Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਭਗਤ ਕਬੀਰ ਜੀ ਦੇ ਦੋਹੇ ਅੱਜ ਵੀ ਸਮਾਜ ਅਤੇ ਮਾਨਵੀ ਜੀਵਨ ਲਈ ਪੂਰਣ ਰੂਪ ਵਿੱਚ ਪ੍ਰਸੰਗਿਕ : ਗੁਲਾਬ ਚੰਦ ਕਟਾਰੀਆ

ਮੋਹਾਲੀ ਵਿਖੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਕਰਵਾਏ ਸੂਬਾ ਪੱਧਰੀ ਸੈਮੀਨਾਰ ਚ ਸ਼ਿਰਕਤ ਕੀਤੀ

Gulab Chand Kataria, Governor of Punjab, Punjab Governor, Punjab Raj Bhavan, Mohali

5 Dariya News

5 Dariya News

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 11 Jun 2025

Last updated on: Jun 11, 2025, 18:36 IST

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਭਗਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਕਰਵਾਏ ਸੂਬਾ ਪੱਧਰੀ ਸੈਮੀਨਾਰ ਚ ਸ਼ਿਰਕਤ ਕਰਦਿਆਂ ਕਿਹਾ ਕਿ ਭਗਤ ਕਬੀਰ ਜੀ ਦੀ ਦੋਹਾ ਰੂਪ ਬਾਣੀ ਅਤੇ ਸਿੱਖਿਆਵਾਂ ਅਜੋਕੇ ਸਮਾਜਿਕ ਹਾਲਤਾਂ ਅਤੇ ਮਾਨਵੀ ਜੀਵਨ ਲਈ ਪੂਰਣ ਰੂਪ ਵਿੱਚ ਪ੍ਰਸੰਗਿਕ ਹਨ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ (ਕਾਸ਼ੀ) ਵਿੱਚ ਜਨਮੇ ਇਹ ਮਹਾਨ ਸੰਤ ਭਾਵੇਂ ਕਿਤਾਬੀ ਗਿਆਨ ਤੋਂ ਵਾਂਝੇ ਸਨ, ਪਰ ਉਨ੍ਹਾਂ ਨੇ ਸੰਤ-ਮਹਾਂਪੁਰਖਾਂ ਦੀ ਸੰਗਤ ਤੋਂ ਅਨੁਭਵ ਦੇ ਆਧਾਰ 'ਤੇ ਗਿਆਨ ਪ੍ਰਾਪਤ ਕੀਤਾ। ਇਸੇ ਲਈ, ਸੈਂਕੜੇ ਸਾਲਾਂ ਬਾਅਦ ਵੀ, ਉਨ੍ਹਾਂ ਦੀਆਂ ਸਿੱਖਿਆਵਾਂ ਆਮ ਲੋਕਾਂ, ਸਮਾਜ ਅਤੇ ਬੁੱਧੀਜੀਵੀਆਂ ਵਿੱਚ ਬਰਾਬਰ ਅਸਰਦਾਰ ਹਨ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਭਗਤੀ ਲਹਿਰ ਦੇ ਇੱਕ ਪ੍ਰਮੁੱਖ ਥੰਮ੍ਹ ਸਨ, ਜੋ ਪਰਮਾਤਮਾ ਪ੍ਰਤੀ ਪਿਆਰ ਅਤੇ ਸ਼ਰਧਾ 'ਤੇ ਕੇਂਦ੍ਰਿਤ ਸੀ। ਕਬੀਰ ਜੀ ਨੂੰ ਸੰਤ ਰਾਮਾਨੰਦ ਅਤੇ ਸ਼ੇਖ ਤਾਕੀ ਵਰਗੇ ਗੁਰੂਆਂ ਤੋਂ ਅਧਿਆਤਮਿਕ ਮਾਰਗਦਰਸ਼ਨ ਪ੍ਰਾਪਤ ਹੋਇਆ, ਜਿਸਨੇ ਉਨ੍ਹਾਂ ਦੇ ਵਿਲੱਖਣ ਦਰਸ਼ਨ (ਫ਼ਿਲਾਸਫ਼ੀ) ਨੂੰ ਆਕਾਰ ਦਿੱਤਾ।

ਉਨ੍ਹਾਂ ਕਿਹਾ ਕਿ ਜਿਸ ਸਮੇਂ ਸੰਤ ਕਬੀਰ ਪ੍ਰਗਟ ਹੋਏ, ਉਹ ਸਮਾਂ ਭਾਰਤ ਵਿੱਚ ਵਿਦੇਸ਼ੀ ਹਮਲਾਵਰਾਂ ਦੁਆਰਾ ਹਮਲਿਆਂ, ਕਤਲੇਆਮ ਅਤੇ ਲੁੱਟਮਾਰ ਦਾ ਸਮਾਂ ਸੀ। ਅਜਿਹੇ ਮੁਸ਼ਕਲ ਮਾਹੌਲ ਵਿੱਚ, ਕਬੀਰ ਸਾਹਿਬ ਖੁਦ ਲੋਕਾਂ ਵਿੱਚ ਵਿਸ਼ਵਾਸ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ ਲਈ ਜਾਂਦੇ ਸਨ। ਉਹ ਲੋਕਾਂ ਲੋਕਾਂ ਨਾਲ ਸਿੱਧਾ ਸੰਚਾਰ ਕਰਦੇ ਸਨ। ਉਸ ਸਮੇਂ, ਵਿਤਕਰੇ, ਜਾਤੀਵਾਦ ਅਤੇ ਛੂਤ-ਛਾਤ ਦੀ ਡੂੰਘੀ ਨੀਂਦ ਵਿੱਚ ਡੁੱਬੇ ਲੋਕਾਂ ਨੂੰ ਜਗਾਉਣ ਲਈ ਅਜਿਹਾ ਕਰਨਾ ਅਤਿ ਜ਼ਰੂਰੀ ਸੀ, ਕਿਉਂਕਿ ਸਿਰਫ਼ ਇੱਕ ਜਾਗ੍ਰਿਤ ਵਿਅਕਤੀ ਹੀ ਸਮਾਜ ਦਾ ਭਲਾ ਕਰ ਸਕਦਾ ਹੈ, ਇਸ ਲਈ, ਉਨ੍ਹਾਂ ਨੇ ਪਹਿਲਾਂ ਸਮਾਜ ਨੂੰ ਜਗਾਇਆ ਅਤੇ ਫਿਰ ਅਹਿਸਾਸ ਕਰਵਾਇਆ। 

ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਉਸ ਸਮੇਂ ਦੇ ਵੰਡੇ ਹੋਏ ਸਮਾਜ ਵਿੱਚ ਸਦਭਾਵਨਾ ਲਿਆਉਣ ਲਈ ਸਮਾਜਿਕ ਮੇਲ-ਜੋਲ ਦਾ ਬਰੀਕ ਧਾਗਾ ਬੁਣਿਆ। ਉਨ੍ਹਾਂ ਨੇ ਇਸਨੂੰ ਗਿਆਨ ਦੇ ਰੰਗ ਨਾਲ ਸੁੰਦਰਤਾ ਨਾਲ ਰੰਗਿਆ। ਉਨ੍ਹਾਂ ਨੇ ਏਕਤਾ ਅਤੇ ਤਾਲਮੇਲ ਦਾ ਇੱਕ ਮਜ਼ਬੂਤ ਤਾਣਾ ਤਿਆਰ ਕੀਤਾ ਅਤੇ ਇੱਕ ਸਦਭਾਵਨਾਪੂਰਨ ਸਮਾਜ ਦੀ ਸਿਰਜਣਾ ਲਈ ਚਾਦਰ ਦੀ ਬੁਣਾਈ ਕੀਤੀ।ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੇ ਸਨ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਪ੍ਰਤੀ ਸੰਵੇਦਨਾ ਅਤੇ ਹਮਦਰਦੀ ਰੱਖੇ ਬਿਨਾਂ, ਮਾਨਵਤਾ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। 

ਬੇਸਹਾਰਾ ਲੋਕਾਂ ਦੀ ਮਦਦ ਕੀਤੇ ਬਿਨਾਂ, ਸਮਾਜ ਵਿੱਚ ਸਦਭਾਵਨਾ ਨਹੀਂ ਆ ਸਕਦੀ। ਸਾਰੇ ਮਨੁੱਖਾਂ ਲਈ ਪਿਆਰ ਹੀ ਸੱਚਾ ਮਨੁੱਖੀ ਧਰਮ ਹੈ।ਰਾਜਪਾਲ ਕਟਾਰੀਆ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਹਨ ਕਿ ਉਹ ਅੱਜ ਭਗਤ ਕਬੀਰ ਜੀ ਦੇ ਜਨਮ ਦਿਵਸ ਮੌਕੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ (ਰਜਿ.) ਦੀ ਤਰਫੋਂ ਸ਼੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਰੱਖੇ ਗਏ ਪ੍ਰੋਗਰਾਮ ਦਾ ਹਿੱਸਾ ਬਣ ਸਕੇ ਹਨ। 

ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਇਹ ਸੈਮੀਨਾਰ ਬਿਨਾਂ ਸ਼ੱਕ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਉਪਲਬਧੀ ਦੇ ਰੂਪ ਵਿੱਚ ਜਾਣਿਆ  ਜਾਂਦਾ ਰਹੇਗਾ।ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ( ਰਜਿ.) ਦੀ ਤਰਫੋਂ ਸ਼੍ਰੀ ਹਰੀ ਸ਼ਰਣਮ ਸੇਵਾ ਸੰਸਥਾਨ ਦੇ  ਸਹਿਯੋਗ ਨਾਲ, ਫਾਊਂਡੇਸ਼ਨ ਦੇ ਫਾਊਂਡਰ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਅਤੇ ਸੰਸਥਾਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਗਰੁੱਪ ਆਫ ਕਾਲਜਸ ਲਾਂਡਰਾਂ ਕੈਂਪਸ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਇਸ ਸੈਮੀਨਾਰ ਦੇ ਦੌਰਾਨ ਭਗਤ ਕਬੀਰ ਜੀ ਦੇ ਜੀਵਨ ਅਤੇ ਸਿਖਿਆਵਾਂ ਸਬੰਧੀ ਹੋਰਨਾਂ ਬੁਲਾਰਿਆਂ ਵੱਲੋਂ ਵੀ ਆਪੋ-ਆਪਣੇ ਵਿਚਾਰ ਰੱਖੇ ਗਏ। 

ਅਮ੍ਰਿਤਸਰ ਉੱਤਰੀ ਹਲਕੇ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਭਗਤ ਕਬੀਰ ਜੀ ਇੱਕ ਸਮਾਜਿਕ ਵਿਗਿਆਨੀ ਦੇ ਰੂਪ ਵਿੱਚ ਜਾਣੇ ਜਾਂਦੇ ਜਾਂਦੇ ਹਨ, ਭਗਤ ਕਬੀਰ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਦੀ ਪ੍ਰਮਾਣਿਕਤਾ ਅੱਜ ਵੀ ਪੂਰੀ ਤਰ੍ਹਾਂ ਸਮੁੱਚੀ ਲੁਕਾਈ ਦੇ ਵਿੱਚ ਬਰਕਰਾਰ  ਹੈ। ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਦੇ ਵਾਈਸ ਚਾਂਸਲਰ ਡਾ. ਕੁਲਦੀਪ ਅਗਨੀਹੋਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਮੱਧਕਾਲ ਦੇ ਵਿੱਚ ਵੀ ਰਾਜਿਆਂ-ਮਹਾਰਾਜਿਆਂ ਦੀ ਮੌਜੂਦਗੀ ਦੇ ਵਿੱਚ ਸੱਪਸ਼ਟ ਅਤੇ ਨਿਡਰਤਾ ਨਾਲ ਕਿਹਾ ਕਿ ਸ਼ਬਦਾਂ ਦੇ ਅੰਦਰ ਅਰਥ ਹੁੰਦੇ ਹਨ ਅਤੇ ਅਰਥਾਂ ਦੇ ਪਿੱਛੇ ਜਾ ਕੇ ਹੀ ਜੀਵਨ ਦੀ ਸੱਚਾਈ ਲੱਭੀ ਜਾ ਸਕਦੀ ਹੈ। 

ਭਗਤ ਕਬੀਰ ਜੀ ਨੇ ਮੱਧਕਾਲ ਦੇ ਵਿੱਚ ਲੋਕਾਂ ਦੇ ਲਈ ਨਵੀਂ ਉਮੀਦ ਜਗਾਈ ਸੀ।ਇਸ ਮੌਕੇ ਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ, ਗੁਰਪ੍ਰੀਤ ਸਿੰਘ ਜੀ.ਪੀ., ਸਾਬਕਾ ਵਿਧਾਇਕ ਬੱਸੀ ਪਠਾਣਾ, ਪਰਮਜੀਤ ਕੌਰ ਲਾਂਡਰਾਂ (ਸਾਬਕਾ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ), ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਕਵਲਜੀਤ ਸਿੰਘ ਰੂਬੀ- ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਹਾਲੀ, ਪਰਮਜੀਤ ਸਿੰਘ ਕਾਹਲੋਂ, ਪ੍ਰੇਮ ਸਿੰਘ ਢਿੱਲੋਂ, ਐਡਵੋਕੇਟ ਗੁਰਜੀਤ ਸਿੰਘ ਸ਼ੇਖਨ ਮਾਜਰਾ, ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਫੂਲਰਾਜ ਸਿੰਘ- ਸਟੇਟ ਐਵਾਰਡੀ, ਹਰਮਨਪ੍ਰੀਤ ਸਿੰਘ- ਸਨੀ ਖੰਨਾ, ਜਸਵੰਤ ਸਿੰਘ ਭੁੱਲਰ, ਡੀ.ਐਸ.ਪੀ.ਹਰਸਿਮਰਤ ਸਿੰਘ ਬੱਲ, ਕਵਲਜੀਤ ਕੌਰ ਸੁਹਾਣਾ ਅਤੇ ਜਸਵੀਰ ਕੌਰ ਅਤਲੀ ਵੀ ਹਾਜ਼ਰ ਸਨ।   

 

Tags: Gulab Chand Kataria , Governor of Punjab , Punjab Governor , Punjab Raj Bhavan , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD