ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਅਵਸਰ ਤੇ ਦਫਤਰ ਸਿਵਲ ਸਰਜਨ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਕਿਰਨਦੀਪ ਕੋਰ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ, ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਘੁੰਨ ਵਾਂਗ ਖਾਈ ਜਾ ਰਿਹਾ ਹੈ।
ਨਸ਼ਾਂ ਜਿਥੇ ਮੱਨੁਖੀ ਸਿਹਤ ਦੇ ਵਿਗਾੜ ਦਾ ਕਾਰਣ ਬਣਦਾ ਹੈ ਉਥੇ ਨਾਲ ਹੀ ਸਮਾਜਿਕ ਰੁਕਾਵਟ ਵੀ ਪੈਦਾ ਕਰਦਾ ਹੈ। ਨਸ਼ੇ ਮੱਨੁਖੀ ਸ਼ਰੀਰ ਤੇ ਬਹੁਤ ਹੀ ਭਿਆਨਕ ਅਸਰ ਕਰਦੇ ਹਨ ਅਤੇ ਕਈ ਪ੍ਰਕਾਰ ਦੀਆਂ ਬੀਮਾਰੀਆਂ ਜਿਵੇ ਲਿਵਰ ਕੈਂਸਰ, ਮੂੰਹ/ਗਲੇ ਦਾ ਕੈਂਸਰ ਆਦੀ ਦਾ ਕਾਰਣ ਬਣਦੇ ਹਨ।ਇਸ ਲਈ ਇਹ ਨਸ਼ੇ ਜਿਥੇ ਸਿਹਤ ਖਰਾਬ ਕਰਦੇ ਹਨ ਉਥੇ ਨਾਲ ਹੀ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ ਤੇ ਵੀ ਮੱਨੁਖ ਨੂੰ ਕਮਜੋਰ ਬਣਾ ਦਿੰਦੇ ਹਨ।
ਇਸ ਲਈ ਸਮੁਚੇ ਸਮਾਜ ਦਾ ਇਹ ਫਰਜ ਹੈ ਕਿ ਉਹ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਆਪਣਾਂ ਯੋਗਦਾਨ ਪਾਵੇ ਅਤੇ ਅਪਣੇ ਆਸ ਪਾਸ ਦੇ ਲੋਕਾਂ ਨੂੰ ਨਸ਼ਿਆਂ ਦਾ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰੇ।ਉਹਨਾ ਕਿਹਾ ਕਿ ਜਿਲਾ੍ ਅੰਮ੍ਰਿਤਸਰ ਵਿਖੇ 43 ਓਟ ਸੈਂਟਰ ਵੀ ਕਾਇਮ ਕੀਤੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਹਨਾਂ ਸੈਂਟਰਾਂ ਦਾ ਵੀ ਵੱਧ ਤੋਂ ਵੱਧ ਲਾਭ ਲੈਣ।
ਇਸ ਤੋਂ ਇਲਾਵਾ ਸੰਨ ਫਾਉਂਡੇਸ਼ਨ ਵਲੋ ਸਿਹਤ ਵਿਭਾਗ ਨਾਲ ਮਿਲ ਕੇ ਨਸ਼ੇ ਕਰਨ ਵਾਲਿਆਂ ਲਈ ਕੌਂਸਲੰਗ, ਇਲਾਜ ਅਤੇ ਮੁੜ ਵਸੇਬੇ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਲਈ ਜੋ ਇਨਸਾਨ ਨਸ਼ੇ ਕਰਦਾ ਹੈ ਉਸ ਨੂੰ ਸਰਕਾਰੀ ਨਸ਼ਾ ਛਡਾਉ ਕੇਦਰ ਮੈਡੀਕਲ ਕਾਲਿਜ ਅੰਮ੍ਰਿਤਸਰ ਵਿਖੇ ਦਾਖਿਲ ਕਰਵਾਇਆ ਜਾਵੇ ਅਤੇ ਇਲਾਜ ਤੋ ਬਾਦ ਵਿੱਚ ਉਸ ਦੇ ਮੁੜ ਵਸੇਬੇ ਲਈ ਉਸ ਨੂੰ ਸਰਕਾਰੀ ਮੁੜਵਸੇਬਾ ਕੇਂਦਰ ਅੰਮ੍ਰਿਤਸਰ ਸਰਕਾਰੀ ਸੈਂਟਰ ਵਿਖੇ ਜਰੂਰ ਦਾਖਲ ਕਰਵਾਇਆ ਜਾਵੇ ਤਾਂ ਜੋ ਉਹ ਇਲਾਜ ਉਪੰਰਤ ਸਮਾਜ ਦਾ ਇੱਕ ਹਿੱਸਾ ਬਣ ਸਕਣ।
ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਸਹਾਇਕ ਸਿਵਲ ਸਰਜਨ ਡਾ ਰਜਿੰਦਰਪਾਲ ਕੌਰ, ਜਿਲਾ੍ ਟੀਕਾਕਕਰਣ ਅਫਸਰ ਡਾ ਭਾਰਤੀ ਧਵਨ, ਜ਼ਿਲ੍ਹਾ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਚਰਨਜੀਤ ਕੌਰ, ਡਾ ਮਨਮੀਤ ਕੌਰ , ਸਨ ਫਾਊਂਡੇਸ਼ਨ ਵੱਲੋਂ ਮੈਡਮ ਬਲਜੀਤ ਕੌਰ ਜੋਹਲ, ਕਮਲ ਭੱਲਾ, ਦਲਜੀਤ ਸਿੰਘ, ਸੰਜੀਵ ਕੁਮਾਰ, ਰਘੂ ਤਲਵਾੜ ਅਤੇ ਸਮੂਹ ਸਟਾਫ ਸ਼ਾਮਲ ਹੋਏ।