Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰਿਜ਼ਰਵ ਬੈਂਕ ਆਫ ਇੰਡੀਆ ਨੇ ਅੰਤਰਰਾਸ਼ਟਰੀ MSME ਦਿਵਸ 'ਤੇ ਪਾਣੀਪਤ ਵਿੱਚ MSME ਟਾਊਨ ਹਾਲ ਦੀ ਮੇਜ਼ਬਾਨੀ ਕੀਤੀ

RBI, Shaktikanta Das, Reserve Bank of India, Vivek Srivastava, Priority Sector Lending, PSL, International MSME Day, Panipat, Haryana

Web Admin

Web Admin

5 Dariya News

ਪਾਣੀਪਤ , 27 Jun 2025

Last updated on: Jun 27, 2025, 16:25 IST

ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਅੰਤਰਰਾਸ਼ਟਰੀ MSME ਦਿਵਸ ਦੇ ਮੌਕੇ 'ਤੇ MSME ਅਤੇ ਉੱਦਮੀਆਂ ਲਈ ਇੱਕ ਵਿਸ਼ੇਸ਼ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਭਾਰਤ ਦੇ, ਛੋਟੇ, ਮੱਧਮ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਆਰ.ਬੀ.ਆਈ. ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਉਜਾਗਰ ਕੀਤਾ ਗਿਆ, ਜੋ ਕਿ ਰਾਸ਼ਟਰ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ।

ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਆਰ.ਬੀ.ਆਈ. ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਸ਼੍ਰੀ ਵਿਵੇਕ ਸ਼੍ਰੀਵਾਸਤਵ ਸਨ। ਟਾਊਨ ਹਾਲ ਵਿੱਚ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ  ਕਿਹਾ ਕਿ ਆਰ.ਬੀ.ਆਈ. ਨੇ ਆਪਣੀਆਂ ਪਹਿਲਕਦਮੀਆਂ ਜਿਵੇਂ ਕਿ ਪ੍ਰਾਇਓਰਿਟੀ ਸੈਕਟਰ ਲੈਂਡਿੰਗ (PSL), CGTMSE ਦੇ ਤਹਿਤ ਗਿਰਵੀ-ਮੁਕਤ ਕਰਜ਼ੇ , ਕ੍ਰੈਡਿਟ ਪ੍ਰਪੋਜ਼ਲ ਟਰੈਕਿੰਗ ਸਿਸਟਮ ‘ਤੇ ਦਿਸ਼ਾ-ਨਿਰਦੇਸ਼, ਵਿਸ਼ੇਸ਼ MSME ਸ਼ਾਖਾਵਾਂ, ਪੁਨਰਗਠਨ ਆਦਿ ਰਾਹੀਂ MSME ਸੈਕਟਰ ਦੇ ਮਾਮਲੇ ਵਿੱਚ ਲਗਾਤਾਰ ਕੰਮ ਕੀਤਾ ਹੈ ਜਿਸ ਨਾਲ ਲੱਖਾਂ ਉੱਦਮੀਆਂ ਨੂੰ ਵਿੱਤ ਤੱਕ ਪਹੁੰਚਣ, ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਭਾਰਤ ਦੇ ਜੀ.ਡੀ.ਪੀ. ਅਤੇ ਨਿਰਯਾਤ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਮਿਲੀ ਹੈ। 

ਉਨ੍ਹਾਂ ਨੇ ਇਹ ਵੀ ਦੱਸਿਆ ਹੈ  ਕਿ ਮੌਜੂਦਾ ਬਹੁਤ ਸਾਰੀਆਂ ਨੀਤੀਆਂ ਦੇ ਬਾਵਜੂਦ, MSME ਸੈਕਟਰ ਨੂੰ ਪ੍ਰੇਸ਼ਾਨ ਕਰਨ ਵਾਲੇ ਮੁੱਦਿਆਂ ਦਾ ਹੱਲ ਕੱਢਣ ਲਈ ਜਾਗਰੂਕਤਾ ਵਧਾਉਣਾ ਜ਼ਰੂਰੀ ਹੈ ਤਾਂ ਜੋ ਸਕੀਮਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ ਅਤੇ ਲਾਭਪਾਤਰੀਆਂ ਨੂੰ ਲਾਭ ਮਿਲ ਸਕੇ। ਇਸ ਸਮਾਗਮ ਵਿੱਚ ਆਰ.ਬੀ.ਆਈ. ਦੇ ਜਨਰਲ ਮੈਨੇਜਰ ਸ਼੍ਰੀ ਪੰਕਜ ਸੇਤੀਆ ,ਐਸ.ਬੀ.ਆਈ., ਐੱਚ.ਡੀ.ਐੱਫ.ਸੀ., ਪੀ.ਐੱਨ.ਬੀ., ਕੈਨਰਾ ਬੈਂਕ, ਪੀ.ਐੱਸ.ਬੀ., ਐੱਸਐੱਚਜੀਬੀ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਡਬੀ, ਡੀਆਈਸੀ, ਐੱਮਐੱਸਐੱਮਈ. ਡੀਐੱਫਓ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਮੁੱਖ ਹਿੱਸੇਦਾਰਾਂ ਵੀ ਮੌਜੂਦ ਸਨ।

 ਇਸ ਸਮਾਗਮ ਵਿੱਚ ਸਰਕਾਰ ਅਤੇ ਆਰ.ਬੀ.ਆਈ. ਦੀਆਂ ਪਹਿਲਕਦਮੀਆਂ ਜਿਵੇਂ ਕਿ ਮੁਦਰਾ, ਪੀਐੱਮਈਜੀਪੀ, ਪੀਐੱਮ ਵਿਸ਼ਵਕਰਮਾ, ਸਟੈਂਡ-ਅੱਪ ਇੰਡੀਆ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ। ਪੰਜਾਬ ਅਤੇ ਸਿੰਧ ਬੈਂਕ ਦੇ ਜਨਰਲ ਮੈਨੇਜਰ ਸ਼੍ਰੀ ਸੰਜੈ ਪ੍ਰਕਾਸ਼ ਸ੍ਰੀਵਾਸਤਵ ਨੇ ਉੱਦਮੀਆਂ ਲਈ ਕ੍ਰੈਡਿਟ ਬਾਰੇ ਹੈਂਡ-ਹੋਲਡਿੰਗ ਸੈਸ਼ਨ ਆਯੋਜਿਤ ਕੀਤੇ।

ਟਾਊਨ ਹਾਲ ਵਿੱਚ ਮਹਿਲਾ ਉੱਦਮੀਆਂ ਅਤੇ ਪਹਿਲੀ ਵਾਰ ਦੇ ਕਰਜ਼ਦਾਰਾਂ ਨੂੰ ਸਟੈਂਡ-ਅੱਪ ਇੰਡੀਆ, ਮਹਿਲਾ ਉੱਦਮ ਨਿਧੀ ਅਤੇ ਡਿਜੀਟਲ ਔਨਬੋਰਡਿੰਗ ਪਲੈਟਫਾਰਮਾਂ ਵਰਗੀਆਂ ਸਕੀਮਾਂ ਬਾਰੇ ਜਾਣਕਾਰੀ 'ਤੇ ਵਿਸ਼ੇਸ਼ ਧਿਆਨ ਦਿੱਤਾ। ਭਾਗੀਦਾਰਾਂ ਨੇ ਇੱਕ ਪ੍ਰੇਰਣਾਦਾਇਕ ਅਨੁਭਵ ਦੇਖਿਆ ਜਿੱਥੇ ਉੱਦਮੀਆਂ ਨੇ ਆਪਣੀਆਂ ਪਰਿਵਰਤਨਸ਼ੀਲ ਯਾਤਰਾਵਾਂ ਨੂੰ ਬਿਆਨ ਕੀਤਾ, ਜਿਸ ਨਾਲ ਸਰੋਤਿਆਂ ਨੂੰ ਡੂੰਘੀ ਪ੍ਰੇਰਣਾ ਮਿਲੀ।

ਇਸ ਸਮਾਗਮ ਵਿੱਚ ਉੱਦਮੀਆਂ ਦੁਆਰਾ ਸਮਰਪਿਤ ਡਿਸਪਲੇ ਸਟਾਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਪੇਸ਼ ਕੀਤਾ, ਜਦੋਂ ਕਿ ਬੈਂਕਾਂ ਨੇ ਵੱਖ-ਵੱਖ ਵਿੱਤੀ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਾਣਕਾਰੀ ਵਾਲੇ ਕਾਊਂਟਰ ਸਥਾਪਿਤ ਕੀਤੇ। ਬੈਂਕ ਅਧਿਕਾਰੀਆਂ ਨੇ ਭਾਗੀਦਾਰਾਂ ਨਾਲ ਸਰਗਰਮੀ ਨਾਲ ਗੱਲਬਾਤ ਕੀਤੀ, ਦੇਰੀ ਨਾਲ ਭੁਗਤਾਨ, ਗਿਰਵੀ-ਮੁਕਤ ਕਰਜ਼ੇ, ਕ੍ਰੈਡਿਟ ਗਾਰੰਟੀ ਯੋਜਨਾਵਾਂ, ਅਤੇ ਸਮੇਂ ਸਿਰ ਕਾਰਜਸ਼ੀਲ ਪੂੰਜੀ ਤੱਕ ਪਹੁੰਚ ਨਾਲ ਸਬੰਧਿਤ ਪ੍ਰਸ਼ਨਾਂ ਦੇ ਜਵਾਬ ਦਿੱਤੇ।

ਇਸ ਤੋਂ ਇਲਾਵਾ, ਸ਼੍ਰੀ ਵਿਵੇਕ ਸ੍ਰੀਵਾਸਤਵ ਨੇ ਪਾਣੀਪਤ ਵਿੱਚ ਐੱਮਐੱਸਐੱਮਈ ਹੈਂਡਲੂਮ ਕਲੱਸਟਰ ਦਾ ਦੌਰਾ ਕੀਤਾ ਅਤੇ ਕਲੱਸਟਰ ਵਿੱਚ ਉੱਦਮੀਆਂ ਦੁਆਰਾ ਦਰਪੇਸ਼ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਉੱਦਮੀਆਂ ਨੇ ਦੱਸਿਆ ਕਿ ਮੁਦਰਾ ਅਤੇ ਟ੍ਰੇਡਸ ਵਰਗੀਆਂ ਯੋਜਨਾਵਾਂ ਨੇ ਉਨ੍ਹਾਂ ਨੂੰ ਸਮੇਂ ਸਿਰ ਵਿੱਤ ਸੁਰੱਖਿਅਤ ਕਰਨ, ਕਾਰਜਾਂ ਵਿੱਚ ਸੁਧਾਰ ਕਰਨ ਅਤੇ ਸਥਾਨਕ ਤੌਰ 'ਤੇ ਰੋਜ਼ਗਾਰ ਵਧਾਉਣ ਵਿੱਚ ਕਿਵੇਂ ਮਦਦ ਕੀਤੀ।

ਪਾਣੀਪਤ ਦੇ ਉਦਯੋਗ ਅਤੇ ਉੱਦਮਤਾ ਦੀ ਸਮ੍ਰਿੱਧ ਵਿਰਾਸਤ ਦੇ ਨਾਲ, ਇਹ ਸਮਾਗਮ ਆਰਬੀਆਈ ਦੇ ਜ਼ਮੀਨੀ ਪੱਧਰ 'ਤੇ ਜੁੜਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਦਰਜ ਹੋਇਆ। ਇਹ ਸਮਾਗਮ ਮੌਜੂਦਾ ਉੱਦਮੀਆਂ ਵਿੱਚ ਆਤਮਵਿਸ਼ਵਾਸ ਅਤੇ ਸਪਸ਼ਟਤਾ ਦੀ ਨਵੀਂ ਭਾਵਨਾ ਨਾਲ ਸਮਾਪਤ ਹੋਇਆ।

 

Tags: RBI , Shaktikanta Das , Reserve Bank of India , Vivek Srivastava , Priority Sector Lending , PSL , International MSME Day , Panipat , Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD