Wednesday, 22 July 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ

 

ਬਰਨਾਲਾ ਪੁਲੀਸ ਦੀ ਵੱਡੀ ਸਫ਼ਲਤਾ: ਅਗਵਾ ਹੋਇਆ 2 ਸਾਲ ਦਾ ਬੱਚਾ ਮਾਪਿਆਂ ਨੂੰ ਕੀਤਾ ਸਪੁਰਦ

ਗਿਰੋਹ ਦੇ 9 ਮੈਂਬਰ ਕੀਤੇ ਗ੍ਰਿਫਤਾਰ: ਡੀਆਈਜੀ ਮਨਦੀਪ ਸਿੱਧੂ

Crime News Punjab, Punjab Police, Police, Crime News, Barnala Police, Barnala

Web Admin

Web Admin

5 Dariya News

ਬਰਨਾਲਾ , 07 Apr 2025

Last updated on: Apr 08, 2025, 13:14 IST

ਸ੍ਰ. ਮਨਦੀਪ ਸਿੰਘ ਸਿੱਧੂ IPS DIG ਪਟਿਆਲਾ ਰੇਂਜ, ਪਟਿਆਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁਹੰਮਦ ਸਰਫਰਾਜ਼ ਆਲਮ IPS, SSP ਬਰਨਾਲਾ ਜੀ ਦੀ ਯੋਗ ਅਗਵਾਈ ਹੇਠ ਬਰਨਾਲਾ ਪੁਲਿਸ ਦੀ ਟੀਮ ਸ੍ਰੀ ਸਨਦੀਪ ਸਿੰਘ ਮੰਡ PPS ਕਪਤਾਨ ਪੁਲਿਸ (ਇੰਨ.) ਬਰਨਾਲਾ, ਸ੍ਰੀ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ, ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਅਤੇ ASI ਚਰਨਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਿਤੀ 04-04-2025 ਨੂੰ ਅਗਵਾ ਹੋਏ ਵੀਨਾ ਦੇਵੀ ਪਤਨੀ ਧਰਵਿੰਦਰ ਕੁਮਾਰ ਵਾਸੀ ਮਾਲਦਾ ਬਿੰਦਰੀਆ ਜ਼ਿਲ੍ਹਾ ਸੇਖਪੁਰਾ (ਬਿਹਾਰ) ਹਾਲ ਅਬਾਦ ਝੁੱਗੀਆ ਅਨਾਜ ਮੰਡੀ ਬਰਨਾਲਾ ਦੇ 02 ਸਾਲਾ ਲੜਕੇ ਅਕਸ਼ੈ ਕੁਮਾਰ (ਕਾਲਪਨਿਕ ਨਾਮ) ਨੂੰ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਅਕਸ਼ੈ ਕੁਮਾਰ ਨੂੰ ਸਹੀ ਸਲਾਮਤ ਬ੍ਰਾਮਦ ਕੀਤਾ ਗਿਆ ਅਤੇ ਗਿਰੋਹ ਦੇ 09 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਉਕਤ ਘਟਨਾ ਸਬੰਧੀ ਮੁਕੱਦਮਾ 121 ਮਿਤੀ 04-04-2025 ਅ/ਧ 140 (3), 111(2) (II) BNS ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਕੇ ਸ੍ਰੀ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ (ਸ.ਬ.) ਬਰਨਾਲਾ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ, ਇੰਸ: ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ, ਸ:ਬ: ਚਰਨਜੀਤ ਸਿੰਘ ਚੌਂਕੀ ਇੰਚਾਰਜ ਬਰਨਾਲਾ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ. ਜਿੰਨਾ ਵੱਲੋਂ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਅਤੇ ਮਨੁੱਖੀ ਇਟੈਲੀਜੈਂਸ ਦੀ ਮੱਦਦ ਨਾਲ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ

1. ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਪੁੱਤਰ ਸੂਬਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਜੰਡਾ ਵਾਲਾ ਰੋਡ ਘੁਮਿਆਰਾ ਵਾਲੀ ਗਲੀ, ਨੇੜੇ ਛੋਟੀ ਮਾਤਾ ਰਾਣੀ ਦਾ ਮੰਦਰ ਬਰਨਾਲਾ। (ਮੋਟਰਸਾਈਕਲ ਸਵਾਰ ਅਗਵਾਕਾਰ)

2. ਅਦਿੱਤਿਆ ਉਰਫ ਨੋਨੀ ਪੁੱਤਰ ਪਵਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਜੰਡਾਵਾਲਾ ਰੋਡ ਘੁਮਿਆਰਾ ਵਾਲੀ ਗਲੀ ਬਰਨਾਲਾ।

3. ਮਾਨਵ ਅਰੋੜਾ ਪੁੱਤਰ ਪ੍ਰਿੰਸ ਅਰੋੜਾ ਪੁੱਤਰ ਸੋਹਣ ਲਾਲ ਵਾਸੀ ਰਾਧਾ ਸੁਆਮੀ ਵਾਲੀ ਗਲੀ ਬਰਨਾਲਾ। (ਅਗਵਾਕਾਰ ਮੋਟਰਸਾਈਕਲ ਚਾਲਕ)

4. ਕੋਹੀਨੂਰ ਪੁੱਤਰ ਰਛਪਾਲ ਸਿੰਘ ਵਾਸੀ ਚੰਡਾਰੀ ਕਲਾਂ ਜਿਲਾ ਲੁਧਿਅਣਾ

5. ਦਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਾਡਲ ਟਾਊਨ ਖੰਨਾ

6. ਰੋਹਿਤ ਪੁੱਤਰ ਮਨੋਜ ਕੁਮਾਟ ਵਾਸੀ ਬਿਹਾਰ ਹਾਲ ਆਬਾਦ ਰਹੈਨ ਮੰਡੀ ਖੰਨਾ

7. ਦਸਰਥ ਸਿੰਘ ਪੁੱਤਰ ਅਰਜਨਸਿੰਘ ਵਾਸੀ ਨਾਥੂਖੇੜੀ ਥਾਣਾ ਸਵਾਰਸ ਜਿਲਾਂ ਮੰਦੋਸਰ ਐਮ ਪੀ

8. ਰਵਿੰਦਰ ਕੌਰ ਪਤਨੀ ਰਛਪਾਲ ਸਿੰਘ ਢੰਡਾਰੀ ਕਲਾਂ ਜਿਲਾਂ ਲੁਧਿਅਣਾ

9. ਡਾਕਟਰ ਵਿਕਾਸ ਤਿਵਾੜੀ ਪੁੱਤਰ ਅਕੇਸਵਰ ਤਿਵਾੜੀ ਵਾਸੀ ਦੁਰਗਾ ਕਾਲੋਨੀ ਲੁਧਿਆਣਾ

ਉਪਰੋਕਤ ਟੀਮਾਂ ਵੱਲੋਂ ਸਾਂਝੇ ਤੌਰ ਆਪਰੇਸ਼ਨ ਦੌਰਾਨ ਦੋਸ਼ੀਆਨ ਦਵਿੰਦਰ ਸਿੰਘ, ਰੋਹਿਤ ਅਤੇ ਦਸਰਥ ਸਿੰਘ ਨੂੰ ਮੱਧ ਪ੍ਰਦੇਸ਼ ਪੁਲਿਸ ਨਾਲ ਸਾਝੇ ਅਪ੍ਰੇਸ਼ਨ ਦੌਰਾਨ ਨੇੜੇ ਸੁਵਾਸਰਾ ਜ਼ਿਲ੍ਹਾ ਮੰਦਸੌਰ (MP) ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ, ਅਦਿੱਤਿਆ ਉਰਫ ਨੰਨੀ, ਮਾਨਵ ਅਰੋੜਾ, ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ ਅਗਵਾਹ ਹੋਏ ਬੱਚੇ ਅਕਸ਼ੈ ਕੁਮਾਰ ਨੂੰ ਸਰਖਿਅਤ ਬ੍ਰਾਮਦ ਕੀਤਾ ਗਿਆ।

ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਰਵਿੰਦਰ ਕੌਰ ਨੇ ਦੇਸ਼ੀ ਡਾਕਟਰ ਵਿਕਾਸ ਤਿਵਾੜੀ ਰਾਹੀਂ ਅਗਵਾ ਕੀਤੇ ਗਏ ਬੱਚੇ ਅਕਸ਼ੈ ਕੁਮਾਰ (ਕਾਲਪਨਿਕ ਨਾਮ) ਨੂੰ ਕੋਈ ਬੇ-ਔਲਾਦ ਜੋੜਾ ਲੱਭ ਕੇ 2 ਲੱਖ ਰੁਪਏ ਵਿੱਚ ਵੇਚਣ ਦੀ ਸਾਜਿਸ਼ ਕੀਤੀ ਸੀ। ਦੋਸ਼ੀ ਕੋਹਿਨੂਰ ਸਿੰਘ ਉਕਤ ਰਵਿੰਦਰ ਕੌਰ ਦਾ ਬੇਟਾ ਹੈ, ਨੇ ਜੇਲ੍ਹ ਵਿਚ ਉਸਦੇ ਨਾਲ ਰਹੇ ਦੋਸ਼ੀਆਨ ਅਦਿਤਿਆ ਉਰਫ ਨੰਨੀ ਅਤੇ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਨਾਲ ਮਿਲ ਕੇ ਇਸ ਸਾਜਿਸ਼ ਨੂੰ ਅੰਜਾਮ ਦਿੱਤਾ।

ਦੋਸ਼ੀਆਨ ਮਾਨਵ ਅਰੋੜਾ ਅਤੇ ਦਮਨਪ੍ਰੀਤ ਸਿੰਘ ਮਿਤੀ 04-04-2025 ਨੂੰ ਝੁੱਗੀਆ ਅਨਾਜ ਮੰਡ ਬਰਨਾਲਾ ਤੋਂ ਅਕਸ਼ੈ ਕੁਮਾਰ ਨੂੰ ਅਗਵਾ ਕਰਕੇ ਲੈ ਗਏ ਅਤੇ ਰਸਤੇ ਵਿੱਚ ਦੋਸ਼ੀ ਅਦਿਤਿਆ ਉਰਫ ਨੰਨੀ ਵੀ ਇਹਨਾਂ ਨਾਲ ਸ਼ਾਮਲ ਹੋ ਗਿਆ ਅਤੇ ਅੱਗੇ ਬੱਚੇ ਨੂੰ HONDA AMAZE ਗੱਡੀ ਵਿਚ ਸਵਾਰ ਕੋਹਿਨੂਰ ਸਿੰਘ ਅਤੇ ਦਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਜੋ ਉਸਨੂੰ ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਪਾਸ ਸਾਰਥਿਕ ਹੈਲਥ ਕੇਅਰ ਮੁੰਡੀਆ ਖੁਰਦ ਲੁਧਿਆਣਾ ਵਿਖੇ ਲੈ ਗਏ।

ਇਸ ਗਿਰੋਹ ਵਿਚ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਅਤੇ ਅਦਿਤਿਆ ਉਰਵ ਨੰਨੀ ਪਹਿਲਾਂ ਵੀ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਸਾਲ 2023 ਵਿੱਚ ਲੁਧਿਆਣਾ 8 ਕਰੋੜ ਦੀ ਬੈਂਕ ਡਕੇਤੀ ਦੀ ਵਾਰਦਾਤ ਅੰਜਾਮ ਦਿੱਤਾ ਸੀ ਜਿਸ ਸਬੰਧੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395, 342 323, 427, 506, 120ਬੀ ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਰਾਭਾ ਨਗਰ ਲੁਧਿਆਣਾ ਦਰਜ ਹੈ।

ਕੁੱਲ ਬ੍ਰਾਮਦਗੀ:

1. ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ PB 19V 3833

2. ਇੱਕ ਗੱਡੀ ਹੋਂਡਾ ਅਮੇਜ ਨੰਬਰ PB 65 BB 0148

3. ਤਾਂਤ੍ਰਿਕ ਸਮੱਗਰੀ

 

Tags: Crime News Punjab , Punjab Police , Police , Crime News , Barnala Police , Barnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD