮੰਚ 'ਤੇ ਅਨੇਕ ਮੈਡਲ ਜਿੱਤੇ। ਇੰਨ੍ਹਾਂ ਉਪਲਬਧੀਆਂ ਦਾ ਕੇ੍ਰਡਿਟ ਖਿਡਾਰੀਆਂ ਦੀ ਮਿਹਨਤ ਦੇ ਨਾਲ-ਨਾਲ ਸਾਡੀ ਖੇਡ ਨੀਤੀ ਨੂੰ ਵੀ ਜਾਂਦਾ ਹੈ। ਸਰਕਾਰ ਖੇਡਾਂ ਲਈ ਬਹੁਤ ਵੱਧ ਇੰਫ੍ਰਾਸਕਟਚਰ ਵਿਕਸਿਤ ਕਰ ਰਹੀ ਹੈ। 

ਪ੍ਰਧਾਨ ਮੰਤਰੀ ਦੇ ਫਿੱਟ ਇੰਡੀਆ -ਹਿੱਟ ਇੰਡੀਆ ਵਿਜਨ ਨੂੰ ਸਾਕਾਰ ਕਰਨ ਲਈ ਹਰ ਪਿੰਡ ਵਿੱਚ ਜਿਮ ਖੋਲ ਰਹੇ ਹਨ। ਹੁਣ ਤੱਕ 19 ਜਿਲ੍ਹਿਆਂ ਦੇ ਗ੍ਰਾਮੀਣ ਖੇਤਰਾਂ ਵਿੱਚ 90 ਕਰੋੜ ਰੁਪਏ ਦੀ ਲਾਗਤ ਨਾਲ 250 ਇੰਡੌਰ ਜਿਮ ਖੋਲੇ ਗਏ ਹਨ।

ਮਹਿਲਾਵਾਂ ਨੂੰ ਆਰਥਿਕ ਤੇ ਸਮਾਜਿਕ ਰੂਪ ਨਾਲ ਕੀਤਾ ਜਾ ਰਿਹਾ ਸ਼ਸ਼ਕਤ

ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੂੰ ਸ਼ਸ਼ਕਤ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਾਣੀਪਤ ਤੋਂ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਸੂਬਾ ਸਰਕਾਰ ਨੇ ਵੀ ਉਨ੍ਹਾਂ ਦੀ ਪੇ੍ਰਰਣਾ ਨਾਲ ਲਾਡੋ ਸਖੀ ਯੋਜਨਾ ਸ਼ੁਰੂ ਕੀਤੀ ਹੈ। ਜਣੇਪਾ ਮਹਿਲਾਵਾਂ ਦਾ ਪ੍ਰਸਵ ਹੋਣ ਅਤੇ ਬੇਟੀ ਪੈਦਾ ਹੋਣ 'ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਲਾਡੋ ਸਖੀ ਨੂੰ 1 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। 

ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ 5 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 2 ਲੱਖ 13 ਹਜਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ। ਡਰੋਨ ਦੀਦੀ ਯੋਜਨਾ ਵਿੱਚ 100 ਮਹਿਲਾਵਾਂ ਨੂੰ ਮੁਫਤ ਡਰੋਨ ਤੇ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਸਾਲ 100 ਹੋਰ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾਵੇਗੀ। 

ਮਹਿਲਾਵਾਂ ਦੀ ਆਜੀਵਿਕਾ ਦੇ ਮੌਕੇ ਵਧਾਉਣ ਲਈ ਇੱਕ ਤਿਹਾਈ ਰਾਸ਼ਨ ਡਿਪੂ ਮਹਿਲਾਵਾਂ ਨੂੰ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਅਟੱਲ ਕਿਸਾਨ ਮਜਦੂਰ ਕੈਂਟੀਨ ਤੇ ਵੀਟਾ ਵਿਕਰੀ ਕੇਂਦਰਾਂ ਦਾ ਸੰਚਾਲਨ ਵੀ ਮਹਿਲਾਵਾਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੰਕਲਪ ਕੀਤਾ ਸੀ ਕਿ ਮਹਿਲਾਵਾਂ ਨੂੰ ਵੱਧ ਪ੍ਰੋਤਸਾਹਨ ਦੇ ਕੇ ਸਟਾਰਟਅੱਪ ਵਿੱਚ ਭਾਗੀਦਾਰੀ 45 ਤੋਂ 60 ਫੀਸੀਦੀ ਵਧਾਈ ਜਾਵੇਗੀ। 

ਹਰਿਆਣਾ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ 50 ਫੀਸਦੀ ਹੋ ਗਏ ਹਨ। ਪੂਰੇ ਸੂਬੇ ਵਿੱਚ ਮਹਿਲਾ ਸਭਿਆਚਾਰਕ ਕੇਂਦਰ ਖੋਲੇ ਜਾ ਰਹੇ ਹਨ। ਹੁਣ ਤੱਕ 131 ਕੇਂਦਰ ਖੋਲੇ ਗਏ ਹਨ। ਗਰੀਬ ਮਹਿਲਾਵਾਂ ਨੂੰ ਆਪਣੀ ਰਸੋਈ ਚਲਾਉਣ ਲਈ ਹਰ ਮਹੀਨੇ ਸਿਰਫ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ੧ਾ ਰਿਹਾ ਹੈ। 

ਇਹ ਲਾਭ ਸੂਬੇ ਦੇ ਲਗਭਗ 18 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਵਿਕਾਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਯਕੀਨੀ ਕਰਨ ਲਈ ਉਨ੍ਹਾਂ ਨੂੰ ਪੰਚਾਇਤੀ ਰਾਜ ਅਦਾਰਿਆਂ ਵਿੱਚ 50 ਫੀਸਦੀ ਪ੍ਰਤੀਨਿਧੀਤਵ ਦਿੱਤਾ ਹੈ। ਬੇਟੀਆਂ ਨੁੰ ਉੱਚ ਸਿਖਿਆ ਦੇਣ ਲਈ ਸੂਬੇ ਵਿੱਚ ਖੋਲੇ ਗਏ 80 ਕਾਲਜਾਂ ਵਿੱਚੋਂ 30 ਕੁੜੀਆਂ ਦੇ ਹਨ। ਅੱਜ ਪੋਸਟ ਗਰੈਜੂਏਸ਼ਨ ਤੱਕ ਕੁੜੀਆਂ ਨੂੰ ਮੁਫਤ ਸਿਖਿਆ ਦਿੱਤੀ ਜਾ ਰਹੀ ਹੈ।

ਹਰਿਆਣਾ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੀ ਪਹਿਲੀ ਪਸੰਦ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਦਯੋਗ ਅਰਥਵਿਵਸਥਾ ਦਾ ਮੂਲ ਆਧਾਰ ਹੈ। ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਈਜ਼ ਆਫ ਡੂਇੰਗ ਬਿਜਨੈਸ ਦਾ ਇੱਕ ਇਕੋ ਸਿਸਟਮ ਤਿਆਰ ਕੀਤਾ ਹੈ। ਸਰਕਾਰ ਨੈ ਪ੍ਰਮਾਣ ਪੱਤਰ, ਲਾਇਸੈਂਸ ਅਤੇ ਮੰਜੂਰੀ ਦੇਣ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਅਨੇਕ ਨਿਯਮਾਂ ਅਤੇ ਪ੍ਰਕ੍ਰਿਆਵਾਂ ਨੂੰ ਖਤਮ ਕਰ ਦਿੱਤਾ ਹੈ। 

ਅੱਜ ਹਰਿਆਣਾ ਵਿੱਚ ਨਿਵੇਸ਼ਕਾਂ ਨੁੰ 150 ਤੋਂ ਵੱਧ ਸੇਵਾਵਾਂ ਆਨਲਾਇਨ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਾਰੀ ਮੰਜੂਰੀਆਂ 12 ਦਿਨਾਂ ਵਿੱਚ ਦੇਣਾ ਯਕੀਨੀ ਕੀਤਾ ਗਿਆ ਹੈ। ਸੂਬੇ ਦੇ ਹਰ ਖੇਤਰ ਵਿੱਚ ਉਦਯੋਗ ਲਗਾ ਰਹੇ ਹਨ। ਇੰਨ੍ਹਾਂ ਤੋਂ ਹਜਾਰਾਂ ਨੌਜੁਆਨਾਂ ਨੂੰ ਰੁਜਗਾਰ ਮਿਲੇਗਾ। 

ਸਰਕਾਰ ਦੀ ਪ੍ਰੋਤਸਾਹਨ ਯੋਜਨਾਵਾਂ ਦਾ ਹੀ ਨਤੀਜਾ ਹੈ ਕਿ ਅੱਜ ਹਰਿਆਣਾ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਪਿਛਲੇ ਸਾਢੇ 10 ਸਾਲਾਂ ਵਿੱਚ ਸੂਬੇ ਵਿੱਚ 7 ਲੱਖ 66 ਹਜਾਰ ਸੂਮਖ, ਛੋਟੇ ਅਤੇ ਮੱਧਮ ਉਦਯੋਗ ਲੱਗੇ ਹਨ ਅਤੇ ਇੰਨ੍ਹਾਂ ਵਿੱਚ 39 ਲੱਖ ਲੋਕਾਂ ਨੂੰ ਰੁ੧ਗਾਰ ਮਿਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਹਰਿਆਣਾ ਦੇ ਚਾਰ ਸਰਪੰਚਾਂ ਨੂੰ ਆਪਣੇ ਪਿੰਡਾਂ ਨੂੰ ਮਾਡਲ ਪਿੰਡ ਬਨਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਸਪੰਤੀਆਂ ਦੇ ਸਾਲਾਂ ਚੱਲਣ ਵਾਲੇ ਵਿਵਾਦਾਂ ਨੂੰ ਖਤਮ ਕਰਨ ਲਈ ਪਿੰਡਾਂ ਨੂੰ ਲਾਲ ਡੋਰਾ ਮੁਕਤ ਕਰ ਦਿੱਤਾ ਹੈ। ਅੱਜ ਸੂਬੇ ਦੇ 5 ਹਜਾਰ 895 ਪਿੰਡਾਂ ਵਿੱਚ ਮਾਰਾ ਗਾਂਓ ਜਗਮਗ ਗਾਂਓ ਯੋਜਨਾ ਵਿੱਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। 

ਸਾਰੇ ਗ੍ਰਾਮੀਣ ਘਰਾਂ ਵਿੱਚ ਨੱਲ ਤੋਂ ਜਲ੍ਹ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਵਿਕਾਸ ਕੰਮਾਂ ਲਈ ਚਾਲੂ ਵਿੱਤ ਸਾਲ 2025-26 ਦੇ ਬਜਟ ਵਿੱਚ 5 ਹਜਾਰ 666 ਕਰੋੜ ਰੁਪਏ ਕੀਤਾ ਹੈ। ਅਕਤੂਬਰ , 2014 ਤੋਂ ਹੁਣ ਤੱਕ 2 ਹਜਾਰ 147 ਅਵੈਧ ਕਲੋਨੀਆਂ ਨੂੰ ਨਿਸਮਤ ਕੀਤਾ ਹੈ।

ਹਰਿਆਣਾ ਵਿਕਾਸ ਉਨੱਤੀ ਅਤੇ ਖੁਸ਼ਹਾਲੀ ਦੀ ਸਿੱਖ ਰਿਹਾ ਨਵੀਂ ਪਰਿਭਾਸ਼ਾ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਖੁਸ਼ਹਾਲ ਦੀ ਇੱਕ ਨਵੀਂ ਪਰਿਭਾਸ਼ਾ ਸਿੱਖ ਰਿਹਾ ਹੈ। ਸੂਬੇ ਵਿੱਚ ਇੰਫ੍ਰਾਸਟਕਚਰ ਨੂੰ ਤੇਜੀ ਨਾਲ ਵਿਕਾਸ ਹੋਇਆ ਹੈ। ਹਰ ਜਿਲ੍ਹੇ ਨੂੰ ਕੌਮੀ ਰਾਜਮਾਰਗ ਨਾਲ ਜੋੜਨ ਲਈ 21 ਨਵੇਂ ਕੌਮੀ ਰਾਜਮਾਰਗ ਐਲਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 13 ਦਾ ਕੰਮ ਪੂਰਾ ਹੋ ਚੁੱਕਾ ਹੈ।

ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪਿਛਲੇ ਦਿਨਾਂ 6 ਹਜਾਰ 230 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਰਿਠਾਲਾ ਤੋਂ ਕੁੰਡਲੀ ਮੈਟਰੋ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ। ਹਰ ਖੇਤਰ ਦੀ ਆਰਥਕ ਸਥਿਤੀ ਨੂੰ ਮਜਬੂਤ ਕਰਨ ਲਈ ਬਲਾਕ ਪੱਧਰ 'ਤੇ ਛੋਟੇ ਤੇ ਮੱਧਮ ਉਦਯੋਗਾਂ ਦੇ ਕਲਸਟਰ ਸਥਾਪਿਤ ਕੀਤੇ ਜਾ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਪਿਛਲੇ ਸਾਢੇ 10 ਸਾਲਾਂ ਦਾ ਕਾਰਜਕਾਲ ਸਮਾਨ ਵਿਕਾਸ, ਸਮਰਸਤਾ ਦੇ ਨਾਲ-ਨਾਲ ਉਨ੍ਹਾਂ ਬਦਲਾਆਂ ਦਾ ਸਬੂਤ ਹੈ, ਜਿਨ੍ਹਾਂ ਤੋਂ ਹਰ ਆਦਮੀ ਨੂੰ ਜੀਵਨ ਸਰਲ,ਸੁਗਮ ਅਤੇ ਸੁਰੱਖਿਅਤ ਹੋਇਆ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਦਾ ਆਉਣ ਵਾਲਾ ਸਮਾਂ ਵੀ ਵਿਕਾਸ, ਉਨੱਤੀ ਅਤੇ ਖੁਸ਼ਹਾਲੀ ਦਾ ਉਦਾਹਰਣ ਬਣੇਗਾ। 

ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਉਤਸਵ 'ਤੇ ਸੂਬਾਵਾਸੀ ਆਪਣੀ ਮਹਾਨ ਸਭਿਆਚਾਰਕ ਰਿਵਾਇਤਾਂ ਅਤੇ ਉੱਚ ਨੈਤਿਕ ਮੁੱਲਾਂ 'ਤੇ ਚੱਲਦੇ ਹੋਏ ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਬਨਾਉਣ ਲਈ ਸਖਤ ਮਿਹਨ ਕਰਨ ਦਾ ਸੰਕਲਪ ਲੈਣ। ਇਸ ਮੌਕੇ 'ਤੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਮੰਤਰੀ ਐਕਸੀਲੈਂਸ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Independence Day , Independence Day 2025 , 79th Independence Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD