Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨਾਇਆ ਆਪਣਾ 55ਵਾਂ ਸਥਾਪਨਾ ਦਿਵਸ ਸਮਾਗਮ

ਮਨੱਖੀ ਨਾਬਰਾਬਰੀ ਨਾਲ ਆਧੁਨਿਕਤਾ ਅਸਭਿਅਕ ਹੋਣ ਦੀ ਨਿਸ਼ਾਨੀ ਬਣ ਰਹੀ: ਡਾ. ਰਾਜੇਸ਼ ਗਿੱਲ

Guru Nanak Dev University Amritsar, Guru Nanak Dev University, Prof. Jaspal Singh Sandhu, GNDU, Amritsar

Web Admin

Web Admin

5 Dariya News

ਅੰਮ੍ਰਿਤਸਰ , 24 Nov 2024

Last updated on: Nov 24, 2024, 00:00 IST

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 55ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਤੀਆਂ ਗਈਆਂ ਸਿਿਖਆਵਾਂ ਅਤੇ ਉਨ੍ਹਾਂ ਦੇ ਅਮਲ ਲਈ ਮਨੱੁਖੀ ਮਾਨਸਿਕਤਾ ਦੀ ਸਮਝ ਪੈਦਾ ਕਰਨ 'ਤੇ ਕੇਂਦਰਿਤ ਹੋ ਨਿਬੜਿਆ। ਅਕਾਦਮਿਕ ਭਾਸ਼ਣ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਰਾਜੇਸ਼ ਗਿੱਲ, ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ, ਪੰਜਾਬੀ ਵਿਭਾਗ ਅਤੇ ਡੀਨ, ਕਲਚਰ ਕੌਂਸਲ ਡਾ. ਰਵੀ ਰਵਿੰਦਰ ਅਤੇ ਗੁਰੂ  ਨਾਨਕ ਦੇਵ ਯੂਨਵਿਰਸਿਟੀ ਦੇ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡਾਇਰੈਕਟਰ ਡਾ.ਅਮਰਜੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮਨੁੱਖੀ ਹੋਂਦ ਨੂੰ ਦਰਪੇਸ਼ ਵਿਸ਼ਵਵਿਆਪੀ ਸਮੱਸਿਆਵਾਂ ਦਾ ਹੱਲ ਦੱਸਿਆ।

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਿਦਅਕ ਮਾਮਲੇ, ਡਾ. ਪਲਵਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਦੇਦਿਂਆ ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੀਆਂ ਪ੍ਰਾਪਤੀਆਂ ਦੱਸੀਆਂ ਅਤੇ ਭੱਵਿਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਯੂਨੀਵਰਸਿਟੀ ਦੇ ਸਮੂਹ ਭਾਈਚਾਰੇ ਦਾ ਇਸ ਨੂੰ ਸਫਲਤਾ ਤਕ ਲੈ ਕੇ ਜਾਣ ਦੇ ਲਈ ਧੰਨਵਾਦ ਕੀਤਾ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਅਕਾਦਮਿਕ ਭਾਸ਼ਣ ਦੇ ਇਸ ਸਮਾਗਮ ਨੂੰ ਵਿਧੀਵਤ ਤਰੀਕੇ ਨਾਲ ਨੇਪਰੇ ਚੜ੍ਹਾਇਆ। 

ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਅਕਾਦਮਿਕ ਮਾਹਿਰਾਂ, ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ, ਵਿਿਦਆਰਥੀਆਂ ਅਤੇ ਕਰਮਚਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਰਲ ਮਿਲ ਕੇ ਗੁਰੂ ਕਾ ਲµਗਰ ਛਕਿਆ। ਡਾ. ਰਾਜੇਸ਼ ਗਿੱਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਹਵਾਲੇ ਨਾਲ ਸਮਾਨਤਾ, ਧਰਮ ਨਿਰਪੱਖਤਾ ਅਤੇ ਬਿਬੇਕਸ਼ੀਲਤਾ ਦੇ ਉਨ੍ਹਾਂ ਦੇ ਦੂਰਅੰਦੇਸ਼ੀ ਆਦਰਸ਼ਾਂ ਨੂੰ ਉਭਾਰਦਿਆਂ ਕਿਹਾ ਇਹ 555 ਸਾਲ ਪਹਿਲਾਂ ਜਿਨ੍ਹੇ  ਪ੍ਰਸੰਗਿਕ ਸਨ ਉਹਨੇ ਹੀ ਅੱਜ ਹਨ।

ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਕੇ ਮਨੁੱਖ ਆਧੁਨਿਕੀਕਰਨ ਦੀ ਦੌੜ ਵਿਚ ਮਨੁੱਖਤਾ ਨੂੰ  ਪਿੱਛੇ ਸੁੱਟ ਕੇ  ਮਨੁੱਖੀ ਨਾਬਰਾਬਰੀ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫੱਸਦਾ ਜਾ ਰਿਹਾ।  ਡਾ. ਗਿੱਲ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰੇ ਗਏ ਬਰਾਬਰੀ, ਭਾਈਚਾਰਕ ਸਾਂਝ ਅਤੇ ਬਿਬੇਕਸ਼ੀਲਤਾ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਅਪੀਲ ਕਰਦੇ ਹੋਏ ਆਤਮ-ਨਿਰੀਖਣ ਦੇ ਰਾਹ 'ਤੇ ਤੁਰਨ ਦਾ ਸੱਦਾ ਦਿੱਤਾ।

ਡਾ.ਰਵੀ ਰਵਿੰਦਰ ਨੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਅਤੇ ਚੁਣੌਤੀਆਂ ਦੇ ਹਵਾਲੇ ਨਾਲ ਇਸਦੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਆਧੁਨਿਕ ਰੂਪ ਤੱਕ ਦੀ ਚਰਚਾ ਕੀਤੀ ਅਤੇ ਕਿਹਾ ਕਿ ਸਮਾਜਿਕ ਤਰੱਕੀ ਨੂੰ ਆਕਾਰ ਦੇਣ ਵਿੱਚ ਸੰਵਾਦ, ਨਵੀਨਤਾ ਅਤੇ ਵਿਰਾਸਤ ਵਰਗੇ ਸੱਭਿਆਚਾਰਕ ਤੱਤਾਂ ਦੀ ਭੂਮਿਕਾ ਅਹਿਮ ਹੈ। ਸਿੰਧ ਘਾਟੀ, ਮੁਗਲ ਸਾਮਰਾਜ, ਅਤੇ ਬ੍ਰਿਿਟਸ਼ ਬਸਤੀਵਾਦੀ ਸ਼ਾਸਨ ਵਰਗੀਆਂ ਸਭਿਅਤਾਵਾਂ ਤੋਂ ਪ੍ਰਭਾਵਿਤ ਪੰਜਾਬੀ ਸੱਭਿਆਚਾਰ ਦਾ ਅਮੀਰ ਇਤਿਹਾਸ ਜੋ ਸਿੱਖਿਆ, ਸਹਿਯੋਗ, ਅਤੇ ਨੈਤਿਕ ਮਾਰਗਦਰਸ਼ਨ ਵਰਗੇ ਹੱਲ ਪ੍ਰਸਤਾਵਿਤ ਕਰਦੇ ਹੋਏ ਕੱਟੜਤਾ, ਉਪਭੋਗਤਾਵਾਦ ਅਤੇ ਸਮਾਜਿਕ ਦਬਾਅ ਵਰਗੀਆਂ ਮੁੱਖ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਿਖਆਵਾਂ ਸਿਹਤਮੰਦ ਸਮਾਜ ਬਣਾਉਣ ਦਾ ਥੰਮ ਹਨ ਪਰ ਉਨ੍ਹਾਂ ਪੜ੍ਹਨ ਪੜ੍ਹਾਉਣ ਤਕ ਸੀਮਤ ਰਹਿ ਅਮਲ ਵਿਚ ਨਾ ਲਿਆ ਕੇ ਅੱਜ ਦਾ ਸਮਾਜ ਖੋਖਲਾ ਹੋ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਵੱਖ ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਰਵੀ ਨੇ ਮਨੱੁਖੀ ਵਿਕਾਸ ਦੀ ਯਾਤਰਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਗਏ ਵੱਖ ਵੱਖ ਪਹਿਲੂਆਂ ਦੇ ਹਵਾਲੇ ਨਾਲ ਦੱਸਿਆ ਜਿੰਨਾ ਪੰਜਾਬੀ ਸਭਿਆਚਾਰ ਅਮੀਰ ਸੀ ਓਨਾ ਹੀ ਉਹ ਉਹ ਦਿਖਾਵਾਬਾਜ਼ੀ, ਕੱਟੜਤਾ ਅਤੇ ਭੇਡਚਾਲ ਦੀ ਭੇਂਟ ਚੜ੍ਹ ਕੇ ਆਪਣਾ ਕਿਰਦਾਰ ਗੁਆ ਰਿਹਾ ਹੈ। 

ਉਨ੍ਹਾਂ ਕਿਹਾ ਕਿ ਅੱਜ ਵੀ ਜੇਕਰ ਆਪਣੇ ਸਮਾਜ ਨੰੁ ਸਿਹਤਮੰਦ ਬਣਾਉਣਾ ਹੈ ਤਾਂ ਸਾਨੂੰ ਗੁਰੂ ਸਾਹਿਬ ਦੀਆਂ ਸਿਿਖਆਵਾਂ ਨੂੰ ਪੜ੍ਹਨ ਤਕ ਸੀਮਤ ਨਾ ਰਹਿ ਕੇ ਇਸ ਦੇ ਅਮਲ ਨੂੰ ਕੇਂਦਰ ਵਿਚ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 555 ਸਾਲ ਬਾਅਦ ਅਸੀਂ ਕਿਰਤ ਕਰਨੀ ਛੱਡ ਦਿੱਤੀ, ਨਾਮ ਆਪਣਾ ਜਪਾਉਣਾ ਵੰਡ ਛਕਣ ਦੀ ਥਾਂ ਆਪ ਹੀ ਖਾਣਾ ਮੁੱਖ ਕਰ ਦਿਤਾ। ਉਨ੍ਹਾਂ ਕਿਹਾ ਕਿ ਸਿਿਖਆ ਹੀ ਸਮਾਜ ਦੀ ਤਰੱਕੀ ਦਾ ਵੱਡਾ ਕਾਰਨ ਹੈ ਅਤੇ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਨੌਜੁਆਨਾਂ ਨੂੰ ਜਿਥੇ ਨੌਕਰੀਆਂ ਤੇ ਵਪਾਰ ਆਦਿ ਕਿਰਤ ਕਰਨ ਦੇ ਯੋਗ ਬਣਾਉਣ ਉਥੇ ਨੈਤਿਕ ਕਦਰਾਂ ਨੂੰ ਸਿਿਖਆ ਦੇ ਕੇਂਦਰ ਵਿਚ ਰੱਖਣ।

ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ  ਮਨੁੱਖਤਾ ਨੂੰ ਸਦੀਵੀ ਸੇਧ ਪ੍ਰਦਾਨ ਕਰਦੀ, ਪਿਆਰ, ਸ਼ਾਂਤੀ, ਸਮਾਜਿਕ ਨਿਆਂ ਅਤੇ ਵਿਸ਼ਵ ਭਾਈਚਾਰੇ ਦੀ ਵਕਾਲਤ ਕਰਦੀ ਹੈ।  ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਹਰ ਤਰ੍ਹਾਂ ਦੇ ਵਿਤਕਰੇ ਨੂੰ ਨਕਾਰਿਆ ਅਤੇ ਸੇਵਾ ਦੇ ਸਿਧਾਂਤ ਰਾਹੀਂ ਏਕਤਾ ਅਤੇ ਦਇਆ ਦੀ ਪ੍ਰੇਰਨਾ ਦਿੱਤੀ। 55ਵੇਂ ਸਥਾਪਨਾ ਸਮਾਰੋਹ ਦੀ ਸ਼ੁਰੂਆਤ ਸ਼ਰਧਾ ਤੇ ਸ਼ਾਨੋ ਸ਼ੌਕਤ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। 

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਨੂਰ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸ੍ਰਵਣ ਕਰਵਾਇਆ ਗਿਆ। ਇਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਵੱਖ ਵੱਖ ਕਾਲਜਾਂ ਵੱਲੋਂ ਲਾਈ ਲੋਕ ਕਲਾ ਪ੍ਰਦਰਸ਼ਨੀਆਂ ਵਿਚ ਪੰਜਾਬ ਦੇ ਪੁਰਾਣੇ ਸਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਵਿਿਦਆਰਥੀਆਂ ਵੱਲੋ ਤਿਆਰ ਕੀਤੀਆਂ ਗਈਆਂ  ਪੇਂਟਿੰਗਾ ਅਤੇ ਪੁਸਤਕ ਪ੍ਰਦਰਸ਼ਨੀ ਵਿਚ ਵੀ ਸਥਾਪਨਾ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਆਏ ਮਹਿਮਾਨਾਂ ਵੱਲੋਂ ਬੜੀ ਦਿਲਚਸਪੀ ਵਿਖਾਈ ਗਈ। 

ਇਸ ਸਮੇਂ ਤਿੰਨਾਂ ਮਹਿਮਾਨਾਂ ਨੂੰ ਯੂਨੀਵਰਸਿਟੀ ਵੱਲੋਂ ਫੁਲਕਾਰੀ ਅਤੇ ਕਾਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਕੀਤਾ ਗਿਆ।  "ਪੌਦੇ ਦਰੱਖਤ ਭਵਿੱਖ ਨੂੰ ਨਿਰਧਾਰਤ ਕਰਦੇ ਹਨ" ਦੇ ਵਿਸ਼ੇ  'ਤੇ ਕਰਵਾਈ ਆਨ ਸਪੋਟ ਪੇਂਟਿੰਗ ਦੇ ਵਿਚ ਵਿਿਦਆਰਥੀ ਕਲਾਕਾਰਾਂ ਵੱਲੋਂ ਉਮਦਾਂ ਕਿਸਮ ਦੀ ਕਲਾ ਵਿਖਾਈ ਗਈ । ਇਸ ਸਮੇਂ ਤਿੰਨ ਪੁਜੀਸ਼ਨਾਂ ਪਹਿਲੀਆਂ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਵਿਚ ਬੀਬੀਕੇਡੀਏਵੀ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੀ ਕਾਰਤਿਕਾ ਰਾਜਪੂਤ ਨੇ ਪਹਿਲਾ, ਸਾਈ ਕਾਲਜ ਆਫ ਐਜੂਕੇਸ਼ਨ ਜੰਡਿਆਲਾ ਦੇ ਜਸਵੰਤ ਸਿੰਘ ਨੇ ਦੂਜਾ, ਬੀਬੀਕੇਡੀਏਵੀ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੀ ਰਾਜਪ੍ਰੀਤ ਕੌਰ ਨੂੰ ਤੀਜਾ ਅਤੇ ਇਸੇ ਹੀ ਕਾਲਜ ਦੀ ਅਮੀਸ਼ਾ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ।

ਆਪਣਾ ਭਾਸ਼ਣ ਜਾਰੀ ਰੱਖਦਿਆਂ ਡਾ. ਰਾਜੇਸ਼ ਗਿੱਲ ਨੇ ਕਿਹਾ ਕਿ ਉਹ ਇਸ ਵੱਕਾਰੀ ਯੂਨੀਵਰਸਿਟੀ ਦੇ 55ਵੇਂ ਸਥਾਪਨਾ ਦਿਵਸ ਸਮਾਗਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਇਤਿਹਾਸ ਵਿਚ ਸਭ ਤੋਂ ਆਧੁਨਿਕ, ਧਰਮ ਨਿਰਪੱਖ ਅਤੇ ਬਿਬੇਕਸ਼ੀਲ ਚਿੰਤਕ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ 15ਵੀਂ ਸਦੀ ਵਿੱਚ ਵੀ ਸਾਡੇ ਤੋਂ ਬਹੁਤ ਅੱਗੇ ਸਨ, ਜਦੋਂ ਉਨ੍ਹਾਂ ਨੇ ਬਰਾਬਰਤਾ, ਔਰਤਾਂ ਦੇ ਸਤਿਕਾਰ, ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਦੀ ਅਰਥਹੀਣਤਾ ਦੇ ਮਹੱਤਵ ਨੂੰ ਉਜਾਗਰ ਕੀਤਾ ਸੀ ਅਤੇ ਅਸੀਂ 21ਵੀਂ ਸਦੀ ਵਿੱਚ ਵੀ ਜਾਤੀਵਾਦ, ਲੰਿਗੀ ਅਸਮਾਨਤਾ, ਭ੍ਰਿਸ਼ਟਾਚਾਰ ਅਤੇ ਕਰਮਕਾਂਡ ਤੋਂ ਛੁਟਕਾਰਾ ਨਹੀਂ ਪਾ ਸਕੇ ਹਾਂ।

ਡਾ. ਗਿੱਲ ਨੇ ਕਿਹਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ, ਖਾਸ ਤੌਰ 'ਤੇ ਸਮਾਨਤਾ, ਬਿਬੇਕਸ਼ੀਲਤਾ ਅਤੇ ਧਰਮ ਨਿਰਪੱਖਤਾ ਦੀਆਂ ਕਦਰਾਂ-ਕੀਮਤਾਂ ਦੇ ਸੰਦਰਭ 'ਚ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਜਿਨ੍ਹਾਂ ਨੂੰ ਅਕਸਰ ਵਿਿਗਆਨਕ ਸੁਭਾਅ, ਆਧੁਨਿਕਤਾ ਅਤੇ ਤਕਨੀਕੀ ਵਿਕਾਸ ਦਾ ਨਤੀਜਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਉੱਚ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਸ਼ਮੂਲੀਅਤ, ਦੱਬੇ-ਕੁਚਲੇ ਅਤੇ ਗਰੀਬਾਂ ਲਈ ਪਿਆਰ ਆਦਿ ਬਾਰੇ ਸੰਦੇਸ਼ਾਂ ਅਤੇ ਵੀਡੀਓਜ਼ ਨੂੰ ਇਕ ਦੂਜੇ ਵੱਲ ਭੇਜਣਾ ਇਕ ਫੈਸ਼ਨ ਬਣ ਗਿਆ ਹੈ ਜਦੋਂਕਿ ਕਿ ਆਪੋ ਆਪਣੇ ਸਮਾਰਟ ਫੋਨਾਂ 'ਤੇ ਰੱੁਝੇ ਵਿਵਹਾਰਕ ਪੱਧਰ 'ਤੇ ਅਸੀਂ ਬਹੁਤ ਹੇਠਲੇ ਦਰਜੇ 'ਤੇ ਹਾਂ। 

ਉਨ੍ਹਾਂ ਕਿਹਾ ਕਿ ਅੱਜ ਦੁਨੀਆ ਹੋਰ ਵੀ ਅ-ਸਮਾਨ ਹੈ, ਤਾਕਤਵਰ ਅਤੇ ਸ਼ਕਤੀਹੀਣ ਵਿਚਕਾਰ ਲਗਾਤਾਰ ਵੱਧ ਰਹੇ ਪਾੜੇ ਨਾਲ ਅਸੀਂ ਬਾਬੇ ਨਾਨਕ ਦੇ ਅਖੌਤੀ ਪੈਰੋਕਾਰਾਂ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਝੁਠਲਾਉਂਦੇ ਹੋਏ ਭ੍ਰਿਸ਼ਟਾਚਾਰ ਨੂੰ ਜੀਵਨ ਢੰਗ ਵਜੋਂ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਰਿਸ਼ਵਤ ਦੇਣਾ ਅਤੇ ਲੈਣਾ ਵੀ ਬਹੁਤ ਤਰੱਕੀ ਕਰ ਗਿਆ ਹੈ ਅਤੇ ਸਾਡੇ ਛੋਟੇ ਬੱਚੇ ਬਾਲਗ ਹੋਣ ਤੋਂ ਪਹਿਲਾਂ ਹੀ ਰਿਸ਼ਵਤ ਦੇਣਾ ਅਤੇ ਕੰਮ ਕਰਵਾਉਣਾ ਸਿੱਖ ਲੈਂਦੇ ਹਨ। 

ਉਸਨੇ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਨਵੇਂ ਯੁੁਗ ਵਿਚ ਆਮ ਜਿਹੀ ਗੱਲ ਵਰਗਾ ਨਾਂ ਬਣ ਗਿਆ ਹੈ ਜਿਸ 'ਤੇ ਕੋਈ ਸਵਾਲ ਨਹੀਂ ਕੀਤਾ ਜਾਂਦਾ, ਕਿਉਂਕਿ ਇੱਕ ਵਿਅਕਤੀ ਦੀ ਸਮਾਜਿਕ ਸਥਿਤੀ ਨੂੰ ਸਿਰਫ ਅਤੇ ਸਿਰਫ ਉਸ ਕੋਲ ਮੌਜੂਦ ਪੈਸੇ ਨਾਲ ਮਾਪਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵਾਤਾਵਰਨ ਅਤੇ ਕੁਦਰਤ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ ਪਰ ਗੁਰੂ ਨਾਨਕ ਦੇਵ ਜੀ ਨੇ 555 ਸਾਲ ਪਹਿਲਾਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਦਾ ਸੰਦੇਸ਼ ਦਿੱਤਾ ਸੀ। 

ਉਨ੍ਹਾਂ ਸਵਾਲ ਕੀਤਾ ਕਿ ਕੀ ਅਸੀਂ ਕਦੇ ਬਾਬੇ ਨਾਨਕ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 'ਪਵਣੁ' - 'ਹਵਾ' ਨੂੰ 'ਗੁਰੂ' ਮੰਨਿਆ ਹੈ 'ਪਾਣੀ' 'ਪਿਤਾ' ਵਜੋਂ, ਅਤੇ 'ਧਰਤਿ' 'ਮਾਂ' ਵਜੋਂ ਮੰਨਣ ਦਾ ਉਪਦੇਸ਼ ਦਿੱਤਾ ਹੈ। ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕ ਮੰਡਲ ਜਨਕ ਮੋਤੀ॥' ਸ਼ਬਦਾਂ ਰਾਹੀਂ ‘ਸਰਬ-ਵਿਆਪਕ ਸਦਭਾਵਨਾ’ ਦਾ ਵਿਚਾਰ ਇੰਨੀ ਚੰਗੀ ਤਰ੍ਹਾਂ ਝਲਕਦਾ ਹੈ ਪਰ, ਅਸੀਂ ਕੁਦਰਤ ਦਾ ਇਸ ਹੱਦ ਤੱਕ ਸ਼ੋਸ਼ਣ ਕੀਤਾ ਹੈ ਕਿ ਅੱਜ ਦੁਨੀਆਂ ਦੇ ਬਹੁਤ ਸਾਰੇ ਹਿੱਸੇ ਸਾਫ਼ ਪਾਣੀ ਅਤੇ ਹਵਾ ਲਈ ਤਰਸ ਰਹੇ ਹਨ।

ਉਸਨੇ ਕਿਹਾ ਕਿ ਜਿਥੇ ਅਸੀਂ ਆਪਣੇ ਆਪ ਨੂੰ ਆਧੁਨਿਕੀਕਰਨ, ਸ਼ਹਿਰੀਕਰਨ, ਤਕਨੀਕੀ ਵਿਕਾਸ, ਧਰਮ ਨਿਰਪੱਖ, ਜਮਹੂਰੀ ਅਤੇ ਚੰਗੇ ਸਮਾਜ ਵਿਚ ਰਹਿਣ ਵਾਲੇ ਵਸਨੀਕ ਹੋਣ ਦਾਅਵਾ ਕਰਦੇ ਹਾਂ ਉਥੇ ਅਸੀਂ ਅਨਪੜ੍ਹ, ਕੱਟੜਪੰਥੀ ਅਤੇ ਗੈਰ-ਸਭਿਆਚਾਰੀ ਸਮਾਜਾਂ ਦੀਆਂ ਮਨੁੱਖ ਵਿਚ ਅਸਮਾਨਤਾਵਾਂ ਵਿੱਚ ਵਿਸ਼ਵਾਸ ਸਾਫ ਨਜ਼ਰ ਆਉੁਂਦਾ ਹੈ। ਉਨ੍ਹਾਂ ਕਿਹਾ ਕਿ ਆਓ ਅਸੀਂ ਆਪਣਾ ਸੋਸ਼ਲ ਆਡਿਟ ਕਰੀਏ। ਗੁਰੂ ਨਾਨਕ ਨੂੰ ਆਪਣੇ ਤਸਵੁਰ ਵਿਚ ਲਿਆਓ ਅਤੇ ਵੇਖੋ ਕਿ ਉਨ੍ਹਾਂ ਨੇ ਜਨਮ ਅਤੇ ਜਾਤ ਦੇ ਅਧਾਰ 'ਤੇ ਭੇਦਭਾਵ ਨੂੰ ਨਕਾਰ ਦਿੱਤਾ ਹੈ।

ਅਟੱਲ ਜਾਤੀ ਸਥਿਤੀ ਦੀ ਧਾਰਨਾ ਨੂੰ ਰੱਦ ਕਰਦਿਆਂ ਗੁਰੂ ਨਾਨਕ ਬਾਣੀ ਕਹਿੰਦੀ ਹੈ 'ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥'

ਉੱਚ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਹੋਣ ਦੇ ਨਾਤੇ ਸਾਡੀ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨ ਮਨਾਂ ਨੂੰ 'ਜੀਵਨ', 'ਸਫਲਤਾ' ਅਤੇ 'ਖੁਸ਼ੀ' ਦੇ ਨਵੇਂ ਅਰਥਾਂ ਨੂੰ ਵਿਕਸਿਤ ਕਰਨ, ਅਤੇ ਇੱਕ ਅਜਿਹੀ ਦੁਨੀਆਂ ਦਾ ਵਿਕਾਸ ਕਰਨ ਵਿੱਚ ਮਦਦ ਕਰੀਏ, ਜੋ ਅਸਲ ਅਰਥਾਂ ਵਿੱਚ ਜ਼ਿੰਦਗੀ ਹੈ ਜਿਸ ਵਿਚ ਸਭ ਬਰਾਬਰ ਹਨ ਅਤੇ ਜਿੱਥੇ ਧਰਮ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਂਦਾ ਹੈ।

ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਦੇ ਧਾਰਮਿਕ ਰਹਿਬਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵੇਕਲਾ ਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਜੀ ਦੀ ਦਰਜ ਬਾਣੀ, ਉਨ੍ਹਾਂ ਦੀ ਵਿਚਾਰਧਾਰਾ ਤੇ ਆਧੁਨਿਕ ਦੌਰ ਵਿਚ ਉਸ ਦੀ ਪ੍ਰਸੰਗਗਿਤਾ ਗੁਰੂ ਜੀ ਨੂੰ ਇਕ ਨਿਵੇਕਲਾ ਰਹਿਬਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਜਗਤ ਇਕ ਹਕੀਕਤ ਹੈ ਤੇ ਮਨੱੁਖ ਲਈ ਧਰਮ ਕਮਾਉਣ ਲਈ ਧਰਮਸਾਲ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਅਨੁਸਾਰ ਬਾਣੀ ਅੰਦਰ ਪ੍ਰਮਾਤਮਾ ਦਾ ਇਕ ਨਾਮ ਕਰਤਾ, ਕਰਨਹਾਰ ਤੇ ਕਰਤਾਰ ਪ੍ਰਯੋਗ ਕੀਤਾ ਤੇ ਕਿਰਤ ਦਾ ਸਿਧਾਂਤ ਦੇ ਕੇ ਵੰਡ ਛਕਣ ਲਈ ਪ੍ਰੇਰਿਆ। 

ਉਨ੍ਹਾਂ ਕਿਹਾ ਕਿ ਧਰਮ ਸਾਨੂੰ ਜਾਤ-ਪਾਤ, ਊਚ-ਨੀਚ, ਧਰਮ, ਨਸਲ, ਸਭਿਆਚਾਰ, ਖੇਤਰਵਾਦ, ਲੰਿਗ, ਰੰਗ ਆਦਿ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਵਿਤਕਰੇ ਤੋਂ ਵਰਜਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀਆਂ ਸਿਿਖਆਵਾਂ ਸਰਬਕਾਲੀ ਤੇ ਸਮੁੱਚੀ ਮਾਨਵਤਾ ਨੂੰ ਸੇਧ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਮੱੁਚੀ ਮਾਨਵਤਾ ਦੇ ਜੀਵਨ ਨੂੰ ਰੁਸ਼ਨਾਉਣ ਲਈ ਪਿਆਰ, ਸ਼ਾਂਤੀ, ਭਗਤੀ, ਸਮਾਜਿਕ ਨਿਆ, ਧਾਰਮਿਕ ਸਹਿਣਸ਼ੀਲਤਾ, ਵਿਸ਼ਵ ਭਾਈਚਾਰਾ ਦੀ ਸਿਿਖਆ ਦ੍ਰਿੜ ਕਰਵਾਈ ਅਤੇ ਮੁਹੱਬਤ ਦਾ ਸੰਦੇਸ਼ ਦਿੱਤਾ।

 

Tags: Guru Nanak Dev University Amritsar , Guru Nanak Dev University , Prof. Jaspal Singh Sandhu , GNDU , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD