Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪ੍ਰਸ਼ਾਸਨ ਵੱਲੋਂ ਬ੍ਰਹਮਕੁਮਾਰੀਆਂ ਨਾਲ ਮਿਲ ਕੇ ਦਿੱਤਾ ਗਿਆ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ

ਨਸ਼ਿਆਂ ਵਿਰੁੱਧ ਨਾਟਕ ਪੇਸ਼ ਕਰਕੇ ਅਤੇ ਮੇਲੇ ’ਚ ਚੇਤਨਾ ਰੈਲੀ ਕੱਢ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ

SARAS Mela,SARAS Mela Mohali,Mohali

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 20 Oct 2024

Last updated on: Oct 20, 2024, 00:00 IST

ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਸਰਸ ਮੇਲੇ ’ਤੇ ਬਹੁ-ਭਾਂਤੀ ਸਭਿਆਚਾਰਕ ਪੇਸ਼ਕਾਰੀਆਂ ਅਤੇ ਨਾਮਵਰ ਕਲਾਕਾਰਾਂ ਦੀਆਂ ਸੰਗੀਤਕ ਸ਼ਾਮਾਂ ਦੇ ਨਾਲ-ਨਾਲ ਸਮਾਜਿਕ ਜ਼ਿੰਮੇਂਵਾਰੀਆਂ ਨਾਲ ਭਰਪੂਰ ਗਤੀਵਿਧੀਆਂ ਵੀ ਰੋਜ਼ਾਨਾ ਕਰਵਾਈਆਂ ਜਾ ਰਹੀਆਂ ਹਨ।

ਅੱਜ ਬ੍ਰਹਮਕੁਮਾਰੀਆਂ ਦੇ ਸਥਾਨਕ ਆਸ਼ਰਮ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਸਟੇਜ ’ਤੇ ਨਸ਼ਿਆਂ ਖ਼ਿਲਾਫ਼ ਨਾਟਕ ਖੇਡਿਆ ਗਿਆ ਅਤੇ ਬ੍ਰਹਮਕੁਮਾਰੀਆਂ ਵੱਲੋਂ ਅਧਿਆਤਮਵਾਦ ਰਾਹੀਂ ਸਮਾਜਿਕ ਬੁਰਾਈਆਂ ’ਤੇ ਕਾਬੂ ਪਾਉਣ ਦਾ ਸੰਦੇਸ਼ ਦਿੱਤਾ ਗਿਆ। ਬਾਅਦ ਵਿੱਚ ਮੇਲੇ ’ਚ ਚੇਤਨਾ ਰੈਲੀ ਕੱਢ ਕੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ।

ਐਤਵਾਰ ਦਾ ਦਿਨ ਹੋਣ ਕਾਰਨ ਅੱਜ ਮੇਲੇ ’ਚ ਲੋਕਾਂ ਦੀ ਆਮ ਨਾਲੋਂ ਵੱਧ ਆਮਦ ਦੇਖੀ ਗਈ ਅਤੇ ਲੋਕਾਂ ਵੱਲੋਂ ਮੇਲੇ ’ਚ ਸ਼ਿਲਪਕਾਰੀ ਅਤੇ ਦਸਤਕਾਰੀ ਵਸਤਾਂ ਦੀ ਚੰਗੀ ਖਰੀਦ ਕੀਤੀ ਗਈ। ਮੇਲੇ ’ਚ ਲੱਕੜ ਦੀ ਨਕਾਸ਼ੀ ਵਾਲੀਆਂ ਵਸਤਾਂ, ਮਹੀਨ ਮੀਨਾਕਾਰੀ ਵਾਲੀਆਂ ਤੇ ਤਰਾਸ਼ੀਆਂ ਹੋਈਆਂ ਪੱਥਰ ਦੀਆਂ ਮੂਰਤਾਂ ਤੇ ਵਸਤਾਂ, ਕਢਾਈ ਵਾਲੀਆਂਫੁਲਕਾਰੀਆਂ ਤੇ ਜੁੱਤੀਆਂ, ਅਚਾਰ-ਮੁਰੱਬੇ ਅਤੇ ਕਸ਼ਮੀਰ ਦੇ ਵੱਖਰੇ ਸੁਆਦ ਵਾਲੇ ਕਾਹਵੇ ਦੀਆਂ ਧੁੰਮਾਂ ਪਈਆਂ ਹੋਈਆਂ ਹਨ।

ਜੋਧਪੁਰ ਸ਼ਹਿਰ ਦੇ ਮਹੇਸ਼ ਕੁਮਾਰ ਜੋ ਕਿ ਪੰਜ ਪੀੜੀਆਂ ਤੋਂ ਲਗਾਤਾਰ ਰਾਜਸਥਾਨੀ ਜੁੱਤੀ ਦਾ ਕੰਮ ਕਰ ਰਹੇ ਹਨ, ਦੀ ਸਟਾਲ ਟ੍ਰਾਈਸਿਟੀ ਦੇ ਬਸ਼ਿੰਦਿਆਂ ਲਈ ਪਹਿਲੀ ਪਸੰਦ ਬਣੀ ਹੋਈ ਹੈ। ਮਹੇਸ਼ ਕੁਮਾਰ ਦੇ ਦਾਦਾ ਮਿਸ਼ਰੀ ਲਾਲ ਅਤੇ ਪਿਤਾ ਫਾਹੂ ਲਾਲ ਜੋਧਪੁਰ ਦੇ ਪਿੰਡ ਜਤਰਨ ਦੇ ਰਹਿਣ ਵਾਲੇ ਹਨ ਅਤੇ ਹੱਥੀਂ ਬੱਕਰੇ ਅਤੇ ਊਠ ਦੀ ਖੱਲ ਤੋਂ ਜੁੱਤੀਆਂ ਤਿਆਰ ਕਰਦੇ ਹਨ। 

ਮਹੇਸ਼ ਕੁਮਾਰ ਦੇ ਨਾਲ਼ ਉਸ ਦੇ ਚਾਚੇ ਦਾ ਮੁੰਡਾ ਮਾਂਗੀ ਲਾਲ ਵੀ ਜੁੱਤੀਆਂ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕੇ ਰਾਜਸਥਾਨੀ ਦੇਸੀ ਜੁੱਤੀ, ਖੁੱਸਾ ਅਤੇ ਨਾਗਰਾ ਸਟਾਇਲ ਦੀਆਂ ਔਰਤਾਂ ਅਤੇ ਬੱਚਿਆਂ ਤੇ ਮਰਦਾਂ ਦੀਆਂ ਜੁੱਤੀਆਂ ਬਣਾਈਆਂ ਜਾਂਦੀਆਂ ਹਨ ਜੋ ਕਿ ਕਿਸੇ ਸਮੇਂ ਜੋਧਪੁਰ ਦੇ ਮਹਾਰਾਜਾ ਪਰਿਵਾਰ ਦੇ ਲੋਕ ਪਾਉਂਦੇ ਸੀ। 

ਮਹੇਸ਼ ਕੁਮਾਰ ਵੱਲੋਂ ਬਣਾਈ ਤਿੰਨ ਫੁੱਟ ਲੰਬੀ ਮਹੀਨ ਕਢਾਈ ਵਾਲੀ ਜੁੱਤੀ ਰਾਸ਼ਟਰੀ ਐਵਾਰਡ ਲਈ ਵੀ ਚੁਣੀ ਗਈ ਸੀ।

 

Tags: SARAS Mela , SARAS Mela Mohali , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD