Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੀਜੇ ਸ. ਨਾਨਕ ਸਿੰਘ ਮੈਮੋਰੀਅਲ ਲੈਕਚਰ ਦੀ ਮੇਜ਼ਬਾਨੀ ਕੀਤੀ

ਪੰਜਾਬੀ ਸਾਹਿਤਕ ਵਿਰਾਸਤ ਦਾ ਸਨਮਾਨ ਕਰਨਾ

Guru Nanak Dev University Amritsar, Guru Nanak Dev University, Prof. Karamjeet Singh, GNDU, Amritsar, S. Nanak Singh Memorial Lecture

Web Admin

Web Admin

5 Dariya News

ਅੰਮ੍ਰਿਤਸਰ , 18 Feb 2025

Last updated on: Feb 18, 2025, 00:00 IST

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਨਾਵਲਕਾਰ ਸ. ਨਾਨਕ ਸਿੰਘ ਸੈਂਟਰ ਸਥਾਪਤ ਕੀਤਾ ਗਿਆ ਹੈ ਉਸੇ ਤਰਜ਼ 'ਤੇ ਹੋਰ ਮਹਾਨ ਲੇਖਕਾਂ ਦੀ ਵਿਰਾਸਤ ਨੂੰ ਸਾਂਭਣ ਅਤੇ ਪ੍ਰਚਾਰਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੂਰਨ ਸਹਿਯੋਗ ਦੇਵੇਗੀ। 

ਉਨ੍ਹਾਂ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ “ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ: ਨਾਨਕ ਸਿੰਘ” ਵਿਸ਼ੇ 'ਤੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਤੀਜੇ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਦੇ ਉਦਘਾਟਨ ਭਾਸ਼ਣ ਦੌਰਾਨ ਕੀਤਾ।

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸ. ਨਾਨਕ ਸਿੰਘ ਦੇ ਪਰਿਵਾਰ ਅਤੇ ਫਾਊਂਡੇਸ਼ਨ ਵੱਲੋਂ ਨਾਵਲਕਾਰ ਸ. ਨਾਨਕ ਸਿੰਘ ਦੀ ਵਿਰਾਸਤ ਨੰ ਸਾਂਭਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬੀ ਦੇ ਜੋ ਹੋਰ ਵੀ ਮਹਾਨ ਲੇਖਕ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਆਪਣੀ ਇਸ ਸਾਂਝੀ ਵਿਰਾਸਤ ਨੂੰ ਸਾਂਭਣ ਲਈ ਅੱਗੇ ਆਉਣਾ ਚਾਹੀਦਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਇਸ ਵੱਡੀ ਵਿਰਾਸਤ ਤੋਂ ਜਾਣੂ ਹੋ ਸਕਣ ਅਤੇ ਇਸ ਖੋਜ ਕਾਰਜ ਕਰ ਸਕਣ। 

ਇਸ ਤੋਂ ਪਹਿਲਾਂ ਉਨ੍ਹਾਂ ਨੇ ਨੇ ਆਈਆਂ ਨਾਮਵਰ ਸਖਸ਼ੀਅਤਾਂ ਦਾ ਯੂਨੀਵਰਸਿਟੀ 'ਚ ਪਹੁੰਚਣ 'ਤੇ ਜੀ ਆਇਆਂ ਆਖਿਆ ਅਤੇ ਪੌਦੇ ਭੇਟ ਕਰਕੇ ਸੁਆਗਤ ਕੀਤਾ। ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਹਰ ਸਾਲ ਮੈਰਿਟ ਦੇ ਆਧਾਰ 'ਤੇ ਲੋੜਵੰਦ ਖੋਜ-ਵਿਿਦਆਰਥੀ ਨੂੰ ਦਿੱਤੀ ਜਾਂਦੀ ਵਿਤੀ ਸਹਾਇਤਾ ਦੇ ਮੱਦੇਨਜ਼ਰ ਇਸ ਸਾਲ ਖੋਜ-ਵਿਦਆਰਥਣ ਕੁਲਵਿੰਦਰ ਕੌਰ ਨੂੰ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਅਤੇ ਫਾਊਂਡੇਸ਼ਨ ਦੇ ਮੈਬਰਾਂ ਵੱਲੋਂ 25000 ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ।

ਨਾਵਲਕਾਰ ਨਾਨਕ ਸਿੰਘ ਦੇ ਜੀਵਨ ਤੇ ਰਚਨਾਵਾਂ ਬਾਰੇ ਆਪਣੀ ਗੱਲ ਜਾਰੀ ਰਖਦਿਆਂ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤਕਾਰੀ ਵਿਸ਼ੇਸ਼ ਕਰਕੇ ਨਾਵਲਕਾਰੀ ਤੇ ਖੇਤਰ ਵਿੱਚ ਸ. ਨਾਨਕ ਸਿੰਘ ਦਾ ਸਥਾਨ ਅਨੂਠਾ ਹੈ। ਨਾਵਲ ਦਾ ਨਾਮ ਲੈਂਦਿਆਂ ਹੀ ਨਾਨਕ ਸਿੰਘ ਦੀ ਸ਼ਖਸ਼ੀਅਤ ਦਾ ਬਿੰਬ ਸਾਡੀ ਕਲਪਨਾ ਦੇ ਪਰਦੇ ਤੇ ਸਕਾਰ ਹੁੰਦਾ ਹੈ ਅਤੇ ਪੰਜਾਬੀ ਨਾਵਲ ਹੀ ਨਾਨਕ ਸਿੰਘ ਤੇ ਨਾਨਕ ਸਿੰਘ ਹੀ ਪੰਜਾਬੀ ਨਾਵਲ। 

ਉਹਨਾਂ ਪਹਿਲੇ ਨਾਵਲ ‘ਮਤਰੇਈ ਮਾਂ’ (1924) ਅਤੇ ਆਖ਼ਰੀ ਨਾਵਲ ‘ਗਗਨ ਦਮਾਮਾ ਬਾਜਿਓ’ (1967) ਦਾ ਜ਼ਿਕਰ ਕਰਦਿਆਂ ਕਿਹਾ ਕਿ ਤਕਰੀਬਨ ਚਾਰ ਦਹਾਕਿਆਂ ਤੋਂ ਵੀ ਉੱਪਰ ਦੇ ਸਮੇਂ ਦਾ ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਜੀਵਨ ਦੇ ਸਮੁੱਚੇ ਰੂਪ ਦਾ ਚਿਤਰਣ ਕੀਤਾ ਹੈ। ਪਰਿਵਾਰਕ ਤੇ ਸਮਾਜਿਕ ਸਮੱਸਿਆਵਾਂ, ਵਿਵਹਾਰਿਕ ਔਂਕੜਾਂ, ਗੁੰਝਲਾਂ ਅਤੇ ਹੋਰ ਪ੍ਰਚੱਲਿਤ ਕੁਰੀਤੀਆਂ ਵਰਗੇ ਜੀਵਨ ਦੇ ਬਹੁ ਪਸਾਰਾ ਦੇ ਯਥਾਰਥ ਦਾ ਚਿਤਰਣ ਉਹਨਾਂ ਦੇ ਨਾਵਲਾਂ ਤੋਂ ਪ੍ਰਾਪਤ ਹੁੰਦਾ ਹੈ। 

‘ਪਿਆਰ ਦੀ ਦੁਨੀਆ’, ‘ਗਰੀਬ ਦੀ ਦੁਨੀਆ’, ‘ਟੁੱਟੀ ਵੀਣਾ’, ‘ਅੱਗ ਦੀ ਖੇਡ’ ਵਿਚ ਉਹਨਾਂ ਨੇ ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ। ਵਾਈਸ ਚਾਂਸਲਰ ਨੇ ਕਿਹਾ ਕਿ ਨਾਨਕ ਸਿੰਘ ਦੀ ਰਚਨਾ ਪੰਜਾਬੀ ਸੰਸਕ੍ਰਿਤੀ ਦੇ ਗੁਆਚੇ ਹੋਏ ਗੌਰਵ ਨੂੰ ਉਜਾਗਰ ਕਰਦੀ ਹੈ। ਉਹਨਾਂ ਦੇ ਨਾਵਲ ਇਕੱਲੇ ਸਿਧਾਂਤ ਦੀ ਹੀ ਨਹੀਂ ਸਗੋਂ ਜ਼ਿੰਦਗੀ ਦੀ ਵਿਹਾਰਿਕਤਾ ਨਾਲ ਵੀ ਸੰਵਾਦ ਰਚਾਉਂਦੇ ਹਨ।

ਇਸ ਉਪਰੰਤ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਨਾਨਕ ਸਿੰਘ ਵਰਗੇ ਵੱਡੇ ਸਾਹਿਤਕਾਰਾਂ ਦੇ ਵਿਿਭੰਨ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਵਾਈਸ ਚਾਂਸਲਰ ਵੱਲੋਂ ਪੰਜਾਬੀ ਵਿਭਾਗ ਨੂੰ ਮਿਲਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਉਦੇਸ਼ ਅਤੇ ਮੰਤਵ ਤੋਂ ਜਾਣੂ ਕਰਵਾਉਂਦਿਆਂ ਸ. ਨਵਦੀਪ ਸਿੰਘ ਸੂਰੀ, ਅੰਬੈਸਡਰ ਆਫ਼ ਇੰਡੀਆ, ਯੂਨਾਈਟਡ ਅਰਬ ਅਮੀਰਾਤ ਨੇ ਕਿਹਾ ਕਿ ਨਾਨਕ ਸਿੰਘ ਪੰਜਾਬ ਦੀ ਸਾਂਝੀ ਵਿਰਾਸਤ ਹਨ। 

ਉਹਨਾਂ ਸ. ਨਾਨਕ ਸਿੰਘ ਫਾਊਂਡੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੈਂਟਰ ਦੀ ਸਥਾਪਨਾ ਨਾਨਕ ਸਿੰਘ ਜੀ ਦੀ ਸਾਹਿਤਕ ਘਾਲਣਾ ਨੂੰ ਸੰਭਾਲਣ ਦਾ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਉਪਰਾਲਾ ਹੈ। ਉਹਨਾਂ ਨੇ ਕਿਹਾ ਕਿ ਨਾਨਕ ਸਿੰਘ ਸੈਂਟਰ, ਭਾਈ ਗੁਰਦਾਸ ਲਾਇਬ੍ਰੇਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਸਥਾਪਤੀ ਰਾਹੀਂ ਸ. ਨਾਨਕ ਸਿੰਘ ਦੀਆਂ ਪੁਰਾਣੀਆਂ ਤੇ ਅਣਮੁੱਲੀਆਂ ਕਿਰਤਾਂ ਨੂੰ ਸਦੀਵਤਾ ਪ੍ਰਦਾਨ ਕੀਤੀ ਗਈ ਹੈ। 

ਉਹਨਾਂ ਦੀਆਂ ਵਸਤਾਂ ਅਤੇ ਕਦਰਾਂ-ਕੀਮਤਾਂ ਦੀ ਸੰਭਾਲ ਵਾਸਤੇ ਹੀ ਨਾਨਕ ਸਿੰਘ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਪਰ ਭੌਤਿਕ ਪੱਧਰ ਦੇ ਨਾਲ-ਨਾਲ ਉਹਨਾਂ ਬਾਰੇ ਇੱਕ ਵਰਚੁਅਲ ਸੈਂਟਰ ਦੀ ਵੀ ਸਥਾਪਨਾ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਸ. ਕੰਵਲਜੀਤ ਸਿੰਘ ਸੂਰੀ, ਸਪੁੱਤਰ ਸ. ਨਾਨਕ ਸਿੰਘ ਨੇ 'ਮੇਰੇ ਚੇਤਿਆਂ ਵਿੱਚ ਨਾਨਕ ਸਿੰਘ' ਵਿਸ਼ੇ ਉੱਤੇ ਨਾਨਕ ਸਿੰਘ ਦੀ ਸ਼ਖ਼ਸੀਅਤ ਬਾਰੇ ਚਰਚਾ ਕਰਦਿਆਂ ਕਿਹਾ ਸਾਦਗੀ, ਦਯਾ ਅਤੇ ਬੱਚਿਆਂ ਨਾਲ ਮੁਹੱਬਤ ਉਹਨਾਂ ਦੇ ਵਿਅਕਤੀਤਵ ਦਾ ਪ੍ਰਮੁੱਖ ਸ਼ਿੰਗਾਰ ਸੀ। 

ਇਸ ਤੋਂ ਇਲਾਵਾ ਉਹਨਾਂ ਨੂੰ ਸੰਗੀਤ ਵਿੱਚ ਵੀ ਵਿਸ਼ੇਸ਼ ਦਿਲਚਸਪੀ ਸੀ। ਸਾਹਿਤਕ ਰਚਨਾਵਾਂ ਦੇ ਗਹਿਨ ਅਰਥਾਂ ਨੂੰ ਸਮਝਣਾ ਉਹਨਾਂ ਦਾ ਸ਼ੌਕ ਸੀ। ਮੁੱਖ ਭਾਸ਼ਣ ਦੇ ਵਕਤਾ ਦੌਰਾਨ ਡਾ. ਜਗਬੀਰ ਸਿੰਘ, ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਇਸ ਭਾਸ਼ਣ ਦੇ ਪ੍ਰਮੁੱਖ ਵਕਤਾ ਡਾ. ਜਗਬੀਰ ਸਿੰਘ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ: ਨਾਨਕ ਸਿੰਘ ਵਿਸ਼ੇ ਉੱਤੇ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਅੰਨ੍ਹੇਵਾਹ ਪੱਛਮੀ ਆਧੁਨਿਕਤਾ ਦਾ ਅਨੁਕਰਣ ਨਹੀਂ ਕਰਦਾ ਬਲਕਿ ਉਹ ਪਰੰਪਰਾ ਦੇ ਨਵੀਨੀਕਰਨ ਦਾ ਯਤਨ ਕਰਦਾ ਹੈ। 

ਇਸ ਦੇ ਮਾਧਿਅਮ ਰਾਹੀਂ ਉਹ ਸਥਾਨਕ ਪਰੰਪਰਾਵਾਂ ਨੂੰ ਉਹਨਾਂ ਦਾ ਬਣਦਾ ਸਥਾਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ। ਉਸਦਾ ਭਾਈਚਾਰਕ ਸਾਂਝ ਦਾ ਨਜ਼ਰੀਆ ਵਿਡੰਬਨਾਤਮਕ ਰੂਪ ਵਿੱਚ ਕਈ ਫ਼ਿਰਕੂ ਤਾਕਤਾਂ ਦਾ ਪ੍ਰਤੀਉੱਤਰ ਮੁੱਹਈਆ ਕਰਵਾਉਂਦਾ ਹੈ। ਉਸਦੀਆਂ ਲਿਖਤਾਂ ਵਿੱਚ ਦੇਸ਼-ਭਗਤੀ ਅਤੇ ਗ਼ੱਦਾਰੀ ਦੀਆਂ ਧਿਰਾਂ ਇੱਕ ਦੂਸਰੇ ਨਾਲ ਸੰਘਰਸ਼ ਕਰਦੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। 

‘ਪਵਿੱਤਰ ਪਾਪੀ’ ਨਾਵਲ ਵਿੱਚ ਉਸ ਦੁਆਰਾ ਕੀਤਾ ਗਿਆ ਮੱਧ ਵਰਗੀ ਪਾਤਰ ਦਾ ਮਨੋ-ਵਿਸ਼ਲੇਸ਼ਣ ਦੀ ਬਾਕਮਾਲ ਉਦਾਹਰਨ ਹੈ। ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ  ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ. ਨਾਨਕ ਸਿੰਘ ਮੁਤਾਬਿਕ ਮਨੁੱਖ ਨਾ ਨਿਰਾ ਫਰਿਸ਼ਤਾ ਹੈ ਨਾ ਨਿਰਾ ਸ਼ੈਤਾਨ ਸਗੋਂ ਇਸ ਨੂੰ ਰੱਬ ਨੇ ਦੋਹਾਂ ਖ਼ਸਲਤਾਂ ਦਾ ਮਾਲਕ ਬਣਾਇਆ ਹੈ ਅਥਵਾ ਇਸ ਨੂੰ ਫਰਿਸ਼ਤਾ ਤੇ ਸ਼ੈਤਾਨ ਦੇ ਵਿਚਾਲੇ ਖੜਾ ਕਰਕੇ ਕੁਦਰਤ ਨੇ ਇਸ ਦੀ ਇੱਕ ਬਾਂਹ ਫਰਿਸ਼ਤੇ ਨੂੰ ਫੜਾ ਦਿੱਤੀ ਹੈ ਤੇ ਦੂਜੀ ਸ਼ੈਤਾਨ ਨੂੰ ਫੜਾ ਦਿੱਤੀ ਹੈ।

ਦੋਹਾਂ ਵਿੱਚੋਂ ਜਿਸ ਦਾ ਜ਼ੋਰ ਪੈਂਦਾ ਹੈ, ਉਹੀ ਇਸਨੂੰ ਆਪਣੇ ਵੱਲ ਧੂ ਲੈ ਜਾਂਦਾ ਹੈ। ਮਨੁੱਖ ਦੀ ਇਸੇ ਖਿਚਾ ਖਿੱਚੀ ਦਾ ਦੂਸਰਾ ਨਾਂ  ਜੀਵਨ ਹੈ। ਨਾਨਕ ਸਿੰਘ ਜਨਮ ਤੋਂ ਪੰਜਾਬੀ ਕਰਮ ਤੋਂ ਭਾਰਤੀ ਅਤੇ ਧਰਮ ਤੋਂ ਮਾਨਵ ਪੂਜ ਹੈ। ਅੰਤ ਵਿੱਚ ਸ. ਦਿਲਰਾਜ ਸਿੰਘ ਸੂਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 

ਡਾ. ਸੋਹਲ ਨੇ ਫਾਊਂਡੇਸ਼ਨ ਦੇ ਮੈਂਬਰ ਸਾਹਿਬਾਨ ਨੂੰ ਇਹ ਭਰੋਸਾ ਦਿਵਾਇਆ ਕਿ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਵਿਚ ਆਉਣ ਵਾਲੇ ਸਮੇਂ ਵਿਚ ਨਾਨਕ ਸਿੰਘ ਸੈਂਟਰ ਦੀਆਂ ਗਤੀਵਿਧੀਆਂ ਨੂੰ ਹੋਰ ਵੀ ਵਧਾਇਆ ਜਾਵੇਗਾ । ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ 'ਚ ਸਥਾਪਤ ਨਾਨਕ ਸਿੰਘ ਸੈਂਟਰ ਦਾ ਦੌਰਾ ਵੀ ਕੀਤਾ। 

ਇਸ ਸਮੇਂ ਡਾ. ਅਮਨਦੀਪ ਸਿੰਘ, ਡਾ. ਵਿਸ਼ਾਲ ਭਾਰਦਵਾਜ, ਡਾ. ਹਸਨ ਰੇਹਾਨ, ਡਾ. ਹੀਰਾ ਸਿੰਘ, ਡਾ. ਅਜੇ ਪਾਲ ਸਿੰਘ ਢਿੱਲੋਂ, ਬ੍ਰਿਗੇਡੀਅਰ ਸੁਰਿੰਦਰ ਸਿੰਘ, ਕਰਨਲ ਜੇ.ਜੇ. ਸਿੰਘ, ਮਨੀ ਸੂਰੀ, ਕੁਲਵਿੰਦਰ ਖਹਿਰਾ, ਜ਼ਿਲ੍ਹਾ ਭਾਸ਼ਾ ਅਫ਼ਸਰ ਸੁਦੇਸ਼ ਮਹਿਰਾ ਤੋਂ ਇਲਾਵਾ ਵਿਭਾਗ ਦੇ ਅਧਿਆਪਕਾਂ ਵਿੱਚ ਡਾ. ਮੇਘਾ ਸਲਵਾਨ, ਡਾ. ਬਲਜੀਤ ਰਿਆੜ, ਡਾ. ਰਾਜਵਿੰਦਰ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ,  ਡਾ. ਅੰਜੂ ਬਾਲਾ, ਡਾ.ਪ੍ਰਭਜੀਤ ਕੌਰ ਡਾ. ਸੁਖਪ੍ਰੀਤ ਕੌਰ, ਰਵਿੰਦਰ ਕੌਰ ਅਤੇ ਡਾ. ਚੰਦਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਖੋਜ- ਵਿਿਦਆਰਥੀ ਅਤੇ ਵਿਿਦਆਰਥੀ ਹਾਜ਼ਰ ਸਨ।

 

Tags: Guru Nanak Dev University Amritsar , Guru Nanak Dev University , Prof. Karamjeet Singh , GNDU , Amritsar , S. Nanak Singh Memorial Lecture

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD