ਹਰਿਆਣਾ ਵਿੱਚ ਹੁਣ ਪ੍ਰੋਫੈਸ਼ਨਲਸ ਯੁਵਾ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਦੀ ਗੁਣਵੱਤਾ ਮਾਨਕਾਂ ਨੂੰ ਯਕੀਨੀ ਕਰਨ ਵਿੱਚ ਮਹਤੱਵਪੂਰਣ ਭੁਕਿਮਾ ਨਿਭਾਉਣਗੇ। ਸੂਬਾ ਸਰਕਾਰ ਨੇ ਫੈਸਲਾ ਕੀਤਾ ਕਿ ਇੰਜੀਨੀਅਰਿੰਗ ਕੰਮਾਂ ਦੀ ਗੁਣਵੱਤਾ ਅਤੇ ਤੈਅ ਸਮੇਂ ਵਿੱਚ ਉਨ੍ਹਾਂ ਦੇ ਪੂਰਾ ਹੋਣ ਤੱਕ ਨਿਗਰਾਨੀ ਯਕੀਨੀ ਯਕੀਨੀ ਕਰਨ ਲਈ ਯੋਗ ਨੌਜੁਆਨਾ ਦੀ ਚੀਫ ਮਿਨਿਸਟਰ ਇੰਜੀਨੀਅਰਿੰਗ ਪ੍ਰੋਜੈਕਟ ਕੁਆਲਿਟੀ ਮਾਨੀਟਰਸ ਵਜੋ ਸੇਵਾਵਾਂ ਲਈਆਂ ਜਾਣਗੀਆਂ। ਇਹ ਫੈਸਲਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਆਯੋਜਿਤ ਗੁਣਵੱਤਾ ਭਰੋਸਾ ਅਥਾਰਿਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ।ਗੁਣਵੱਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਕਾਸ ਪਰਿਯੋਜਨਾਵਾਂ ਵਿੱਚ ਉੱਚ ਗੁਣਵੱਤਾ ਬਣਾਏ ਰੱਖਣ ਲਈ ਪ੍ਰਤੀਬੱਧ ਹੈ ਅਤੇ ਗੁਣਵੱਤਾ ਵਿੱਚ ਕੋਈ ਵੀ ਸਮਝੌਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨੌਜੁਆਨ ਉਰਜਾ ਅਤੇ ਉਤਸਾਹ ਦੇ ਨਾਲ ਸਰਕਾਰ ਨੂੰ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਸਹਿਯੋਗ ਕਰਣਗੇ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਕੰਮ ਲਈ ਗਰੈਜੂਏਟ ਐਪਟੀਟਿਯੂਟ ਟੇਸਟ ਇੰਨ੍ਹਾਂ ਇੰਜੀਨੀਅਰਿੰਗ (GATE) ਪਾਸ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਇੰਨ੍ਹਾਂ ਦੇ ਚੋਣ ਲਈ ਇੱਕ ਪਾਰਦਰਸ਼ੀ ਪ੍ਰਣਾਲੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਇੰਜੀਨੀਅਰਿੰਗ ਕੰਮਾਂ ਵਿੱਚ ਗੁਣਵੱਤਾ ਯਕੀਨੀ ਕਰਨ ਤਹਿਤ ਗੁਣਵੱਤਾ ਭਰੋਸਾ ਅਥਾਰਿਟੀ ਨੂੰ ਸੌਂਪੀਆਂ ਗਈਆਂ ਵਿਆਪਕ ਜਿਮੇਵਾਰੀਆਂ
ਹਰਿਆਣਾ ਸਰਕਾਰ ਨੇ ਅਪ੍ਰੈਲ 2023 ਵਿੱਚ ਗੁਣਵੱਤਾ ਭਰੋਸਾ ਅਥਾਰਿਟੀ ਦੀ ਸਥਾਪਨਾ ਕੀਤੀ, ਜਿਸ ਨੂੰ ਇੰਜੀਨੀਅਰਿੰਗ ਕੰਮਾਂ ਵਿੱਚ ਗੁਣਵੱਤਾ ਯਕੀਨੀ ਕਰਨ ਤਹਿਤ ਅਨੇਕ ਜਿਮੇਵਾਰੀਆਂ ਸੌਂਪੀਆਂ ਗਈਆਂ ਹਨ। ਇੰਨ੍ਹਾਂ ਵਿੱਚ ਗੁਣਵੱਤਾ ਪ੍ਰੋਟੋਕਾਲ ਨੂੰ ਵਿਵਸਥਿਤ ਕਰਨਾ ਅਤੇ ਲਾਗੂ ਕਰਨਾ, ਤਕਨੀਕੀ ਗੁਣਵੱਤਾ ਆਡਿਟ, ਮਾਨਕ ਸੰਚਾਲਨ ਵਿਧੀਆਂ ਅਤੇ ਪ੍ਰਕ੍ਰਿਆਵਾਂ ਵਿਕਸਿਤ ਕਰਨਾ, ਗੁਣਵੱਤਾ ਸੁਪਰਵਾਈਜਰਾਂ, ਥਰਡ ਪਾਰਟੀ ਨਿਗਰਾਨੀ ਏਜੰਸੀਆਂ ਅਤੇ ਡਿਜਾਇਨ ਅਤੇ ਡੀਪੀਆਰ ਸਲਾਹਕਾਰਾਂ ਦਾ ਪੈਨਲ ਤਿਆਰ ਕਰਨਾ, ਗੁਣਵੱਤਾ ਜਾਂਚ ਲੈਬਾਂ ਦੀ ਸਹੁਲਤਾਂ ਨੁੰ ਮਜਬੂਤ ਕਰਨਾ, ਨਵੀਨਤਮ ਤਕਨੀਕਾਂ ਅਤੇ ਡਿਜੀਟਲ ਟੂਲਸ ਨੂੰ ਅਪਨਾਉਣਾ, ਵਾਤਾਵਰਣ-ਅਨੁਕੂਲ ਨਿਰਮਾਣ ਵਿਧੀਆਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਸਿਖਲਾਈ ਅਤੇ ਮਸਰੱਥਾ ਨਿਰਮਾਣ ਸ਼ਾਮਿਲ ਹਨ।
ਪਰਿਯੋਜਨਾਵਾਂ ਵਿੱਚ ਦੇਰੀ ਲਈ ਠੇਕੇਦਾਰ ਸਮੇਤ ਸਰਕਾਰੀ ਅਧਿਕਾਰੀ ਵੀ ਹੋਣਗੇ ਜਵਾਬਦੇਹ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਣਵੱਤਾ ਭਰੋਸਾ ਅਥਾਰਿਟੀ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਚੱਲ ਰਹੇ ਪ੍ਰਮੁੱਖ ਵਿਕਾਸ ਕੰਮਾਂ ਦਾ ਗੁਣਵੱਤਾ ਆਡਿਟ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਉੱਚ ਗੁਣਵੱਤਾ ਦੇ ਨਾਲ-ਨਾਲ ਤੈਅ ਸਮੇਂ ਵਿੱਚ ਪਰਿਯੋਜਨਾਵਾਂ ਦਾ ਪੂਰਾ ਹੋਣਾ ਯਕੀਨੀ ਹੋ ਸਕੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਥਾਰਿਟੀ ਨੂੰ ਆਪਣੀ ਜਿਮੇਵਾਰੀਆਂ ਦੇ ਸੁਚਾਰੂ ਨਿਸ਼ਪਾਦਨ ਲਈ ਕਾਫੀ ਮਨੁੱਖ ਸਰੋਤ ਉਪਲਬਧ ਕਰਾਏ ਜਾਣਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਵਿਕਾਸ ਕੰਮਾਂ ਜਾਂ ਪਰਿਯੋਜਨਾਵਾਂ ਦੇ ਪੂਰਾ ਹੋਣ ਵਿੱਚ ਦੇਰੀ ਦੇ ਮਾਮਲਿਆਂ ਵਿੱਚ, ਜਵਾਬਦੇਹੀ ਸਿਰਫ ਠੇਕੇਦਾਰ ਤੱਕ ਹੀ ਸੀਮਤ ਨਹੀਂ ਹੋਵੇਗੀ। ਪਰਿਯੋਜਨਾ ਦੀ ਦੇਖਰੇਖ ਕਰਨ ਵਾਲੇ ਸਬੰਧਿਤ ਸਰਕਾਰੀ ਅਧਿਕਾਰੀ ਵੀ ਜਿਮੇਵਾਰ ਹੋਣਗੇ ਅਤੇ ਇਹ ਜਵਾਬਦੇਹੀ ਉਨ੍ਹਾਂ ਦੀ ਸਾਲਾਨਾ ਗੁਪਤ ਰਿਪੋਰਟ (ਈਸੀਆਰ) ਵਿੱਚ ਵਿਧੀਵਤ ਰੂਪ ਨਾਲ ਦਰਸ਼ਾਈ ਜਾਵੇਗੀ।
ਇੰਜੀਨੀਅਰਿੰਗ ਕੰਮਾਂ ਦੇ ਨਿਸ਼ਪਾਦਨ ਵਿੱਚ ਸ਼ਾਮਲ ਕਰਮਚਾਰੀਆਂ ਦੀ ਕੈਪੇਸਿਟੀ ਬਿਲਡਿੰਗ 'ਤੇ ਦਿੱਤਾ ਜਾਵੇ ਵਿਸ਼ੇਸ਼ ਧਿਆਨ
ਮੁੱਖ ਮੰਤਰੀ ਨੇ ਇੰਜੀਨੀਅਰਿੰਗ ਕੰਮਾਂ ਦੇ ਨਿਸ਼ਪਾਦਨ ਵਿੱਚ ਸ਼ਾਮਿਲ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ ਦੇ ਮਹਤੱਵ 'ਤੇ ਜੋਰ ਦਿੰਦੇ ਹੋਏ ਨਿਰਦੇਸ਼ ਦਿੱਤੇ ਕਿ ਸਾਰੇ ਇੰਜੀਨੀਅਰਿੰਗ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ) ਜਾਂ ਹੋਰ ਸਿਖਲਾਈ ਅਦਾਰਿਆਂ ਰਾਹੀਂ ਨਿਯਮਤ ਰੂਪ ਨਾਲ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣ। ਇਹ ਵਰਕਸ਼ਾਪਸ ਉਨ੍ਹਾਂ ਨੁੰ ਇੰਜੀਨੀਅਰਿੰਗ ਖੇਤਰ ਦੀ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਰਹਿਣ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਕਰੇਗੀ।
ਮੁੱਖ ਮੰਤਰੀ ਨੇ ਕੀਤੀ ਗੁਣਵੱਤਾ ਭਰੋਸਾ ਅਥਾਰਿਟੀ ਦੇ ਯਤਨਾਂ ਦੀ ਸ਼ਲਾਘਾ
ਮੁੱਖ ਮੰਤਰੀ ਨੇ ਸਾਰੇ ਇੰਜੀਨੀਅਰਿੰਗ ਕੰਮਾਂ ਲਈ ਗੁਣਵੱਤਾ ਭਰੋਸਾ ਅਥਾਰਿਟੀ ਵੱਲੋਂ ਵਿਕਸਿਤ ਕੀਤੀ ਗਈ ਵਿਸਤਾਰ ਮਾਨਕ ਸੰਚਾਲਨ ਵਿਧੀਆਂ ਅਤੇ ਪ੍ਰਕ੍ਰਿਆਵਾਂ, ਵਿਸ਼ੇਸ਼ ਰੂਪ ਨਾਲ ਅੰਕ ਪ੍ਰਣਾਲੀ (ਮਾਰਕਿੰਗ ਸਿਸਟਮ) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਥਾਰਿਟੀ ਨੂੰ ਤੁਰੰਤ ਤਕਨੀਕੀ ਆਡਿਟ ਕਰਨ ਅਤੇ ਇੰਜੀਨੀਅਰਿੰਗ ਪਰਿਯੋਜਨਾਵਾਂ ਨੂੰ ਅੰਕ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਠੇਕੇਦਾਰਾਂ ਨੂੰ ਕੀਤੇ ਜਾਣ ਵਾਲੇ ਸਾਰੇ ਭੁਗਤਾਨਾਂ ਨੂੰ ਅੰਕ ਪ੍ਰਣਾਲੀ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਗੁਣਵੱਤਾਪੂਰਣ ਬੁਨਿਆਦੀ ਢਾਂਚਾ ਯਕੀਨੀ ਹੋ ਸਕੇ।
ਇਸ ਤੋਂ ਇਲਾਵਾ, ਕਿਸੇ ਵੀ ਕਮੀ ਜਾਂ ਘਟੀਆ ਬੁਨਿਆਦੀ ਢਾਂਚੇ ਦੀ ਸਥਿਤੀ ਵਿੱਚ ਨਾ ਸਿਰਫ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇ, ਸਗੋ ਸਬੰਧਿਤ ਸਰਕਾਰੀ ਅਧਿਕਾਰੀ ਨੂੰ ਵੀ ਜਿਮੇਵਾਰ ਠਹਿਰਾਇਆ ਜਾਵੇਗਾ। ਗੁਣਵੱਤਾ ਭਰੋਸਾ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਪਰਿਯੋਜਨਾ ਦੇ ਨਿਰੀਖਣ ਤੋਂ ਲੈ ਕੇ ਪਰਿਯੋਜਨਾ ਦੇ ਪੂਰਾ ਹੋਣ ਤੱਕ ਸਰਕਾਰ ਵੱਲੋਂ ਪ੍ਰਸਤਾਵਿਤ ਚੀਫ ਮਿਨਿਸਟਰ ਇੰਜੀਨੀਅਰਿੰਗ ਪ੍ਰੋਜੈਕਟ ਕੁਆਲਿਟੀ ਮਾਨੀਟਰਸ ਦਾ ਚੋਣ ਕਰ ਕੇ ਤਕਨੀਕੀ ਆਡਿਟ ਸ਼ੁਰੂ ਕਰਨ।
ਅਥਾਰਿਟੀ ਵੱਲੋਂ ਸੱਤ ਪ੍ਰਮੁੱਖ ਖੇਤਰਾਂ ਦੇ ਲਈ ਤਕਨੀਕੀ ਗੁਣਵੱਤਾ ਮਾਨਦੰਡ ਵਿਕਸਿਤ
ਗੁਣਵੱਤਾ ਭਰੋਸਾ ਅਥਾਰਿਟੀ ਦੇ ਚੇਅਰਮੈਨ ਸ੍ਰੀ ਰਾਜੀਵ ਅਰੋੜਾ ਨੇ ਮੁੱਖ ਮੰਤਰੀ ਨੁੰ ਜਾਣੂ ਕਰਾਇਆ ਕਿ ਅਥਾਰਿਟੀ ਨੇ ਪੂਰੇ ਸੂਬੇ ਵਿੱਚ ਵਿਕਾਸ ਪਰਿਯੋਜਨਾਵਾਂ ਦੀ ਗੁਣਵੱਤਾ ਯਕੀਨੀ ਕਰਨ ਤਹਿਤ ਕਈ ਗਤੀਵਿਧੀਆਂ ਸੰਚਾਲਿਤ ਕੀਤੀਆਂ ਹਨ। ਸੜਕਾਂ, ਭਵਨਾਂ, ਜਲ੍ਹ ਸਪਲਾਈ, ਸਿੰਚਾਈ, ਸੀਵਰੇਜ, ਬਿਜਲੀ ਪ੍ਰਸਾਰਣ ਅਤੇ ਵੰਡ ਵਰਗੇ ਸੱਤ ਪ੍ਰਮੁੱਖ ਖੇਤਰਾਂ ਲਈ ਤਕਨੀਕੀ ਗੁਣਵੱਤਾ ਮਾਨਦੰਡ ਵਿਕਸਿਤ ਕੀਤੇ ਗਏ ਹਨ।
ਇਸ ਦੇ ਨਾਲ ਹੀ, ਡੀਪੀਆਰ ਅਤੇ ਡਿਜਾਇਨ ਕੰਸਲਟੇਂਟ, ਥਰਡ ਪਾਰਟੀ ਨਿਰੀਖਣ ਏਜੰਸੀਆਂ ਅਤੇ ਗੁਣਵੱਤਾ ਸੁਪਰਵਾਈਜਰ ਵੀ ਪੈਨਲ ਵਿੱਚ ਸ਼ਾਮਿਲ ਕੀਤੇ ਗਏ ਹਨ। ਪਹਿਲੀ ਵਾਰ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਨਵੇਂ-ਨਿਯੁਕਤ ਜੂਨੀਅਰ ਇੰਜੀਨੀਅਰ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਬ-ਡਿਵੀਜਨਲ ਇੰਜੀਨੀਅਰਾਂ ਦੇ ਲਈ ਸ਼ੁਰੂਆਤੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੀ ਗਈ ਹੈ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਐਮ. ਪਾਂਡੂਰੰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।