Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਪੇਕ ਵਿੱਚ ਬੀਆਈਐਸ ਵੱਲੋਂ ਫੈਕਲਟੀ ਲਈ ਮਾਨਕੀਕਰਨ ਸਬੰਧੀ ਵਰਕਸ਼ਾਪ

ਪੇਕ ਅਤੇ ਬੀਆਈਐਸ ਵੱਲੋਂ ਸਾਂਝੀ ਵਰਕਸ਼ਾਪ ਰਾਹੀਂ ਨਵੀਆਂ ਸੰਭਾਵਨਾਵਾਂ ਦੀ ਸ਼ੁਰੂਆਤ

Punjab Engineering College, PEC, Punjab Engineering College Chandigarh, PEC Chandigarh, Bureau of Indian Standards, BIS

Web Admin

Web Admin

5 Dariya News

ਚੰਡੀਗੜ੍ਹ , 07 Aug 2025

Last updated on: Aug 07, 2025, 17:58 IST

ਭਾਰਤੀ ਮਾਨਕ ਬਿਊਰੋ (ਬੀਆਈਐਸ) ਵੱਲੋਂ ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਹਿਯੋਗ ਨਾਲ ਇੱਕ "ਫੈਕਲਟੀ ਸੰਵੇਦਨਸ਼ੀਲਤਾ ਵਰਕਸ਼ਾਪ" ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਬੀਆਈਐਸ ਦੇ ਐਜੂਕੇਸ਼ਨ ਆਊਟਰੀਚ ਪ੍ਰੋਗਰਾਮ ਅਧੀਨ ਹੋਈ, ਜਿਸ ਦਾ ਮਕਸਦ ਫੈਕਲਟੀ ਮੈਂਬਰਾਂ ਨੂੰ ਮਾਨਕੀਕਰਨ  ਦੇ ਮਹੱਤਵ ਅਤੇ ਇਸਨੂੰ ਪਾਠਕ੍ਰਮ ਅਤੇ ਰਿਸਰਚ ਵਿੱਚ ਸ਼ਾਮਲ ਕਰਨ ਬਾਰੇ ਜਾਗਰੂਕ ਕਰਨਾ ਸੀ।

ਇਸ ਮੌਕੇ ਦੀ ਰੌਣਕ ਵਧਾਈ ਸ਼੍ਰੀ ਵਿਸ਼ਾਲ ਤੋਮਰ, ਡਾਇਰੈਕਟਰ ਤੇ ਮੁਖੀ, ਬੀਆਈਐਸ ਚੰਡੀਗੜ੍ਹ ਬ੍ਰਾਂਚ; ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਡਾਇਰੈਕਟਰ ਪੇਕ; ਪ੍ਰੋ. ਉਮੇਸ਼ ਸ਼ਰਮਾ, ਡੀਨ (ਸਪੋਂਸਰਡ ਰਿਸਰਚ ਅਤੇ ਇੰਡਸਟਰੀਅਲ ਕੌਂਸਲਟੈਂਸੀ); ਡਾ. ਮਨੋਹਰ ਸਿੰਘ, ਐਸੋਸੀਏਟ ਡੀਨ ਐਸਆਰਆਈਸੀ; ਸ਼੍ਰੀ ਵਿਚਿਤ੍ਰ ਵੀਰ ਸਿੰਘ ਅਤੇ ਸ਼੍ਰੀ ਸ਼ੁਭਮ ਤਿਵਾਰੀ, ਸੰਯੁਕਤ ਡਾਇਰੈਕਟਰ, ਬੀਆਈਐਸ ਮੁੱਖ ਦਫ਼ਤਰ, ਦਿੱਲੀ ਨੇ।

ਸ਼ੁਰੂਆਤ ਵਿੱਚ ਪ੍ਰੋ. ਉਮੇਸ਼ ਸ਼ਰਮਾ ਨੇ ਬੀਆਈਐਸ ਦੀ ਟੀਮ ਦਾ ਪੇਕ ਵਿੱਚ ਸਵਾਗਤ ਕੀਤਾ ਅਤੇ ਬੀਆਈਐਸ ਤੇ ਪੇਕ ਵਿਚਾਲੇ ਸਾਈਨ ਹੋਏ ਐਮਓਯੂ ਬਾਰੇ ਜਾਣਕਾਰੀ ਦਿੱਤੀ, ਜੋ ਇੱਕ ਮਜ਼ਬੂਤ ਉਦਯੋਗ-ਅਕੈਡਮਿਕ ਸਾਂਝ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਕੋਈ ਸਮਾਨ ਖਰੀਦਦੇ ਹਾਂ, ਤਾਂ ਸਭ ਤੋਂ ਪਹਿਲਾਂ ਆਈਐਸਆਈ ਮਾਰਕ ਵੇਖਦੇ ਹਾਂ। 

ਉਨ੍ਹਾਂ ਇਹ ਵੀ ਕਿਹਾ ਕਿ ਇਹ ਵਰਕਸ਼ਾਪ ਅਧਿਆਪਕਾਂ ਲਈ ਨਵੇਂ ਗਿਆਨ ਦੇ ਦਰਵਾਜ਼ੇ ਖੋਲ੍ਹੇਗੀ। ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਦੱਸਿਆ ਕਿ ਅਜਿਹੇ ਕੋਰਸ ਨਾ ਸਿਰਫ ਜਾਣਕਾਰੀ ਵਧਾਉਂਦੇ ਹਨ, ਸਗੋਂ ਮਾਨਕੀਕਰਨ ਦੇ ਰਾਸ਼ਟਰੀ ਪੱਖ ਨੂੰ ਸਮਝਣ ਵਿੱਚ ਵੀ ਸਹਾਇਤਾ ਕਰਦੇ ਹਨ। ਉਨ੍ਹਾਂ ਪੇਕ ਦੀ ਇਤਿਹਾਸਕ ਵਿਰਾਸਤ ਵੀ ਸਾਂਝੀ ਕੀਤੀ। 

ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਕਈ ਅਧਿਆਪਕਾਂ ਨੇ ਵਰਕਸ਼ਾਪ ਵਿੱਚ ਭਾਗ ਲਿਆ। ਸ਼੍ਰੀ ਵਿਸ਼ਾਲ ਤੋਮਰ ਨੇ ਮਾਨਕੀਕਰਨ ਬਾਰੇ ਇੱਕ ਇੰਟਰਐਕਟਿਵ ਸੈਸ਼ਨ ਲੈ ਕੇ ਇਸਦੀ ਅਸਲ ਜ਼ਿੰਦਗੀ ਵਿਚ ਵਰਤੋਂ, ਲੋੜ ਤੇ ਮਹੱਤਤਾ ਉਤੇ ਚਰਚਾ ਕੀਤੀ। ਸ਼੍ਰੀ ਸ਼ੁਭਮ ਤਿਵਾਰੀ ਅਤੇ ਸ਼੍ਰੀ ਕੁਸ਼ਾਗ੍ਰ ਜਿੰਦਲ ਨੇ ਬੀਆਈਐਸ ਅਤੇ ਦੇਸ਼ ਵਿੱਚ ਮਾਨਕੀਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। 

ਸ਼੍ਰੀ ਅਭਿਸ਼ੇਕ ਕੁਮਾਰ ਨੇ ਬੀਆਈਐਸ ਦੀਆਂ ਡਿਜ਼ੀਟਲ ਪਹਲਾਂ ਦੀ ਚਰਚਾ ਕੀਤੀ ਜਦਕਿ ਸ਼੍ਰੀ ਆਸ਼ੂਤੋਸ਼ ਰਾਏ ਨੇ ਉਤਪਾਦ ਮਾਨਕ, ਵਿਭਾਗ ਅਨੁਸਾਰ ਮਾਨਕ ਬਣਾਉਣ ਦੀ ਪ੍ਰਕਿਰਿਆ ਅਤੇ ਰਿਸਰਚ ਪ੍ਰਾਜੈਕਟਾਂ ਦੀ ਭੂਮਿਕਾ ਉੱਤੇ ਰੋਸ਼ਨੀ ਪਾਈ। ਆਖ਼ਰ 'ਚ, ਡਾ. ਮਨੋਹਰ ਸਿੰਘ ਨੇ ਬੀਆਈਐਸ ਦੀ ਟੀਮ ਅਤੇ ਸਾਰੇ ਅਧਿਆਪਕਾਂ ਦਾ ਤਹੇਦਿਲ ਨਾਲ ਧੰਨਵਾਦ ਕੀਤਾ।

 

Tags: Punjab Engineering College , PEC , Punjab Engineering College Chandigarh , PEC Chandigarh , Bureau of Indian Standards , BIS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD