ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਉਦਯੋਗ ਬਿਊਰੋ (ਡੀ.ਬੀ.ਈ.ਈ.), ਮੋਹਾਲੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਫਲ ਕੈਰੀਅਰ ਮਾਰਗਾਂ ਵੱਲ ਸੇਧ ਦੇਣ ਲਈ ਕੈਰੀਅਰ ਕਾਨਫਰੰਸ-2025 ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਣਯੋਗ ਮਾਹਿਰ ਸ਼ਾਮਿਲ ਹੋਏ ਜਿਨ੍ਹਾਂ ਨੇ ਚਾਹਵਾਨ ਪੇਸ਼ੇਵਰਾਂ ਨਾਲ ਅਨਮੋਲ ਜਾਣਕਾਰੀ ਸਾਂਝੀ ਕੀਤੀ।
ਉੱਘੇ ਮਹਿਮਾਨ ਬੁਲਾਰਿਆਂ ਵਿੱਚ ਇੰਜੀਨੀਅਰ ਰਵੀਜੀਤ ਸਿੰਘ ਸੀਈਓ ਆਰ ਐਸ ਬਿਲਡਰ , ਤਰੁਣ ਕੁਮਾਰ ਬੈਨਰਜੀ (ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ), ਨਵਨੀਤ ਗਰੇਵਾਲ (ਸਾਫਟ ਸਕਿੱਲ ਟ੍ਰੇਨਰ), ਅਤੇ ਸ਼੍ਰੀਮਤੀ ਸੁਖਮਨ ਬਾਠ ਡਿਪਟੀ ਚੀਫ਼ ਅਫ਼ਸਰ ਸ਼ਾਮਿਲ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਕਰੀਅਰ ਦੇ ਵਿਕਾਸ, ਉਦਯੋਗ ਦੀਆਂ ਉਮੀਦਾਂ ਅਤੇ ਜ਼ਰੂਰੀ ਪੇਸ਼ੇਵਰ ਹੁਨਰਾਂ 'ਤੇ ਪ੍ਰੇਰਨਾਦਾਇਕ ਗੱਲਬਾਤ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਜਾਣਕਾਰੀ ਦਿੱਤੀ ।
ਸਮਾਗਮ ਦੇ ਮੁਖ ਮਹਿਮਾਨ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਰੀਅਰ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਹੁਨਰ ਅਧਾਰਤ ਸਿੱਖਿਆ ਅਤੇ ਉਦਯੋਗ-ਮੁਖੀ ਸਿਖਲਾਈ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਉਹਨਾਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਅਕਾਦਮਿਕਤਾ ਅਤੇ ਨੌਕਰੀ ਦੀ ਮਾਰਕੀਟ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਾਂ ਬਾਰੇ ਦੱਸਿਆ।
ਇਸ ਸਮਾਗਮ ਦਾ ਸਫਲਤਾਪੂਰਵਕ ਸੰਚਾਲਨ ਡਾ. ਸਿਮਰਜੀਤ ਕੌਰ, ਡੀਨ, ਵਿਦਿਆਰਥੀ ਭਲਾਈ ਵਿਭਾਗ (ਡੀ ਐਸ ਡਬਲਯੂ), ਦੁਆਰਾ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ।ਕਾਨਫਰੰਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਪੇਸ਼ੇਵਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਗਿਆਨ, ਪ੍ਰੇਰਣਾ ਅਤੇ ਸਹੀ ਹੁਨਰ ਦੇ ਨਾਲ ਸ਼ਕਤੀ ਪ੍ਰਦਾਨ ਕਰਨਾ ਸੀ।