Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਲੋਵੇਨੀਆ ਦੇ ਮਾਹਿਰਾਂ ਨੇ “ਬਾਇਓਮੈਡੀਕਲ ਐਪਲੀਕੇਸ਼ਨਾਂ ਲਈ ਮੈਗਨੈਟਿਕ ਨੈਨੋਸਟ੍ਰਕਚਰਜ਼" ਵਿਸ਼ੇ ਸੰਬੰਧੀ ਨਵੀਨਤਾਕਾਰੀ ਖੋਜ ਕਾਰਜ ਅਤੇ ਪ੍ਰਗਤੀ ਬਾਰੇ ਚਾਨਣਾ ਪਾਇਆ

Central University of Punjab, CUPB, Bathinda, Prof. Raghvendra P Tiwari

5 Dariya News

5 Dariya News

5 Dariya News

ਬਠਿੰਡਾ , 17 Oct 2024

Last updated on: Oct 17, 2024, 00:00 IST

ਕੈਂਸਰ ਦੇ ਇਲਾਜ ਲਈ ਨਵੀਂਆਂ ਤਕਨੀਕਾਂ ਦੇ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵੱਲੋਂ ਬੁੱਧਵਾਰ ਨੂੰ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ “ਬਾਇਓਮੈਡੀਕਲ ਐਪਲੀਕੇਸ਼ਨਾਂ ਲਈ ਮੈਗਨੈਟਿਕ ਨੈਨੋਸਟ੍ਰਕਚਰ” ਵਿਸ਼ੇ ‘ਤੇ ਇੱਕ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਸੀਯੂ ਪੰਜਾਬ ਦੇ ਭੌਤਿਕ ਵਿਗਿਆਨ ਵਿਭਾਗ ਦੁਆਰਾ ਸਲੋਵੇਨੀਆ ਦੇ ਜੋਜ਼ੇਫ ਸਟੀਫਨ ਇੰਸਟੀਚਿਊਟ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ਵਿੱਚ ਸਲੋਵੇਨੀਆ ਅਤੇ ਭਾਰਤ ਦੇ ਮਾਹਿਰ ਬਾਇਓਮੈਡੀਕਲ ਖੇਤਰ ਵਿੱਚ ਚੁੰਬਕੀ ਨੈਨੋਸਟ੍ਰਕਚਰਜ਼ ਵਿੱਚ ਨਵੀਨਤਮ ਉੱਨਤੀਆਂ ਨੂੰ ਸਾਂਝਾ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਸੰਤੋਸ਼ ਕੇ. ਮਹਾਪਾਤਰਾ ਨੇ ਸਲੋਵੇਨੀਅਨ ਤੋਂ ਆਏ ਮਾਹਿਰਾਂ ਪ੍ਰੋ. ਡਾਰਕੋ ਮਾਰਕੋਵੇਕ, ਡਾ. ਸੇਬੇਸਟੀਅਨ ਨੇਮੇਕ, ਪ੍ਰੋ. ਸਲਾਵਕੋ ਕ੍ਰਾਲਜ ਅਤੇ ਖੋਜਾਰਥੀ ਨੀਨਾ ਕ੍ਰੀਜਾਜ ਦਾ ਸਵਾਗਤ ਕੀਤਾ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਐੱਸ.ਕੇ. ਸ਼ਰਮਾ ਨੇ ਕਿਹਾ ਕਿ ਸੈਮੀਨਾਰ ਦਾ ਮੁੱਖ ਟੀਚਾ ਕੈਂਸਰ ਦੇ ਬਿਹਤਰ ਇਲਾਜ ਅਤੇ ਉੱਚ ਗੁਣਵੱਤਾ ਵਾਲੇ ਆਇਰਨ ਆਕਸਾਈਡ ਨੈਨੋਪਾਰਟਿਕਲ ਦੇ ਨਿਰਮਾਣ ਲਈ ਰਾਹ ਪੱਧਰਾ ਕਰਨਾ ਹੈ।

ਸੈਮੀਨਾਰ ਦਾ ਪਹਿਲਾ ਲੈਕਚਰ ਜੋਜ਼ੇਫ ਸਟੀਫਨ ਇੰਸਟੀਚਿਊਟ, ਸਲੋਵੇਨੀਆ ਤੋਂ ਪਦਾਰਥ ਵਿਗਿਆਨ ਅਤੇ ਨੈਨੋ ਟੈਕਨਾਲੋਜੀ ਦੇ ਮਾਹਿਰ ਪ੍ਰੋ. ਡਾਰਕੋ ਮਾਰਕੋਵੇਕ ਦੁਆਰਾ ਦਿੱਤਾ ਗਿਆ। ਉਹਨਾਂ ਨੇ ਬਾਇਓਮੈਡੀਕਲ ਐਪਲੀਕੇਸ਼ਨਾਂ ਲਈ ਨੈਨੋਕੰਪੋਜ਼ਿਟਸ ਵਿੱਚ ਨੈਨੋ ਕਣਾਂ ਨੂੰ ਸੰਸਲੇਸ਼ਣ ਅਤੇ ਅਸੈਂਬਲ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਦੇ ਹੋਏ ਸੈਮੀਨਾਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਮੈਗਨੇਟੋ-ਮਕੈਨੀਕਲ 'ਤੇ ਅਧਾਰਤ ਅਤਿ-ਆਧੁਨਿਕ ਕੈਂਸਰ ਇਲਾਜ ਪ੍ਰਣਾਲੀਆਂ ਵਿੱਚ ਹਾਲੀਆ ਤਰੱਕੀ ਨੂੰ ਉਜਾਗਰ ਕੀਤਾ।

ਦੂਜੇ ਲੈਕਚਰ ਵਿੱਚ ਸਲੋਵੇਨੀਆ ਦੀ ਲੁਬਲਜਾਨਾ ਯੂਨੀਵਰਸਿਟੀ ਦੇ ਸਾਬਕਾ ਫੈਕਲਟੀ ਡਾ. ਸੇਬਾਸਟਜਾਨ ਨੇਮੇਕ ਨੇ ਬਹੁ-ਕਾਰਜਸ਼ੀਲ ਚੁੰਬਕੀ ਨੈਨੋਕੈਰੀਅਰਾਂ 'ਤੇ ਆਪਣਾ ਖੋਜ ਕਾਰਜ ਪੇਸ਼ ਕੀਤਾ। ਉਹਨਾਂ ਨੇ ਫੈਰੋਪੋਟੋਸਿਸ ਨਾਮਕ ਇੱਕ ਪ੍ਰਕਿਰਿਆ ਨੂੰ ਸਾਂਝਾ ਕੀਤਾ, ਜਿਸ ਵਿੱਚ ਆਇਰਨ ਆਕਸਾਈਡ ਨੈਨੋਪਾਰਟਿਕਲ ਅਤੇ ਲਿਪਿਡਸ ਨੂੰ ਟਾਰਗੇਟ ਸੈੱਲਾਂ ਤੱਕ ਪਹੁੰਚਾਇਆ ਜਾਂਦਾ ਹੈ, ਜਿਸ ਨਾਲ ਕੈਂਸਰ ਕਾਰਕ ਸੈੱਲ ਨਸ਼ਟ ਹੋ ਜਾਂਦੇ ਹਨ।

ਤੀਜੇ ਲੈਕਚਰ ਵਿੱਚ ਨੈਨੋਮੈਡੀਸਨ ਅਤੇ ਬਾਇਓਨੈਨੋਟੈਕਨਾਲੋਜੀ ਵਿੱਚ ਮੁਹਾਰਤ ਰੱਖਣ ਵਾਲੇ ਪ੍ਰੋ. ਸਲਾਵਕੋ ਕ੍ਰਾਲਜ ਨੇ ਡਰੱਗ ਟਾਰਗੇਟਿੰਗ ਅਤੇ ਫੋਟੋਨਿਕ ਕ੍ਰਿਸਟਲ ਐਪਲੀਕੇਸ਼ਨਾਂ ਲਈ ਚੁੰਬਕੀ ਅਸੇਮਬਲੀ ਤਕਨੀਕਾਂ ਦੀ ਵਰਤੋਂ 'ਤੇ ਧਿਆਨ ਕੇਂਦਰਿਤ ਕੀਤਾ। ਚੌਥੇ ਲੈਕਚਰ ਵਿੱਚ ਜੋਜ਼ੇਫ ਸਟੀਫਨ ਇੰਸਟੀਚਿਊਟਸ ਦੀ ਖੋਜਕਰਤਾ ਨੀਨਾ ਕ੍ਰਿਜ਼ਾ ਨੇ ਸੀਰੀਆ-ਅਧਾਰਤ ਚੁੰਬਕੀ ਨੈਨੋਕ੍ਰਿਸਟਲ ਦੀ ਵਰਤੋਂ ਕਰਨ ਬਾਰੇ ਆਪਣੀਆਂ ਖੋਜਾਂ ਸਾਂਝੀਆਂ ਕੀਤੀਆਂ।

ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਪ੍ਰਸ਼ਾਂਤ ਐਸ. ਅਲੇਗਾਂਵਕਰ ਨੇ ਮਹਿਮਾਨ ਬੁਲਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਸੈਮੀਨਾਰ ਤੋਂ ਪ੍ਰਾਪਤ ਜਾਣਕਾਰੀ ਉੱਚ ਗੁਣਵੱਤਾ ਵਾਲੇ ਆਇਰਨ ਆਕਸਾਈਡ ਨੈਨੋਪਾਰਟਿਕਲ ਦੇ ਵਿਕਾਸ ਵਿੱਚ ਯੋਗਦਾਨ ਪਾਏਗੀ ਅਤੇ ਕੈਂਸਰ ਦੇ ਬਿਹਤਰ ਇਲਾਜ ਲਈ ਰਾਹ ਪੱਧਰਾ ਕਰਨਗੇ। ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਅਤੇ ਹੋਰ ਵਿਭਾਗਾਂ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ। ਸੈਮੀਨਾਰ ਦੌਰਾਨ ਮੈਗਨੈਟਿਕ ਨੈਨੋਸਟ੍ਰਕਚਰਜ਼ ਦੇ ਭਵਿੱਖ ਬਾਰੇ ਚਰਚਾ ਕੀਤੀ ਗਈ।

ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਹੋਰ ਉੱਚ ਵਿਦਿਅਕ ਸੰਸਥਾਵਾਂ ਦੇ ਫੈਕਲਟੀ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

 

Tags: Central University of Punjab , CUPB , Bathinda , Prof. Raghvendra P Tiwari

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD